ਪ੍ਰਦੇਸ਼ ਸਰਕਾਰ ਦੇ ਵਿੱਤ ਵਿਭਾਗ ਨੇ ਫਿਰੋਜਪੁਰ ਛਾਉਣੀ ਲਈ ਢਾਈ ਕਰੋੜ (2.50) ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ, ਜਿਸਦੇ ਨਾਲ ਹੀ ਕੈਂਟੋਨਮੈਂਟ ਤਹਿਤ ਆਉਣ ਵਾਲੇ ਇਲਾਕਿਆਂ ਵਿੱਚ ਡਿਵੈਲਪਮੈਂਟ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਇਹ ਵਿਚਾਰ ਫਿਰੋਜਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਂਟੋਨਮੈਂਟ ਲਈ ਸਾਡੇ 9 ਕਰੋੜ ਰੁਪਏ ਦੇ ਫੰਡਜ਼ ਜੁਟਾਏ ਗਏ ਸਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਢਾਈ ਕਰੋੜ ਰੁਪਏ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਹ ਪੈਸੇ ਨਾਲ ਕੈਂਟ ਇਲਾਕੇ ਦੀਆਂ ਸੜਕਾਂ, ਗਲੀਆਂ ਅਤੇ ਸਟੈਂਡ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।ਵਿਧਾਇਕ ਪਿੰਕੀ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਵਿਖੇ ਸਥਿਤ 3 ਟੈਕਸੀ ਸਟੈਂਡਾਂ ਦਾ ਨਵੀਨੀਕਰਨ ਕਰਕੇ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਸਮੇਸ਼ ਟੈਕਸੀ ਸਟੈਂਡ (ਚਰਚ ਰੋਡ), ਜਨਤਾ ਟੈਕਸੀ ਸਟੈਂਡ (ਘੁਮਿਆਰ ਮੰਡੀ) ਅਤੇ ਗੁਰੂ ਨਾਨਕ ਟੈਕਸੀ ਸਟੈਂਡ ਨੂੰ ਬਹੁਤ ਹੀ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਕਸੀ ਸਟੈਂਡਾਂ ਉੱਪਰ ਐਲ.ਈ.ਡੀ. ਲਾਈਟ, ਇੰਟਰਲੋਕ ਟਾਈਲ ਅਤੇ ਬੈਠਣ ਲਈ ਵਧੀਆ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਸਾਰੀਆਂ ਸੜਕਾਂ, ਗਲੀਆਂ ਅਤੇ ਟੈਕਸੀ ਸਟੈਂਡਾਂ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਟ ਇਲਾਕੇ ਲਈ ਇਹ ਫੰਡਜ਼ ਪੰਜਾਬ ਮਿਊਨੀਸਿਪਲ ਫੰਡਜ਼ ਐਕਟ ਦੇ ਤਹਿਤ ਜਾਰੀ ਕੀਤੇ ਗਏ ਹਨ ਅਤੇ ਜ਼ਰੂਰਤ ਪੈਣ ਉੱਤੇ ਹੋਰ ਵੀ ਫੰਡਜ਼ ਜਾਰੀ ਕਰਵਾਏ ਜਾਣਗੇ । ਉਨ੍ਹਾਂ ਛਾਉਣੀ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਵਿਕਾਸ ਕਾਰਜਾਂ ਦੀ ਲੋੜ ਹੈ ਤਾਂ ਉਹ ਐਪਲੀਕੇਸ਼ਨ ਦੇਣ ਤੁਰੰਤ ਕੰਮ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਕਿਸੇ ਤਰ੍ਹਾਂ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਪਨਾ ਤਾਇਲ, ਅਜੈ ਜੋਸ਼ੀ, ਸੰਜੇ ਗੁਪਤਾ, ਦਿੱਪਤੀ ਕੱਦ, ਜ਼ੋਰਾ ਸਿੰਘ, ਸਬੈਸਟੀਅਨ ਰਾਏ, ਵਿਲਸਨ, ਤਰਲੋਕ ਪਾਇਲਟ, ਹੈਪੀ ਕੱਦ, ਰੂਪ ਨਰਾਇਣ, ਨਾਨਕ ਚੰਦ ਮਿੱਤਲ ਆਦਿ ਹਾਜ਼ਰ ਸਨ।