Friday, 26 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਫੁੱਲਾਂ ਦੀ ਕਾਸ਼ਤ ਕਿਸਾਨਾਂ ਦੀ ਜ਼ਿੰਦਗੀ ਵਿੱਚ ਲਿਆ ਸਕਦੀ ਹੈ ਬਹਾਰ ਤੇ ਖੇੜ੍ਹਾ

ਪੁਰਾਣਾ ਪਿੰਡ ਦੇ ਕਿਸਾਨ ਸੁਖਬੀਰ ਸਿੰਘ ਨੇ ਨਵੀਂ ਪਹਿਲ ਕਰਦਿਆਂ ਫੁੱਲਾਂ ਦੀ ਕਾਸ਼ਤ ਕੀਤੀ ਸ਼ੁਰੂ, 7 ਕਨਾਲ ਦੇ ਪਾਲੀਹਊਸ ਵਿੱਚ ਬੈਂਗਲੌਰ ਤੋਂ ਲਿਆਂਦੇ ਜ਼ੇਬਰਾ ਫੁੱਲਾਂ ਦੇ 18 ਹਜ਼ਾਰ ਬੂਟੇ ਲਗਾਏ

Web Admin

Web Admin

5 Dariya News

ਬਟਾਲਾ , 16 Jan 2018

ਫੁੱਲਾਂ ਦੀ ਕਾਸ਼ਤ ਕਣਕ-ਝੋਨੇ ਦੀ ਫਸਲ ਦੇ ਮੁਕਾਬਲੇ ਲਾਹੇਵੰਦ ਫਸਲ ਹੈ ਜਿਸ ਰਾਹੀਂ ਕਿਸਾਨ ਚੋਖਾ ਮੁਨਾਫਾ ਕਮਾ ਸਕਦੇ ਹਨ। ਫੁੱਲਾਂ ਦੀ ਕਾਸ਼ਤ ਕਿਸਾਨਾਂ ਦੀ ਜ਼ਿੰਦਗੀ ਵਿੱਚ ਖੇੜਾ ਤੇ ਬਹਾਰ ਲਿਆ ਸਕਣ ਦੇ ਪੂਰਨ ਯੋਗ ਹੈ। ਪੰਜਾਬ ਸਰਕਾਰ ਵੱਲੋਂ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਪਾਲੀਹਾਊਸ ਉੱਪਰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨ ਵੱਖ-ਵੱਖ ਫੁੱਲਾਂ ਦੀ ਕਾਸ਼ਤ ਸਫਲਤਾ ਨਾਲ ਕਰ ਸਕਣ।ਬਟਾਲਾ ਨੇੜਲੇ ਪਿੰਡ ਪੁਰਾਣਾ ਪਿੰਡ ਦੇ ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਸੰਧੂ ਨੇ ਨਵੀਂ ਪਹਿਲ ਕਰਦਿਆਂ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ। ਕਿਸਾਨ ਸੁਖਬੀਰ ਸਿੰਘ ਨੇ 7 ਕਨਾਲ ਰਕਬੇ ਵਿੱਚ ਪਾਲੀਹਾਊਸ ਬਣਾ ਕੇ ਉਸ ਵਿੱਚ ਜ਼ੇਬਰਾ ਫੁੱਲ ਦੀ ਕਾਸ਼ਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪਾਲੀਹਾਊਸ ਵਿੱਚ ਜ਼ੇਬਰਾ ਫੁੱਲ ਦੇ ਕਰੀਬ 18 ਹਜ਼ਾਰ ਬੂਟੇ ਬੈਂਗਲੌਰ ਤੋਂ ਮੰਗਵਾ ਕੇ ਲਗਾਏ ਹਨ। ਉਸਨੇ ਦੱਸਿਆ ਕਿ ਉਸ ਨੂੰ ਇੱਕ ਬੂਟਾ 35 ਰੁਪਏ ਵਿੱਚ ਪਿਆ ਹੈ। ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਸਨੇ 7 ਕਨਾਲ ਵਿੱਚ ਪਾਲੀਹਾਊਸ ਬਣਾਇਆ ਹੈ ਜਿਸ ਵਿੱਚ ਸਿੰਚਾਈ ਲਈ ਡਰਿੱਪ ਸਿਸਟਮ ਵੀ ਲਗਾਇਆ ਗਿਆ ਹੈ। ਉਸਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਉੱਪਰ ਕੁੱਲ ਲਾਗਤ 50 ਲੱਖ ਰੁਪਏ ਦੇ ਕਰੀਬ ਆਈ ਹੈ।ਜ਼ਬਰਾ ਫੁੱਲ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਇੱਕ ਬੂਟੇ ਨੂੰ 30 ਤੋਂ 40 ਦੇ ਕਰੀਬ ਫੁੱਲ ਲੱਗਦੇ ਹਨ ਅਤੇ ਇੱਕ ਬੂਟਾ ਤਿੰਨ ਸਾਲ ਦੇ ਕਰੀਬ ਫੁੱਲ ਦਿੰਦਾ ਹੈ। ਉਸਨੇ ਕਿਹਾ ਕਿ ਸਜ਼ਾਵਟੀ ਫੁੱਲ ਹੋਣ ਕਾਰਨ ਬਜ਼ਾਰ ਵਿੱਚ ਇਸਦਾ ਭਾਅ ਚੰਗਾ ਮਿਲ ਜਾਂਦਾ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਮਹੀਨੇ ਪਹਿਲਾਂ ਹੀ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਹੁਣ ਉਸਦੇ ਬੂਟਿਆਂ ਨੂੰ ਫੁੱਲ ਖਿੜ੍ਹਨੇ ਸ਼ੁਰੂ ਹੋ ਗਏ ਹਨ। ਕਿਸਾਨ ਸੁਖਬੀਰ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਇਸ ਸਾਰੇ ਪ੍ਰੋਜੈਕਟ ਸਬੰਧੀ ਤਕਨੀਕੀ ਜਾਣਕਾਰੀ ਅਤੇ ਸਹਾਇਤਾ ਮਿਲ ਰਹੀ ਹੈ।ਕਿਸਾਨ ਸੁਖਬੀਰ ਸਿੰਘ ਜੋ ਕਿ 18 ਏਕੜ ਜ਼ਮੀਨ ਦਾ ਕਾਸ਼ਤਕਾਰ ਹੈ ਕਣਕ-ਝੋਨੇ ਦੇ ਨਾਲ ਸਬਜ਼ੀਆਂ ਵੀ ਬੀਜ਼ਦਾ ਹੈ। ਉਸਨੇ 8 ਕਿਲੇ ਵਿੱਚ ਕਮਾਦ ਬੀਜਿਆ ਹੋਇਆ ਹੈ। ਸੁਖਬੀਰ ਸਿੰਘ ਨੇ ਆਪਣੇ ਘਰ ਲਈ ਹਰ ਤਰਾਂ ਦੀਆਂ ਮੌਸਮੀ ਸਬਜ਼ੀਆਂ ਬੀਜ਼ੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਿੰਨੂ, ਸੰਤਰੇ, ਅੰਬ, ਨਿੰਬੂ, ਅਮਰੂਦ, ਕੇਲਾ, ਜਾਮੂਨ ਦੇ ਫਲਦਾਰ ਬੂਟੇ ਵੀ ਲਗਾਏ ਹੋਏ ਹਨ ਜੋ ਕਿ ਭਰਪੂਰ ਫਲ ਦਿੰਦੇ ਹਨ। ਕਿਸਾਨ ਸੁਖਬੀਰ ਸਿੰਘ ਨੇ ਆਪਣੇ ਘਰ ਗੋਬਰ ਗੈਸ ਪਲਾਂਟ ਅਤੇ ਸੋਲਰ ਵਾਟਰ ਹੀਟਰ ਪਲਾਂਟ ਵੀ ਲਗਾਇਆ ਹੋਇਆ ਹੈ।ਕਿਸਾਨ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਸ਼ੁਰੂ ਤੋਂ ਹੀ ਰਿਵਾਇਤ ਤੋਂ ਹੱਟ ਕੇ ਖੇਤੀ ਕੀਤੀ ਹੈ ਜਿਸ ਦਾ ਉਸਨੂੰ ਲਾਭ ਵੀ ਹੋਇਆ ਹੈ। ਉਸਨੇ ਕਿਹਾ ਕਿ ਫੁੱਲਾਂ ਦੀ ਕਾਸ਼ਤ ਨੂੰ ਲੈ ਕੇ ਉਹ ਬਹੁਤ ਉਤਸ਼ਾਹਤ ਹੈ ਅਤੇ ਉਸਨੂੰ ਉਮੀਦ ਹੈ ਕਿ ਫੁੱਲਾਂ ਦੀ ਖੇਤੀ ਉਸਦੀ ਜ਼ਿੰਦਗੀ ਵਿੱਚ ਹੋਰ ਬਹਾਰ ਤੇ ਮਹਿਕਾਂ ਭਰ ਦੇਵੇਗੀ।   

 

Tags: AGRICULTURE

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD