Friday, 17 May 2024

 

 

ਖ਼ਾਸ ਖਬਰਾਂ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ

 

ਬਾਰਦਾਣੇ ਦੀ ਸਪਲਾਈ ਵਿੱਚ ਤੇਜੀ ਲਿਆਉਣ ਲਈ ਭਾਰਤ ਭੂਸ਼ਨ ਆਸ਼ੂ ਵਲੋਂ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਨਾਲ ਮੁਲਾਕਾਤ

ਆਸ਼ੂ ਵਲੋਂ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਰ) ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ

5 Dariya News

5 Dariya News

5 Dariya News

ਕੋਲਕਤਾ/ਚੰਡੀਗੜ੍ਹ , 14 Jan 2020

ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਰਤ ਭੂਸ਼ਣ ਆਸ਼ੂ ਵਲੋਂ ਹਾੜੀ ਦੀ ਫਸਲ ਦੀ ਚੁਕਾਈ ਲਈ ਲੋੜੀਂਦੇ ਬਾਰਦਾਣੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਲਈ ਕੋਲਕਤਾ ਵਿਖੇ ਦੌਰਾ ਕੀਤਾ ਗਿਆ ਜਿਸ ਦੋਰਾਨ ਉਨ੍ਹਾਂ ਨੇ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀਮਤੀ ਅਨੰਦਿਤਾ ਮਿੱਤਰਾ, ਡਾਇਰੈਕਟਰ, ਖੁਰਾਕ ਤੇ ਸਪਲਾਈਜ਼ ਹਾਜਰ ਸਨ।ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਇਜਮਾ ਦੇ ਨੁਮਾਇੰਦਿਆਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਆਰਡਰ ਕੀਤੀਆਂ ਗਈਆਂ ਬਾਰਦਾਣੇ ਦੀ ਸਪਲਾਈ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਕਿਹਾ ਗਿਆ ਤਾਂ ਜੋ ਹਾੜੀ ਸੀਜਨ 2020-21 ਦੇ ਲਈ ਸਮੇਂ ਸਿਰ ਬਾਰਦਾਣੇ ਦਾ ਪ੍ਰਬੰਧ ਕੀਤਾ ਜਾ ਸਕੇ।ਇਸ ਮੌਕੇ ਬਾਰਦਾਣੇ ਦੀ ਖ੍ਰੀਦ ਦੀ ਪ੍ਰੀਕ੍ਰਿਆਂ ਨੂੰ ਹੋਰ ਜਿਆਦਾ ਸੁਚਾਰੂ ਬਨਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ।ਮੀਟਿੰਗ ਦੋਰਾਨ ਸ਼੍ਰੀ ਆਸ਼ੂ ਨੇ ਰਾਜ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਬਾਰਦਾਣੇ ਦੀ ਸਪਲਾਈ ਲਈ ਸਪਲਾਈ ਤੋਂ 50-60 ਦਿਨ ਪਹਿਲਾ ਪੈਸਾ ਜੂਟ ਕੰਪਨੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ ਜਿਸ ਨਾਲ ਰਾਜ ਸਰਕਾਰ ਵਿਆਜ ਦੇ ਰੂਪ ਵਿੱਚ 2.50% ਤੋਂ 3.00% ਵਿਆਜ ਬੈਕਾਂ ਨੂੰ ਦੇਣਾ ਪੈਦਾ ਹੈ ਜਦਕਿ ਜੂਟ ਮਿਲਰਜ ਕੰਪਨੀਆਂ ਬੈਂਕ ਤੋਂ ਇਸ ਜਮ੍ਹਾਂ ਰਾਸ਼ੀ ਉਤੇ 9.25% 10.30% ਪ੍ਰਤੀ ਮਹੀਨਾ ਵਿਆਜ ਲੈਂਦੀਆਂ ਹਨ ਜਿਸ ਨਾਲ ਰਾਜ ਸਰਕਾਰ ਨਾਲ 7.5% ਵਿਆਜ ਦਾ ਸਿੱਧੇ ਰੂਪ ਵਿੱਚ ਨੁਕਸਾਨ ਹੁਦਾ ਹੈ।ਜਿਸ ਨਾਲ ਰਾਜ ਸਰਕਾਰ ਦਾ ਵਿੱਤੀ ਬੋਝ ਵੱਧ ਜਾਂਦਾ ਹੈ। ਇਸ ਲਈ ਰਾਜ ਦੀਆਂ ਖ੍ਰੀਦ ਏਜੰਸੀਆਂ ਦਾ ਵਿੱਤੀ ਨੁਕਸਾਨ ਘਟਾਉਣ ਲਈ ਤ੍ਰੈ-ਪੱਖੀ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਜਿਸ ਵਿੱਚ ਜੂਟ ਕਮਿਸ਼ਨਰ ਆਫ ਇੰਡੀਆਂ, ਬੈਂਕ ਅਤੇ ਰਾਜ ਖ੍ਰੀਦ ਏਜੰਸੀਆਂ ਸਾਮਲ ਹੋਣਗੀਆਂ ਅਤੇ ਇਹ ਬਾਰਦਾਣੇ ਦੀ ਖ੍ਰੀਦ ਸਬੰਧੀ ਅਦਾਇਗੀ ਐਸਕਰੋ ਅਕਾਂਉਟ ( ਬਾਂਡ ਜਾ ਡੀਡ ਰੂਪ ਵਿੱਚ) ਵਿੱਚੋਂ ਜੂਟ ਮਿਲਰਜ ਦੇ ਖਾਤੇ ਵਿੱਚ ਚਲੇ ਜਾਣਗੇ।

ਸ਼੍ਰੀ ਆਸ਼ੂ ਨੇ ਇਸ ਮੌਕੇ ਬੀਤੇ ਵਰ੍ਹਿਆਂ ਦੋਰਾਨ ਬਾਰਦਾਣੇ ਦੀ ਸਪਲਾਈ ਨਾਲ ਸਬੰਧਿਤ ਜੂਟ ਕੰਪਨੀਜ਼ ਵੱਲ ਪੰਜਾਬ ਰਾਜ ਦੀਆਂ ਬਕਾਇਆਂ ਖੜ੍ਹੀ 75 ਕਰੋੜ ਦੀ ਰਾਸ਼ੀ ਵਿਚੋਂ  30 ਕਰੋੜ ਦੀ  ਜਾਰੀ ਕਰਵਾਉਣ ਲਈ ਮਸਲਾ ਉਠਾਇਆ ਗਿਆ ਅਤੇ ਇਹ ਰਾਸ਼ੀ ਜਲਦ ਜਾਰੀ ਕਰਨ ਲਈ ਕਿਹਾ ਗਿਆ।ਆਪਣੇ ਇਸ ਦੋਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ਼੍ਰੀ ਭਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਹਰ ਸਾਲ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ ਲਈ 3.5 ਲੱਖ ਅਤੇ ਖਰੀਫ ਸੀਜਨ ਲਈ 5 ਲੱਖ ਗੱਠਾਂ ਤੋਂ ਵੱਧ ਦੇ ਅਰਡਰ ਜਾਰੀ ਕੀਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਰੱਬੀ ਸੀਜਨ ਦੌਰਾਨ ਆਈ ਗੱਠਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਰੱਬੀ ਸੀਜਨ 2020-21 ਦੇ ਲਈ ਰਾਜ ਦੀਆਂ ਖਰੀਦ ਏਜੰਸੀਆਂ ਵੱਲੋ ਆਰਡਰ ਕੀਤੀਆਂ ਗਈਆਂ ਬਾਰਦਾਣੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਕੋਲਕਤਾ ਵਿਖੇ ਦੌਰਾ ਕੀਤਾ ਗਿਆ।ਸ਼੍ਰੀ ਆਸ਼ੂ ਨੇ ਦੱਸਿਆ ਕਿ ਰੱਬੀ ਸੀਜਨ 2020-21 ਦੌਰਾਨ ਕਣਕ ਦੀ ਬੰਪਰ ਫਸਲ ਹੋਣ ਦੀ ਉਮੀਦ ਹੈ ਜਿਸ ਦੀ ਭਰਾਈ ਦੇ ਪ੍ਰਬੰਧ ਲਈ ਕੁੱਲ 3,87,600 ਗੱਠਾਂ ਦੇ ਆਰਡਰ ਜਾਰੀ ਕੀਤੇ ਜਾਣੇ ਹਨ ਅਤੇ ਮਿਤੀ 12.1.2020 ਤੱਕ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਪਲੇਸ ਕੀਤੇ ਗਏ ਕੁੱਲ 1,87,968 ਜੂਟ ਗੱਠਾਂ ਦੇ ਅਰਡਰ ਵਿਰੁਧ 78,218 ਜੂਟ ਗੱਠਾਂ ਇੰਸਪੈਕਸ਼ਨ ਵਿਚ ਪਾਸ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 69,390 ਬਾਰਦਾਣੇ ਦੀਆਂ ਗੱਠਾਂ ਡਿਸਪੈਚ ਕੀਤੀਆਂ ਜਾ ਚੁੱਕੀਆਂ ਹਨ।ਸ਼੍ਰੀ ਭਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰੰਗ ਤੋਂ ਇਲਾਵਾ ਉਨ੍ਹਾਂ ਨੇ  ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਰ) ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ 2020-21 ਦੌਰਾਨ ਆਰਡਰ ਕੀਤੀਆਂ ਗਈਆਂ ਗੱਠਾਂ ਦੀ ਡਿਸਪੈਚ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਤਾਂ ਜੋ ਰੱਬੀ ਸੀਜਨ 2020-21 ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਬਾਰਦਾਣੇ ਦੀ ਗੁਣਵੱਤਾ ਨੂੰ ਯਕੀਨੀ ਬਨਾਉਣ ਵਾਲੀ ਮੈਸ਼: ਐਸ.ਜੀ.ਐਸ, ਇੰਸਪੈਕਸ਼ਨ ਏਜੰਸੀ ਜਿਸ ਵੱਲੋਂ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਅਰਡਰ ਕੀਤੀਆਂ ਗਈਆਂ ਗੱਠਾਂ ਦੀ ਪ੍ਰੀ.ਡਿਸਪੈਚ ਇੰਸਪੈਕਸ਼ਨ ਕੀਤੀ ਜਾਂਦੀ ਹੈ ਦੇ ਨੁਮਾਇੰਦਿਆਂ ਨੂੰ ਵੀ ਹਦਾਇਤ ਕੀਤੀ ਕਿ ਬਾਰਦਾਣੇ ਦੀ ਗੁਣਵੱਤਾ ਯਕੀਨੀ ਕਰਨ ਸਬੰਧੀ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਖਰੀਦ ਏਜੰਸੀਆਂ ਨੂੰ ਬਾਰਦਾਣੇ ਦੀ ਕੁਆਲਿਟੀ ਸਬੰਧੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

 

Tags: Bharat Bhushan Ashu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD