Friday, 26 April 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਹਰਭਜਨ ਸਿੰਘ ਈ ਟੀ ਓ ਇਕ ਦਿਨ ਵਿਚ ਹੋਈ 28708 ਮਿਟ੍ਰਿਕ ਟਨ ਲਿਫਟਿੰਗ, ਕਣਕ ਦੀ ਖਰੀਦ ਤੇਜੀ ਨਾਲ ਜਾਰੀ ਮਲੇਰੀਆ ਬੁਖ਼ਾਰ ਬਾਰੇ ਜਾਣਕਾਰੀ ਰੱਖਣਾ ਜ਼ਰੂਰੀ : ਡਾ. ਦਵਿੰਦਰ ਕੁਮਾਰ ਪੁਰੀ ਕਾਂਗਰਸ ਦੇਸ਼ ਨੂੰ ਧਰਮ ਅਤੇ ਜਾਤ ਦੇ ਨਾਂ 'ਤੇ ਵੰਡਣ ਦਾ ਕੰਮ ਕਰ ਰਹੀ ਹੈ : ਡਾ: ਸੁਭਾਸ਼ ਸ਼ਰਮਾ ਰੂਪਨਗਰ ਪੁਲਿਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ‘ਚ ਸ਼ਾਮਿਲ ਹਮਲਾਵਰਾਂ ਦਾ ਇੱਕ ਸਾਥੀ ਗ੍ਰਿਫ਼ਤਾਰ ਕੀਤਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਦਾ ਕੰਮ ਇਸ ਹਫ਼ਤੇ 'ਚ ਕਰ ਲਿਆ ਜਾਵੇ ਮੁਕੰਮਲ : ਸਾਕਸ਼ੀ ਸਾਹਨੀ ਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨ ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ 72 ਘੰਟਿਆਂ ਵਿਚ ਖਰੀਦੀ ਕਣਕ ਦੀ ਲਿਫਟਿੰਗ 177 ਪ੍ਰਤੀਸ਼ਤ ਦਾ ਅੰਕੜਾ ਟੱਪੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖਰੀਦ ਏਜੰਸੀਆਂ ਨੂੰ ਖਰੀਦੀ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਪੌਦਾ ਲਗਾ ਕੇ ਕੇ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਧਰਤੀ ਦਿਵਸ ਡਿਪਟੀ ਕਮਿਸ਼ਨਰਡਾ. ਸੇਨੂ ਦੁੱਗਲ, ਫਾਜ਼ਿਲਕਾ ਨੇ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਜਲਾਲਾਬਾਦ ਅਨਾਜ ਮੰਡੀ ਦਾ ਦੌਰਾ, ਲਿਫਟਿੰਗ ਨੇ ਫੜੀ ਰਫ਼ਤਾਰ ਮਾਨਵ ਏਕਤਾ ਦਿਵਸ' ਮੌਕੇ ਨਿਰੰਕਾਰੀ ਮਿਸ਼ਨ ਵੱਲੋਂ 296 ਯੂਨਿਟ ਖ਼ੂਨਦਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਵਧਾਉਣ ਲਈ ਸਰਗਰਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ ਏ ਡੀ ਸੀ ਵਿਰਾਜ ਤਿੜਕੇ ਨੇ ਪੀ ਐਨ ਬੀ ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨਾਲ ਮੀਟਿੰਗ डिप्टी कमिश्नर कोमल मित्तल ने गेहूं की खरीद व लिफ्टिंग में तेजी लाने संबंधी अधिकारियों व खरीद एजेंसियों को दी हिदायत ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਕਣਕ ਦੀ ਖ਼ਰੀਦ ਤੇ ਲਿਫਟਿੰਗ ’ਚ ਤੇਜ਼ੀ ਲਿਆਉਣ ਦੀ ਹਦਾਇਤ

 

ਸਪੀਕਰ ਵਿਰੁੱਧ ਬੋਲੇ ਮੰਦੇ ਬੋਲਾਂ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਦੀ ਆਲੋਚਨਾ

ਸੰਵਿਧਾਨਿਕ ਸੰਸਥਾ ਅਤੇ ਅਹੁਦੇ ਨੂੰ ਢਾਹ ਲਾਉਣ ਵਿਰੁੱਧ ਚੇਤਾਵਨੀ

Web Admin

Web Admin

5 Dariya News

ਚੰਡੀਗੜ੍ਹ , 22 Jun 2017

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਵਰਗੇ ਉੱਚ ਅਹੁਦੇ ਵਿਰੁੱਧ ਮੰਦੇ ਬੋਲ ਬੋਲਣ ਅਤੇ ਉਨ੍ਹਾਂ ਨੂੰ ਖੁਲ੍ਹੀਆਂ ਧਮਕੀਆਂ ਦੇਣ  ਲਈ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਹੈ।ਵਿਧਾਨ ਸਭਾ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਮ ਸਹਿਮਤੀ ਨਾਲ ਚੁਣੇ ਗਏ ਸਪੀਕਰ ਵਿਰੁੱਧ ਗੈਰ-ਸੰਸਦੀ ਭਾਸ਼ਾ ਅਤੇ ਵਿਵਹਾਰ ਅਪਣਾਉਣ ਲਈ ਬਾਦਲਾਂ ਦੀ ਝਾੜ-ਝੰਭ ਕਰਦੇ ਹੋਏ ਮੁੱਖ ਮੰਤਰੀ ਨੇ ਬਾਦਲਾਂ ਨੂੰ ਇਸ ਪਵਿੱਤਰ ਸਦਨ ਦੀ ਜਮਹੂਰੀ ਬੁਨਿਆਦ ਨੂੰ ਤਬਾਹ ਕਰਨ ਦੀ ਭਵਿੱਖ ਵਿੱਚ ਕੋਈ ਵੀ ਕੋਸ਼ਿਸ਼ ਕਰਨ ਵਿਰੁੱਧ ਸਖਤ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਵਿਵਸਥਾ ਨੂੰ ਬਣਾਈ ਰੱਖਣ ਵਾਲੀ ਸੰਵਿਧਾਨਿਕ ਅਥਾਰਟੀ ਵਜੋਂ ਸਪੀਕਰ ਲਈ ਸਦਨ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਜਾਂ ਗੜਬੜੀ ਨੂੰ ਰੋਕਣ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਅਤੇ ਉਹਨਾਂ ਨੇ ਵਿਰੋਧੀ ਧਿਰ ਦੇ ਉਜੱਡ ਵਿਧਾਇਕਾਂ ਦੁਆਰਾ ਸਦਨ ਨੂੰ ਜੰਗ ਦਾ ਅਖਾੜਾ ਬਣਾਉਣ ਤੋਂ ਰੋਕਣ ਲਈ ਹੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਦਨ ਵਿੱਚ ਬਹੁਮਤ ਵਾਲੀ ਪਾਰਟੀ ਹੈ ਅਤੇ ਇਹ ਸਪੀਕਰ ਦੇ ਉੱਚ ਅਹੁਦੇ ਨੂੰ ਢਾਹ ਲਾਉਣ ਦੀ ਨਾ ਹੀ ਆਗਿਆ ਦੇਵੇਗੀ ਅਤੇ ਨਾ ਹੀ ਅਕਾਲੀਆਂ ਜਾ ਆਮ ਆਦਮੀ ਪਾਰਟੀ ਨੂੰ ਸਰਕਾਰ ਵੱਲੋਂ ਲੋਕ ਭਲਾਈ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਪਾਉਣ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਸੀਨੀਅਰ ਬਾਦਲ ਦੀ ਮੀਡੀਆ ਰਿਪੋਰਟ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ ਜਿਸ ਵਿੱਚ ਬਾਦਲ ਨੇ ਕਿਹਾ ਸੀ ਕਿ ਜਿਨਾਂ ਚਿਰ ਸਪੀਕਰ ਨੂੰ ਆਪਣੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਉਨਾਂ ਚਿਰ ਉਹ ਸਦਨ ਨੂੰ ਨਹੀਂ ਚਲਣ ਦੇਣਗੇ। 

ਮੁੱਖ ਮੰਤਰੀ ਨੇ ਕਿਹਾ ਕਿ ਜੇ ਬਾਦਲ ਆਪਣੀਆਂ ਗਿਦੱੜ-ਭਬਕੀਆਂ ਨਾਲ ਸਰਕਾਰ 'ਤੇ ਆਪਣਾ ਦਬਾਅ ਬਣਾਉਣ ਵਾਰੇ ਸੋਚਦਾ ਹੈ ਤਾਂ ਇਹ ਉਸਦੀ ਗਲਤ ਫਹਿਮੀ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਸ਼ਰਮਨਾਕ ਧਮਕੀਆਂ ਅੱਗੇ ਨਹੀਂ ਝੁਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਦਾ ਹਸਪਤਾਲ ਜਾ ਕੇ ਮਗਰਮੱਛ ਦੇ ਹੰਝੂ ਵਹਾਉਣ ਅਤੇ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਤੇ ਮੀਡੀਆ ਵਿੱਚ ਆਉਣ ਲਈ ਨਾਟਕ ਰਚਣ ਵਾਸਤੇ ਮੌਜੂ ਉਡਾਇਆ। ਉਨ੍ਹਾਂ ਕਿਹਾ ਕਿ ਬਾਦਲ ਕੋਲ ਸਦਨ ਵਿੱਚ ਜਾਣ ਲਈ ਕੋਈ ਸਮਾਂ ਨਹੀਂ ਸੀ ਜਿਥੇ ਸ਼ਾਇਦ ਉਸਦੀ ਹਾਜ਼ਰੀ ਉਸਦੇ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਸਗੋਂ ਇੱਕ ਦਮ ਹਸਪਤਾਲ ਪਹੁੰਚ ਕੇ ਆਪਣੀ ਫੋਟੋ ਖਿਚਾਉਣ ਦੇ ਮੌਕੇ ਨੂੰ ਭੁਨਾਇਆ। ਉਸਨੇ ਇਸ ਗੱਲ ਵੱਲ ਧਿਆਨ ਦੇਣ ਦੀ ਕੋਈ ਵੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਕਿਨਾਂ ਕੁ ਗੰਭÎੀਰ ਹੈ ਤੇ ਉਸਦੇ ਕਿਨੀ ਕੁ ਸੱਟਾਂ ਲੱਗੀਆਂ ਹਨ। ਸਪੀਕਰ ਦੇ ਸਬੰਧ ਵਿੱਚ ਸੁਖਬੀਰ ਵੱਲੋਂ ਘਟੀਆ ਅਤੇ ਗੈਰ-ਸੰਵਿਧਾਨਿਕ ਭਾਸ਼ਾ ਵਰਤਣ ਲਈ ਮੁੱਖ ਮੰਤਰੀ ਨੇ ਸੁਖਬੀਰ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਕਾਲੀਆਂ ਦੀ ਸੰਵਿਧਾਨ ਪ੍ਰਤੀ ਹਮੇਸ਼ਾ ਹੀ ਵਿਖਾਈ ਗਈ ਨਿਰਾਦਰ ਦੀ ਭਾਵਨਾ ਦਾ ਪ੍ਰਗਟਾਵਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਸਥਿਤੀ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਲਈ ਵੀ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਜੋ ਕਿ ਉਨ੍ਹਾਂ ਦੀ ਆਪਣੀ ਗੈਰ-ਜ਼ਿੰਮੇਵਾਰੀ ਅਤੇ ਗੈਰ-ਜਮਹੂਰੀ ਪਹੁੰਚ ਦਾ ਨਤੀਜਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਖਾਏ ਗਏ  ਘੜਮੱਸ ਪਾਊ ਵਤੀਰੇ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਨਾ ਹੀ ਅਕਾਲੀਆਂ ਨੇ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ ਸਦਨ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ। ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਆਪਣੇ ਉਭੱਦਰ ਵਤੀਰੇ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਸਦਨ ਦੀ ਮਰਿਆਦਾ ਦੀ ਪੂਰੀ ਤਰ੍ਹਾਂ ਉਲੰਘਣੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚਾ ਨਾਟਕ ਸਰਕਾਰ ਨੂੰ ਆਪਣੇ ਟੀਚੇ ਪੂਰੇ ਕਰਨ ਤੋਂ ਰੋਕਣ ਅਤੇ ਸਰਕਾਰ ਦੀ ਸਫਲਤਾ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਣ ਲਈ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਸਿਰਫ ਵਤੀਰਾ ਹੀ ਨਹੀਂ ਸਗੋਂ ਵਰਤੀ ਗਈ ਭਾਸ਼ਾ ਵੀ ਜਮਹੂਰੀ ਕਦਰਾਂ ਕੀਮਤਾਂ ਦਾ ਮੁਕੰਮਲ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਅਤੇ ਸੁਖਬੀਰ ਬਾਦਲ ਵਰਗੇ ਸੀਨੀਅਰ ਆਗੂ ਵੀ ਸਪੀਕਰ ਦੇ ਸਬੰਧ ਵਿੱਚ ਗੈਰ-ਸੰਵਿਧਾਨਿਕ ਅਤੇ ਘਟੀਆ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ਕੋਲ ਸਦਨ ਦਾ ਸਭ ਤੋਂ ਉੱਚਾ ਅਹੁਦਾ ਹੈ। 

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD