Sunday, 12 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ

 

ਕਬੱਡੀ ਦੇ ਨਾਲ-ਨਾਲ ਬਾਸਕਟਬਾਲ, ਹਾਕੀ ਤੇ ਫੁੱਟਬਾਲ ਨੂੰ ਵੀ ਕੀਤਾ ਜਾਵੇਗਾ ਪ੍ਰਫੁੱਲਤ- ਸੁਖਬੀਰ ਬਾਦਲ

ਇੰਗਲੈਂਡ ਫਸਵੇਂ ਮੁਕਾਬਲੇ 'ਚ ਕੈਨੇਡਾ ਨੂੰ ਹਰਾਕੇ ਸੈਮੀਫਾਇਲ 'ਚ ਪੁੱਜਿਆ

Web Admin

Web Admin

5 ਦਰਿਆ ਨਿਊਜ਼

ਮਾਨਸਾ , 10 Dec 2013

ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਅੱਜ ਇੱਥੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਹੋਏ 4 ਕੌਮਾਂਤਰੀ ਦਿਲਚਸਪ ਮੈਚਾਂ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਲਈ ਭਰਵਾਂ ਜੋਸ਼ ਦਿਖਾਇਆ। ਇਸ ਦੌਰਾਨ ਪੂਲ 'ਬੀ' ਦੇ ਹੋਏ ਮੈਚ 'ਚ ਡੈਨਮਾਰਕ ਨੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਹਾਸਲ ਕਰਕੇ ਸਕਾਟਲੈਂਡ ਦੀ ਟੀਮ ਨੂੰ ਹਰਾਇਆ। ਜਦਕਿ ਇੰਗਲੈਂਡ ਨੇ ਜਬਰਦਸਤ ਮੁਕਾਬਲੇ ਦੌਰਾਨ ਕੈਨੇਡਾ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਪੂਲ 'ਏ' ਦੇ ਮੈਚ 'ਚ ਅਰਜਨਟੀਨਾ ਨੇ ਵੀ ਯੂ.ਐਸ.ਏ. ਨੂੰ ਵੱਡੇ ਫਰਕ ਨਾਲ ਹਰਾਇਆ। ਲੜਕੀਆਂ ਦੀ ਕਬੱਡੀ 'ਚ ਪੂਲ 'ਬੀ' ਦੇ ਮੈਚ ਦੌਰਾਨ ਪਾਕਿਸਤਾਨ ਦੀਆਂ ਖਿਡਾਰਨਾਂ ਨੇ ਮੈਕਸੀਕੋ ਦੀਆਂ ਖਿਡਾਰਨਾਂ ਨੂੰ ਚਿੱਤ ਕਰਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।ਇਸ ਦੌਰਾਨ ਕਬੱਡੀ ਪ੍ਰੇਮੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾਂ, ਖੇਤੀਬਾੜੀ ਅਤੇ ਖੇਡਾਂ ਸਬੰਧੀ ਕੀਤੇ ਗਏ ਫੈਸਲਿਆਂ ਨੂੰ ਸਭ ਤੋਂ ਵੱਡੇ ਉਦਯੋਗਪਤੀਆਂ ਨੇ ਵੀ ਸਲਾਹਿਆ ਹੈ ਜਿਸ ਨਾਲ ਪੰਜਾਬ ਅਗਲੇ ਸਾਲ ਤੋਂ ਖੇਤੀਬਾੜੀ ਦੇ ਨਾਲ-ਨਾਲ ਉਦਯੋਗਾਂ ਅਤੇ ਖੇਡਾਂ ਦੇ ਨਾਮ 'ਤੇ ਵੀ ਜਾਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਵੇਸ਼ ਸੰਮੇਲਣ ਰਾਹੀਂ ਕੀਤੇ ਗਏ ਫੈਸਲਿਆਂ ਦੇ ਮੱਦੇਨਜ਼ਰ ਪੰਜਾਬ 'ਚ 117 ਕੰਪਨੀਆਂ ਆਉਂਦੇ ਛੇ ਮਹੀਨਿਆਂ ਦੌਰਾਨ ਵੱਡੇ ਉਦਯੋਗ ਲਗਾਉਣਗੀਆਂ ਅਤੇ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।

ਸ. ਬਾਦਲ ਨੇ ਕਿਹਾ ਕਿ ਸਰਕਾਰ ਨੇ ਹਾਕੀ, ਬਾਸਕਟਬਾਲ ਅਤੇ ਫੁੱਟਬਾਲ ਨੂੰ ਵੀ ਕਬੱਡੀ ਦੀ ਤਰ੍ਹਾਂ ਪ੍ਰਫੁੱਲਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਰਾਜ ਦੇ ਪਿੰਡ-ਪਿੰਡ 'ਚ ਇਨ੍ਹਾਂ ਖੇਡਾਂ ਲਈ ਬੁਨਿਆਦੀ ਢਾਂਚਾ ਤੇ ਸਿਖਲਾਈ ਲਈ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ. ਬਾਦਲ ਨੇ ਦੱਸਿਆ ਕਿ ਰਿਲਾਇੰਸ ਦੇ ਮੁਖੀ ਸ੍ਰੀ ਮੁਕੇਸ਼ ਅੰਬਾਨੀ ਨੇ ਵੀ ਪੰਜਾਬ 'ਚ ਹਾਕੀ, ਬਾਸਕਟਬਾਲ ਅਤੇ ਫੁੱਟਬਾਲ ਦੀ ਸਿਖਲਾਈ ਲਈ ਕੋਚ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਸਹਿਮਤੀ ਦਿੱਤੀ ਹੈ।ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ 'ਚ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਕੱਲੀ ਕਬੱਡੀ ਹੀ ਨਹੀਂ ਬਲਕਿ ਹਾਕੀ, ਫੁੱਟਬਾਲ ਅਤੇ ਬਾਸਕਟਬਾਲ ਸਮੇਤ ਹੋਰਨਾਂ ਖੇਡਾਂ ਨੂੰ ਵੀ ਪ੍ਰਫੁੱਲਤ ਕਰਨ ਦੇ ਨਾਲ-ਨਾਲ ਰਾਜ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ 2010 'ਚ ਖੇਡਾਂ ਸਬੰਧੀ ਵਿਸਥਾਰਤ ਨੀਤੀ ਬਣਾਈ ਅਤੇ ਖਿਡਾਰੀਆਂ ਨੂੰ ਖੇਡਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਖੇਡਾਂ ਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ।ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ 7.54 ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ ਅਤੇ ਸਰਕਾਰੀ ਨੌਕਰੀਆਂ ਲਈ 3 ਫੀਸਦੀ ਕੋਟਾ ਖਿਡਾਰੀਆਂ ਲਈ ਰਾਖਵਾਂ ਰੱਖਿਆ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਨੇ ਗਰੁੱਪ-ਏ ਦੀਆ 10 ਆਸਾਮੀਆਂ ਕੌਮਾਂਤਰੀ ਪੱਧਰ ਦੇ ਤਗਮੇ ਜੇਤੂ ਖਿਡਾਰੀਆਂ ਲਈ ਸਥਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਂ ਖੇਡ ਕਬੱਡੀ ਨੂੰ ਕਰੋੜਾਂ ਰੁਪਏ ਦੀ ਬਣਾਕੇ ਵਿਸ਼ਵ ਪੱਧਰੀ ਖੇਡ ਬਣਾ ਦਿੱਤਾ ਹੈ ਅਤੇ ਕਬੱਡੀ ਦੇ ਖਿਡਾਰੀਆਂ ਨੂੰ ਜਿੱਥੇ ਸਰਕਾਰੀ ਨੌਕਰੀਆਂ ਦਿੱਤੀਆਂ ਉੱਥੇ ਹੀ ਕਰੋੜਾਂ ਰੁਪਏ ਦੇ ਇਨਾਮ ਵੀ ਦਿੱਤੇ ਹਨ।

ਨਹਿਰੂ ਕਾਲਜ ਮਾਨਸਾ ਦੇ ਮਲਟੀਪਰਪਜ਼ ਖੇਡ ਸਟੇਡੀਅਮ 'ਚ ਵਿਸ਼ਵ ਕੱਪ ਕਬੱਡੀ ਦੇ ਹੋਏ ਮੈਚਾਂ ਦਾ ਵੇਰਵਾ

ਸਰਕਾਰੀ ਨਹਿਰੂ ਕਾਲਜ ਮਲਟੀਪਰਪਜ਼ ਖੇਡ ਸਟੇਡੀਅਮ ਮਾਨਸਾ ਵਿਖੇ ਪਹਿਲੇ ਮੈਚ 'ਚ ਡੈਨਮਾਰਕ ਦੀ ਟੀਮ ਨੇ ਟੂਰਨਾਮੈਂਟ ਦੀ ਪਹਿਲੀ ਜਿੱਤ ਹਾਸਲ ਕਰਦਿਆਂ ਸਕਾਟਲੈਂਡ ਨੂੰ 44 ਦੇ ਮੁਕਾਬਲੇ 56 ਅੰਕਾਂ ਨਾਲ ਹਰਾਇਆ। ਇਸ ਦੌਰਾਨ ਡੈਨਮਾਰਕ ਦੇ ਮੋਮਿਨ ਕ੍ਰਿਸਟੇਨ ਨੇ 7, ਐਮਿਲ ਫ੍ਰਿਜ ਨੇ 12, ਡੈਨਿਲ ਨੇ ਵੀ 12 ਅੰਕ ਬਟੋਰੇ। ਜਦਕਿ ਜਾਫ਼ੀਆਂ ਕ੍ਰਿਸਟੇਨ ਰੂਨੇ ਨੇ 7 ਅਤੇ ਸਾਇਮਨ ਇਜੈਬਨ ਨੇ 5 ਅੰਕ ਹਾਸਲ ਕੀਤੇ। ਦੂਜੇ ਪਾਸੇ ਸਕਾਟਲੈਂਡ ਦੇ ਜੌਰਜ ਡੈਨੀਅਲ ਨੇ 10, ਰੌਬਰਟ ਮੈਕਹਿੰਸਬ੍ਰੇ ਨੇ 8 ਅਤੇ ਲੈਮ ਐਦਮ ਨੇ 10 ਅੰਕ ਬਟੋਰੇ ਅਤੇ ਜਾਫ਼ੀਆਂ ਐਲੀਸਨ ਐਲੀਸਡੇਅਰ ਨੇ 6 ਅਤੇ ਸੁਖਵਿੰਦਰ ਢਿੱਲੋਂ ਨੇ 2 ਅੰਕ ਹਾਸਲ ਕੀਤੇ। ਡੈਨਮਾਰਕ ਅਤੇ ਸਕਾਟਲੈਂਡ ਦੀਆਂ ਟੀਮਾਂ ਦੇ ਮੈਚ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕਰਵਾਈ। ਦੂਜੇ ਮੈਚ ਦੌਰਾਨ ਅਰਜਨਟੀਨਾ ਅਤੇ ਯੂ.ਐਸ.ਏ. ਦੀਆਂ ਟੀਮਾਂ ਦਰਮਿਆਨ ਜਬਰਦਸਤ ਟੱਕਰ ਹੋਈ ਅਤੇ ਯੂ.ਐਸ.ਏ. ਨੇ 39 ਅੰਕਾਂ ਦੇ ਮੁਕਾਬਲੇ ਅਰਜਨਟੀਨਾ ਨੂੰ 63 ਅੰਕਾਂ ਨਾਲ ਹਰਾਇਆ। ਇਸ ਮੈਚ ਦੀ ਸ਼ੁਰੂਆਤ ਵੀ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਰਵਾਈ। ਇਸ ਮੈਚ 'ਚ ਅਮਰੀਕਾ ਦੇ ਰੇਡਰਾਂ ਧਮਜੀਤ ਨੇ 8, ਅਵਤਾਰ ਤਾਰੀ ਨੇ 9, ਇੰਦਰਜੀਤ ਜੱਜ ਨੇ 7 ਅਤੇ ਨਵਪ੍ਰੀਤ ਨੇ 9 ਅੰਕ ਹਾਸਲ ਕੀਤੇ। ਜਦਕਿ ਜਾਫ਼ੀਆਂ ਚਮਕੌਰ, ਨਵਪ੍ਰੀਤ ਜੌਹਲ ਅਤੇ ਜਸਵਿੰਦਰ ਨੇ 3-3 ਅੰਕ ਹਾਸਲ ਕੀਤੇ। ਦੂਜੇ ਪਾਸੇ ਅਰਜਨਟੀਨਾ ਦੇ ਰੇਡਰਾਂ ਮੈਕਸੀ ਨੇ 8, ਬਰੈਨੋ ਨੇ 16 ਅਤੇ ਈਸਟਰਬੈਨ ਨੇ 11 ਅੰਕ ਹਾਸਲ ਕੀਤੇ।ਤੀਜੇ ਮੈਚ ਲਈ ਲੜਕੀਆਂ ਦੀ ਕਬੱਡੀ 'ਚ ਪਾਕਿਸਤਾਨ ਦੀਆਂ ਖਿਡਾਰਨਾਂ ਨੇ ਮੈਕਸੀਕੋ ਦੀਆਂ ਖਿਡਾਰਨਾਂ ਨੂੰ 24 ਅੰਕਾਂ ਦੇ ਮੁਕਾਬਲੇ 49 ਅੰਕਾਂ ਨਾਲ ਚਿੱਤ ਕਰਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਸ ਮੈਚ ਦੀ ਸ਼ੁਰੂਆਤ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਰਵਾਈ। ਇਸ ਦੌਰਾਨ ਪਾਕਿਸਤਾਨ ਦੀਆਂ ਰੇਡਰਾਂ ਮਦੀਹਾ ਲਤੀਫ਼ ਨੇ 14 ਅੰਕ ਬਟੋਰੇ। ਰੇਡਰ ਨੀਲਮ ਰਿਆਜ਼ ਨੇ 10 ਅਤੇ ਨਾਇਦਾ ਸ਼ਾਹ 6 ਅੰਕ ਲਏ। ਪਾਕਿਸਤਾਨ ਦੀਆਂ ਜਾਫ਼ੀ ਖਿਡਾਰਨਾਂ ਸੁਮਾਇਰਾ ਜ਼ਹੂਰ ਨੇ 4, ਸਈਅਦਾ ਫਰੀਦਾ ਨੇ 2 ਅਤੇ ਸਾਦੀਆ ਖਾਲਿਦ ਨੇ 3 ਅੰਕ ਬਟੋਰੇ। ਦੂਜੇ ਪਾਸੇ ਮੈਕਸੀਕੋ ਦੀ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀ ਡਿਆਨਾ ਫੈਬੀਉਲਾ ਨੇ 15 ਅੰਕ ਬਟੋਰੇ ਅਤੇ ਅਨਾ ਲੂਸੀਆ ਨੇ 4 ਅਤੇ ਮੈਕਸੀਕੋ ਦੀ ਜਾਫ਼ੀ ਕ੍ਰੀਸ਼ਟਾ ਸੁਜਾਟੇ ਨੇ 2 ਅੰਕ ਹਾਸਲ ਕੀਤੇ।ਵਿਸ਼ਵ ਕਬੱਡੀ ਕੱਪ ਦੇ ਅੱਜ ਮਾਨਸਾ ਵਿਖੇ ਚੌਥੇ ਮੈਚ ਦੌਰਾਨ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੰਗਲੈਂਡ ਅਤੇ ਕੈਨੇਡਾ ਦੀਆਂ ਟੀਮਾਂ ਨਾਲ ਜਾਣ ਪਛਾਣ ਕਰਕੇ ਮੈਚ ਦੀ ਸ਼ੁਰੂਆਤ ਕਰਵਾਈ। ਉੱਪ ਮੁੱਖ ਮੰਤਰੀ ਦੀ ਹਾਜ਼ਰੀ 'ਚ ਦਰਸ਼ਕਾਂ ਨੇ ਝੂਮਦੇ ਹੋਏ ਇਸ ਮੈਚ ਦਾ ਆਨੰਦ ਮਾਣਿਆਂ। ਇਸ ਮੈਚ 'ਚ ਇੰਗਲੈਂਡ ਨੇ ਬਹੁਤ ਦਿਲਚਸਪ ਤੇ ਫਸਵੇਂ ਮੁਕਾਬਲੇ 'ਚ ਕੈਨੇਡਾ ਨੂੰ 36 ਅੰਕਾਂ ਦੇ ਮੁਕਾਬਲੇ 44 ਅੰਕਾਂ ਨਾਲ ਹਰਾ ਕੇ ਆਪਣੀ ਜਿੱਤ ਦਰਜ ਕਰਵਾਈ। ਇਸ ਦੌਰਾਨ ਇੰਗਲੈਂਡ ਰੇਡਰਾਂ ਗੁਰਦੇਵ ਗੋਪੀ ਨੇ 12, ਅਵਤਾਰ ਤਾਰੀ ਨੇ 2 ਅਤੇ ਦੀਪਾ ਘੁਰਕੀ ਨੇ 8 ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਇੰਗਲੈਂਡ ਦੇ ਜਾਫ਼ੀਆਂ ਸੰਦੀਪ ਸੰਧੂ ਨੇ 15 ਅਤੇ ਅਮਨਦੀਪ ਜੌਹਲ ਨੇ 6 ਅੰਕ ਹਾਸਲ ਕੀਤੇ। ਦੂਜੇ ਪਾਸੇ ਕੈਨੇਡਾ ਦੇ ਖਿਡਾਰੀਆਂ ਨੇ ਫਸਵੀਂ ਟੱਕਰ ਦਿੰਦਿਆਂ 36 ਅੰਕ ਹਾਸਲ ਕੀਤੇ ਜਿਸ 'ਚ ਰੇਡਰਾਂ ਕੁਲਵਿੰਦਰ ਕਿੰਦਾ ਨੇ 6, ਗਗਨਦੀਪ ਤੂਰ ਨੇ 11 ਅਤੇ ਹਰਦੀਪ ਕਲੇਰ ਨੇ 2 ਅੰਕ ਬਟੋਰੇ ਜਦਕਿ ਜਾਫ਼ੀਆਂ ਦਲਜਿੰਦਰ ਔਜਲਾ ਨੇ 8, ਗੁਰਦੀਪ ਗੋਪੀ ਨੇ ਤਿੰਨ ਅਤੇ ਕੁਲਜਿੰਦਰ ਨੇ 4 ਅੰਕ ਬਟੋਰੇ।

ਇਸ ਦੌਰਾਨ ਖੇਡਾਂ ਦੀ ਉਲੰਪਿਕ ਪੱਧਰ 'ਤੇ ਕਵਰੇਜ਼ ਕਰਨ ਵਾਲੇ ਉੱਘੇ ਪੱਤਰਕਾਰ ਅਤੇ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਪੰਜਾਬ ਦੇ ਸਿੱਖਿਆ ਮੰਤਰੀ ਤੇ ਪ੍ਰਧਾਨ ਕਬੱਡੀ ਐਸੋਸੀਏਸ਼ਨ ਸ. ਸਿਕੰਦਰ ਸਿੰਘ ਮਲੂਕਾ, ਵਿਧਾਇਕ ਸ੍ਰੀ ਪ੍ਰੇਮ ਮਿੱਤਲ, ਸ. ਚਤਿੰਨ ਸਿੰਘ ਸਮਾਉਂ, ਸਾਬਕਾ ਵਿਧਾਇਕ ਸ. ਹਰਬੰਤ ਸਿੰਘ ਦਾਤੇਵਾਸ, ਸ. ਸੁਖਵਿੰਦਰ ਸਿੰਘ ਔਲਖ, ਸ੍ਰੀ ਮੰਗਤ ਰਾਏ ਬਾਂਸਲ, ਹਲਕਾ ਇੰਚਾਰਜ ਸਰਦੂਲਗੜ੍ਹ ਸ. ਦਿਲਰਾਜ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਮਿੱਠੂ ਸਿੰਘ ਕਾਹਨੇਕੇ, ਸੰਤ ਸੁਖਚੈਨ ਸਿੰਘ ਧਰਮਪੁਰਾ, ਸੰਤ ਬੂਟਾ ਸਿੰਘ ਗੁੜਥੜੀ, ਸ. ਗੁਰਪ੍ਰੀਤ ਸਿੰਘ ਚੈਨੇਵਾਲ, ਜ਼ਿਲ੍ਹਾ ਯੂਥ ਪ੍ਰਧਾਨ ਸ. ਗੁਰਪ੍ਰੀਤ ਸਿੰਘ ਬਣਾਵਾਲੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸਤੀਸ਼ ਗੋਇਲ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ, ਐਸ.ਐਸ.ਪੀ. ਸ. ਭੁਪਿੰਦਰ ਸਿੰਘ ਖੱਟੜਾ, ਖੇਡ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਗਿੱਲ, ਡਾਇਰੈਕਟਰ ਟੂਰਨਾਮੈਂਟ ਐਸ.ਐਸ.ਪੀ. ਸ. ਸ਼ਿਵਦੇਵ ਸਿੰਘ, ਡਾਇਰੈਕਟਰ ਸ. ਰੁਪਿੰਦਰ ਸਿੰਘ ਰਵੀ, ਏ.ਡੀ.ਸੀ (ਜ) ਡਾ. ਜ਼ੋਰਾਮ ਬੇਦਾ, ਏ.ਡੀ.ਸੀ. (ਡੀ) ਸ. ਹਰਿੰਦਰ ਸਿੰਘ ਸਰਾਂ, ਐਸ.ਡੀ.ਐਮ. ਸ੍ਰੀ ਰਕੇਸ਼ ਕੁਮਾਰ, ਡੀ.ਐਸ.ਓ. ਸ. ਦਰਸ਼ਨ ਸਿੰਘ ਭੁੱਲਰ ਅਤੇ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਪੰਚ-ਸਰਪੰਚ ਤੇ ਕਬੱਡੀ ਪ੍ਰੇਮੀਆਂ ਦਾ ਵਿਸ਼ਾਲ ਇਕੱਠ ਮੌਜੂਦ ਸੀ।

 

Tags: sikander singh , sikander singh malooka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD