Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸ਼ਹੀਦ ਭਗਤ ਸਿੰਘ ਨਗਰ ਗੈਰ-ਸੰਚਾਰਿਤ ਬਿਮਾਰੀਆਂ ਦੇ ਇਲਾਜ ਲਈ ਦੇਸ਼ ਦਾ ਪਹਿਲਾ ਆਈ ਟੀ ਅਧਾਰਿਟ ਇਲੈਕਟ੍ਰਾਨਿਕ ਹੈਲਥ ਰਿਕਾਰਡ ਵਾਲਾ ਜ਼ਿਲ੍ਹਾ ਬਣਿਆ

ਸਿਹਤ ਵਿਭਾਗ ਵੱਲੋਂ ਏਮਜ਼, ਟਾਟਾ ਟਰੱਸਟ, ਐਮੋਰੀ ਯੂਨੀਵਰਸਿਟੀ ਯੂ ਐਸ ਏ ਤੇ ਡੈਲ ਟੈਕਨੋਲੋਜੀਜ਼ ਦੇ ਸਹਿਯੋਗ ਨਾਲ ਆਈ-ਟਰੈਕ ਪ੍ਰਣਾਲੀ ਜਾਰੀ

5 Dariya News

5 Dariya News

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) , 17 Jan 2020

Last updated on: Jan 17, 2020, 00:00 IST

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਈ-ਟ੍ਰੈਕ (ਇੰਟੈਗਰੇਟਿਡ ਟਰੈਕਿੰਗ, ਰੈਫਰਲ, ਇਲੈਕਟਰੋਨਿਕ ਡਿਸੀਜ਼ਨ ਸਪੋਰਟ ਅਤੇ ਕੇਅਰ ਕੋਆਰਡੀਨੇਸ਼ਨ) ਪ੍ਰੋਜੈਕਟ ਅਪਨਾਉਣ ਵਾਲਾ ਦੇਸ਼ ਅਤੇ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ।ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਸ੍ਰੀ ਕੁਮਾਰ ਰਾਹੁਲ ਆਈ ਏ ਐਸ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਪ੍ਰੋਫ਼ੈਸਰ ਅਤੇ ਐਂਡੋਕ੍ਰਾਇਓਨੋਲੋਜੀ ਵਿਭਾਗ ਦੇ ਮੁਖੀ ਡਾ. ਨਿਖਿਲ ਟੰਡਨ ਨਾਲ ਸਾਂਝੇ ਤੌਰ ’ਤੇ ਆਈ-ਟ੍ਰੈਕ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਜਾਰੀ ਕਰਦਿਆਂ ਦੱਸਿਆ ਕਿ ਆਈ-ਟ੍ਰੈਕ ਪ੍ਰੋਜੈਕਟ ਪੁਰਾਣੀਆਂ ਬਿਮਾਰੀਆਂ ਜਿਵੇਂ ਖੂਨ ਦਾ ਦਬਾਅ ਵਧਣਾ, ਸ਼ੂਗਰ ਆਦਿ ਦਾ ਆਈ ਟੀ ਬੇਸਡ ਸਿਸਟਮ ’ਤੇ ਆਧਾਰਿਤ ਮਾਹਿਰਾਨਾ ਇਲਾਜ ਮੁਹੱਈਆ ਕਰਵਾਏਗਾ। ਉਨ੍ਹਾਂ ਦੱਸਿਆ ਕਿ ਡੈਲ ਟੈਕਨਾਲੋਜੀ ਵੱਲੋਂ ਵਿਕਸਿਤ ਇਸ ਸਾਫ਼ਟਵੇਅਰ ਨੂੰ ਤਿਆਰ ਕਰਨ ’ਚ ਏਮਜ਼ ਨੇ ਸਾਲਾਂ ਬੱਧੀ ਮੇਹਨਤ ਕੀਤੀ ਹੈ ਜਿਸ ਤਹਿਤ ਇਨ੍ਹਾਂ ਬਿਮਾਰੀਆਂ ਦਾ ਇਲੈਕਟ੍ਰਾਨਿਕ ਰਿਕਾਰਡ ਕਾਇਮ ਕਰਨ ’ਚ ਤੇ ਉਸ ਨੂੰ ਅੱਗੇ ਮਾਹਿਰਾਂ ਵੱਲੋਂ ਤਿਆਰ ਸਾਫ਼ਟਵੇਅਰ ਦੇ ਆਧਾਰ ’ਤੇ ਬੇਹਤਰ ਇਲਾਜ ਦੇਣ ’ਚ ਮੱਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਆਈ-ਟ੍ਰੈਕ ਮਰੀਜ਼ਾਂ ਦੀ ਸੰਭਾਲ ਲਈ ਵਧੀਆ ਸਿਸਟਮ ਹੈ ਜੋ ਕਿ ਡਾਕਟਰਾਂ ਨੂੰ ਇਲਾਜ ਰਣਨੀਤੀ ਬਣਾਉਣ ’ਚ ਮੱਦਦ ਕਰੇਗਾ। ਭਾਰਤ ਸਰਕਾਰ ਦੇ ਇਸ ਪੋਰਟਲ (ਕਲੀਨਿਕਲ ਸਪੋਰਟ ਡਿਸੀਜ਼ਨ ਸਿਸਟਮ) ’ਤੇ ਇੱਥੇ ਜੋ ਵੀ ਕੀਤਾ ਜਾਵੇਗਾ ਉਹ ਪੂਰੇ ਦੇਸ਼ ’ਚ ਅਨੁਸਰਣ ਹੋਵੇਗਾ।ਡਾ. ਨਿਖਿਲ ਟੰਡਨ ਨੇ ਇਸ ਮੌਕੇ ਇਸ ਆਈ ਟੀ ਆਧਾਰਿਤ ਮੰਚ ਦੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਪੰਜ ਬਿਮਾਰੀਆਂ ਜਿਨ੍ਹਾਂ ’ਚੋਂ ਦੋ ਖੂਨ ਦਾ ਦਬਾਅ ਅਤੇ ਸ਼ੂਗਰ ਅਤੇ ਤਿੰਨ ਕੈਂਸਰ (ਮੂੰਹ, ਬੱਚੇਦਾਨੀ ਅਤੇ ਛਾਤੀ ਦਾ) ਦਾ ਡਾਟਾ ਇਲੈਕਟ੍ਰਾਨਿਕ ਹੈਲਥ ਰਿਕਾਰਡ ਦੇ ਰੂਪ ’ਚ ਹੋਵੇਗਾ। ਉਨ੍ਹਾਂ ਦੱਸਿਆ ਕਿ ਏਮਜ਼ ਵੱਲੋਂ ਪਹਿਲੇ ਪੜਾਅ ’ਚ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਡਾਟਾ ਇਕੱਠਾਂ ਕਰਕੇ ਪਹਿਲਾਂ ਸਰਕਾਰ ਦੀ ਇਲੈਕਟ੍ਰਾਨਿਕ ਰਿਕਾਰਡ ਬਣਾਉਣ ’ਚ ਸਹਾਇਤਾ ਕੀਤੀ ਗਈ। ਉਸ ਤੋਂ ਬਾਅਦ ਇਸ ਡਾਟੇ ਨੂੰ ਵਧੀਕ ਰੂਪ ’ਚ ਕਲੀਨਿਕਲ ਡਿਸੀਜ਼ਨ ਸਪੋਰਟ ਸਿਸਟਮ ਦਾ ਰੂਪ ਦੇ ਕੇ ਆਉਣ ਵਾਲੇ ਮਰੀਜ਼ ਦੀ ਬਿਮਾਰੀ ਬਲੱਡ ਪ੍ਰੈਸ਼ਰ  ਜਾਂ ਸ਼ੂਗਰ, ਕੀ ਦਵਾਈਆਂ ਚੱਲ ਰਹੀਆਂ ਹਨ, ਉਸ ਦੀਆਂ ਕੀ ਰਿਪੋਰਟਾਂ ਹਨ, ਉਸ ਨੂੰ ਧਿਆਨ ’ਚ ਰੱਖਦੇ ਹੋਏ, ਇਲਾਜ ’ਚ ਕੀ ਤਬਦੀਲੀ ਕਰਨ ਦੀ ਲੋੜ ਹੈ ਬਾਰੇ ਸੁਝਾਅ ਦੇਣ ਲਈ ਇਹ ਆਈ ਟ੍ਰੈਕ ਸਿਸਟਮ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਸਾਲ ਦੇ ਤੌਰ ’ਤੇ ਪੀ ਐਚ ਸੀ ’ਚ ਆਉਣ ਵਾਲੇ ਮਰੀਜ਼ ਦਾ ਪੂਰਾ ਡੈਟਾ ਇੱਕ ਥਾਂ ਇਕੱਠਾ ਕਰਕੇ ਤੇ ਉਸ ਦਾ ਨਿਚੋੜ ਕੱਢ ਕੇ ਇਹ ਸਿਸਟਮ ਸਲਾਹ ਦਿੰਦਾ ਹੈ ਕਿ ਇਹੀ ਦਵਾਈ ਚੱਲਣੀ ਚਾਹੀਦੀ ਹੈ ਜਾਂ ਬਦਲਣ ਦੀ ਲੋੜ ਹੈ। 

ਉਨ੍ਹਾਂ ਦੱਸਿਆ ਕਿ ਇਹ ਡਾਕਟਰ ’ਤੇ ਨਿਰਭਰ ਕਰਦਾ ਹੈ ਕਿ ਸਿਸਟਮ ਵੱਲੋਂ ਦਿੱਤੀ ਸਲਾਹ ਮੰਨਣੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਮਰੀਜ਼ ਦੀ ਬਿਮਾਰੀ ਅਤੇ ਜਾਣਕਾਰੀ ਦੇ ਆਧਾਰ ’ਤੇ ਇਹ ਵੀ ਦੱਸਦਾ ਹੈ ਕਿ ਪੀ ਐਚ ਸੀ ਤੋਂ ਸੀ ਐਚ ਸੀ ਰੈਫ਼ਰ ਕਰਨ ਦੀ ਲੋੜ ਹੈ ਜਾਂ ਮਾਹਿਰਾ ਡਾਕਟਰ ਦੀ ਲੋੜ ਹੈ। ਜੇਕਰ ਰੈਫ਼ਰ ਕੀਤਾ ਜਾਵੇਗਾ ਤਾਂ ਉਹੀ ਸਲਾਹ ਅੱਗੇ ਚਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ’ਚ ਮੇਹਨਤ ਕਰਨੀ ਪੈਂਦੀ ਹੈ ਤੇ ਡਾਟਾ ਭਰਨਾ ਪੈਂਦਾ ਹੈ, ਫ਼ਿਰ ਅੱਗੋਂ ਇਹੀ ਡਾਟਾ ਚਲੱਦਾ ਰਹੇਗਾ। ਉਨ੍ਹਾਂ ਦੱਸਿਆ ਕਿ ਆਈ ਟ੍ਰੈਕ ਨਾਲ ਇਲਾਜ ’ਚ ਨਿਪੁੰਨਤਾ ਆਵੇਗੀ, ਸਿਸਟਮ ’ਚ ਪ੍ਰਮਾਣਿਕਤਾ ਆਵੇਗੀ। ਕਲੀਨਿਕਲ ਡਿਸੀਜ਼ਨ ਸਪੋਰਟ ਸਿਸਟਮ ਪ੍ਰਮਾਣਿਕ ਹੋਣ ਕਾਰਨ ਸਾਰਾ ਕੁੱਝ ਨਿਚੋੜ ਤੋਂ ਸਾਹਮਣੇ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਡਾਕਟਰ ਨੂੰ ਆਪਣੀ ਸਮਝ ਅਨੁਸਾਰ ਦਵਾਈ ਦੇਣ ਤੋਂ ਪਹਿਲਾਂ ਆਈ ਟੀ ਆਧਾਰਿਤ ਸਲਾਹ ਵੀ ਆ ਜਾਵੇਗੀ ਕਿ ਮਰੀਜ਼ ਨੂੰ ਦਵਾਈ ਜਾਰੀ ਰੱਖਣੀ ਹੈ ਜਾਂ ਤਬਦੀਲ ਕਰਨੀ ਹੈ ਜਾਂ ਘਟਾਉਣੀ ਹੈ ਜਾਂ ਵਧਾਉਣੀ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪੂਰੇ ਦੇਸ਼ ’ਚ ਪੰਜਾਬ ਨੂੰ ਇਸ ਪ੍ਰਾਜੈਕਟ ਲਈ ਚੁਣੇ ਜਾਣ ਦਾ ਕਾਰਨ ਰਾਜ ’ਚ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਦਾ ਵਧੇਰੇ ਪਸਾਰ ਹੋਣਾ ਹੈ। ਇਹੀ ਦੋਵੇਂ ਰੋਗ ਅੱਗੇ ਜਾ ਕੇ ਦਿਲ ਦੀਆਂ ਬਿਮਾਰੀਆਂ, ਕਿਡਨੀਆਂ ਦੇ ਰੋਗਾਂ ਅਤੇ ਦਿਮਾਗੀ ਬਿਮਾਰੀਆਂ ਜਿਵੇਂ ਅਧਰੰਗ ਆਦਿ ਦਾ ਕਾਰਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਇਸ ਆਈ-ਟ੍ਰੈਕ ਸਿਸਟਮ ਦੀ ਸਫ਼ਲਤਾ ਸਮੁੱਚੇ ਦੇਸ਼ ’ਚ ਇਸ ਦਾ ਆਧਾਰ ਬਣੇਗੀ।ਡਾ. ਜੀ ਬੀ ਸਿੰਘ ਸਟੇਟ ਪ੍ਰੋਗਰਾਮ ਅਫ਼ਸਰ ਨੈਸ਼ਨਲ ਪ੍ਰੋਗਰਾਮ ਫ਼ਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡੀਓ ਵਸਕੁਲਰ ਡਿਜੀਜ਼ ਤੇ ਸਟ੍ਰੋਕ ਪੰਜਾਬ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਐਨ.ਪੀ.ਸੀ.ਡੀ.ਸੀ.ਐਸ. ਪ੍ਰੋਗਰਾਮ ਅਧੀਨ ਦੋ ਬਲਾਕਾਂ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਮੁਕੰਦਪੁਰ ਤੇ ਸੁੱਜੋਂ ਸਿਹਤ ਬਲਾਕਾਂ ’ਚੋਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗਾਂ ਤੋਂ ਪੀੜਤ 30 ਸਾਲ ਤੋਂ ਉਪੱਰ ਦੇ ਮਰੀਜ਼ਾਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਈ-ਟ੍ਰੈਕ ਸਿਸਟਮ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਲਾਭਕਾਰੀ ਹੋਵੇਗਾ।ਆਈ-ਟ੍ਰੈਕ ਪ੍ਰਾਜੈਕਟ ਜਾਰੀ ਕਰਨ ਮੌਕੇ ਇਸ ਨੂੰ ਅਮਲੀ ਰੂਪ ਦੇਣ ਵਾਲਿਆਂ ’ਚ ਪ੍ਰੋ. ਨਿਖਿਲ ਟੰਡਨ ਤੋਂ ਇਲਾਵਾ ਡਾ. ਸ਼ਿਵਾਨੀ ਪਟੇਲ ਐਸੋਸੀਏਟ ਪ੍ਰੋਫ਼ੈਸਰ ਐਮੋਰੀ ਯੂਨੀਵਰਸਿਟੀ, ਯੂ ਐਸ ਏ, ਡਾ. ਸੈਲੇਸ਼ ਮੋਹਨ ਪ੍ਰੋਫੈਸਰ ਏਮਜ਼ (ਕਲੀਨੀਕਲ ਸਪੋਰਟ ਡਿਸੀਜ਼ਨ ਸਿਸਟਮ), ਡਾ. ਅਮਨ ਸਿੰਘ ਟਾਟਾ ਟਰੱਸਟ ਦਿੱਲੀ, ਰਾਮਦਾਸ (ਡੈਲ ਟੈਕਨੋਲੋਜੀਜ਼), ਡਾ. ਦੇਵ ਜਿੰਦਲ ਏਮਜ਼ (ਕਲੀਨੀਕਲ ਸਪੋਰਟ ਡਿਸੀਜ਼ਨ ਸਿਸਟਮ) ਅਤੇ ਡਾ. ਹੰਸ ਪਿ੍ਰਆ ਏਮਜ਼ ਤੋਂ ਇਲਾਵਾ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਹੀਰਾ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ, ਐਸ ਐਮ ਓ ਡਾ. ਹਰਵਿੰਦਰ ਸਿੰਘ ਤੇ ਮੈਡੀਕਲ ਅਫ਼ਸਰ ਡਾ. ਗੁਰਪਾਲ ਕਟਾਰੀਆ ਤੇ ਹੋਰ ਡਾਕਟਰ ਮੌਜੂਦ ਸਨ।ਉਕਤ ਟੀਮ ਵੱਲੋਂ ਬਾਅਦ ਵਿੱਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸੀ ਐਚ ਸੀ ਮੁਕੰਦਪੁਰ, ਪੀ ਐਚ ਸੀ ਖਾਨਖਾਨਾ, ਪੀ ਐਚ ਸੀ ਕਮਾਮਨ ਅਤੇ ਪੀ ਐਚ ਸੀ ਔੜ ਦਾ ਦੌਰਾ ਵੀ ਕੀਤਾ ਗਿਆ।

 

Tags: Health

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD