Tuesday, 14 May 2024

 

 

ਖ਼ਾਸ ਖਬਰਾਂ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ

 

ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਚਿਤਰਾਂ ਵਾਲਾ ਕੈਲੰਡਰ ਡਾ: ਜੌਹਲ, ਪਾਤਰ ਤੇ ਗੁਰਭਜਨ ਗਿੱਲ ਵੱਲੋਂ ਲੁਧਿਆਣਾ ਚ ਸੰਗਤ ਅਰਪਣ

5 Dariya News

5 Dariya News

5 Dariya News

ਲੁਧਿਆਣਾ , 01 Jan 2020

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ  ਪ੍ਰਸਿੱਧ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੇ ਖਿੱਚੇ ਫੋਟੋ ਚਿਤਰਾਂ ਤੇ ਆਧਾਰਿਤ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਚਿਤਰਾਂ ਵਾਲਾ  ਕੈਲੰਡਰ ਡਾ: ਸ ਸ ਜੌਹਲ, ਸੁਰਜੀਤ ਪਾਤਰ ਤੇਜ ਪਰਤਾਪ ਸਿੰਘ ਸੰਧੂ, ਸ: ਮਹਿੰਦਰਜੀਤ ਸਿੰਘ ਗਿੱਲ, ਸ: ਤਰਲੋਚਨ ਸਿੰਘ ਸੰਧੂ, ਅਰਮਾਨ ਸੰਧੂ, ਅਵਤਾਰ ਸਿੰਘ ਢੀਂਡਸਾ ਤੇ ਗੁਰਭਜਨ ਗਿੱਲ ਵੱਲੋਂ ਸੰਗਤ ਅਰਪਣ ਕੀਤਾ ਗਿਆ।ਇਸ ਮੌਕੇ ਬੋਲਦਿਆਂ ਡਾ: ਸ ਸ ਜੌਹਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ਪੁਰਬ ਨੂੰ ਮਨਾਉਣਾ ਚੰਗੀ ਗੱਲ ਹੈ ਪਰ ਕੌਮੀ ਆਗੂਆਂ ਤੇ ਆਮ ਲੋਕਾਂ ਵੱਲੋਂ ਗੁਰੂ ਸਾਹਿਬ ਦੀ ਸਿੱਖਿਆ ਤਿਆਗਣਾ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਤਿ ਜਾਬਰ ਅੱਜ ਵੀ ਜੋਰੀਂ ਦਾਨ ਟੈਕਸਾਂ ਦੇ ਰੂਪ ਚ ਉਗਰਾਹ ਕੇ ਖ਼ੁਦ ਮੌਜ ਮਸਤੀਆਂ ਕਰ ਰਿਹਾ ਹੈ ਜਦ ਕਿ ਸੂਬੇ ਦਾ ਬੁਢਾਪਾ ਰੁਲ ਰਿਹਾ ਹੈ, ਔਹਤ ਸਹਿਮ ਦੇ ਪਰਛਾਵੇਂ ਹੇਠ ਹੈ, ਜਵਾਨੀ ਏਥੇ ਸੁੱਰੱਖਿਅਤ ਭਵਿੱਖ ਦੀ ਅਣਹੋਂਦ ਕਾਰਨ ਬਦੇਸ਼ਾਂ ਵੱਲ ਉੱਲਰੀ ਪਈ ਹੈ। ਯੋਜਨਾਕਾਰੀ ਵਿਕਾਸਮੁਖੀ ਨਹੀਂ , ਕਰਜ਼ੇ ਦਾ ਚੱਕਰਵਿਊਹ ਲਮਕ ਰਿਹੈ। ਸਿਆਸਤਦਾਨ ਖ਼ੁਦ ਆਪਣੇ ਘਰ ਭਰ ਰਹੇ ਹਨ, ਪੰਜਾਬ ਉਜਾੜ ਕੇ। ਬੁੱਧੀਜੀਵੀ ਗੁੰਮ ਸੁੰਮ ਹਨ, ਮੈਂ 92 ਸਾਲ ਦੀ ਉਮਰੇ ਇਹ ਵਿਨਾਸ਼ ਵੇਖ ਕੇ ਜਾਗ ਜਾਗ ਉੱਠਦਾ ਹਾਂ, ਮੇਰੀ ਅਰਜੋਈ ਹੈ ਗੁਰੂ ਨਾਨਕ ਦਾ ਪੰਜਾਬ ਬਚਾ ਲਵੋ। ਉਸ ਦੇ ਕਰਤਾਰਪੁਰੀ ਖੇਤੀ ਮਾਡਲ ਦੀ ਸਰਬਪੱਖੀ ਪਹੁੰਚ ਨੂੰ ਅਪਣਾਉ। ਉਨ੍ਹਾਂ ਹਰਪ੍ਰੀਤ ਸਿੰਘ ਸੰਧੂ ਵੱਲੋਂ ਕੈਲੰਡਰ ਰੂਪ ਚ ਵਿਰਾਸਤ ਸਾਂਭਣ ਦੀ ਪ੍ਰਸ਼ੰਸਾ ਕੀਤੀ।ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਸੰਥਾਨਾਂ ਨੂੰ ਜਿੰਨੀ ਸ਼ਿੱਦਤ ਨਾਲ ਹਰਪ੍ਰੀਤ ਸੰਧੂ ਨੇ ਪਛਾਣਿਆ ਤੇ ਸੰਭਾਲਿਆ ਹੈ ,ਉਹ ਸਨਮਾਨਯੋਗ ਹੈ। 

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਪ੍ਰੀਤ ਸਿੰਘ ਸੰਧੂ ਸਿਰਫ਼ ਕਾਨੂੰਨ ਗਿਆਤਾ ਹੀ ਨਹੀਂ, ਕਲਮਕਾਰ ਹੀ ਨਹੀਂ ਸਗੋਂ ਕੈਮਰੇ ਦੀ ਅੱਖ ਨਾਲ ਵਕਤ ਦੀਆਂ ਜ਼ਰੂਰਤਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਪੇਸ਼ ਕਰਨ ਦੇ ਸਮਰੱਥ ਹੈ। ਇਹ ਲਿਆਕਤ ਉਸ ਨੇ ਆਪਣੇ ਨਾਨਾ ਜੀ ਸ: ਗੁਰਦੀਪ ਸਿੰਘ ਗਿੱਲ ਅਤੇ ਮਾਪਿਆਂ ਤੇਂ ਹਾਸਲ ਕੀਤੀ ਹੈ। ਸ: ਤੇਜ ਪ੍ਰਤਾਪ ਸਿੰਘ ਸੰਧੂ ਤੇ ਸ: ਅਵਤਾਰ ਸਿੰਘ ਢੀਂਡਸਾ ਦੇ ਅੰਗ ਸੰਗ ਰਹਿ ਕੇ ਜਿਵੇਂ ਉਸਨੇ ਸੁਲਤਾਨਪੁਰ ਲੋਧੀ ਵਿਖੇ ਬਲਿਹਾਰੀ ਕੁਦਰਤ ਵਸਿਆ ਸੰਕਲਪ ਨੂੰ ਉਜਾਗਰ ਕੀਤਾ ਹੈ, ਉਹ ਕਰਾਮਾਤ ਤੋਂ ਘੱਟ ਨਹੀਂ। ਬੇਰ ਸਾਹਿਬ ਜੀ ਦੀ ਅਜ਼ਮਤ ਨੂੰ ਸੰਭਾਲ ਕੇ ਉਸ ਨੇ ਮਾਹੌਲ ਟੇਬਲ ਕੈਲੰਡਰ ਚ ਸਾਂਭ ਲਿਆ ਹੈ।ਇਸ ਮੌਕੇ ਅਮਰੀਕਾ ਤੋਂ ਆਏ ਪ੍ਰਸਿੱਧ ਕਿਸਾਨ ਸ: ਚਰਨਜੀਤ ਸਿੰਘ ਬਾਠ, ਇੰਗਲੈਂਡ ਤੋਂ ਆਏ ਉੱਘੇ ਕਾਰੋਬਾਰੀ ਸ. ਬਲਜੀਤ ਸਿੰਘ ਮੱਲ੍ਹੀ, ਮਨਮੋਹਨ ਸਿੰਘ ਮੋਹਣੀ ਸਿੱਧੂ, ਕੰਵਰਦੀਪ ਸਿੰਘ ਸੋਨੂੰ ਨੀਲੀਬਾਰ,ਅਵਤਾਰ ਸਿੰਘ ਢੀਂਡਸਾ ਤੇ ਤੇਜ ਪ੍ਰਤਾਪ ਸਿੰਘ ਸੰਧੂ ਜੀ ਨੂੰ ਸਨਮਾਨਿਤ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਆਈ ਏ ਐੱਸ ਅਧਿਕਾਰੀ ਸ: ਰਾਮਿੰਦਰ ਸਿੰਘ, ਡਾ: ਅਨੁਰਾਗ ਸਿੰਘ, ਡਾ: ਰਣਜੀਤ ਸਿੰਘ ਪੀ ਏ ਯੂ, ਡਾ: ਅਮਰਜੀਤ ਸਿੰਘ ਹੇਅਰ, ਯੁਰਿੰਦਰ ਸਿੰਘ ਹੇਅਰ ਆਈ ਜੀ, ਪੰਜਾਬ ਪੁਲੀਸ, ਗੁਰਲਿਵਲੀਨ ਸਿੰਘ ਸਿੱਧੂ  ਐੱਮ ਡੀ ,ਪੀ ਆਰ ਟੀ ਸੀ, ਸ: ਬਲਵਿੰਦਰ ਸਿੰਘ ਸੰਧੂ ਜ਼ਿਲ੍ਹਾ ਸੈਸ਼ਨ ਜੱਜ, ਇਕਬਾਲ ਸਿੰਘ ਸੰਧੂ ਏ ਡੀ ਸੀ ਲੁਧਿਆਣਾ, ਦਰਸ਼ਨ ਸਿੰਘ ਮੱਕੜ, ਪੁਨੀਤਪਾਲ ਸਿੰਘ ਗਿੱਲ ਏ ਪੀ ਆਰ ਓ ਲੁਧਿਆਣਾ,ਪਰਮੇਸ਼ਰ ਸਿੰਘ,ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਬਲਦੇਵ ਸਿੰਘ ਔਲਖ, ਬਲਵਿੰਦਰ ਸਿੰਘ ਗਰੇਵਾਲ, ਇੰਦਰਪ੍ਰੀਤ ਸਿੰਘ ਕਾਹਲੋਂ ਪਰਿਵਾਰਾਂ ਸਮੇਤ ਹਾਜ਼ਰ ਸਨ।

 

Tags: 550th Prakash Purab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD