संगरूर के सभी विधानसभा क्षेत्रों के आम आदमी पार्टी के विधायकों ने संगरूर से आप उम्मीदवार गुरमीत सिंह मीत हेयर की बड़ी जीत का दावा किया है। कैबिनेट मंत्री हरपाल सिंह चीमा और अमन अरोड़ा और विधायक नरिंदर कौर भराज, कुलवंत सिंह पंडोरी, जमील उर रहमान, बरिंदर कुमार गोयल और लाभ सिंह उगोके ने एक संयुक्त प्रेस बयान में दावा किया है कि लोकसभा चुनाव के लिए चुनाव प्रचार जारी है।
क्षेत्रवासियों से मिले समर्थन में सबसे आगे हैं। उन्होंने दावा किया कि मीत हेयर संगरूर से बड़े अंतर से जीतेंगे। कैबिनेट मंत्रियों और विधायकों ने कहा कि संगरूर से दो बार सांसद रहे राज्य के मुख्यमंत्री भगवंत सिंह मान ने अपने अब तक के प्रचार अभियान के दौरान संगरूर संसदीय क्षेत्र के अंतर्गत आने वाले तीन जिलों संगरूर, बरनाला और मालेरकोटला में तीन चुनावी रैलियां कर चुनाव प्रचार को पूरी तरह से तेज कर दिया है।
2014 में खुद दो लाख से ज्यादा वोटों से जीतकर रिकॉर्ड बनाने वाले भगवंत सिंह मान ने दावा किया है कि इस बार उनकी पार्टी के उम्मीदवार मीत हेयर 2014 का रिकॉर्ड तोड़ देंगे और जीत का अंतर बढ़ा देंगे। मीत हेयर ने कहा कि वह पार्टी नेतृत्व और मुख्यमंत्री के आभारी हैं कि उन्होंने उन्हें संगरूर से उम्मीदवार बनाया। संगरूर के तहत आने वाले सभी 9 विधानसभा क्षेत्रों में अब तक कम से कम 5 बार कवर कर चुके हैं।
चुनाव तक संगरूर का एक भी गांव, शहर या बूथ ऐसा नहीं होगा, जहां उन्होंने निवासियों से सीधा संपर्क न स्थापित किया हो। मीत हेयर ने विपक्षी उम्मीदवारों को भी चुनौती दी है कि उनकी ईमानदारी पर कोई उंगली नहीं उठा सकता। हरपाल सिंह चीमा और अमन अरोड़ा ने कहा कि जहां अन्य प्रमुख पार्टियां संगरूर के बाहर से अपने उम्मीदवार लेकर आई हैं, वहीं आप ने संगरूर से एक स्थानीय उम्मीदवार को टिकट दिया है, जिसका मीत हेयर को फायदा हो रहा है।
उन्होंने कहा कि मीत हेयर अपने काम और पंजाब सरकार की दो साल की उपलब्धियों के आधार पर वोट मांग रहे हैं। उन्होंने कहा कि मुख्यमंत्री भगवंत सिंह मान के नेतृत्व वाली सरकार ने दो साल में हर घर को 600 यूनिट मुफ्त बिजली, आम आदमी क्लिनिक, स्कूल ऑफ एमिनेंस, किसानों को बिजली, फसलों का मंडीकरण और किसानों को साथ ही भुगतान, बस तीर्थयात्राएं प्रदान की हैं। टोल प्लाजा बंद करना, निजी थर्मल प्लांट खरीदना जैसे बड़े काम किए हैं।
विधायकों ने दावा किया कि मीत हेयर ने कैबिनेट मंत्री के रूप में राज्य में खेल और खिलाड़ियों के अनुकूल खेल नीति बनाई, जिसके साथ पंजाब के खिलाड़ियों ने एशियाई खेलों में सभी रिकॉर्ड तोड़ दिए, खेल नर्सरियों की स्थापना, टेलों तक पानी की आपूर्ति, नई नहर का निर्माण और योजना बनाई, बंद ख़ालो को शुरू करना, पंजाबी भाषा को महत्व देना और बोर्डों पर पंजाबी भाषा लिखना आदि। इसके अलावा मीत हेयर विधानसभा के अंदर और बाहर, पंजाब यूनिवर्सिटी, चंडीगढ़ और एसवाईएल, महिला पहलवानों के पक्ष में आवाज़ बुलंद की। बरनाला हलके के सभी गांवों में तालाबों के पानी की निकासी के लिए थापर मॉडल पर तालाबों का नवीनीकरण किया और गांवों में पुस्तकालयों की स्थापना की।
ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਹਲਕੇ ਅਧੀਨ ਆਉਂਦੇ ਤਿੰਨੇ ਜ਼ਿਲ੍ਹਿਆਂ ਵਿੱਚ ਰੈਲੀਆਂ ਕਰਕੇ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਭਖਾਇਆ
ਸੰਗਰੂਰ
ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਵੱਡੀ ਜਿੱਤ ਦਾ ਦਾਅਵਾ ਪੇਸ਼ ਕੀਤਾ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਅਤੇ ਐਮ.ਐਲ.ਏਜ਼ ਨਰਿੰਦਰ ਕੌਰ ਭਰਾਜ, ਕੁਲਵੰਤ ਸਿੰਘ ਪੰਡੋਰੀ, ਜਮੀਲ ਉਰ ਰਹਿਮਾਨ, ਬਰਿੰਦਰ ਕੁਮਾਰ ਗੋਇਲ ਤੇ ਲਾਭ ਸਿੰਘ ਉੱਗੋਕੇ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣ ਲਈ ਚੱਲ ਰਹੇ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਵੱਲੋਂ ਮਿਲ ਰਹੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਮੀਤ ਹੇਅਰ ਸੰਗਰੂਰ ਤੋਂ ਵੱਡੇ ਫਰਕ ਨਾਲ ਜਿੱਤਣਗੇ। ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਨੇ ਕਿਹਾ ਕਿ ਸੰਗਰੂਰ ਤੋਂ ਦੋ ਵਾਰ ਐਮ.ਪੀ. ਰਹੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਹੁਣ ਤੱਕ ਕੀਤੇ ਪ੍ਰਚਾਰ ਦੌਰਾਨ ਸੰਗਰੂਰ ਹਲਕੇ ਅਧੀਨ ਆਉਂਦੇ ਤਿੰਨੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਵਿਖੇ ਚੋਣ ਰੈਲੀਆਂ ਕਰਕੇ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ।
ਭਗਵੰਤ ਸਿੰਘ ਮਾਨ ਜਿਨ੍ਹਾਂ ਖੁਦ 2014 ਵਿੱਚ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਬਣਾਇਆ ਸੀ, ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ 2014 ਦਾ ਰਿਕਾਰਡ ਤੋੜ ਕੇ ਜਿੱਤ ਦੇ ਫਰਕ ਨੂੰ ਹੋਰ ਵਧਾਉਣਗੇ। ਮੀਤ ਹੇਅਰ ਨੇ ਕਿਹਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਦੇ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਅਤੇ ਬਹੁਤ ਵੇਲੇ ਸਿਰ ਟਿਕਟ ਦਾ ਐਲਾਨ ਕੀਤਾ ਜਿਸ ਨਾਲ ਉਹ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਸੰਗਰੂਰ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਘੱਟੋ-ਘੱਟ 5 ਵਾਰ ਗੇੜਾ ਲਗਾ ਚੁੱਕੇ ਹਨ।
ਵੋਟਾਂ ਤੱਕ ਸੰਗਰੂਰ ਦਾ ਇਕ ਵੀ ਪਿੰਡ, ਸ਼ਹਿਰ ਇਥੋਂ ਤੱਕ ਕਿ ਬੂਥ ਵੀ ਅਜਿਹਾ ਨਹੀਂ ਹੋਵੇਗਾ ਜਿੱਥੋਂ ਦੇ ਵਸਨੀਕਾਂ ਨਾਲ ਉਨ੍ਹਾਂ ਸਿੱਧਾ ਰਾਬਤਾ ਕਾਇਮ ਨਾ ਕੀਤਾ ਹੋਵੇ। ਮੀਤ ਹੇਅਰ ਨੇ ਵਿਰੋਧੀ ਉਮੀਦਵਾਰਾਂ ਨੂੰ ਇਹ ਵੀ ਚੁਣੌਤੀ ਦਿੱਤੀ ਹੈ ਕਿ ਉਸ ਦੀ ਇਮਾਨਦਾਰੀ ਉਤੇ ਕੋਈ ਉਂਗਲ ਨਹੀਂ ਉਠਾ ਸਕਦਾ। ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਬਾਕੀ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਸੰਗਰੂਰ ਤੋਂ ਬਾਹਰੋਂ ਲਿਆਂਦੇ ਹਨ, ਉਥੇ ਆਪ ਨੇ ਸੰਗਰੂਰ ਦੇ ਹੀ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਜਿਸ ਦਾ ਮੀਤ ਹੇਅਰ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੀਤ ਹੇਅਰ ਆਪਣੇ ਵੱਲੋਂ ਕੀਤੇ ਕੰਮਾਂ ਅਤੇ ਪੰਜਾਬ ਸਰਕਾਰ ਦੀਆਂ ਦੋ ਸਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ ਦੋ ਸਾਲਾਂ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ, ਫਸਲਾਂ ਦਾ ਮੰਡੀਕਰਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਤੀਰਥ ਬੱਸ ਯਾਤਰਾ, ਟੋਲ ਪਲਾਜ਼ੇ ਬੰਦ ਕਰਨੇ, ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੱਡੇ ਕੰਮ ਕੀਤੇ ਹਨ।
ਐਮ.ਐਲ.ਏਜ਼ ਨੇ ਦਾਅਵਾ ਕੀਤਾ ਕਿ ਮੀਤ ਹੇਅਰ ਨੇ ਬਤੌਰ ਕੈਬਨਿਟ ਮੰਤਰੀ ਸੂਬੇ ਵਿੱਚ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ ਜਿਸ ਨਾਲ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ ਸਾਰੇ ਰਿਕਾਰਡ ਤੋੜੇ, ਖੇਡ ਨਰਸਰੀਆਂ ਦੀ ਸਥਾਪਨਾ, ਟੇਲਾਂ ਤੱਕ ਪਾਣੀ ਪਹੁੰਚਾਣਾ, ਨਵੀ ਨਹਿਰ ਦੀ ਯੋਜਨਾ ਅਤੇ ਬੰਦ ਪਏ ਖਾਲੀ ਸ਼ੁਰੂ ਕਰਵਾਉਣਾ, ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੰਦਿਆਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਲਿਖਣਾ ਆਦਿ ਪ੍ਰਮੁੱਖ ਕੰਮ ਕੀਤੇ। ਇਸ ਤੋਂ ਇਲਾਵਾ ਮੀਤ ਹੇਅਰ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਹੱਕ ਵਿੱਚ ਦਲੀਲਾਂ ਸਹਿਤ ਡਟ ਕੇ ਪਹਿਰਾ ਦਿੱਤਾ ਅਤੇ ਮਹਿਲਾ ਪਹਿਲਵਾਨਾਂ ਦੇ ਸੋਸ਼ਣ ਖਿਲਾਫ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਹੈ। ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਉਪਰ ਛੱਪੜਾਂ ਦਾ ਨਵੀਨੀਕਰਨ ਕੀਤਾ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਸੱਭਿਆਚਾਰ ਪੈਦਾ ਕੀਤਾ।
Election Campaign and Local Support Propel Meet Hair Ahead
Sangrur
Chief Minister Bhagwant Singh Mann has ramped up election campaigning in three districts coming under the Sangrur parliamentary constituency, with rallies in full swing. Declared candidate Meet Hair has covered each assembly constituency at least 5 times. Being a local candidate from Sangrur, Meet Hair is benefiting significantly.
Cabinet ministers and MLAs have stated that during their ongoing election campaign, the Aam Aadmi Party (AAP) legislators of all assembly constituencies in Sangrur have claimed a big victory for AAP candidate Gurmeet Singh Meet Hair. Cabinet ministers Harpal Singh Cheema and Aman Arora, along with MLAs Narinder Kaur Bharaj, Kulwant Singh Pandori, Jameel-ur-Rahman, Barinder Kumar Goyal, and Labh Singh Ugoke, claimed in a joint press statement that election campaigning is ongoing with support from the locals, and Meet Hair is leading by a large margin. They claimed that Meet Hair will win Sangrur by a significant margin.
They said that while other major parties have brought candidates from outside Sangrur, AAP has given a ticket to a local candidate, which is benefiting Meet Hair. They said that Meet Hair is seeking votes based on the work done as a cabinet minister and the achievements of the government in the last two years.
They said that under the leadership of Chief Minister Bhagwant Singh Mann, the government has provided 600 units of free electricity to every household, Aam Aadmi Clinics, School of Eminence, free electricity to farmers, crop diversification, and pilgrimages by bus. Big projects like closing toll plazas and buying private thermal plants have been undertaken.
Legislators claimed that Meet Hair, as a cabinet minister, formulated a sports-friendly policy in the state, under which Punjab's players have broken all records in the Asian Games, established sports nurseries, ensured water supply to Tellos, built a new canal, and created a plan to start the Punjabi language on boards. In addition, Meet Hair raised the voice of women wrestlers inside and outside the assembly, and renovated ponds in all villages of the Barnala constituency and established libraries in villages.