Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਮਸਕਟ 'ਚ ਫਸੀਆਂ ੧੦੪ ਭਾਰਤੀ ਲੜਕੀਆਂ ਨੂੰ ਦੇਸ਼ ਲ਼ਿਆਉਣ ਲਈ ਵਿਦੇਸ਼ ਮੰਤਰਾਲਾ ਡਾ: ਓਬਰਾਏ ਦਾ ਸਹਿਯੋਗ ਕਰੇ- ਔਜਲਾ

ਐਮ.ਪੀ. ਔਜਲਾ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਵਿਦੇਸ਼ ਫਸੀਆਂ ਲੜਕੀਆਂ ਦਾ ਮੁੱਦਾ ਉਠਾਇਆ

5 Dariya News

5 Dariya News

5 Dariya News

ਨਵੀਂ ਦਿੱਲੀ , 19 Mar 2020

Last updated on: Mar 19, 2020, 00:00 IST

ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਕੇ ਖਾੜੀ ਦੇਸ਼ ਮਸਕਟ ਵਿਖੇ ਫਸੀਆਂ ੧੦੪ ਭਾਰਤੀ ਲੜਕੀਆਂ ਨੂੰ ਦੇਸ਼ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੈਸੇ ਦੇ ਲਾਲਚੀ ਕੁਝ ਏਜੰਟਾਂ ਵਲੋਂ ਭਾਰਤੀ ਲੜਕੀਆਂ ਨੂੰ ਚੰਗੇ ਕਾਰੋਬਾਰ ਦਾ ਲਾਲਚ ਦੇ ਕੇ ਖਾੜੀ ਦੇਸ਼ ਮਸਕਟ ਵਿਖੇ ਲਿਜਾ ਕੇ ਸ਼ਾਹੂਕਾਰਾਂ ਕੋਲ ਵੇਚ ਦਿਤਾ ਜੋ ਭਾਰਤੀ ਲੜਕੀਆਂ ਤੋਂ ਗੁਲਾਮਾਂ ਵਾਂਗ ੧੮-੧੮ ਘੰਟੇ ਕੰਮ ਲੈਂਦੇ ਤੇ ਉਨ੍ਹਾਂ ਦੀ ਮਾਰਕੁਟਾਈ ਕਰਦੇ ਸਨ। ਜਲਾਲਤ ਭਰੀ ਜਿੰਦਗੀ ਜੀਅ ਰਹੀਆਂ ਇਹ ਨੌਜੁਆਨ ਲੜਕੀਆਂ ਕਿਸੇ ਤਰਾਂ ਮਸਕਟ ਵਿਖੇ ਭਾਰਤੀ ਅੰਬੈਸੀ ਕੋਲ ਪੁੱਜੀਆਂ ਤੇ ਆਪਣੀ ਹੱਡ ਬੀਤੀ ਸੁਣਾਈ। ਸ. ਔਜਲਾ ਨੇ ਦੱਸਿਆ ਕਿ ਭਾਰਤੀ ਅੰਬੈਸੀ ਵਿੱਚ ੮੯ ਲੜਕੀਆਂ ਫਸੀਆਂ ਹਨ ਅਤੇ ੧੫ ਲੜਕੀਆਂ ਅੰਬੈਸੀ ਤੋਂ ਬਾਹਰ ਲੋਕਾਂ ਕੋਲ ਰਹਿ ਰਹੀਆਂ ਹਨ ਅਤੇ ਭਾਰਤ ਵਾਪਿਸ ਪਰਤਣ ਦੀ ਉਡੀਕ ਕਰ ਰਹੀਆਂ ਹਨ ਇੰਨ੍ਹਾਂ ਵਿਚੋਂ ੧੪ ਲੜਕੀਆਂ ਪੰਜਾਬ, ਜਿਆਦਾਤਰ ਆਂਧਰਾ ਪ੍ਰਦੇਸ਼ ਬਾਕੀ ਹੋਰਨਾਂ ਸੂਬਿਆਂ ਨਾਲ ਸੰਬੰਧਿਤ ਹਨ। ਉਨਾਂ੍ਹ ਦੱਸਿਆ ਕਿ ਉਥੋਂ ਦੇ ਸ਼ਾਹੂਕਾਰਾਂ ਨੇ ਮਸਕਟ ਦੇ ਕਨੂੰਨ ਮੁਤਾਬਿਕ ਉਥੋਂ ਦੀਆਂ ਅਦਾਲਤਾਂ ਵਿੱਚ ਕੇਸ ਕੀਤਾ ਹੈ ਕਿ ਜਾਂ ਤਾਂ ਮੁੱਲ ਖਰੀਦੀਆਂ ਲੜਕੀਆਂ ਨੂੰ ਉਨਾਂਹ ਨੂੰ ਵਾਪਿਸ ਕੀਤਾ ਜਾਵੇ ਜਾਂ ਫਿਰ ਉਨ੍ਹਾਂ ਦੇ ਪੈਸੇ ਵਾਪਿਸ ਕਰਵਾਏ ਜਾਣ। ਸ. ਔਜਲਾ ਨੇ ਵਿਦੇਸ਼ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਭਾਰਤੀ ਸੰਵਿਧਾਨ ਵਿੱਚ ਅਜਿਹਾ ਕੋਈ ਕਨੂੰਨ ਨਹੀ ਹੈ ਕਿ ਭਾਰਤ ਸਰਕਾਰ ਜਾਂ ਭਾਰਤੀ ਅੰਬੈਸੀ ਅਜਿਹੇ ਕਿਸੇ ਕੇਸ ਵਿੱਚ ਪੈਸੇ ਦੀ ਅਦਾਇਗੀ ਕਰੇ।

ਉਨ੍ਹਾਂ ਸ਼੍ਰੀ ਜੈਸ਼ੰਕਰ ਨੂੰ ਦੱਸਿਆ ਕਿ ਅੱਜ ਤੱਕ ਵੱਖ ਵੱਖ ਦੇਸ਼ਾਂ ਦੀਆਂ ਜੇਲਾਂ ਅੰਦਰ ਸਜਾ ਪਾਉਣ ਵਾਲੇ ੯੫ ਦੇ ਕਰੀਬ ਭਾਰਤੀ ਨੌਜੁਆਨਾਂ ਨੂੰ ਆਪਣੀ ਜੇਬ ਵਿੱਚੋਂ ਬਲੱਡ ਮਨੀ ਦੇ ਕੇ ਮਾਵਾਂ ਦੀਆਂ ਹਿੱਕਾਂ ਨਾਲ ਲਾਉਣ ਸਰਬੱਤ ਦਾ ਭਲਾ ਟੱਰਸਟ ਦੇ ਮੁਖੀ ਡਾ: ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਜੇਕਰ ਮਸਕਟ ਸਥਿਤ ਭਾਰਤੀ ਅੰਬੈਸੀ ਲੜਕੀਆਂ ਦੇ ਕਾਗਜ ਉਨਾਂ ਨੂੰ ਮੁੱਹਈਆਂ ਕਰਵਾਉਂਦੇ ਹਨ ਤਾਂ ਉਹ ਇੰਨ੍ਹਾਂ ਲੜਕੀਆਂ ਨੂੰ ਭਾਰਤ ਵਾਪਿਸ ਲਈ ਬਣਦੇ ਪੈਸੇ ਆਪਣੀ ਨਿੱਜੀ ਜੇਬ ਵਿਚੋਂ ਦੇ ਕੇ ਲਿਆਉਣ ਦਾ ਬੀੜਾ ਚੁੱਕਦੇ ਹਨ। ਸ. ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਅਪੀਲ ਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐਸ. ਜੈਸ਼ੰਕਰ ਨੇ ਭਰੋਸਾ ਦਿਤਾ ਕਿ ਅਗਲੇ ਕੁਝ ਦਿਨਾਂ ਅੰਦਰ ਭਾਰਤੀ ਅੰਬੈਸੀ ਡਾ: ਐਸ.ਪੀ. ਸਿੰਘ ਓਬਰਾਏ ਨਾਲ ਤਾਲਮੇਲ ਕਰਕੇ ਬੰਧਕ ਬਣਾਈਆਂ ਲੜਕੀਆਂ ਦੇ ਕਾਗਜ ਪੱਤਰ ਮੁਹੱਈਆ ਕਰਵਾਉਣ ਲਈ ਪੂਰਨ ਸਹਿਯੋਗ ਕਰੇਗੀ। ਇਥੇ ਇਹ ਵੀ ਜਿਕਰਯੋਗ ਹੈ ਕਿ ੨੦੧੩ ਵਿੱਚ ਦੁਬਈ ਵਿਖੇ ਦੋ ਪਾਕਿਸਤਾਨੀ ਨੌਜੁਆਨਾਂ ਦੀ ਹੱਤਿਆ ਵਿੱਚ ਫਾਂਸੀ ਦੀ ਸਜਾ ਪਾਉਣ ਵਾਲੇ ੧੭ ਪੰਜਾਬੀ ਨੌਜੁਆਨਾਂ ਨੂੰ ਡਾ: ਐਸ.ਪੀ. ਸਿੰਘ ਓਬਰਾਏ ਨੇ ਆਪਣੀ ਨਿੱਜੀ ਜੇਬ ਵਿੱਚੋਂ ੨.੨ ਮਿਲੀਅਨ ਰੁਪਏ ਦੇ ਕੇ ਰਿਹਾ ਕਰਵਾਇਆ ਸੀ। ਸ. ਔਜਲਾ ਨੇ ਭਰੋਸਾ ਪ੍ਰਗਟਾਇਆ ਕਿ ਡਾ: ਓਬਰਾਏ ਵਰਗੇ ਇਨਸਾਨ ਮੁਸੀਬਤ ਵਿੱਚ ਫਸੇ ਲੋਕਾਂ ਲਈ ਰੱਬ ਬਣਕੇ ਬਹੁੜਦੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਸ. ਓਬਰਾਏ ਦੇ ਯਤਨਾਂ ਸਦਕਾ ਭਾਰਤੀ ਲੜਕੀਆ ਜਲਦ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਮਾਣਦੀਆਂ ਦਿਖਾਈ ਦੇਣਗੀਆਂ।

 

Tags: Subrahmanyam Jaishankar , Gurjeet Singh Aujla

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD