Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਲੁਧਿਆਣਾ ਵਿਚ ਈਅਰ360 ਵੱਲੋਂ ਅਤਿਆਧੁਨਿਕ ਹਿਅਰਿੰਗ ਅਤੇ ਸਪੈਸ਼ਲਾਈਜ਼ਡ ਹੈਲਥਕੇਅਰ ਸੈਂਟਰ ਦੀ ਸ਼ੁਰੂਆਤ

Health, Ludhiana

Web Admin

Web Admin

5 Dariya News

ਲੁਧਿਆਣਾ , 03 May 2026

Last updated on: May 04, 2026, 10:22 IST

ਰੇਸੋਨੋਕੇਅਰ ਹੈਲਥ-ਟੈਕ ਪ੍ਰਾਈਵੇਟ ਲਿਮਿਟਡ ਨੇ ਆਪਣੇ ਰਿਟੇਲ ਹੈਲਥਕੇਅਰ ਨੈੱਟਵਰਕ ਦਾ ਵਿਸਥਾਰ ਕਰਦਿਆਂ ਲੁਧਿਆਣਾ ਵਿਚ ਈਅਰ360 (EAR360) ਐਡਵਾਂਸਡ ਹਿਅਰਿੰਗ ਐਂਡ ਸਪੈਸ਼ਲਾਈਜ਼ਡ ਹੈਲਥਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਇਹ ਕਦਮ ਦੇਸ਼ ਵਿਚ ਸੁਣਨ ਦੀ ਸਮੱਸਿਆਵਾਂ ਅਤੇ ਸੰਬੰਧਤ ਸਿਹਤ ਸੇਵਾਵਾਂ ਦੇ ਵੱਡੇ ਪਰ ਅਜੇ ਤੱਕ ਘੱਟ ਵਿਕਸਿਤ ਖੇਤਰ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਗਿਆ ਹੈ।

ਇਸ ਸੈਂਟਰ ਵਿਚ ਹਰ ਉਮਰ ਵਰਗ ਦੇ ਲੋਕਾਂ ਲਈ ਆਡੀਓਲੋਜੀ ਅਤੇ ਸੁਣਨ ਨਾਲ ਜੁੜੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਬੀਆਰਐਸ ਨਗਰ ਸਥਿਤ ਇਸ ਨਵੇਂ ਸੈਂਟਰ ਵਿਚ ਬੱਚਿਆਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਆਡੀਓਲੋਜੀਕਲ ਦੇਖਭਾਲ ਦੇ ਨਾਲ ਡਿਜ਼ਿਟਲ ਹਿਅਰਿੰਗ ਏਡਜ਼ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਪੀਚ ਅਤੇ ਲੈਂਗਵੇਜ ਥੈਰੇਪੀ, ਵੌਇਸ ਅਤੇ ਨਿਗਲਣ ਸੰਬੰਧੀ ਸਮੱਸਿਆਵਾਂ ਦਾ ਪ੍ਰਬੰਧਨ, ਨੀਂਦ ਨਾਲ ਜੁੜੀਆਂ ਬਿਮਾਰੀਆਂ ਦੀ ਜਾਂਚ ਅਤੇ ਟਿਨਿਟਸ (ਕੰਨਾਂ ਵਿਚ ਆਵਾਜ਼ ਆਉਣਾ) ਦੀ ਜਾਂਚ ਤੇ ਇਲਾਜ ਵਰਗੀਆਂ ਸੇਵਾਵਾਂ ਵੀ ਉਪਲਬਧ ਹੋਣਗੀਆਂ।

ਦੇਸ਼ ਵਿਚ ਹਿਅਰਿੰਗ ਕੇਅਰ ਸੇਵਾਵਾਂ ਦੀ ਪਹੁੰਚ ਅਜੇ ਵੀ ਸੀਮਿਤ ਹੈ। ਅੰਦਾਜ਼ਨ 8.8 ਕਰੋੜ ਲੋਕ ਸੁਣਨ ਦੀ ਸਮੱਸਿਆ ਨਾਲ ਪ੍ਰਭਾਵਿਤ ਹਨ, ਜਦਕਿ ਹਿਅਰਿੰਗ ਏਡਜ਼ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 2 ਫੀਸਦੀ ਤੋਂ ਵੀ ਘੱਟ ਹੈ। ਇਸ ਤੋਂ ਇਲਾਵਾ 50 ਲੱਖ ਤੋਂ ਵੱਧ ਲੋਕ ਸਪੀਚ ਡਿਸਆਰਡਰ, ਕਰੀਬ 30 ਲੱਖ ਲੋਕ ਨਿਗਲਣ ਦੀ ਦਿੱਕਤ ਅਤੇ ਲਗਭਗ 7 ਕਰੋੜ ਲੋਕ ਨੀਂਦ ਨਾਲ ਸੰਬੰਧਤ ਰੋਗਾਂ ਨਾਲ ਪੀੜਤ ਹਨ।

ਇਸੇ ਤਰ੍ਹਾਂ 10 ਕਰੋੜ ਤੋਂ ਵੱਧ ਲੋਕ ਟਿਨਿਟਸ ਨਾਲ ਪ੍ਰਭਾਵਿਤ ਹਨ, ਜਿਸ ਨਾਲ ਜੀਵਨ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਇਕੱਠੀਆਂ ਅਤੇ ਵਿਸ਼ੇਸ਼ਗ ਸੇਵਾਵਾਂ ਤੱਕ ਮਰੀਜ਼ਾਂ ਦੀ ਪਹੁੰਚ ਸੀਮਿਤ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਖ-ਵੱਖ ਸਮੱਸਿਆਵਾਂ ਲਈ ਕਈ ਸੰਸਥਾਵਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਈਅਰ360 ਦਾ ਉਦੇਸ਼ ਇੱਕੋ ਛੱਤ ਹੇਠ ਸਮੂਹਿਕ ਸੇਵਾਵਾਂ ਮੁਹੱਈਆ ਕਰਵਾ ਕੇ ਇਸ ਘਾਟ ਨੂੰ ਪੂਰਾ ਕਰਨਾ ਹੈ।

ਸੈਂਟਰ ਵਿਚ ਹਿਅਰਿੰਗ ਟੈਸਟ, ਨਿੱਜੀ ਲੋੜ ਮੁਤਾਬਕ ਹਿਅਰਿੰਗ ਏਡ ਫਿੱਟਿੰਗ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਵਿਵਸਥਿਤ ਇਲਾਜ, ਮਲਟੀ-ਬ੍ਰਾਂਡ ਡਿਜ਼ਿਟਲ ਹਿਅਰਿੰਗ ਹੱਲ ਅਤੇ ਲੰਬੇ ਸਮੇਂ ਦੀ ਫਾਲੋਅਪ ਸੇਵਾ ਉਪਲਬਧ ਰਹੇਗੀ। ਇਸ ਮੌਕੇ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਸਮੀਤ ਵਰਮਾ ਨੇ ਕਿਹਾ ਕਿ ਹਿਅਰਿੰਗ ਕੇਅਰ ਅਕਸਰ ਕਈ ਜੁੜੀਆਂ ਸਿਹਤ ਸਮੱਸਿਆਵਾਂ ਦੀ ਪਛਾਣ ਦਾ ਪਹਿਲਾ ਸਾਧਨ ਬਣਦੀ ਹੈ।

ਈਅਰ360 ਰਾਹੀਂ ਕੰਪਨੀ ਇਕ ਇੰਟੀਗ੍ਰੇਟਡ ਕੇਅਰ ਮਾਡਲ ਤਿਆਰ ਕਰ ਰਹੀ ਹੈ, ਜਿਸ ਦੀ ਸ਼ੁਰੂਆਤ ਆਡੀਓਲੋਜੀ ਤੋਂ ਹੋਵੇਗੀ ਅਤੇ ਲੋੜ ਪੈਣ 'ਤੇ ਹੋਰ ਵਿਸ਼ੇਸ਼ਗ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ, ਤਾਂ ਜੋ ਮਰੀਜ਼ਾਂ ਨੂੰ ਬਿਨਾਂ ਰੁਕਾਵਟ ਅਤੇ ਸੁਚਾਰੂ ਇਲਾਜ ਮਿਲ ਸਕੇ। ਸੈਂਟਰ ਵੱਲੋਂ ਜਾਗਰੂਕਤਾ ਵਧਾਉਣ ਅਤੇ ਸ਼ੁਰੂਆਤੀ ਜਾਂਚ ਨੂੰ ਉਤਸ਼ਾਹਿਤ ਕਰਨ ਲਈ ਸਕ੍ਰੀਨਿੰਗ ਪ੍ਰੋਗਰਾਮ, ਕਮਿਊਨਿਟੀ ਆਊਟਰੀਚ ਮੁਹਿੰਮਾਂ ਅਤੇ ਮਰੀਜ਼ ਸਿੱਖਿਆ ਅਭਿਆਨ ਵੀ ਚਲਾਏ ਜਾਣਗੇ।

ਰੇਸੋਨੋਕੇਅਰ ਹੈਲਥ-ਟੈਕ ਪ੍ਰਾਈਵੇਟ ਲਿਮਿਟਡ ਤਕਨਾਲੋਜੀ ਆਧਾਰਿਤ ਅਤੇ ਮਰੀਜ਼-ਕੇਂਦਰਿਤ ਹੈਲਥਕੇਅਰ ਮਾਡਲ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ, ਜਦਕਿ ਈਅਰ360 ਨੂੰ ਇਕ ਇੰਟੀਗ੍ਰੇਟਡ ਹਿਅਰਿੰਗ ਅਤੇ ਸੰਬੰਧਤ ਸਿਹਤ ਸੇਵਾਵਾਂ ਦੇ ਫਰੰਟ-ਐਂਡ ਰਿਟੇਲ ਪਲੇਟਫਾਰਮ ਵਜੋਂ ਸਥਾਪਿਤ ਕੀਤਾ ਗਿਆ ਹੈ।

 

Tags: Health , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD