Thursday, 04 June 2026

 

 

खास खबरें हरपाल सिंह चीमा ने मुलाजिम यूनियनों से की मुलाकात मंत्रिमंडल की बैठकों में लिए गए 99 प्रतिशत निर्णय पूरी तरह कार्यान्वितः जगत सिंह नेगी मंत्रिमंडलीय उप-समिति की बैठक आयोजित एमवाई भारत ने 3.9 लाख क्विज़ पार्टिसिपेंट्स के साथ गिनीज़ वर्ल्ड रिकॉर्ड बनाया जितिन प्रसाद ने आईआईएफटी में जीबीआरसी 2026 का उद्घाटन किया शिमला पहाड़ी चौक की वर्षों पुरानी जलभराव समस्या का समाधान पंजाब पुलिस ने बड़ी आतंकी साजिश को किया नाकाम रोटरी क्लब रोपड़ सेंट्रल के डिस्ट्रिक्ट गवर्नर रवि प्रकाश का आधिकारिक दौरा सरकार 2027 तक 5,000 ई85 फ्यूल स्टेशन शुरू करेगी : हरदीप सिंह पुरी 1 किलोवाट उपभोक्ताओं के घर बिना बैंक गारंटी लगेगा सोलर सिस्टम, बिजली बिल होगा शून्य : अनिल विज सीएम मोहन चरण माझी ने बैठक में आपदा जोखिम कम करने पर ब्रिक्‍स के बीच सहयोग की अपील की नशों के खिलाफ अभियान को और मजबूत बनाने के लिए अमृतसर केंद्रीय में महत्वपूर्ण बैठक आयोजित नशाविरोधी अभियान के दौरान हवलदार शहीद भारत की ओर बढ़ रहा है दीर्घकालिक वैश्विक निवेश, निवेशकों के लिए सबसे भरोसेमंद गंतव्य बना देश : पीयूष गोयल ‘ग्राम चिकित्सालय 2’ की रिलीज डेट का ऐलान, 23 जून से होगी स्ट्रीम खराब मौसम के कारण राहुल गांधी का अल्मोड़ा दौरा रद्द, वीडियो शेयर कर बोले-जल्द दोबारा आऊंगा केरल को विरासत में 5.07 लाख करोड़ रुपये का कर्ज मिला : सीएम वी.डी. सतीशन मालवीय नगर अग्निकांड के पीड़ितों से मिलने पहुंचीं सीएम रेखा गुप्ता पीठ-कमर दर्द से राहत, तो दूर शरीर की जकड़न दूर करने में कारगर ये योगासन, आयुष मंत्रालय की सलाह 'पेड्डी' की रिलीज पर तिरुपति बालाजी के दर पहुंचीं जान्हवी कपूर, किए दर्शन त्रिपुंड, भांग और सूखे मेवों से सजे बाबा महाकाल

 

दाखा में चुनाव प्रचार के दौरान राजा वड़िंग लुधियाना में जीत का जताया भरोसा

अपमान पर शालीनता को लेकर राजा वड़िंग ने सकारात्मक आलोचना की वकालत की

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

लुधियाना , 07 May 2024

Last updated on: May 07, 2024, 00:00 IST

लुधियाना लोकसभा सीट से कांग्रेस पार्टी के उम्मीदवार एवं पंजाब कांग्रेस अध्यक्ष अमरिंदर सिंह राजा वड़िंग ने लोगों के दिलों की आवाज को दर्शाते हुए, शानदार जीत का भरोसा व्यक्त किया है। दाखा में चुनाव प्रचार के दौरान उन्होंने अपने दिल पर हाथ रखकर कहा, "अपने दिल की आवाज सुनने के बाद अब मुझे अपनी जीत पर पूर्ण भरोसा है। उन्होंने कहा कि दीवार पर साफ लिखा हुआ है कि लोगों के दिलों में उनके लिए प्यार व समर्थन है। मेरे दिल, दिमाग और आत्मा को मेरी जीत पर पूर्ण भरोसा है।"

इस दौरान लोकसभा क्षेत्र के राजनीतिक परिदृश्य का जिक्र करते हुए वड़िंग ने विशेष रूप से आम आदमी पार्टी (आप) पर निशाना साधा और उनके उम्मीदवार के चयन पर संदेह जताया। उन्होंने पप्पी पराशर को मैदान में उतारने के लिए आप की आलोचना की और इस संदर्भ में पिछले समय में उनकी भूमिकाओं में प्रदर्शन की कमी और संसदीय जिम्मेदारी के प्रति उनकी उपयुक्तता पर सवाल उठाया।

वड़िंग ने राजनीति में ईमानदारी के महत्व पर जोर देते हुए, अपमानजनक टिप्पणियों या व्यक्तिगत हमलों से रहित साकारात्मक आलोचना और गरिमापूर्ण बातों की वकालत की। उन्होंने जोर देते हुए कहा कि भाजपा और आप उम्मीदवारों के बीच मिलीभगत है। जिसे देखकर उन्होंने जोर दिया, "आप ने पप्पी पराशर के रूप में रवनीत बिट्टू को पप्पी दी है।"

इस दिशा में, लुधियाना की बेहतरी के लिए वड़िंग की प्रतिबद्धता तब झलकती है, जब वह लोकसभा क्षेत्र के लिए अपने दृष्टिकोण को स्पष्ट करते हैं। इस क्रम में, विकास के अपने ट्रैक रिकॉर्ड की ओर ध्यान आकर्षित करते हुए, उन्होंने गिद्दड़बाहा के परिवर्तन को अपने समर्पण के प्रमाण के रूप में उजागर किया। जबकि लुधियाना के 'पंजाब के मैनचेस्टर' के रूप में स्टेट्स पुनः प्राप्त करने की इच्छाओं के साथ, वड़िंग ने इंडस्ट्री के पलायन, प्रदूषण, मजदूरों के जीवन स्तर और आवारा पशुओं की समस्या जैसे विषयों का जिक्र किया।

कई चुनौतियों के बावजूद बिना पीछे हटे वड़िंग आगे बढ़ रहे हैं और लोगों के संघर्ष से जुड़ने व उनकी आवाज बनने की वह कसम खाते हैं। इस दौरान ढाका विधानसभा क्षेत्र के अलग-अलग गांव में चुनाव प्रचार के दौरान उन्हें मतदाताओं से पूरे दिल से समर्थन मिला, जो जनहित में सेवा के उनके संकल्प को और मजबूत करता है।

पंजाब के राजनीतिक परिदृश्य को बयान करते हुए उन्होंने मजबूती के साथ कहा कि विरोधी पस्त हो रहे हैं और ना तो रवनीत सिंह बिट्टू और ना ही हरसिमरत कौर बादल अपनी लोकसभा सीटें जीत पाएंगे।इसी तरह, उन्होंने अराजकता, नशे की समस्या और आर्थिक मंदी के माध्यम से पंजाब को अंधकार में धकेलने के लिए अकाली दल की कड़ी आलोचना की। इसके अलावा, उन्होंने उन पर विवादास्पद कृषि कानूनों का समर्थन करने का आरोप लगाया। जिनका किसानों द्वारा भारी विरोध करने के बाद उन्होंने भाजपा से अपना समर्थन वापस ले लिया था।

उन्होंने कांग्रेस की समावेशी राजनीति के बारे में बोलते हुए कहा कि कांग्रेस ने राष्ट्रीय मंच पर सिख नेताओं के महत्वपूर्ण योगदान को प्रदर्शित करने में महत्वपूर्ण भूमिका निभाई है। भारत के पूर्व गृह मंत्री बूटा सिंह, भारत के पूर्व राष्ट्रपति ज्ञानी जैल सिंह और भारत के पूर्व प्रधानमंत्री डॉ. मनमोहन सिंह जैसे उल्लेखनीय व्यक्ति इस अल्पसंख्यक समुदाय के भीतर अपार संभावनाओं को पेश करते हुए दिग्गज नेताओं के रूप में उभरे हैं।

उनका उल्लेखनीय तरीके से आगे बढ़ाना कांग्रेस की समावेशिता और विविधता को रेखांकित करता है। जैसे-जैसे चुनावी सरगर्मी तेज होती जा रही है, वड़िंग पंजाब व खासकर लुधियाना की प्रगति और समृद्धि के लिए अपनी प्रतिबद्धता में दृढ़ता से बने हुए हैं। इस क्रम में, अटूट दृढ़ता संकल्प और लोगों की आकांक्षाओं के प्रति समर्पित दिल के साथ, वह विकास के एक नए युग की शुरुआत करने के लिए आगे बढ़ रहे हैं।

ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ

ਅਪਮਾਨ ਉੱਤੇ ਸ਼ਿਸ਼ਟਾਚਾਰ ਨੂੰ ਲੈ ਕੇ ਰਾਜਾ ਵੜਿੰਗ ਨੇ ਸਕਾਰਾਤਮਕ ਆਲੋਚਨਾ ਦੀ ਵਕਾਲਤ ਕੀਤੀ

ਲੁਧਿਆਣਾ

ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਦੇ ਦਿਲਾਂ ਦੀ ਆਵਾਜ਼ ਨੂੰ ਦਰਸਾਉਂਦੇ ਹੋਏ ਸ਼ਾਨਦਾਰ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ। ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਤੇ ਹੱਥ ਰੱਖ ਕੇ ਕਿਹਾ, "ਆਪਣੇ ਦਿਲ ਦੀ ਆਵਾਜ਼ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜਿੱਤ 'ਤੇ ਪੂਰਾ ਭਰੋਸਾ ਹੈ"। ਉਨ੍ਹਾਂ ਕਿਹਾ ਕਿ ਕੰਧ 'ਤੇ ਸਾਫ਼ ਲਿਖਿਆ ਹੋਇਆ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਲਈ ਪਿਆਰ ਅਤੇ ਸਮਰਥਨ ਹੈ। ਉਨ੍ਹਾਂ ਦੇ ਦਿਲ, ਦਿਮਾਗ ਅਤੇ ਆਤਮਾ ਨੂੰ ਜਿੱਤ ਦਾ ਪੂਰਾ ਭਰੋਸਾ ਹੈ।

ਇਸ ਦੌਰਾਨ ਲੋਕ ਸਭਾ ਹਲਕੇ ਦੇ ਸਿਆਸੀ ਦ੍ਰਿਸ਼ ਦਾ ਹਵਾਲਾ ਦਿੰਦੇ ਹੋਏ, ਵੜਿੰਗ ਨੇ ਆਮ ਆਦਮੀ ਪਾਰਟੀ (ਆਪ) ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਉਮੀਦਵਾਰ ਦੀ ਚੋਣ 'ਤੇ ਸ਼ੰਕਾ ਪ੍ਰਗਟਾਈ। ਉਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਮੈਦਾਨ ਵਿੱਚ ਉਤਾਰਨ ਲਈ 'ਆਪ' ਦੀ ਆਲੋਚਨਾ ਕੀਤੀ ਅਤੇ ਪਿਛਲੀਆਂ ਭੂਮਿਕਾਵਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਘਾਟ ਅਤੇ ਸੰਸਦੀ ਜ਼ਿੰਮੇਵਾਰੀ ਲਈ ਉਨ੍ਹਾਂ ਦੀ ਯੋਗਤਾ 'ਤੇ ਸਵਾਲ ਉਠਾਏ।

ਵੜਿੰਗ ਨੇ ਰਾਜਨੀਤੀ ਵਿਚ ਇਮਾਨਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਅਪਮਾਨਜਨਕ ਟਿੱਪਣੀਆਂ ਜਾਂ ਨਿੱਜੀ ਹਮਲਿਆਂ ਤੋਂ ਰਹਿਤ, ਉਸਾਰੂ ਆਲੋਚਨਾ ਅਤੇ ਸਨਮਾਨਜਨਕ ਭਾਸ਼ਣ ਦੀ ਵਕਾਲਤ ਕੀਤੀ।  ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਅਤੇ ‘ਆਪ’ ਉਮੀਦਵਾਰਾਂ ਦੀ ਮਿਲੀਭੁਗਤ ਹੈ। ਜਿਸਨੂੰ ਲੈ ਕੇ ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ, "ਆਪ ਨੇ ਰਵਨੀਤ ਬਿੱਟੂ ਨੂੰ ਪੱਪੀ ਪਰਾਸ਼ਰ ਦੇ ਰੂਪ 'ਚ ਪੱਪੀ ਦਿੱਤੀ ਹੈ"।

ਇਸ ਲੜੀ ਹੇਠ, ਲੁਧਿਆਣਾ ਦੀ ਬਿਹਤਰੀ ਲਈ ਵੜਿੰਗ ਦੀ ਵਚਨਬੱਧਤਾ ਉਦੋਂ ਝਲਕਦੀ ਹੈ ਜਦੋਂ ਉਹ ਲੋਕ ਸਭਾ ਹਲਕੇ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਬਿਆਨ ਕਰਦੇ ਹਨ। ਇਸ ਸਿਲਸਿਲੇ ਵਿੱਚ, ਵਿਕਾਸ ਦੇ ਆਪਣੇ ਟਰੈਕ ਰਿਕਾਰਡ ਵੱਲ ਧਿਆਨ ਖਿੱਚਦਿਆਂ, ਉਨ੍ਹਾਂ ਨੇ ਆਪਣੇ ਸਮਰਪਣ ਦੇ ਸਬੂਤ ਵਜੋਂ ਗਿੱਦੜਬਾਹਾ ਦੀ ਕਾਇਆਕਲਪ ਨੂੰ ਉਜਾਗਰ ਕੀਤਾ।  ਲੁਧਿਆਣਾ ਦੇ 'ਮੈਨਚੈਸਟਰ ਆਫ਼ ਪੰਜਾਬ' ਵਜੋਂ ਉਸਦੇ ਰੁਤਬੇ ਨੂੰ ਮੁੜ ਹਾਸਲ ਕਰਨ ਦੀ ਇੱਛਾ ਦਾ ਸੰਕੇਤ ਦਿੰਦੇ ਹੋਏ, ਵੜਿੰਗ ਨੇ ਉਦਯੋਗਾਂ ਦੇ ਪ੍ਰਵਾਸ, ਪ੍ਰਦੂਸ਼ਣ, ਮਜ਼ਦੂਰਾਂ ਦੇ ਜੀਵਨ ਪੱਧਰ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਵਰਗੇ ਮੁੱਦਿਆਂ ਨੂੰ ਛੋਹਿਆ।

ਹਾਲਾਂਕਿ, ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਵੜਿੰਗ ਬਿਨਾਂ ਪਿੱਛੇ ਹਟੇ ਅੱਗੇ ਵਧ ਰਹੇ ਹਨ ਅਤੇ ਲੋਕਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦੀ ਆਵਾਜ਼ ਬਣਨ ਦੀ ਸਹੁੰ ਖਾਂਦੇ ਹਨ।  ਦਾਖਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਵੋਟਰਾਂ ਦਾ ਭਰਵਾਂ ਸਹਿਯੋਗ ਮਿਲਿਆ, ਜਿਸ ਨਾਲ ਉਨ੍ਹਾਂ ਦੇ ਲੋਕ ਹਿੱਤਾਂ ਦੀ ਸੇਵਾ ਕਰਨ ਦਾ ਇਰਾਦਾ ਹੋਰ ਵੀ ਮਜ਼ਬੂਤ ਹੋਇਆ।ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਵਿਰੋਧੀਆਂ ਦੀ ਹਾਰ ਹੋ ਰਹੀ ਹੈ ਅਤੇ ਨਾ ਤਾਂ ਰਵਨੀਤ ਸਿੰਘ ਬਿੱਟੂ ਅਤੇ ਨਾ ਹੀ ਹਰਸਿਮਰਤ ਕੌਰ ਬਾਦਲ ਆਪਣੀਆਂ ਲੋਕ ਸਭਾ ਸੀਟਾਂ ਜਿੱਤ ਸਕਣਗੇ।

ਇਸੇ ਤਰ੍ਹਾਂ ਉਨ੍ਹਾਂ ਅਰਾਜਕਤਾ, ਨਸ਼ਿਆਂ ਦੀ ਸਮੱਸਿਆ ਅਤੇ ਆਰਥਿਕ ਮੰਦੀ ਰਾਹੀਂ ਪੰਜਾਬ ਨੂੰ ਹਨੇਰੇ ਵਿੱਚ ਧੱਕਣ ਲਈ ਅਕਾਲੀ ਦਲ ਦੀ ਸਖ਼ਤ ਆਲੋਚਨਾ ਕੀਤੀ।  ਇਸ ਤੋਂ ਇਲਾਵਾ, ਵੜਿੰਗ ਨੇ ਉਨ੍ਹਾਂ 'ਤੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਜਿਨ੍ਹਾਂ ਨੇ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

ਕਾਂਗਰਸ ਦੀ ਸ਼ਮੂਲੀਅਤ ਵਾਲੀ ਸਿਆਸਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਦੇ ਅਹਿਮ ਯੋਗਦਾਨ ਨੂੰ ਕੌਮੀ ਮੰਚ ’ਤੇ ਪੇਸ਼ ਕਰਨ ਵਿੱਚ ਕਾਂਗਰਸ ਨੇ ਅਹਿਮ ਭੂਮਿਕਾ ਨਿਭਾਈ ਹੈ।  ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ, ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਇਸ ਘੱਟ-ਗਿਣਤੀ ਭਾਈਚਾਰੇ ਵਿੱਚ ਅਥਾਹ ਸੰਭਾਵਨਾਵਾਂ ਪੇਸ਼ ਕਰਨ ਵਾਲੇ ਮਜ਼ਬੂਤ ਨੇਤਾਵਾਂ ਵਜੋਂ ਉਭਰੇ ਹਨ।  

ਉਨ੍ਹਾਂ ਦੀ ਕਮਾਲ ਦੀ ਤਰੱਕੀ ਭਾਰਤੀ ਰਾਜਨੀਤੀ ਦੀ ਸ਼ਮੂਲੀਅਤ ਅਤੇ ਵਿਭਿੰਨਤਾ ਨੂੰ ਰੇਖਾਂਕਿਤ ਕਰਦੀ ਹੈ। ਜਿਵੇਂ-ਜਿਵੇਂ ਚੋਣ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ, ਵੜਿੰਗ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਬਣੇ ਹੋਏ ਹਨ। ਇਸ ਸਿਲਸਿਲੇ ਵਿੱਚ, ਅਡੋਲ ਦ੍ਰਿੜ੍ਹ ਇਰਾਦੇ ਅਤੇ ਲੋਕਾਂ ਦੀਆਂ ਉਮੀਦਾਂ ਪ੍ਰਤੀ ਸਮਰਪਿਤ ਦਿਲ ਨਾਲ, ਉਹ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਲਈ ਅੱਗੇ ਵਧ ਰਹੇ ਹਨ।

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD