ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਵਿਸ਼ਾਲ ਇਕੱਠ ਵੱਲੋਂ ਤਾੜੀਆਂ ਦੀ ਗੁੰਜਾਹਟ 'ਚ ਅੱਜ ਇੱਥੇ ਚੌਥੇ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਕੀਤਾ।ਕਬੱਡੀ ਦੇ ਝੰਡੇ ਨੂੰ ਲਹਿਰਾਉਣ ਤੋਂ ਬਾਅਦ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਨੇ ਸ਼ਾਮਲ ਹੋ ਰਰਹੀਆਂ ਟੀਮਾਂ ਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ ਜਿਸਦੀ ਅਗਵਾਈ ਟੂਰਨਾਮੈਂਟ ਦੇ ਮਾਸਕਟ 'ਜਾਂਬਾਜ਼' ਕਰ ਰਿਹਾ ਸੀ। ਉਪ ਮੁਖ ਮੰਤਰੀ ਨੇ ਮੰਚ 'ਤੇ ਜਾ ਕੇ ਟੀਮਾਂ ਦੇ ਕਪਤਾਨਾਂ ਨਾਲ ਮੁਲਾਕਾਤ ਕੀਤੀ।ਖਿਡਾਰੀਆਂ ਨੂੰ ਬੈਟਨ ਸੌਂਪਣ ਮਗਰੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 15 ਦਿਨ ਲੰਬੇ ਚੱਲਣ ਵਾਲੇ ਕਬੱਡੀ ਖੇਡ ਮਹਾਂ-ਉਤਸਵ ਦਾ ਉਦਘਾਟਨ ਕੀਤਾ। ਚਿਰਾਂ ਤੋਂ ਉਡੀਕੇ ਜਾ ਰਹੇ ਕਬੱਡੀ ਮਹਾਂਕੁੰਭ 'ਚ ਪੁਰਸ਼ਾਂ ਦੀਆਂ 12 ਟੀਮਾਂ ਤੇ ਲੜਕੀਆਂ 8 ਟੀਮਾਂ ਵਿਸ਼ਵ ਕੱਪ ਜਿੱਤਣ ਲਈ ਮੁਕਾਬਲੇ 'ਚ ਹਿੱਸਾ ਲੈਣਗੀਆਂ। ਇਸ ਦੌਰਾਨ ਭਾਰਤ, ਪਾਕਿਸਤਾਨ, ਅਰਜਨਟੀਨਾ, ਅਮਰੀਕਾ, ਇੰਗਲੈਂਡ, ਕੈਨੇਡਾ, ਸਿਅਰਾ ਲਿਓਨ, ਇਰਾਨ, ਡੈਨਮਾਰਕ, ਕੀਨੀਆ, ਸਪੇਨ ਅਤੇ ਸਕਾਟਲੈਂਡ ਦੇ ਮਰਦਾਂ ਦੀਆਂ ਟੀਮਾਂ ਅਤੇ ਪਾਕਿਸਤਾਨ, ਮੈਕਸੀਕੋ, ਨਿਊਜੀਲੈਂਡ, ਕੀਨੀਆ, ਅਮਰੀਕਾ, ਇੰਗਲੈਂਡ, ਡੈਨਮਾਰਕ ਅਤੇ ਭਾਰਤ ਦੀਆਂ ਲੜਕੀਆਂ ਦੀਆਂ ਟੀਮਾਂ ਦੇ 48 ਮੁਕਾਬਲੇ ਕੱਬਡੀ ਪ੍ਰੇਮੀਆਂ ਲਈ ਖਿਚ ਦਾ ਕੇਂਦਰ ਬਣਨਗੇ।
ਇਸ ਮੌਕੇ ਪ੍ਰਭਾਵਸ਼ਲੀ ਵੀਡੀਓ ਸ਼ੋਅ ਰਾਹੀਂ ਸੂਬੇ ਦੇ ਸਰਬਪੱਖੀ ਵਿਕਾਸ ਦਾ ਖੂਬਸੂਰਤ ਵਰਨਣ ਕੀਤਾ। ਸਟੇਡੀਅਮ ਵਿੱਚ ਪਿਛਲੇ ਵਿਸ਼ਵ ਕਬੱਡੀ ਕੱਪ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ।ਇਸ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਬੱਡੀ ਨੂੰ ਉਲੰਪਿਕ 'ਚ ਖੇਡਦਿਆਂ ਵੇਖਣ ਦਾ ਉਨ੍ਹਾਂ ਦਾ ਸੁਪਨਾ ਜਲਦ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਉਹ ਸਮਾਂ ਵੀ ਹੁੰਦਾ ਸੀ ਜਦੋਂ ਇਸ ਖੇਡ ਨੂੰ ਭਾਰਤ 'ਚ ਹੀ ਨਹੀਂ ਬਲਕਿ ਪੰਜਾਬ ਵਿੱਚ ਹੀ ਖੇਡਿਆ ਜਾਂਦਾ ਸੀ। ਪੰ੍ਰਤੂ ਅੱਜ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਹੁਣ ਇਹ ਖੇਡ ਵਿਦੇਸ਼ਾਂ ਵਿੱਚ ਵੀ ਪੂਰੀ ਤਰ੍ਹਾਂ ਪ੍ਰਸਿੱਧ ਹੋ ਗਈ ਹੈ ਅਤੇ ਇਸ ਕਬੱਡੀ ਕੱਪ 'ਚ ਹਿੱਸਾ ਲੈਣ ਆਈਆਂ ਹੋਰਨਾਂ ਦੇਸ਼ਾਂ ਦੀ ਟੀਮਾਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਹ ਹੋਰ ਵੀ ਸੰਤੁਸ਼ਟੀ ਅਤੇ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਦੀਆਂ ਟੀਮਾਂ ਵੀ ਮਰਦਾਂ ਦੀ ਤਰ੍ਹਾਂ ਹੀ ਉਤਸ਼ਾਹ ਨਾਲ ਇਸ ਮਹਾਂਕੁੰਭ 'ਚ ਹਿੱਸਾ ਲੈ ਰਹੀਆਂ ਹਨ। ਖੇਡਾਂ ਦੇ ਵਿਭਾਗ ਦੇ ਮੁੱਖੀ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮਾਮਲੇ 'ਚ ਪਿੱਠ ਥਾਪੜਦਿਆਂ ਸ. ਬਾਦਲ ਨੇ ਕਿਹਾ ਕਿ ਸੁਖਬੀਰ ਦੀ ਉਸਾਰੂ ਸੋਚ ਸਦਕਾ ਨੇ ਸਰਕਾਰ ਨੇ ਖੇਡਾਂ ਦੀ ਪ੍ਰਫੁੱਲਤਾ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਸਦਕਾ ਅੱਜ ਪੰਜਾਬ ਦੇ ਨੌਜਵਾਨਾਂ ਦੀ ਅਸੀਮ ਸ਼ਕਤੀ ਖੇਡਾਂ ਨਾਲ ਜੁੜ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਬੱਡੀ ਨੂੰ ਖੇਡਾਂ ਦੀ ਗ੍ਰੇਡੇਸ਼ਨ ਸੂਚੀ 'ਚ ਸ਼ਾਮਲ ਕਰਕੇ ਇੱਕ ਵੱਡਾ ਮਾਅਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਡ ਨੂੰ ਪ੍ਰਫੁੱਲਤ ਕਰਨ ਦੇ ਨਾਲ ਮਾਂ ਖੇਡ ਹਾਕੀ ਦੀ ਅਮੀਰ ਵਿਰਾਸਤ ਨੂੰ ਵੀ ਸੰਭਾਲਣ ਲਈ ਵਚਨਬੱਧ ਹੈ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਸੂਬੇ 'ਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਹਰ ਸੰਭਵ ਯਤਨ ਕਰੇਗੀ।
ਉਨ੍ਹਾਂ ਕਿਹਾ ਕਿ ਹਾਕੀ ਦੀ ਪ੍ਰਫੁੱਲਤਾ ਲਈ ਅਤੇ ਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਲਈ ਰਾਜ ਸਰਕਾਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਤਰਜ 'ਤੇ ਪੰਜਾਬ ਹਾਕੀ ਲੀਗ ਦੇ ਮੈਚ ਕਰਵਾਉਣ ਦਾ ਵੀ ਫੈਸਲਾ ਕੀਤਾ ਹੈ, ਜਿਸ 'ਚ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਆਪਸੀ ਮੁਕਾਬਲੇ ਹੋਣਗੇ। ਸ. ਬਾਦਲ ਨੇ ਕਿਹਾ ਕਿ ਕੌਮਾਂਤਰੀ ਖੇਡ ਮੁਕਾਬਲਿਆਂ ਅਤੇ ਉਲੰਪਿਕ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਸਰਕਾਰ ਨੇ ਗੋਲਡ ਮੈਡਲ ਜਿੱਤਣ ਵਾਲਿਆਂ ਲਈ ਅਵਾਰਡ ਰਾਸ਼ੀ ਨੂੰ ਵੀ ਦੁੱਗਣੇ ਤੋਂ ਜਿਆਦਾ ਕੀਤਾ ਹੈ ਤੇ ਇੱਕ ਕਰੋੜ ਰੁਪਏ ਤੋਂ ਵਧਾ ਕੇ ਢਾਈ ਕਰੋੜ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਦੀ ਚਾਂਦੀ ਦੇ ਮੈਡਲ ਜਿੱਤਣ ਵਾਲਿਆਂ ਲਈ ਵੀ ਇਨਾਮੀ ਰਾਸ਼ੀ ਵਧਾ ਕੇ 50 ਲੱਖ ਤੋਂ ਇੱਕ ਕਰੋੜ ਰੁਪਏ ਅਤੇ ਤਾਂਬਾ ਮੈਡਲ ਜਿੱਤਣ ਵਾਲਿਆਂ ਲਈ 25 ਲੱਖ ਤੋਂ 51 ਲੱਖ ਰੁਪਏ ਕੀਤੀ ਜਾ ਚੁੱਕੀ ਹੈ।ਮੁੱਖ ਮੰਤਰੀ ਨੇ ਹੋਰ ਕਿਹਾ ਕਿ ਪ੍ਰਤਿਭਾਵਾਨ ਖਿਡਾਰੀਆਂ ਜ਼ਿਨ੍ਹਾਂ ਨੇ ਪੰਜਾਬ ਤੇ ਦੇਸ਼ ਦਾ ਨਾਂਮ ਰੌਸ਼ਨ ਕੀਤਾ ਹੈ ਉਨ੍ਹਾਂ ਦੀ ਕਦਰ ਕਰਦਿਆਂ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਡੀ.ਐਸ.ਪੀਜ ਭਰਤੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡਾਂ ਨੂੰ ਸਕੂਲ ਪੱਧਰ ਤੋਂ ਹੀ ਉਤਸ਼ਾਹਤ ਕਰਨ ਲਈ ਖੇਡਾਂ ਨੂੰ ਸਿਲੇਬਸ 'ਚ ਲਾਜਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਖੇਡਾਂ ਦੀ ਹੋਰ ਵਧੇਰੇ ਪ੍ਰਫੁੱਲਤਾ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਘੁੱਦਾ ਸਕੂਲ ਦੀ ਤਰ੍ਹਾਂ ਹੀ ਹਰ ਜ਼ਿਲ੍ਹੇ 'ਚ ਇੱਕ ਖੇਡ ਸਕੂਲ ਖੋਲ੍ਹਿਆ ਜਾਵੇਗਾ। ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਖੇਡ ਨੀਤੀ ਤਿਆਰ ਕੀਤੀ ਹੈ, ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ।
ਇਸ ਦੌਰਾਨ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਬੱਡੀ ਨੂੰ ਉਲੰਪਿਕ ਸ਼ਾਮਲ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹਾ ਕਿ 'ਇਹ ਉਨ੍ਹਾਂ ਦੀ ਡਿਊਟੀ ਹੈ ਕਿ ਇਸ ਪਿੰਡਾਂ ਦੀ ਖੇਡ ਮੰਨੀ ਜਾਣ ਵਾਲੀ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ ਜਾਵੇ।' ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵਿਸ਼ਾਲ ਕੋਸ਼ਿਸ਼ਾਂ ਸਦਕਾ ਕਬੱਡੀ ਅੱਜ ਉਨ੍ਹਾਂ ਦੇਸ਼ਾਂ 'ਚ ਵੀ ਜਾਣੀ ਜਾਣ ਲੱਗੀ ਹੈ ਜਿੱਥੇ ਇਸ ਦਾ ਨਾਂ ਵੀ ਕਿਸੇ ਨੇ ਨਹੀਂ ਸੀ ਸੁਣਿਆਂ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਊਜੀਲੈਂਡ, ਕੀਨੀਆ ਅਤੇ ਮੈਕਸੀਕੋ ਦੀਆਂ ਲੜਕੀਆਂ ਦੀਆਂ ਟੀਮਾਂ ਵੀ ਆਈਆਂ ਹਨ ਜਦਕਿ ਪਾਕਿਸਤਾਨ ਅਤੇ ਮੈਕਸੀਕਨ ਲੜਕੀਆਂ ਦੀਆਂ ਟੀਮਾਂ ਪਹਿਲੀ ਵਾਰ ਸ਼ਾਮਲ ਹੋ ਰਹੀਆਂ ਹਨ।ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਉਪ ਮੁਖ ਮੰਤਰੀ ਨੇ ਕਿਹਾ ਕਿ ਕਬੱਡੀ ਦੀ ਕਾਂਮਜ਼ਾਬੀ ਦਾ ਸਫਰ ਚਾਰ ਸਾਲ ਪਹਿਲਾਂ ਸ਼ੁਰੂ ਹੋਈ ਹੈ ਅਤੇ ਸਰਕਾਰ ਦੇ ਠੋਸ ਉਪਰਾਲਿਆਂ ਸਦਕਾ ਸੂਬੇ ਦੇ ਪਿੰਡਾਂ ਵਿਚ ਖੇਲੀ ਜਾਣ ਵਾਲੀ ਕਬੱਡੀ ਅੱਜ ਦੁਨੀਆਂ ਦੇ ਨਕਸ਼ੇ ਉੱਪਰ ਆਪਣੀ ਛਾਪ ਛੱਡ ਚੁੱਕੀ ਹੈ। ਉਨ੍ਹਾਂ ਆਖਿਆ ਕਿ ਇਹ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਖੇਡ ਦੁਨੀਆਂ ਭਰ ਵਿੱਚ ਖੇਡੀ ਜਾਵੇਗੀ ਪਰ ਇਸ ਸਭ ਕੁਝ ਦੇ ਪਿਛੇ ਪੰਜਾਬ ਸਰਕਾਰ ਦੇ ਯਤਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ Àਹ ਇਸ ਗੱਲੋਂ ਬਹੁਤ ਖੁਸ਼ ਹਨ ਕਿ ਚੌਥੇ ਵਿਸ਼ਵ ਕਬੱਡੀ ਕੱਪ ਵਿੱਚ 20 ਟੀਮਾਂ ਸ਼ਾਮਿਲ ਹੋਈਆਂ ਹਨ । ਨਾਲ ਹੀ ਉਨ੍ਹਾਂ ਆਖਿਆ ਕਿ ਅਗਲੇ ਦੋ ਹਫਤੇ ਸੂਬੇ ਵਿੱਚ ਇਸ ਖੇਡ ਗਤੀਵਿਧੀ ਸਦਕਾ ਪੰਜਾਬ ਦੇ ਲੋਕ ਇਨ੍ਹਾਂ ਟੀਮਾਂ ਦਰਮਿਆਨ ਸਖਤ ਮੁਕਾਬਲਿਆਂ ਦਾ ਆਨੰਦ ਮਾਨਣਗੇ।ਪੰਜਾਬ ਵਿੱਚ ਖੇਡਾਂ ਨੂੰ ਬੁਲੰਦੀਆਂ ਤੱਕ ਲਿਜਾਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਉਪ ਮੁਖ ਮੰਤਰੀ ਨੇ ਆਖਿਆ ਕਿ ਰਾਜ ਸ ਰਕਾਰ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵੱਡੇ ੇਉਪਰਾਲੇ ਕੀਤੇ ਗਏ ਹਨ। ਇਸ ਮੌਕੇ ਉਪ ਮੁਖ ਮੰਤਰੀ ਨੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਦੀ ਸਫਲਤਾ ਲਈ ਕਾਮਨਾ ਕੀਤੀ।
ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਜੋ ਉਦਘਾਟਨੀ ਸਮਾਰੋਹ ਦਾ ਮੁਖ ਆਕਰਸ਼ਣ ਸੀ ਨੇ ਇਸ ਖੇਤਰ ਨਾਲ ਆਪਣੀ ਸਾਂਝ ਨੂੰ ਚੇਤੇ ਕਰਦਿਆਂ ਆਖਿਆ ਕਿ ਉਹ ਅੰਬਾਲਾ ਸ਼ਹਿਰ ਦੀ ਜੰਮਪਲ ਹੈ। ਇਸ ਖੇਡ ਕੁੰਭ ਵਿੱਚ ਉਸਨ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਸਨੇ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ। ਬਾਲੀਵੁੱਡ ਅਦਾਕਾਰ ਨੇ ਆਸਵੰਦ ਹੁੰਦਿਆਂ ਆਖਿਆ ਕਿ ਦ ੁਨੀਆਂ ਭਰ ਵਿੱਚ ਕਬੱਡੀ ਹੋਰ ਵਧੇਰੇ ਮਕਬੂਲ ਹੋਵੇਗੀ।ਬਾਲੀਵੁੱਡ ਅਦਾਕਾਰਾ ਮਿਸ ਪ੍ਰਿਅੰਕਾ ਚੋਪੜਾ, ਪੰਜਾਬੀ ਗਾਇਕ ਗਿੱਪੀ ਗਰੇਵਾਲ, ਸ਼ੈਰੀ ਮਾਨ ਅਤੇ ਮਿਸ ਪੂਜਾ ਦੀ ਜੋਸ਼ ਭਰਪੂਰ ਕਲਾ ਪ੍ਰਰਦਸ਼ਨੀ ਨੇ ਦਰਸ਼ਕਾਂ ਦੇ ਵਿਸ਼ਾਲ ਇਕੱਠ ਨੂੰ ਝੂਮਣ ਤੇ ਥਿਰਕਣ ਲਾ ਦਿੱਤਾ। ਹਾਸ ਰਸ ਕਲਾਕਾਰ ਜਸਵੰਤ ਸਿੰਘ ਨੇ ਵੀ ਲੋਕਾਂ ਨੂੰ ਖੂਬ ਹਸਾਇਆ। ਇਸ ਮੌਕੇ ਅਦਾਕਾਰਾ ਸਤਿੰਦਰ ਸੱਤੀ ਨੇ ਮੰਚ ਸੰਚਾਲਨ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ, ਸ. ਸਿਕੰਦਰ ਸਿੰਘ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ, ਇਨੈਲੋ ਨੇਤਾ ਸ੍ਰੀ ਅਭੈ ਚੌਟਾਲਾ, ਮੁਖ ਮੰਤਰੀ ਦੇ ਮੀਡੀਆ ਤੇ ਕੌਮੀ ਮਾਮਲਿਆਂ ਬਾਰੇ ਰਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੱਧੂ ਅਤੇ ਖੇਡ ਸਕੱਤਰ ਸ੍ਰੀ ਅਸ਼ੋਕ ਗੁਪਤਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।