ਵਿਧਾਇਕ ਮਿੱਤਲ ਨੇ 120 ਵਿਦਿਆਰਥਣਾਂ ਨੂੰ ਦਿੱਤੇ ਸਾਇਕਲ
Web Admin
5 ਦਰਿਆ ਨਿਊਜ਼
ਮਾਨਸਾ , 14 Nov 2013
ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਗਿਆਰਵੀਂ ਅਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦਿੱਤੇ ਜਾਣ ਦੀ ਲੜੀ ਤਹਿਤ ਹਲਕਾ ਵਿਧਾਇਕ ਪ੍ਰੇਮ ਮਿੱਤਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖਿਆਲਾ ਕਲਾਂ ਦੀਆਂ 120 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ। ਇਸ ਮੌਕੇ ਵਿਦਿਆਰਥਣਾਂ, ਸਕੂਲ ਦਾ ਸਟਾਫ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਪ੍ਰੇਮ ਮਿੱਤਲ ਨੇ ਇਸ ਸਕੀਮ ਲਈ ਪੰਜਾਬ ਸਰਕਾਰ ਦੀ ਪੁਰਜੋਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਮੁਫਤ ਵਿੱਦਿਆ ਦੇਣ ਦੇ ਨਾਲ ਨਾਲ ਮੁਫਤ ਸਾਇਕਲ ਦੇ ਕੇ ਪੇਂਡੂ ਬੱਚਿਆਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਕੀਤਾ ਹੈ। ਇਸ ਨਾਲ ਸਕੂਲ ਜਾਣ ਤੋਂ ਬੇਮੁੱਖ ਹੋਏ ਬੱਚੇ ਅਤੇ ਉਹਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਭੇਜਣ ਲਈ ਪ੍ਰੇਰਿਤ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੁਫਤ ਸਾਇਕਲ ਦਿੱਤੇ ਜਾਣ ਨਾਲ ਸਕੂਲ ਤੋਂ ਦੂਰ ਰਹਿਣ ਵਾਲੀਆਂ ਲੜਕੀਆਂ ਨੂੰ ਆਉਣਾ ਜਾਣਾ ਸੌਖਾ ਹੋ ਜਾਂਦਾ ਹੈ। ਖਿਆਲਾ ਕਲਾਂ ਸਕੂਲ ਵਿਖੇ ਉਨਾਂ ਦੇ ਸਵਾਗਤ ਵਿਚ ਦਾਜ ਦੀ ਬੁਰਾਈ ਸੰਬੰਧੀ ਸਕਿੱੱਟ ਵੀ ਪੇਸ ਕੀਤੀ ਗਈ। ਵਿਧਾਇਕ ਪ੍ਰ੍ਰੇਮ ਮਿੱਤਲ ਨੇ ਇਸ ਦੌਰਾਨ ਸਕੂਲ ਵਿੱਚ ਪਖਾਨਿਆਂ ਦੀ ਉਸਾਰੀ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 1 ਲੱਖ ਰਪਏ ਦੀ ਸਹਾਇਤਾ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਨਾਂ ਨਾਲ ਡੀਈÀ ਸ ਹਰਬੰਸ ਸਿੰਘ ਸੰਧੂ, ਪ੍ਰਿੰਸੀਪਲ ਨਸੀਬ ਕੌਰ, ਗੁਰਸੇਵਕ ਸਿੰਘ, ਜਸਵੀਰ ਕੌਰ, ਰਾਜਨ ਸਿੰਗਲਾ, ਡੀਪੀ ਰਾਜਰਤਨ ਸ਼ਰਮਾ, ਬਲਦੇਵ ਸਿੰਘ, ਬਲਵੀਰ ਸਿੰਘ, ਕ੍ਰਿਸ਼ਨ ਦੇਵੀ, ਜਗਸੀਰ ਸਿੰਘ, ਗੁਰਮੇਲ ਸਿੰਘ, ਸਰਪੰਚ ਰਮੇਸ਼ ਮੋਸ਼ੀ ਖਿਆਲਾ ਕਲਾਂ, ਨਰਪਿੰਦਰ ਬਿੱਟ ਮਲਕਪੁਰ ਖਿਆਲਾ, ਜਗਰੂਪ ਸਿੰਘ ਖਿਆਲਾ ਖੁਰਦ, ਰਜਿੰਦਰ ਕੌਰ, ਇੰਦਰਜੀਤ ਸਿੰਘ ਜਨਕ ਸਿੰਘ ਆਦਿ ਹਾਜ਼ਿਰ ਸਨ।