Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

 

ਐਸ ਐਸ ਪੀ ਰਾਜਬਚਨ ਸਿੰਘ ਸੰਧੂ ਵੱਲੋਂ ਆਨਲਾਈਨ ਠੱਗੀਆਂ ਅਤੇ ਏ.ਟੀ.ਐਮ. ਫ਼ਰਾਡ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਆਨਲਾਈਨ ਅਦਾਇਗੀਆਂ, ਨੈਟਬੈਕਿੰਗ ਦੀ ਸਾਵਧਾਨੀ ਨਾਲ ਕਰੋ ਵਰਤੋਂ

5 Dariya News

5 Dariya News

5 Dariya News

ਸ੍ਰੀ ਮੁਕਤਸਰ ਸਾਹਿਬ , 12 Dec 2019

ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ  ਰਾਜਬਚਨ ਸਿੰਘ ਸੰਧੂ  ਨੇ ਆਨਲਾਈਨ ਠੱਗੀਆਂ, ਏ.ਟੀ.ਐਮ ਫ਼ਰਾਡ ਅਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਅਜਿਹੇ ਅਨਸਰਾਂ ਤੋਂ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਹੈ। ਜ਼ਿਲੇ ਦੇ ਲੋਕਾਂ ਨੂੰ ਇਸ ਤਰਾਂ ਦੇ ਨੌਸਰਬਾਜ਼ਾਂ ਪ੍ਰਤੀ ਜਾਗਰੂਕ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਵਿਅਕਤੀ ਵੱਖ-ਵੱਖ ਢੰਗ-ਤਰੀਕਿਆਂ ਨਾਲ ਆਮ ਵਿਅਕਤੀ ਨੂੰ ਪ੍ਰਭਾਵਿਤ ਕਰਕੇ ਉਸ ਨਾਲ ਠੱਗੀ ਕਰਦੇ ਹਨ,  ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਇਸ ਤਰਾਂ ਦੇ ਹੋਣ ਵਾਲੇ ਫਰਾਡਾਂ ਰਾਹੀਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸ: ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਕਿ ਮੈਂ ਇਸ ਬੈਂਕ ਤੋਂ ਬੋਲ ਰਿਹਾ ਹਾਂ ਅਤੇ ਤੁਹਾਡੇ ਏ ਟੀ ਐਮ ਕਾਰਡ ਜਾਂ ਕ੍ਰੈਡਟਿ ਕਾਰਡ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਮੈਂ ਇੱਥੋਂ ਹੀ ਰੀਨਿਊ ਕਰ ਦੇਵਾਂਗਾ ਅਤੇ ਤੁਹਾਡੀ ਬੈਂਕ ਜਾਣ ਦੀ ਲੋੜ ਨਹੀਂ ਹੈ ਤੇ ਫ਼ੋਨ ਕਰਨ ਵਾਲਾ ਵਿਅਕਤੀ ਤੁਹਾਡੇ ਤੋਂ ਏ ਟੀ ਐਮ ਜਾਂ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਮੰਗਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਬਿਲਕੁਲ ਹੀ ਸਹਿਯੋਗ ਨਾ ਦਿੱਤਾ ਜਾਵੇ ਅਤੇ ਨਾ ਹੀ ਆਪਣੇ ਫ਼ੋਨ ’ਤੇ ਉਸ ਦੀ ਕਾਲ ਦਰਮਿਆਨ ਆਏ ਓ ਟੀ ਪੀ ਦੀ ਜਾਣਕਾਰੀ ਦਿੱਤੀ ਜਾਵੇ। ਉਨਾਂ ਕਿਹਾ ਜਦੋਂ ਵੀ ਕਿਸੇ ਵਿਅਕਤੀ ਨੂੰ ਇਸ ਤਰਾਂ ਦੀ ਕੋਈ ਫ਼ੋਨ ਕਾਲ ਆਉਂਦੀ ਹੈ ਤਾਂ ਆਪਣੇ ਬੈਂਕ ਅਕਾੳਂਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕੀਤੀ ਜਾਵੇ, ਕਿਉਂਕਿ ਕੋਈ ਵੀ ਬੈਂਕ ਅਜਿਹੀ ਜਾਣਕਾਰੀ ਕਦੇ ਵੀ ਤੁਹਾਡੇ ਕੋਲੋਂ ਫ਼ੋਨ ’ਤੇ ਨਹੀਂ ਮੰਗਦਾ।ਉਨਾਂ ਅੱਗੇ ਦੱਸਿਆ ਕਿ ਆਮ ਤੌਰ ’ਤੇ ਕਿਸੇ ਅਣਜਾਣ ਨੰਬਰ ਤੋਂ ਜਦੋਂ ਤੁਹਾਡੇ ਫ਼ੋਨ ’ਤੇ ਕਾਲ ਆਉਂਦੀ ਹੈ ਤਾਂ ਅੱਗੋਂ ਬੋਲਣ ਵਾਲਾ ਵਿਅਕਤੀ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਹੋਰ ਨਾਮ ਨਾਲ ਸੰਬੋਧਤ ਕਰਦਾ ਹੈ, ਕਹਿੰਦਾ ਹੈ ਕਿ ਬੈਂਕ ਤੋਂ ਬੋਲ ਰਿਹਾ ਹਾਂ, ਬੈਂਕ ਵਿੱਚ ਤੁਹਾਡਾ ਨਾਮ ਅਤੇ ਫ਼ੋਨ ਨੰਬਰ ਗਲਤ ਹੈ, ਇਸਨੂੰ ਠੀਕ ਕੀਤਾ ਜਾਣਾ ਹੈ ਤੇ ਤੁਹਾਡੇ ਪਾਸੋਂ ਬੈਂਕ ਅਕਾਊਂਟ ਦੀ ਪੂਰੀ ਜਾਣਕਾਰੀ ਲੈ ਕੇ ਓ ਟੀ ਪੀ ਨੰਬਰ ਹਾਸਲ ਕਰਕੇ ਫ਼ਰਾਡ ਕੀਤਾ ਜਾਂਦਾ ਹੈ, ਅਜਿਹੀ ਫ਼ੋਨ ਕਾਲ ਆਉਣ ’ਤੇ ਕਿਸੇ ਨਾਲ ਵੀ ਕੋਈ ਵੀ ਜਾਣਕਾਰੀ ਸ਼ੇਅਰ ਨਾ ਕਰੋ।\

ਐਸ ਐਸ ਪੀ ਅਨੁਸਾਰ ਇਸ ਤੋਂ ਇਲਾਵਾ ਜਦੋਂ ਕਿਸੇ ਵਿਅਕਤੀ ਨੂੰ ਬਹੁਤ ਵੱਡੀ ਰਕਮ ਦੀ ਲਾਟਰੀ ਨਿਕਲਣ ਸਬੰਧੀ ਫ਼ੋਨ ਕਾਲ ਆਉਂਦੀ ਹੈ ਅਤੇ ਲਾਟਰੀ ਦੀ ਰਕਮ ਪ੍ਰਾਪਤ ਕਰਨ ਲਈ ਕੁੱਝ ਟੈਕਸ/ਪ੍ਰੋਸੈਸਿੰਗ ਫ਼ੀਸ ਦੇ ਤੌਰ ’ਤੇ ਕੋਈ ਅਕਾਊਂਟ ਨੰਬਰ ਦਿੰਦੇ ਹੋਏ, ਉਸ ਵਿੱਚ ਪੈਸੇ ਟਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ ਜਾਂ ਫਿਰ ਕੋਈ ਲਿੰਕ ਭੇਜ ਕੇ ਉਸਨੂੰ ਓਪਨ ਕਰਕੇ ਉਸ ਰਾਹੀਂ ਬੈਂਕ ਅਕਾਊਂਟ/ ਏ ਟੀ ਐਮ/ਕ੍ਰੈਡਿਟ ਕਾਰਡ ਦੀ ਜਾਣਕਾਰੀ ਭਰਨ ਲਈ ਕਿਹਾ ਜਾਂਦਾ ਹੈ, ਤਾਂ ਅਜਿਹਾ ਬਿਲਕੁੱਲ ਨਾ ਕੀਤਾ ਜਾਵੇ। ਕਿਉਂ ਜੋ ਜਿਵੇਂ ਹੀ ਇਸ ਵਿੱਚ ਜਾਣਕਾਰੀ ਭਰੀ ਜਾਂਦੀ ਹੈ, ਉਸ ਵਿਅਕਤੀ ਦੇ ਅਕਾਊਂਟ ਵਿੱਚੋਂ ਪੈਸੇ ਨਿਕਲ ਜਾਂਦੇ ਹੈ, ਜਦੋਂ ਤੱਕ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਦਾ ਹੈ, ਉਸ ਸਮੇਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ, ਇਸ ਤਰਾਂ ਦੀਆਂ ਫੋਨ ਕਾਲਾਂ ਤੋਂ ਸੁਚੇਤ ਰਿਹਾ ਜਾਵੇ।ਅੱਜ ਕਲ ਆਨਲਾਈਨ ਸ਼ੋਪਿੰਗ ਦਾ ਰੁਝਾਨ ਵਧਣ ਕਾਰਨ ਵਧ ਰਹੀਆਂ ਠੱਗੀਆਂ ਤੋਂ ਬਚਣ ਲਈ ਕੇਵਲ ਸੁਰੱਖਿਅਤ ਵੈਬਸਾਈਟਸ ਰਾਹੀਂ ਹੀ ਖਰੀਦੋ-ਫ਼ਰੋਖ਼ਤ ਕਰਨ ਦੀ ਅਪੀਲ ਕਰਦਿਆਂ, ਉਨਾਂ ਸੁਚੇਤ ਕੀਤਾ ਕਿ ਖ੍ਰੀਦਦਾਰੀ ਹਮੇਸ਼ਾਂ ਭਰੋਸੇਯੋਗ ਸਾਈਟਾਂ ਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਸਸਤੇ ਭਾਅ ’ਤੇ ਸਮਾਨ ਦੇਣ ਦਾ ਲਾਲਚ ਦੇਣ ਵਾਲੀਆਂ ਸਾਈਟਾਂ ਤੋਂ ਖ਼ਬਰਦਾਰ ਰਿਹਾ ਜਾਵੇ ਅਤੇ ਉਨਾਂ ਦੇ ਲਿੰਕ ’ਤੇ ਆਪਣੇ ਏ ਟੀ ਐਮ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ‘ਕੈਸ਼ ਆਨ ਡਿਲਿਵਰੀ’ ਦੀ ਆਪਸ਼ਨ ਹੀ ਚੁਣੀ ਜਾਵੇ।ਉਨਾਂ ਕਿਹਾ ਕਿ ਕਦੇ ਵੀ ਕਿਸੇ ਨਾਲ ਆਪਣੇ ਬੈਂਕ ਅਕਾਊਂਟ ਜਾਂ ਏ ਟੀ ਐਮ ਕਾਰਡ ਦੀ ਡਿਟੇਲ, ਪਾਸਵਰਡ ਅਤੇ ਓ ਟੀ ਪੀ  ਸ਼ੇਅਰ ਨਾ ਕਰੋ। 

ਜੇਕਰ ਤੁਹਾਨੂੰ ਆਪਣੇ ਬੈਂਕ ਅਕਾਊਂਟ ਜਾਂ ਏ ਟੀ ਐਮ ਮਸ਼ੀਨ ਸਬੰਧੀ ਕਿਸੇ ’ਤੇ ਸ਼ੱਕ ਹੈ ਤਾਂ ਜਿਸ ਬੈਂਕ ਵਿੱਚ ਤੁਹਾਡਾ ਖ਼ਾਤਾ ਹੈ, ਉਸ ਬੈਂਕ ਵਿੱਚ ਖੁਦ ਜਾ ਕੇ ਜਾਣਕਾਰੀ ਹਾਸਲ ਕਰੋ।ਇਸ ਤੋਂ ਇਲਾਵਾ ਆਮ ਵੇਖਣ ਵਿੱਚ ਆਇਆ ਹੈ ਕਿ ਨੌਸਰਬਾਜ਼ਾਂ ਵੱਲੋਂ ਜ਼ਿਆਦਾਤਰ ਬਜ਼ੁਰਗਾਂ ਨੂੰ ਉਸ ਸਮੇਂ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦੋਂ ਉਹ ਏ ਟੀ ਐਮ ਤੋਂ ਪੈਸੇ ਕੱਢਵਾਉਂਦੇ ਹਨ, ਇਸ ਲਈ ਜਦੋਂ ਵੀ ਏ ਟੀ ਐਮ ਤੋਂ ਪੈਸੇ ਕਢਵਾਉਂਦੇ ਹੋ, ਅਤੇ ਕੋਈ ਅਣਜਾਣ ਵਿਅਕਤੀ ਤੁਹਾਡੇ ਆਸ-ਪਾਸ ਹੈ ਤਾਂ ਉਸਨੂੰ ਨਾ ਹੀ ਆਪਣਾ ਪਾਸਵਰਡ ਦੱਸੋ ਅਤੇ ਨਾ ਹੀ ਆਪਣਾ ਏ ਟੀ ਐਮ ਕਾਰਡ ਦਿਓ। ਜੇਕਰ ਪੈਸੇ ਕਢਵਾਉਣ ਵਿੱਚ ਕੋਈ ਮੁਸ਼ਕਿਲ ਹੈ ਤਾਂ ਕਿਸੇ ਅਣਜਾਣ ਵਿਅਕਤੀ ਦੀ ਮੱਦਦ ਲੈਣ ਦੀ ਬਜਾਏ ਬੈਂਕ ਅੰਦਰ ਜਾ ਕੇ ਬੈਂਕ  ਕਰਮਚਾਰੀ ਦੀ ਮੱਦਦ ਲਈ ਜਾਵੇ।ਉਨਾਂ ਦੱਸਿਆ ਕਿ ਇੱਕ ਨਵੀਂ ਕਿਸਮ ਦਾ ਫਰਾਡ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਫ਼ਰਾਡ ਕਰਨ ਵਾਲਾ ਵਿਅਕਤੀ ਏ ਟੀ ਐਮ ਮਸ਼ੀਨ ’ਤੇ ਕੋਈ ਚਿੱਪ ਜਾਂ ਮਾਈਕ੍ਰੋ ਕੈਮਰਾ,ਕਾਰਡ ਕਲੋਨਿੰਗ ਯੰਤਰ ਲਗਾ ਦਿੰਦੇ ਹਨ ਤੇ ਏ ਟੀ ਐਮ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਪੈਸੇ ਕਢਵਾ ਲੈਂਦੇ ਹਨ, ਇਸ ਲਈ ਜਦੋਂ ਵੀ ਏ ਟੀ ਐਮ ’ਤੇ ਪੈਸੇ ਕਢਵਾਉਣ ਜਾਓ ਤਾਂ ਇਸ ਪ੍ਰਤੀ ਸੁਚੇਤ ਰਿਹਾ ਜਾਵੇ ਕਿ ਇਸ ਤਰਾਂ ਦੀ ਕੋਈ ਡਿਵਾਇਸ ਤਾਂ ਨਹੀਂ ਲੱਗੀ ਹੋਈ। ਉਨਾਂ ਕਿਹਾ ਜੇਕਰ ਕਿਸੇ ਨਾਲ ਫ਼ਿਰ ਵੀ ਅਜਿਹੀ ਠੱਗੀ ਹੋ ਜਾਂਦੀ ਹੈ ਤਾਂ ਇਸਦੀ ਜਾਣਕਾਰੀ ਤੁਰੰਤ ਆਪਣੇ ਬੈਂਕ /ਲੋਕਲ ਪੁਲਿਸ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਜ਼ਿਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਤਰਾਂ ਤੱਤਪਰ ਹੈ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਇਸ ਤਰਾਂ ਦੀ ਠੱਗੀ ਤੋਂ ਬਚਣ ਲਈ ਆਪਣੇ ਬੈਂਕ ਅਕਾਊਂਟ, ਏ ਟੀ ਐਮ ਡੈਬਿਟ/ਕ੍ਰੈਡਿਟ ਕਾਰਡ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ।    

 

Tags: SSP Sri Mukatsar Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD