ਅੱਜ ਡੇਰਾ ਬਾਬਾ ਨਾਨਕ ਵਿਖੇ 550 ਸਾਲਾਂ ਗੁਰਪੁਰਬ ਸਮਾਗਮਾਂ ਲਈ ਲਗਾਏ ਗਏ ਪੰਡਾਲ ਵਿਚ ਕੈਬਨਿਟ ਵਜ਼ੀਰ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਵਜੀਰ ਪੰਜਾਬ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੇਕੇ ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਓਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ ਬਟਾਲਾ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ 'ਸਰਬੱਤ ਦਾ ਭਲਾ ਸੁਸਾਇਟੀ' ਦੇ ਚੇਅਰਮੈਨ ਸ੍ਰੀ ਐਸ.ਪੀ.ਐਸ ਓਬਰਾਏ ਵੀ ਮੋਜੂਦ ਸਨ।ਮੀਟਿੰਗ ਦੌਰਾਨ ਕੈਬਨਿਟ ਵਜ਼ੀਰ ਨੇ ਅਧਿਕਾਰੀਆਂ ਨੂੰ ਪੰਡਾਲ ਸਮੇਤ ਪਾਰਕਿੰਗਾਂ, ਟੈਂਟ ਸਿਟੀ , ਸੁਰੱਖਿਆ , ਮੈਡੀਕਲ ਅਤੇ ਲੰਗਰ ਹਾਲ ਆਦਿ ਦੀਆਂ ਤਿਆਰੀਆਂ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਲਈ ਕਿਹਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ 8 ਤੋਂ 11 ਨਵੰਬਰ ਤਕ 'ਡੇਰਾ ਬਾਬਾ ਨਾਨਕ ਉਤਸ਼ਵ 'ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਿਰਕਤ ਕਰਨਗੇ। ਉਨਾਂ ਅੱਗੇ ਦੱਸਿਆ ਕਿ 9, 10 ਅਤੇ 11 ਨਵੰਬਰ ਨੂੰ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।ਇਸ ਮੌਕੇ 'ਸਰਬੱਤ ਦਾ ਭਲਾ ਸੁਸਾਇਟੀ' ਦੇ ਚੇਅਰਮੈਨ ਸ੍ਰੀ ਐਸ.ਪੀ.ਐਸ ਓਬਰਾਏ ਨੇ ਕਿਹਾ ਕਿ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਤਾਰਪੁਰ ਕੋਰੀਡੋਰ ਦੇ ਰਸਤੇ ਵਿਚ ਕਰਤਾਰ ਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਸੰਗਤਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ, ਜਿਸ ਤਹਿਤ ਰਸਤੇ ਦੇ 250-25- ਮੀਟਰ ਦੇ ਵਕਫੇ ਤੇ ਆਰ.ਓ ਸਿਸਟਮ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਹੁਣ ਤਾਂ ਮੌਸਮ ਠੀਕ ਹੈ ਪਰ ਗਰਮੀਆਂ ਦੌਰਾਨ ਸੰਗਤਾਂ ਨੂੰ ਪਾਣੀ ਪੀਣ ਦੀ ਜਰੂਰਤ ਨੂੰ ਮੱਦੇ ਨਜਰ ਰੱਖਦਿਆਂ ਰਸਤੇ ਉਪਰ ਆਰ.ਓ ਸਿਸਟਮ ਲਗਾਏ ਜਾਣਗੇ। ਉਨਾਂ ਅੱਗੇ ਕਿਹਾ ਕਿ 8 ਤੋਂ 11 ਨਵੰਬਰ ਤਕ 'ਡੇਰਾ ਬਾਬਾ ਨਾਨਕ ਉਤਸ਼ਵ' ਸਮਾਗਮਾਂ ਤਹਿਤ ਬਣਾਈਆਂ ਗਈਆਂ ਪਾਰਕਿੰਗਾਂ ਲਈ ਉਨਾਂ ਦੀ ਸੁਸਾਇਟੀ ਵਲੋਂ ਜ਼ਿਲਾ ਪ੍ਰਸ਼ਾਸਨ ਨੂੰ 12 ਵੀਲ੍ਹ ਚੇਅਰ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਅੰਗਹੀਣ ਵਿਅਕਤੀਆਂ ਨੂੰ ਪੰਡਾਲ ਵਿਚ ਪੁਹੰਚਣ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਇਸ ਮੌਕੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ 'ਸਰਬੱਤ ਦਾ ਭਲਾ ਸੁਸਾਇਟੀ' ਦੇ ਚੇਅਰਮੈਨ ਸ੍ਰੀ ਐਸ.ਪੀ.ਐਸ ਓਬਰਾਏ ਦਾ ਜਿਲਾ ਪ੍ਰਸ਼ਾਸਨ ਨੂੰ ਅੰਗਹੀਣ ਲੋਕਾਂ ਦੀ ਸਹਾਇਤਾ ਲਈ ਦਿੱਤੀਆਂ ਜਾਣ ਵਾਲੀਆਂ ਵੀਲ੍ਹ ਚੇਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਵੀ ਪਾਰਕਿੰਗਾਂ ਅਤੇ ਹੈਲਪ ਡੈਸਕਾਂ ਵਿਚ ਵਿਚ ਅੰਗਹੀਣ ਵਿਅਕਤੀਆਂ ਦੀ ਸਹਾਇਤਾਂ ਲਈ ਵੀਲ੍ਹ ਚੇਅਰਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ 'ਸਰਬੱਤ ਦਾ ਭਲਾ ਸੁਸਾਇਟੀ' ਵਲੋਂ ਕਰਤਾਰਪੁਰ ਕੋਰੀਡੋਰ ਵਿਖੇ ਲਗਾਏ ਜਾਣ ਵਾਲ ਆਰ.ਓ ਸਿਸਟਮ ਸਬੰਧੀ ਨੈਸ਼ਨਲ ਹਾਈਵੈ ਅਥਾਰਟੀ ਆਫ ਇੰਡੀਆ ਨਾਲ ਗੱਲਬਾਤ ਕਰਵਾ ਕੇ ਇਸ ਉਪਾਰਲੇ ਨੂੰ ਸਿਰੇ ਚਾੜ੍ਹਿਆ ਜਾਵੇਗਾ।ਇਸ ਮੌਕੇ ਸਰਵ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਗਰੇਵਾਲ, ਡਾ. ਸਤਨਾਮ ਸਿੰਘ ਨਿੱਜਰ ਬਟਾਲਾ, ਹਰਮਿੰਦਰ ਸਿੰਘ ਸੰਧੂ,ਜਨਰਲ ਮੈਨੇਜਰ, ਵੇਰਕਾ ਅੰਮ੍ਰਿਤਸਰ , ਮਨਬੀਰ ਸਿੰਘ ਐਮ.ਡੀ.ਸਮੇਤ ਵੱਖ-ਵੱਖ ਅਧਿਕਾਰੀ ਮੋਜੂਦ ਸਨ।