ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਨੇ ਇੱਕ ਵੱਡੀ ਪੁਲਾਂਘ ਪੁੱਟਦਿਆਂ ਭਾਰਤ ਦੇ 10 ਮੋਹਰੀ ਕਾਲਜਾਂ ਵਿੱਚ ਸ਼ਾਮਿਲ ਹੋਣ ਦਾ ਮਾਣ ਹਾਸਿਲ ਕੀਤਾ ਹੈ।ਭਾਰਤ ਸਰਕਾਰ ਦੁਆਰਾਂ ਸੰਚਾਲਿਤ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਅਤੇ ਕਾਨਫੈਡਰੇਸ਼ਨ ਆਫ ਇੰਡੀਅਨ ਵਿੰਡੀਸਟਰੀ ਵੱਲੋਂ ਸੰਯੂਕਤ ਰੂਪ ਵਿੱਚ ਇੰਡਸਟਰੀ ਲਿੰਕਡ ਟੈਕਨੀਕਲ ਇੰਸਟੀਟਿਊਟਸ-2019 ਦੇ ਸਰਵੇ ਵਿੱਚ ਪਲੈਟੀਨਮ ਕੈਟੇਗਰੀ ਦੇ ਭਾਰਤ ਦੇ 10 ਸਿਖਰਲੇ ਕਾਲਜਾਂ ਵਿੱਚ ਹਾਸਿਲ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੱਦਿਆਂ ਕਾਲਜ ਦੇ ਡਾਇਰੈਕਟਰ ਪ੍ਰੋ. (ਡਾ.) ਸੈਲੇਸ਼ ਸ਼ਰਮਾਂ ਨੇ ਦੱਸਿਆ ਕਿ ਹਾਲ ਵਿੱਚ ਹੀ ਭਾਰਤ ਸਰਕਾਰ ਦੀਆਂ ਉਪਰੋਕਤ ਏਜੰਸੀਆਂ ਵੱਲੋਂ ਇਸ ਸਰਵੇਂ ਕਰਵਾਇਆ ਗਿਆ ਸੀ, ਜਿਸ ਵਿੱਚ ਬੇਲਾ ਫਾਰਮੇਸੀ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਉਪਲਭਦੀ ਹਾਸਿਲ ਕੀਤੀ। ਉਹਨਾਂ ਕਿਹਾ ਕਿ ਕਾਲਜ ਵੱਲੋਂ ਬੱਚਿਆਂ ਨੂੰ ਦਿੱਤੀ ਜਾਂਦੀ ਉੱਚ ਪੱਧਰੀ ਸਿੱਖਿਆ ਅਤੇ ਬੱਚਿਆਂ ਦੀ ਇੰਡਸਟਰੀ ਵਿੱਚ ਵਧੀਆ ਪਲੇਸਮੈਂਟ ਕਾਰਨ ਕਾਲਜ ਨੂੰ ਇਹ ਸਥਾਨ ਹਾਸਿਲ ਕੀਤਾ ਹੈ।ਉਹਨਾ ਦੱਸਿਆ ਕੀ ਕਾਲਜ ਲਗਾਤਾਰ ਦੂਜੇ ਸਾਲ ਪਲੈਟੀਨਮ ਕੈਟਾਗਰੀ ਵਿੱਚ ਚੁਣਿਆ ਗਿਆ ਹੈ ਅਤੇ ਇਸ ਸਾਲ ਭਾਰਤ ਦੇ ਮੋਹਰੀ ਕਾਲਜਾਂ ਵਿੱਚ ਸ਼ਾਮਿਲ ਹੋਇਆ ਹੈ।ਇੱਕ ਪੇਂਡੂ ਇਲਾਕੇ ਵਿੱਚ ਸਥਿਤ ਹੋਣ ਕਾਰਨ ਇਸ ਗੱਲ ਦੀ ਮਹੱਤਤਾ ਹੋਰ ਵਧ ਜਾਂਦੀ ਹੈ ਅਤੇ ਸਾਰੇ ਇਲਾਕੇ ਲਈ ਵੀ ਮਾਣ ਦੀ ਗੱਲ ਹੈ। ਉਹਨਾਂ ਨੇ ਇਸ ਦਾ ਸਿਹਰਾ ਕਾਲਜ ਦੀ ਪ੍ਰਬੰਧਕੀ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਿਰ ਬੰਨਿਆਂ।ਇਸ ਮੌਕੇ 'ਤੇ ਕਾਲਜ ਪ੍ਰੁਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲੌਗੀਆ, ਸਬ- ਕਮੇਟੀ, ਫਾਰਮੇਸੀ ਕਾਲਜ ਦੇ ਚੇਅਰਮੈਂਨ ਕੈਪਟਨ ਐਮ.ਪੀ. ਸਿੰਘ, ਸਬ- ਕਮੇਟੀ, ਫਾਰਮੇਸੀ ਕਾਲਜ ਪ੍ਰਧਾਨ ਡਾ. ਭਾਗ ਸਿੰਘ ਬੋਲਾ, ਮੈਨੇਜਰ ਕਾਲਜ ਪ੍ਰਬੰਧਕ ਕਮੇਟੀ ਸ. ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਕਾਲਜ ਪ੍ਰਬੰਧਕ ਕਮੇਟੀ ਸ. ਜਗਵਿੰਦਰ ਸਿੰਘ, ਮੈਬਰ ਸਬ-ਕਮੇਟੀ, ਫਾਰਮੇਸੀ ਕਾਲਜ, ਸ. ਦਵਿੰਦਰ ਸਿੰਘ ਜਟਾਣਾ, ਸ. ਸੇਵਾ ਸ਼ਿਘ, ਸ਼੍ਰੀ. ਆਰ.ਐਨ. ਮੋਦਗਿਲ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰਜ਼ ਸਾਹਿਬਾਨਾਂ ਵੱਲੋ ਸੰਸਥਾ ਦੇ ਡਾਇਰੈਕਟਰ ਸੈਲਸ਼ ਸ਼ਰਮਾ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਪ੍ਰਕਾਰ ਮਿਹਨਤ ਕਰਕੇ ਕਾਲਜ ਨਾਮ ਰੋਸ਼ਨ ਕਰਦੇ ਰਹਿਣਗੇ।