पंजाब मंडी बोर्ड के चेयरमैन स. हरचंद सिंह बरसट ने आज सब्जी मंडी खन्ना का दौरा किया। इस अवसर पर उन्होंने शहीद भगत सिंह हरियावल लहर के दूसरे पड़ाव के तहत मार्केट कमेटी खन्ना के अधीन आती विभिन्न मंडियों में 2100 फलदार, छायादार और औषधि पौधे लगाने की शुरुआत की। इनके रख-रखाव की जिम्मेदारी वहां के अधिकारियों व कर्मचारियों को सौंपी गई। उन्होंने सभी उच्च अधिकारियों, कर्मचारियों एवं आढ़तियों को अपने आसपास पांच-पांच पौधे लगाने एवं उनकी देखभाल करने के लिए प्रेरित किया।
पंजाब मंडी बोर्ड के चेयरमैन ने कहा कि मुख्यमंत्री स. भगवंत सिंह मान के नेतृत्व में पूरे पंजाब में पौधे लगाए जा रहे हैं। बढ़ता प्रदूषण और तापमान पूरी मानवता के लिए एक बड़ी चुनौती बन गया है। इसलिए हम सभी को पर्यावरण को हरा-भरा बनाने के लिए अधिक से अधिक पौधे लगाने चाहिए और उनकी देखभाल भी करनी चाहिए। उन्होंने कहा कि वर्ष 2023-24 के दौरान पंजाब राज्य की विभिन्न मंडियों में अधिकारियों, कर्मचारियों, आढ़ती एसोसिएशनों, एन.जी.ओज के सहयोग से करीब 33 हजार फलदार, छायादार और औषधि पौधे लगाए गए।
इस सीज़न में 35 हजार से ज्यादा पौधे लगाने का लक्ष्य निर्धारित किया गया है।इस मौके पर मुख्य इंजीनियर स. गुरिंदर सिंह चीमा, स. गुरमतपाल सिंह जिला मंडी अफसर लुधियाना, स. मनदीप सिंह जिला मंडी अफसर मुख्य कार्यालय, मनजिंदर सिंह मान सचिव मार्केटिंग कमेटी खन्ना, जतिन सिंगला कार्यकारी इंजीनियर लुधियाना, हरबंस सिंह रोसा अध्यक्ष दाना मंडी खन्ना, लाभ सिंह अध्यक्ष सब्जी मंडी खन्ना, यादविंदर सिंह लिबड़ा, हरविंदर कुमार, दलजीत थापर, दीपक मंडी सुपरवाइजर, संजय सहोता मंडी सुपरवाइजर सहित सभी अधिकारी, कर्मचारी एवं आढ़ती उपस्थित रहे।
ਹਰਚੰਦ ਸਿੰਘ ਬਰਸਟ ਨੇ ਖੰਨਾ ਮੰਡੀ ਵਿਖੇ ਲਗਾਏ ਪੌਦੇ
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਖੰਨਾ ਦੀ ਵੱਖ-ਵੱਖ ਮੰਡੀਆਂ ਵਿੱਖੇ 2100 ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ
ਖੰਨਾ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਸਬਜੀ ਮੰਡੀ ਖੰਨਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਖੰਨਾ ਅਧੀਨ ਪੈਂਦੀਆਂ ਵੱਖ-ਵੱਖ ਮੰਡੀਆਂ ਵਿੱਚ 2100 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਉਤਸਾਹਿਤ ਕੀਤਾ ਗਿਆ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਵੱਧ ਰਿਹਾ ਪ੍ਰਦੂਸ਼ਣ ਅਤੇ ਤਾਪਮਾਨ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਚੂਣੌਤੀ ਬਣ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀ ਐਸੋਸੀਏਸ਼ਨਾਂ, ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਰੀਬ 33 ਹਜਾਰ ਫਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ।
ਇਸ ਮੌਕੇ ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਗੁਰਮਤਪਾਲ ਸਿੰਘ ਜਿਲ੍ਹਾ ਮੰਡੀ ਅਫਸਰ ਲੁਧਿਆਣਾ, ਸ. ਮਨਦੀਪ ਸਿੰਘ ਜਿਲਾ ਮੰਡੀ ਅਫਸਰ ਮੁੱਖ ਦਫ਼ਤਰ, ਮਨਜਿੰਦਰ ਸਿੰਘ ਮਾਨ ਸਕੱਤਰ ਮਾਰਕਿਟ ਕਮੇਟੀ ਖੰਨਾ, ਜਤਿਨ ਸਿੰਗਲਾ ਕਾਰਜਕਾਰੀ ਇੰਜੀਨਿਅਰ ਲੁਧਿਆਣਾ, ਹਰਬੰਸ ਸਿੰਘ ਰੋਸਾ ਪ੍ਰਧਾਨ ਦਾਣਾ ਮੰਡੀ ਖੰਨਾ, ਲਾਭ ਸਿੰਘ ਪ੍ਰਧਾਨ ਸਬਜੀ ਮੰਡੀ ਖੰਨਾ, ਯਾਦਵਿੰਦਰ ਸਿੰਘ ਲਿਬੜਾ, ਹਰਵਿੰਦਰ ਕੁਮਾਰ, ਦਲਜੀਤ ਥਾਪਰ, ਦੀਪਕ ਮੰਡੀ ਸੁਪਰਵਾਈਜਰ, ਸੰਜੇ ਸਹੋਤਾ ਮੰਡੀ ਸੁਪਰਵਾਈਜਰ ਸਮੇਤ ਸਮੂਹ ਅਧਿਕਾਰੀ, ਕਰਮਚਾਰੀ ਅਤੇ ਆੜਤ੍ਹੀ ਮੌਜੂਦ ਰਹੇ।