Friday, 26 April 2024

 

 

ਖ਼ਾਸ ਖਬਰਾਂ ਆਰ.ਟੀ.ਓ ਨੇ ਸੇਫ ਸਕੂਲ ਵਾਹਨ ਸਕੀਮ ਦੀ ਉਲੰਘਣਾ ਕਰਨ ਵਾਲੀਆਂ 23 ਸਕੂਲੀ ਬੱਸਾਂ ਦੇ ਕੱਟੇ ਚਲਾਨ ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਹਰਭਜਨ ਸਿੰਘ ਈ ਟੀ ਓ ਇਕ ਦਿਨ ਵਿਚ ਹੋਈ 28708 ਮਿਟ੍ਰਿਕ ਟਨ ਲਿਫਟਿੰਗ, ਕਣਕ ਦੀ ਖਰੀਦ ਤੇਜੀ ਨਾਲ ਜਾਰੀ ਮਲੇਰੀਆ ਬੁਖ਼ਾਰ ਬਾਰੇ ਜਾਣਕਾਰੀ ਰੱਖਣਾ ਜ਼ਰੂਰੀ : ਡਾ. ਦਵਿੰਦਰ ਕੁਮਾਰ ਪੁਰੀ ਕਾਂਗਰਸ ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ 'ਤੇ ਵੰਡਣ ਦਾ ਕੰਮ ਕਰ ਰਹੀ ਹੈ : ਡਾ: ਸੁਭਾਸ਼ ਸ਼ਰਮਾ ਰੂਪਨਗਰ ਪੁਲਿਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ‘ਚ ਸ਼ਾਮਿਲ ਹਮਲਾਵਰਾਂ ਦਾ ਇੱਕ ਸਾਥੀ ਗ੍ਰਿਫ਼ਤਾਰ ਕੀਤਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਦਾ ਕੰਮ ਇਸ ਹਫ਼ਤੇ 'ਚ ਕਰ ਲਿਆ ਜਾਵੇ ਮੁਕੰਮਲ : ਸਾਕਸ਼ੀ ਸਾਹਨੀ ਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨ ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ 72 ਘੰਟਿਆਂ ਵਿਚ ਖਰੀਦੀ ਕਣਕ ਦੀ ਲਿਫਟਿੰਗ 177 ਪ੍ਰਤੀਸ਼ਤ ਦਾ ਅੰਕੜਾ ਟੱਪੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖਰੀਦ ਏਜੰਸੀਆਂ ਨੂੰ ਖਰੀਦੀ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਪੌਦਾ ਲਗਾ ਕੇ ਕੇ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਧਰਤੀ ਦਿਵਸ ਡਿਪਟੀ ਕਮਿਸ਼ਨਰਡਾ. ਸੇਨੂ ਦੁੱਗਲ, ਫਾਜ਼ਿਲਕਾ ਨੇ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਜਲਾਲਾਬਾਦ ਅਨਾਜ ਮੰਡੀ ਦਾ ਦੌਰਾ, ਲਿਫਟਿੰਗ ਨੇ ਫੜੀ ਰਫ਼ਤਾਰ ਮਾਨਵ ਏਕਤਾ ਦਿਵਸ' ਮੌਕੇ ਨਿਰੰਕਾਰੀ ਮਿਸ਼ਨ ਵੱਲੋਂ 296 ਯੂਨਿਟ ਖ਼ੂਨਦਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਵਧਾਉਣ ਲਈ ਸਰਗਰਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ ਏ ਡੀ ਸੀ ਵਿਰਾਜ ਤਿੜਕੇ ਨੇ ਪੀ ਐਨ ਬੀ ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨਾਲ ਮੀਟਿੰਗ डिप्टी कमिश्नर कोमल मित्तल ने गेहूं की खरीद व लिफ्टिंग में तेजी लाने संबंधी अधिकारियों व खरीद एजेंसियों को दी हिदायत

 

ਸਨਅਤੀ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ ਬਟਾਲਾ

ਵੱਖ-ਵੱਖ ਟਰੇਡਾਂ ਨਾਲ ਸਬੰਧਤ ਚਲਾਏ ਜਾ ਰਹੇ ਹਨ 17 ਕੋਰਸ, ਇੰਸਟੀਚਿਊਟ ਵਲੋਂ ਮਸ਼ੀਨਾਂ ਦੀ ਟੈਸਟਿੰਗ ਅਤੇ ਮਾਲ ਦੀ ਗੁਣਵਤਾ ਨੂੰ ਵੀ ਕੀਤਾ ਜਾਂਦਾ ਹੈ ਚੈੱਕ

Web Admin

Web Admin

5 Dariya News

ਬਟਾਲਾ , 19 Aug 2018

ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਇਸ ਸਰਹੱਦੀ ਖੇਤਰ ਦੀ ਸਨਅਤ ਸਮੇਤ ਸੂਬੇ ਦੇ ਸਮੁੱਚੇ ਸਨਅਤੀ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਭਾਰਤ ਸਰਕਾਰ ਦੇ ਤਤਕਾਲੀਨ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਤੇ ਵਿਦੇਸ਼ ਰਾਜ ਮੰਤਰੀ ਰਘੁਨੰਦਨ ਲਾਲ ਭਾਟੀਆ ਨੇ 27 ਦਸੰਬਰ 1995 ਨੂੰ ਬਟਾਲਾ ਵਿਖੇ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਸੰਸਥਾ ਜਿਥੇ ਉਦਯੋਗਿਕ ਵਿਕਾਸ ਲਈ ਨਵੀਂ ਖੋਜਾਂ ਕਰ ਰਹੀ ਹੈ ਉਥੇ ਸਮੇਂ ਦੀ ਮੰਗ ਅਨੁਸਾਰ ਹੁਨਰਮੰਦ ਕਾਮੇ ਵੀ ਸਨਅਤੀ ਖੇਤਰ ਨੂੰ ਦੇ ਰਹੀ ਹੈ। ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਵਿਖੇ 17 ਵੱਖ-ਵੱਖ ਕਿਸਮ ਦੇ ਉਦਯੋਗਿਕ ਖੇਤਰ ਨਾਲ ਸਬੰਧਤ ਕੋਰਸ ਚੱਲ ਰਹੇ ਹਨ। ਸੰਸਥਾ ਦੇ ਸਹਾਇਕ ਮੈਨੇਜਰ ਸ੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਵੱਖ-ਵੱਖ ਟਰੇਡਾਂ ਦੇ ਥੋੜੇ ਸਮੇਂ ਦੇ ਕੋਰਸ ਜਿਨ੍ਹਾਂ ਵਿੱਚ 12ਵੀਂ, ਆਈ.ਟੀ.ਆਈ. ਅਤੇ ਡਿਪਲੋਪਾ, ਬੀ.ਟੈੱਕ. ਪਾਸ ਸਿਖਿਆਰਥੀਆਂ ਲਈ ਬੇਸਿਕ ਮਯੀਅਰਮੈਂਟ, ਬੈਸਿਕ ਇੰਜੀਨੀਅਰਿੰਗ ਡਰਾਇੰਗ, ਆਟੋਕੈਡ, ਸਾਲਿਡ ਵਰਕ, ਸੀ.ਐੱਨ.ਸੀ. ਵਰਟੀਕਲ ਮਸ਼ੀਨਿੰਗ ਸੈਂਟਰ, ਸੀ.ਐੱਨ.ਸੀ. ਹੋਰਟੀਜੈਂਟਲ ਮਸ਼ੀਨਿੰਗ ਸੈਂਟਰ, ਸੀ.ਐੱਨ.ਸੀ. ਟਰਨਿੰਗ, ਸੀ.ਐੱਨ.ਸੀ. ਪ੍ਰੋਗਰਾਮਿੰਗ ਅਤੇ ਮਸ਼ੀਨਿੰਗ, ਸੀ.ਐੱਨ.ਸੀ. ਟਰਨਿੰਗ ਐਂਡ ਮਿਲਿੰਗ, ਇੰਡਸਟਰੀਅਲ ਟਰੇਨਿੰਗ, ਮਯੀਅਰਮੈਂਟ ਐਂਡ ਇੰਸਪੈਕਸ਼ਨ, ਮਟੀਰੀਅਲ ਟੈਸਟਿੰਗ ਐਂਡ ਹੀਟ ਟਰੀਟਮੈਂਟ, ਕੁਆਲਟੀ ਅਸਿਓਰੈਂਸ ਐਂਡ ਇੰਸਪੈਕਸ਼ਨ, ਮਸ਼ੀਨਿਸ਼ਟ, ਗਰਾਇਡਿੰਗ ਮਸ਼ੀਨ ਓਪਰੇਟਰ ਅਤੇ ਜਨਰਲ ਫਿਟਰ ਦੇ ਕੋਰਸ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਸਿਖਿਆਰਥੀਆਂ ਨੂੰ ਥਰੈਟੀਕਲ ਅਤੇ ਪਰੈਕਟੀਕਲ ਦੋਵੇਂ ਤਰਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਕੋਲੋਂ ਕੋਰਸ ਪਾਸ ਕਰਨ ਵਾਲੇ ਨੌਜਵਾਨ ਵੱਡੀਆਂ ਸਨਅਤਾਂ ਵਿੱਚ ਰੁਜ਼ਗਾਰ ਲੈਣ ਵਿੱਚ ਕਾਮਯਾਬ ਹੁੰਦੇ ਹਨ।

ਸਹਾਇਕ ਮੈਨੇਜਰ ਸ੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਟੂਲ ਰੂਮ, ਹੀਟਿੰਗ ਟਰੀਟਮੈਂਟ, ਲੈਬੋਰਟਰੀਆਂ ਸਥਾਪਤ ਹਨ, ਜਿਥੇ ਉਦਯੋਗਿਕ ਖੇਤਰ ਨਾਲ ਸਬੰਧਤ ਵੱਖ-ਵੱਖ ਤਰਾਂ ਦੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਥੇ ਉਦਯੋਗਾਂ ਵੱਲੋਂ ਤਿਆਰ ਕੀਤੇ ਮਾਲ ਦੀ ਮਯੀਅਰਮੈਂਟ, ਇੰਸਪੈਕਸ਼ਨ, ਮਟੀਰੀਅਲ ਟੈਸਟਿੰਗ, ਹੀਟ ਟਰੀਟਮੈਂਟ ਅਤੇ ਕੁਆਲਟੀ ਚੈੱਕ ਆਦਿ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਟੂਲਸ ਦੀ ਇਹ ਸੰਸਥਾ ਸਿਰਫ ਬਟਾਲਾ ਵਿੱਚ ਹੀ ਹੈ ਅਤੇ ਇਸ ਕਾਰਨ ਪੂਰੇ ਸੂਬੇ ਦੇ ਨਾਲ ਹਰਿਆਣਾ ਅਤੇ ਦਿੱਲੀ ਤੱਕ ਦੀਆਂ ਉਦਯੋਗਿਕ ਸੰਸਥਾਵਾਂ ਆਪਣੇ ਮਾਲ ਦੀ ਟੈਸਟਿੰਗ ਲਈ ਇਥੇ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਥੇ ਉਦਯੋਗਾਂ ਵਿੱਚ ਕੰਮ ਕਰਦੀ ਮਸ਼ੀਨਰੀ ਦੇ ਪੁਰਜੇ ਵੀ ਆਰਡਰ 'ਤੇ ਤਿਆਰ ਕਰ ਕੇ ਦਿੱਤੇ ਜਾਂਦੇ ਹਨ। ਸ੍ਰੀ ਸ਼ਰਮਾਂ ਨੇ ਦੱਸਿਆ ਕਿ ਇਸ ਸੰਸਥਾ ਕੋਲ ਵਿਦੇਸ਼ਾਂ ਦੀਆਂ ਉੱਚ ਤਕਨੀਕ ਦੀਆਂ ਮਸ਼ੀਨਾਂ ਮੌਜੂਦ ਹਨ ਜਿਨ੍ਹਾਂ ਰਾਹੀਂ ਮਸ਼ੀਨਾਂ ਦੀ ਟੈਸਟਿੰਗ, ਮਾਲ ਦੀ ਗੁਣਵਤਾ ਆਦਿ ਨੂੰ ਚੈੱਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਸੰਸਥਾ ਵਲੋਂ ਟੈਸਟ ਕੀਤੀ ਮਸ਼ੀਨ ਅਤੇ ਮਾਲ ਨੂੰ ਪੂਰੇ ਦੇਸ਼ ਵਿੱਚ ਮਾਨਤਾ ਹੈ ਅਤੇ ਮਿਆਰ ਪੱਖੋਂ ਇਹ ਦੇਸ਼ ਦੀ ਇੱਕ ਨਾਮੀ ਸੰਸਥਾ ਹੈ।ਸਹਾਇਕ ਮੈਨੇਜਰ ਸ੍ਰੀ ਸੰਜੀਵ ਸ਼ਰਮਾਂ ਨੇ ਕਿਹਾ ਕਿ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਵਲੋਂ ਉਦਯੋਗਿਕ ਖੇਤਰ ਵਿੱਚ ਹੋਈਆਂ ਨਵੀਆਂ ਕਾਢਾਂ ਨੂੰ ਸਨਅਤਕਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਵੀਆਂ ਤਕਨੀਕਾਂ ਨੂੰ ਉਦਯੋਗਾਂ ਵਿੱਚ ਸ਼ਾਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਉਦਯੋਗਿਕ ਖੇਤਰ ਦੇ ਮਾਹਿਰ ਆਪਣੀ ਸੇਵਾਵਾਂ ਦੇ ਰਹੇ ਹਨ ਅਤੇ ਬਟਾਲਾ ਦੇ ਸਨਅਤਕਾਰ ਕਿਸੇ ਵੀ ਤਕਨੀਕੀ ਸਹਾਇਤਾ ਲਈ ਉਨ੍ਹਾਂ ਦਾ ਸਹਿਯੋਗ ਲੈ ਸਕਦੇ ਹਨ।   

 

Tags: KHAS KHABAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD