Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਕੋਵਾ ਐਪ 'ਤੇ ਕਰਫਿਊ ਪਾਸ ਲੈਣ, ਇਕੱਠਾਂ ਦੀ ਰਿਪੋਰਟ ਕਰਨ ਅਤੇ ਕੁਆਰਨਟਾਇੰਨਡ ਟਰੈਕਿੰਗ ਅਤੇ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਉਪੱਲਬਧ

ਕਰਿਆਨੇ ਦੇ ਸਾਮਾਨ ਲਈ ਆਰਡਰ ਅਤੇ ਕਾਲ 'ਤੇ ਹੀ ਡਾਕਟਰ ਨਾਲ ਸਲਾਹ-ਮਸਵਰਾ ਜਲਦ ਹੀ ਉਪਲਬਧ ਹੋਣਗੇ - ਵਿਨੀ ਮਹਾਜਨ

5 Dariya News

5 Dariya News

5 Dariya News

ਚੰਡੀਗੜ੍ਹ , 28 Mar 2020

ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਐਮਰਜੈਂਸੀ ਲਈ ਆਪਣੇ ਕਰਫਿਊ ਪਾਸ ਲੈ ਸਕਦੇ ਹਨ, ਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜਾਂ ਤੇ ਵਿਦੇਸਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ। ਇਸ ਤੋਂ ਇਲਾਵਾ ਲੋਕ ਜਲਦ ਹੀ ਕੋਵਾ ਐਪ ਰਾਹੀਂ ਕਰਿਆਨਾ ਦਾ ਸਮਾਨ ਅਤੇ ਹੋਰ ਜਰੂਰੀ ਚੀਜਾਂ ਲਈ ਆਰਡਰ ਕਰਨ ਦੇ ਨਾਲ ਨਾਲ ਡਾਕਟਰਾਂ ਨਾਲ ਸਲਾਹ ਮਸਵਰਾ ਵੀ ਕਰ ਸਕਦੇ ਹਨ।ਕਈ ਸੂਬਿਆਂ ਨੇ ਵਿਲੱਖਣ ਕੋਰੋਨਾ ਵਾਇਰਸ ਅਲਰਟ (ਸੀ.ਓ.ਵੀ.ਏ.) ਐਪ ਨੂੰ ਅਪਣਾਇਆ ਹੈ, ਜੋ ਕਿ ਕਨੇਡਾ ਦੇ ਦੋ ਪ੍ਰਾਂਤਾਂ ਵਿੱਚ ਲਾਗੂ ਕੀਤੀ ਗਈ ਹੈ। ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਇਸ ਮਹੀਨੇ ਦੇ ਅਰੰਭ ਵਿੱਚ ਲਾਂਚ ਕੀਤੀ ਗਈ ਸੀ।ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬਧ ਹੈ। 28 ਮਾਰਚ ਤੱਕ, ਇਸ ਐਪ ਦੇ 4.5 ਲੱਖ ਤੋਂ ਵੱਧ ਉਪਭੋਗਤਾ ਰਜਿਸਟ੍ਰੇਸਨ ਹਨ ਅਤੇ ਇਸ ਦੇ ਡੈਸਬੋਰਡ ਨੂੰ ਪ੍ਰਤੀ ਦਿਨ 20,000 ਤੋਂ ਵੱਧ ਲੋਕ ਵੇਖ ਰਹੇ ਹਨ। ਇਹ ਐਪਲੀਕੇਸਨ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿਚ ਉਪਲਬਧ ਹੈ।ਪ੍ਰਸਾਸਨ ਸੁਧਾਰਾਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੇ ਅਨੁਸਾਰ, ਇਹ ਐਪ ਹਰਿਆਣਾ ਅਤੇ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਚਲਾਈ ਜਾ ਰਹੀ ਹੈ ਜਦਕਿ ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿੱਚ ਇਸ ਨੂੰ ਲਾਗੂ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਲ 11 ਸੂਬਾ ਸਰਕਾਰਾਂ ਨੇ ਆਪਣੇ ਸੂਬਿਆਂ ਅਤੇ ਜਿਲ੍ਹਆਂ ਲਈ ਕੋਵਾ ਐਪਲੀਕੇਸਨ ਅਤੇ ਡੈਸਬੋਰਡ ਜਾਰੀ ਕਰਨ ਸਬੰਧੀ ਅਪੀਲ ਕੀਤੀ ਹੈ।ਇਸ ਐਪਲੀਕੇਸਨ ਦਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨਾਲ ਸੁਰੱਖਿਆ ਅਤੇ ਬਚਾਅ ਦੇ ਉਪਾਅ ਸਾਂਝੇ ਕਰਨਾ ਹੈ, ਜਿਨ੍ਹਾਂ ਨੂੰ ਅਪਣਾਉਣ ਦੀ ਜਰੂਰਤ ਹੈ। ਇਹ ਐਪਲੀਕੇਸਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸਨਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਲੱਛਣਾਂ ਦੀ ਜਾਂਚ ਕਰਨ ਲਈ ਉਤਸਾਹਤ ਕਰਦੀ ਹੈ।

ਵਿਨੀ ਮਹਾਜਨ ਦੇ ਅਨੁਸਾਰ, ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦਰਮਿਆਨ, ਐਪ ਵਿੱਚ ਕਈ ਨਵੇਂ ਫੀਚਰ ਸਾਮਲ ਕੀਤੇ ਗਏ ਹਨ। ਇਸ ਐਪ ਵਿਚ ਕੋਵਿਡ -19 ਡੈਸਬੋਰਡ, ਸਰਕਾਰੀ ਨੋਟੀਫਿਕੇਸਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ.ਓ.ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸਾਨਬੱਧ ਕਰਨਾ ਸਾਮਲ ਹੈ। ਕਰਫਿਊ ਲਈ ਮਨਜੂਰ ਅਰਜੀਆਂ ਕੋਲ ਰਜਿਸਟਰਡ ਫੋਨ ਨੰਬਰ 'ਤੇ ਈ-ਪਾਸ ਭੇਜੇ ਜਾਣਗੇ।ਇਸ ਐਪ ਦਾ ਐਡਮਿਨ ਪੋਰਟਲ ਜਲ੍ਹਾ ਪ੍ਰਸਾਸਨ ਅਤੇ ਸਰਕਾਰੀ ਹੈੱਡਕੁਆਰਟਰਾਂ ਨਾਲ ਜੁੜਿਆ ਹੋਇਆ ਹੈ ਜੋ ਨਿਗਰਾਨੀ, ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਇਕੱਠੀ ਕੀਤੀ ਗਈ ਜਾਣਕਾਰੀ ਦੇ ਨਾਲ ਕਈ ਰਿਪੋਰਟਾਂ ਪੇਸ ਕਰਦਾ ਹੈ। ਡੈਸਬੋਰਡ ਵਿੱਚ ਪੁਸਟੀ ਕੀਤੇ, ਸੱਕੀ ਅਤੇ ਘਰੇਲੂ ਕੁਆਰੰਟੀਨ ਕੇਸਾਂ ਦੇ ਥੀਮੈਟਿਕ ਨਕਸਆਿਂ ਨੂੰ ਦਰਸਾਉਂਦਾ ਹੈ ਜਦਕਿ ਘਰੇਲੂ ਕੁਆਰੰਟੀਨੇਡ ਨਾਗਰਿਕਾਂ ਨੂੰ ਟਰੈਕ ਕਰਨ ਲਈ ਜਿਓ ਟੈਗਿੰਗ ਵਰਗੀਆਂ ਵਿਸੇਸਤਾਵਾਂ ਸ਼ਾਮਲ ਹਨ।ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸਬੋਰਡ ਜਲ੍ਹਾ ਪ੍ਰਸਾਸਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ। ਰਜਿਸਟਰਡ ਮਰੀਜਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ 'ਤੇ ਉਪਲਬਧ ਹਨ।ਸ੍ਰੀਮਤੀ ਵਿਨੀ ਅਨੁਸਾਰ, ਐਪ ਵਿੱਚ ਹੋਰ ਵਿਸੇਸਤਾਵਾਂ ਸਾਮਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਵੇਂ ਕਿ ਟੈਲੀਮੇਡੀਸਨ ਕੰਨਸਲਟੈਂਸੀ, ਉਪਭੋਗਤਾਵਾਂ ਨੂੰ ਆਈਵੀਆਰ ਰਾਹੀਂ ਵੌਆਇਸ ਕਾਲਾਂ ਦੁਆਰਾ ਸਿਹਤ ਐਡਵਾਈਜਰੀ ਲਈ ਡਾਕਟਰਾਂ ਨਾਲ ਜੋੜਨ ਅਤੇ ਕਰਿਆਨੇ ਅਤੇ ਜਰੂਰੀ ਚੀਜਾਂ ਦੀ ਵੰਡ ਲਈ ਬੇਨਤੀ ਕਰਨ ਵਿੱਚ ਸਹਾਇਤਾ ਕਰਦਾ ਹੈ।  ਸ੍ਰੀਮਤੀ ਵਿਨੀ ਨੇ ਕਿਹਾ ਕਿ ਜਲ੍ਹਾ ਪ੍ਰਸਾਸਨ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕਰੇਗਾ ਅਤੇ ਨਾਗਰਿਕ ਖੁਦ ਹੀ ਕੋਵਾ ਐਪਲੀਕੇਸ਼ਨ ਰਾਹੀਂ  ਆਰਡਰ ਦੇ ਸਕਣਗੇ। ਸ੍ਰੀਮਤੀ ਵਿਨੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਨਾਗਰਿਕਾਂ ਦੀ ਸੇਵਾ ' ਚ ਸੁਧਾਰ ਲਿਆਉਣਾ ਹੈ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਨੂੰ ਸੁਖਾਲਾ ਕਰਨਾ ਹੈ। ਲੋਕ ਜਲਦੀ ਹੀ ਇਸ ਐਪ ਦੀ ਵਰਤੋਂ ਕਰਕੇ ਵਾਲੰਟੀਅਰ ਬਣ ਸਕਣਗੇ ਅਤੇ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦੇ ਯੋਗ ਵੀ ਹੋ ਸਕਣਗੇ।

 

Tags: Vinny Mahajan , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD