Thursday, 23 May 2024

 

 

ਖ਼ਾਸ ਖਬਰਾਂ ਵਿਜੀਲੈਂਸ ਬਿਓਰੋ ਵੱਲੋਂ ਜੰਗ-ਏ-ਅਜਾਦੀ ਯਾਦਗਾਰ ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਘਪਲੇਬਾਜੀ ਦੇ ਦੋਸ਼ ਹੇਠ 26 ਵਿਅਕਤੀਆਂ ਵਿਰੁੱਧ ਕੇਸ ਦਰਜ, 15 ਗ੍ਰਿਫਤਾਰ ਕੇਂਦਰ ਵਿੱਚ ਵਿਕਾਸ ਪੱਖੀ ਸਰਕਾਰ ਬਣਾਉਣ ਲਈ ਭਾਜਪਾ ਨੂੰ ਮੁਡ਼ ਚੁਣੋ : ਨਿਤਿਨ ਗਡਕਰੀ 800 ਤੋਂ ਵੱਧ ਲੋਕਾਂ ਤੋਂ ਠੱਗੇ ਗਏ ਕਰੋੜਾਂ ਰੁਪਇਆ ਦਾ ਜਵਾਬ ਦੇਵੇ ਬੀਜੇਪੀ: ਆਪ ਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ 'ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ ਅਲੋਕ ਸ਼ਰਮਾ ਦਾ ਮੋਦੀ ਸਰਕਾਰ 'ਤੇ ਹਮਲਾ ਬਠਿੰਡਾ ਮਿਸ਼ਨ 'ਤੇ ਮਾਨ - ਲੋਕਾਂ ਨਾਲ ਹਲਕੇ ਦੇ ਮੁੱਦਿਆਂ 'ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ 'ਤੇ ਬੋਲਿਆ ਤਿੱਖਾ ਸਿਆਸੀ ਹਮਲਾ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਨੌਕਰੀ ਲਈ ਬਾਹਰ ਨਾ ਜਾਣਾ ਪਵੇ : ਵਿਜੇ ਇੰਦਰ ਸਿੰਗਲਾ ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ ਭਾਜਪਾ ਦਾ 400 ਪਾਰ ਟੀਚਾ ਹੋਵੇਗਾ ਮੁਕੰਮਲ : ਸੁਭਾਸ਼ ਸ਼ਰਮਾ ਕਾਂਗਰਸ ਦੇ ਰਾਜ ਭਾਗ ਨੇ ਬਰਬਾਦ ਕੀਤੇ ਦੇਸ਼ ਦੇ 60 ਸਾਲ-ਸੁਭਾਸ਼ ਸ਼ਰਮਾ ਮੀਤ ਹੇਅਰ ਨੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ ਮਾਨ ਸਰਕਾਰ ਨੇ ਐਮਐਸਪੀ ਤੇ ਹੜ੍ਹ ਪ੍ਰਭਾਵਿਤ ਫਸਲਾਂ ਦੇ ਮੁਆਵਜ਼ੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ ਦੇਸ਼ ਵਿੱਚ ਦਸ ਸਾਲਾਂ ਤੋਂ ਕਾਰਪੋਰੇਟ ਘਰਾਣਿਆਂ ਦਾ ਚੱਲ ਰਿਹਾ ਹੈ ਰਾਜ : ਗੁਰਜੀਤ ਸਿੰਘ ਔਜਲਾ ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ : ਸਚਿਨ ਪਾਇਲਟ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੋਂ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ, ਬੁਢਲਾਡਾ 'ਚ ਕੀਤੀ ਜਨਸਭਾ, ਕਿਹਾ- ਇੱਥੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਗਰਮੀ ਅਤੇ ਲੂੰ ਤੋਂ ਬਚਣ ਦੀ ਸਲਾਹ ਚੋਣ ਨਿਗਰਾਨਾਂ ਵੱਲੋਂ ਆਰ.ਓ., ਏ. ਆਰ.ਓਜ਼. ਤੇ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 10 ਕਰੋੜ ਰੁਪਏ ਮੁੱਲ ਦੀਆਂ ਨਕਦੀ, ਨਸ਼ੀਲੀਆਂ ਦਵਾਈਆਂ ਅਤੇ ਹੋਰ ਕੀਮਤੀ ਸਮਾਨ ਜ਼ਬਤ-ਡੀ ਸੀ ਆਸ਼ਿਕਾ ਜੈਨ

 

ਦਮਦਮੀ ਟਕਸਾਲ ਦੇ ਹੈੱਡਕੁਆਟਰ ਦੇ ਸਥਾਪਨਾ ਦੀ ਅਰਧ ਸ਼ਤਾਬਦੀ ਧੂਮ ਧਾਮ ਨਾਲ ਮਨਾਈ ਗਈ

ਕੇਂਦਰੀ ਅਸਥਾਨ ਮਹਿਤੇ ਤੋਂ ਕੌਮ ਲਈ 50 ਸਾਲਾਂ 'ਚ ਸਦੀਆਂ ਜਿਨੇ ਕਾਰਜ ਹੋਏ: ਬਾਬਾ ਹਰਨਾਮ ਸਿੰਘ ਖਾਲਸਾ

Web Admin

Web Admin

5 Dariya News

ਮਹਿਤਾ , 25 Oct 2019

ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲਾ ਸਥਾਪਨਾ ਦੀ ਅਰਧ ਸ਼ਤਾਬਦੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਆਖ਼ਰੀ ਦਿਨ ਉੱਘੇ ਧਾਰਮਿਕ ਰਾਜਨੀਤਕ ਸ਼ਖ਼ਸੀਅਤਾਂ, ਵਿਦਵਾਨਾਂ ਅਤੇ ਹਜ਼ਾਰਾਂ ਸੰਗਤਾਂ ਨੇ ਆਪ ਮੁਹਾਰੇ ਪਹੁੰਚ ਕੇ ਹਾਜ਼ਰੀਆਂ ਭਰੀਆਂ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਕਸਾਲ ਦੀ ਪੰਥ ਨੂੰ ਦੇਣ ਬਹੁਤ ਵੱਡੀ ਹੈ, ਸਭ ਤੋ ਵੱਡੀ ਦੇਣ ਗੁਰਬਾਣੀ ਸ਼ੁੱਧ ਉਚਾਰਣ ਵਿਧੀ ਹੈ, ਜਿਸ ਨੂੰ ਪੰਥ ਨੇ ਪ੍ਰਵਾਨੀ ਅਤੇ ਅਜ ਵੀ ਸੇਧ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੈਰੀ ਨੇ ਕੈਰੀ ਅੱਖ ਨਾਲ ਦੇਖਿਆ ਤਾਂ ਟਕਸਾਲ ਨੇ ਅੱਗੇ ਹੋ ਕੇ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ 'ਚ ਉਸਾਰਿਆ ਗਿਆ ਸ਼ਹੀਦੀ ਯਾਦਗਾਰ ਦਿੱਲੀ ਦੀ ਹਿੱਕ 'ਤੇ ਬਲਦਾ ਦੀਵਾ ਹੈ। ਜਿਸ ਨੂੰ ਬਾਲ ਸਕਣਾ ਸਿਰਫ਼ ਦਮਦਮੀ ਟਕਸਾਲ ਦੇ ਹਿੱਸੇ ਆਇਆ ਹੈ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਾਥ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਅੱਜ ਵੀ ਪੰਥ ਵਿਰੋਧੀ ਸ਼ਕਤੀਆਂ ਪੰਥ ਦੀਆਂ ਬੁਨਿਆਦਾਂ ਨੂੰ ਹਿਲਾਉਣ 'ਚ ਲੱਗੇ ਹੋਏ ਹਨ ਇਸ ਲਈ ਕੌਮੀ ਸੰਸਥਾਵਾਂ ਦੀ ਮਜ਼ਬੂਤੀ ਹੀ ਪੰਥ ਦੀ ਮਜ਼ਬੂਤੀ ਹੈ।ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਟਕਸਾਲ ਦੇ ਇਤਿਹਾਸ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗੁਰੂ ਦੀ ਰਹਿਣੀ ਨੂੰ ਸੰਸਾਰ ਅੰਦਰ ਪਰਪੱਕ ਕਰਨ 'ਚ ਦਮਦਮੀ ਟਕਸਾਲ ਦੇ ਮਹਾਪੁਰਖਾਂ ਦਾ ਅਹਿਮ ਰੋਲ ਰਿਹਾ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਉਨ੍ਹਾਂ ਕਿਹਾ ਕਿ ਗੁਰਮੁਖ ਜੀਵਨ ਜੁਗਤ, ਸ਼ਸਤਰ ਅਤੇ ਸ਼ਾਸਤਰ ਵਿੱਦਿਆ, ਗੁਰਬਾਣੀ ਅਰਥ ਬੋਧ, ਸਿੱਖੀ ਪ੍ਰਚਾਰ ਪ੍ਰਸਾਰ ਅਤੇ ਧਰਮ ਦੀ ਰੱਖਿਆ ਦਮਦਮੀ ਟਕਸਾਲ ਦਾ ਅਹਿਮ ਪ੍ਰਯੋਜਨ ਰਿਹਾ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਅਸਥਾਨ ਤੋਂ ਕੌਮ ਲਈ 50 ਸਾਲਾਂ 'ਚ ਸਦੀਆਂ ਜਿਨੇ ਕਾਰਜ ਹੋਏ ਹਨ। ਸੰਤ ਕਰਤਾਰ ਸਿੰਘ ਖਾਲਸਾ ਅਤੇ ਸਦੀਆਂ ਬਾਅਦ ਪੈਦਾ ਹੋਣ ਵਾਲੇ ਕੌਮੀ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਵੀਹਵੀਂ ਸਦੀ 'ਚ ਅੰਮ੍ਰਿਤ ਸੰਚਾਰ ਤੋਂ ਇਲਾਵਾ ਕੌਮ ਨੂੰ ਜਾਗ੍ਰਿਤ ਕਰਨ ਦਾ ਅਹਿਮ ਕਾਰਜ ਇੱਥੋਂ ਸ਼ੁਰੂ ਕੀਤਾ ਗਿਆ।

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸਾਬਕਾ ਜਥੇਦਾਰ ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਮੁੜ ਉਸਾਰੀ ਅਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਸ਼ਹਾਦਤਾਂ ਦੇਣ 'ਚ ਵੀ ਅੱਗੇ ਰਹੀ, ਉਨ੍ਹਾਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਪੰਥ ਦੀ ਚੜ੍ਹਦੀਕਲਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਟਕਸਾਲ ਗੁਰਧਾਮਾਂ ਅਤੇ ਸਿਧਾਂਤਾਂ ਦੀ ਰੱਖਿਆ ਲਈ ਜੂਝਦੀ ਆਈ ਹੈ ਅਤੇ ਅੱਜ ਵੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਪੂਰੀ ਮਜ਼ਬੂਤੀ ਨਾਲ ਜੂਝ ਰਹੀ ਹੈ।ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਪੰਥ ਦੋਖੀਆਂ ਨੂੰ ਭਾਂਜ ਦੇਣ ਲਈ ਦਮਦਮੀ ਟਕਸਾਲ ਦਾ ਸਾਥ ਦੇਣ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਮਹੰਤ ਗਿਆਨ ਦੇਵ ਹਰਿਦੁਆਰ, ਸੰਤ ਪਰਮਾਨੰਦ ਉਦਾਸੀਨ ਸੰਪਰਦਾ ਅਤੇ ਮਹੰਤ ਭੁਪਿੰਦਰ ਗਿਰੀ ਰਿਸ਼ੀ ਕੇਸ਼ ਨੇ ਕਿਹਾ ਕਿ ਗਿਆਨੀ ਹਰਨਾਮ ਸਿੰਘ ਖਾਲਸਾ ਨਾਨਕ ਨਾਮ-ਲੇਵਾ ਸਮੁੱਚੀ ਪੰਥ ਨੂੰ ਇੱਕਜੁੱਟ ਕਰਨ 'ਚ ਅਹਿਮ ਯੋਗਦਾਨ ਪਾ ਰਹੇ ਹਨ। ਜਿਸ ਦੀ ਉਨ੍ਹਾਂ ਸ਼ਲਾਘਾ ਕੀਤੀ ਤੇ ਹਰ ਸਮੇਂ ਸਾਥ ਦੇਣ ਦਾ ਭਰੋਸਾ ਦਿੱਤਾ। ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖ ਕੌਮ ਲਈ ਅੱਜ ਚੁਨੌਤੀ ਭਰਿਆ ਸਮਾਂ ਹੈ, ਅਤੇ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜਦੋਂ ਤੋਂ ਸੇਵਾ ਸੰਭਾਲੀ ਹੈ, ਗੁਰੂ ਸਿਧਾਂਤ-ਗੁਰੁਧਾਮ ਦੀ ਰੱਖਿਆ ਅਤੇ ਗੁਰੂਡੰਮ ਦੇ ਵਿਰੁੱਧ ਉਹ ਸੰਗਤ ਨੂੰ ਸੁਚੇਤ ਕਰਨ 'ਚ ਨਿਰੰਤਰ ਲੱਗੇ ਹੋਏ ਹਨ। ਸੰਤ ਬਾਬਾ ਇਕਬਾਲ ਸਿੰਘ ਮੁਖੀ ਬੜੂ ਸਾਹਿਬ, ਸੰਤ ਬਾਬਾ ਬਲਜਿੰਦਰ ਸਿੰਘ ਮੁਖੀ ਰਾੜਾ ਸਾਹਿਬ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀ ਵਾਲੇ, ਕਾਰਸੇਵਾ ਸੰਪਰਦਾਇ ਬਾਬਾ ਜਗਤਾਰ ਸਿੰਘ ਬਾਬਾ ਜੀਵਨ ਸਿੰਘ ਵੱਲੋਂ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਜੱਦੋ ਵੀ ਲੋੜ ਪਈ ਸੰਕਟ ਸਮੇਂ ਦਮਦਮੀ ਟਕਸਾਲ ਨੇ ਅਗੇ ਹੋਕੇ ਪੰਥ ਦੀ ਅਗਵਾਈ ਕੀਤੀ। ਉਨ੍ਹਾਂ ਪੰਥ ਦੀ ਸੇਵਾ ਲਈ ਬਾਬਾ ਹਰਨਾਮ ਸਿੰਘ ਖਾਲਸਾ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ। ਪ੍ਰੋ.ਸੁਖਦਿਆਲ ਸਿੰਘ, ਮਹੰਤ ਬਾਬਾ ਕਾਨ ਸਿੰਘ,ਬਾਬਾ ਗੁਰਦਿਆਲ ਸਿੰਘ ਟਾਂਡਾ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਭਾਈ ਅਮਰਬੀਰ ਸਿੰਘ ਢੋਟ, ਪ੍ਰਿੰ.ਮਹਿਲ ਸਿੰਘ,ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਰੱਖੇ। ਸੰਤ ਗਿਆਨੀ ਹਰਨਾਮ ਸਿੰਘ ਨੇ ਆਏ ਹੋਏ ਧਾਰਮਿਕ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੈੱਡ ਕੁਆਟਰ ਦਾ ਸੰਖੇਪ ਇਤਿਹਾਸ ਜਾਰੀ ਕੀਤਾ ਗਿਆ। ਸਟੇਜ ਦੀ ਸੇਵਾ ਗਿਆਨੀ ਭਾਈ ਜੀਵਾ ਸਿੰਘ ਤੇ ਗਿਆਨੀ ਭਾਈ ਪਰਵਿੰਦਰਪਾਲ ਸਿੰਘ ਬੁੱਟਰ ਨੇ ਨਿਭਾਈ। ਅਜ ਦੇ ਸਮਾਗਮ ਤੋਂ ਪਹਿਲਾਂ ਸਿੱਖੀ ਜਾਗ੍ਰਿਤੀ ਹਿਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ 5 ਅੰਤਰਰਾਸ਼ਟਰੀ ਸੈਮੀਨਾਰ ਕਰਵਾਏ ਗਏ।

ਇਸ ਮੌਕੇ  ਸੰਤ ਬਾਬਾ ਸੇਵਾ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਧੀ ਟਕਸਾਲ, ਸਿੰਘ ਸਾਹਿਬ ਗਿ: ਗੁਰਮਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ, ਨਿਰਮਲ ਸਿੰਘ ਠੇਕੇਦਾਰ ਪ੍ਰਧਾਨ ਚੀਫ਼ ਖਾਲਸਾ ਦੀਵਾਨ, ਭਾਈ ਈਸ਼ਰ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਮੋਹਕਮ ਸਿੰਘ, ਭਾਈ ਰਾਮ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਤਰਨਾ ਦਲ, ਕੈ.ਬਲਬੀਰ ਸਿੰਘ ਬਾਠ, ਡਾ.ਦਲਬੀਰ ਸਿੰਘ ਵੇਰਕਾ, ਬਾਵਾ ਸਿੰਘ ਗੁਮਾਨ ਪੁਰਾ, ਭਾਈ ਰਾਜਦੀਪ ਸਿੰਘ ਅਰਦਾਸੀ, ਭਾਈ ਸੁਖਦੇਵ ਸਿੰਘ ਚੌਰ੍ਹਬਰਦਾਰ, ਭਾਈ ਲਖਬੀਰ ਸਿੰਘ ਸੇਖੋਂ, ਬਾਬਾ ਲੱਖਾ ਸਿੰਘ ਰਾਮਥੱਮਣ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਬਾਬਾ ਮੇਜਰ ਸਿੰਘ ਵਾਂ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਨਿਰਮਲਜੀਤ ਸਿੰਘ ਪਟਿਆਲਾ, ਜਥੇਦਾਰ ਬਾਬਾ ਅਜੀਤ ਸਿੰਘ, ਭਗਤ ਸੁੱਚਾ ਸਿੰਘ, ਬਾਬਾ ਬੀਰ ਸਿੰਘ ਭੰਗਾਲੀ, ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਭੁਪਿੰਦਰ ਸਿੰਘ ਸ਼ੇਖੂਪੁਰ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ, ਗਿਆਨੀ ਰਣਜੀਤ ਸਿੰਘ ਬਟਾਲਾ, ਬਾਬਾ ਸਤਨਾਮ ਸਿੰਘ ਜ਼ਫਰਵਾਲ, ਬਾਬਾ ਸੁਰਜੀਤ ਸਿੰਘ ਘਨੂੰੜਕੀ, ਬਾਬਾ ਸੋਮਦੱਤ ਜਲ੍ਹੋ, ਜਥੇਦਾਰ ਭੁਪਿੰਦਰ ਸਿੰਘ ਕਾਹਲਵਾਂ, ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਗੁਰਭੇਜ ਸਿੰਘ ਖੁਜ਼ਾਲਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਹਰਵਿੰਦਰ ਸਿੰਘ ਰੌਲੀ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਦਰਸ਼ਨ ਸਿੰਘ ਘੋੜੇਵਾਲ, ਮਹੰਤ ਪਰਮਾਨੰਦ ਉਦਾਸੀਨ ਸੰਬਰਦਾ, ਭਾਈ ਗੁਰਨਾਮ ਸਿੰਘ ਬੰਡਾਲਾ, ਬਾਬਾ ਜੋਰਾ ਸਿੰਘ ਬਧਨੀਕਲਾਂ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਜਥੇ: ਰਸ਼ਪਾਲ ਸਿੰਘ, ਹੀਰਾ ਸਿੰਘ ਮਨਿਆਲਾ, ਹਰਮਿਤਰ ਸਿੰਘ ਮੰਜੀ ਸਾਹਿਬ, ਬਾਬਾ ਗੁਰਪਾਲ ਸਿੰਘ, ਜਥੇਦਾਰ ਬਾਜ ਸਿੰਘ, ਬਾਬਾ ਤਰਲੋਕ ਸਿੰਘ ਖਿਆਲਾ, ਗਿ: ਮਹਿਲ ਸਿੰਘ ਕਵੀਸ਼ਰ, ਜਥੇਦਾਰ ਗਿਆਨੀ ਤਰਸੇਮ ਸਿੰਘ ਰਾਮਥੱਮਣ, ਭਾਈ ਅਮਰਜੀਤ ਸਿੰਘ ਅੰਮ੍ਰਿਤਸਰ, ਬਾਬਾ ਪ੍ਰੀਤਮ ਸਿੰਘ ਤਰਸਿੱਕਾ, ਸੰਤ ਬਾਬਾ ਜਸਵੰਤ ਸਿੰਘ ਨਾਨਕਸਰ ਸਮਰਾਲਾ ਚੌਂਕ, ਬਾਬਾ ਦਰਸ਼ਨ ਸਿੰਘ, ਬਾਬਾ ਮੌਜਦਾਸ ਮਾੜ੍ਹੀ ਕੰਬੋਕੇ, ਜਥੇਦਾਰ ਮੰਗਲ ਸਿੰਘ ਬਟਾਲਾ, ਬਾਬਾ ਸ਼ਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਵਿਰਸਾ ਸਿੰਘ ਪਟਿਆਲਾ, ਭਾਈ ਗੁਰਮਿੰਦਰ ਸਿੰਘ ਚਾਵਲਾ, ਭਾਈ ਕਪਤਾਨ ਸਿੰਘ ਯੂ.ਕੇ., ਭਾਈ ਪਰਮਜੀਤ ਸਿੰਘ ਢਾਡੀ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪਦ੍ਰਾ ਹਰਖੋਵਾਲ, ਬੀਬੀ ਸਰਬਜੀਤ ਕੌਰ ਛਾਪੜੀ, ਬਾਬਾ ਸੁਖਦੇਵ ਸਿੰਘ ਬੇਦੀ, ਬਾਬਾ ਸੁਖਪ੍ਰੀਤ ਸਿੰਘ ਬੇਦੀ ਘੁਮਾਣ, ਬਾਬਾ ਨਵਤੇਜ ਸਿੰਘ ਚੇਲਿਆਣਾ ਸਾਹਿਬ, ਭਾਈ ਇੱਕਵਿੰਦਰ ਸਿੰਘ, ਗਿਆਨੀ ਰਾਜਪਾਲ ਸਿੰਘ ਖਾਲਸਾ, ਬਾਬਾ ਹਰਚਰਨ ਸਿੰਘ ਨਿਰਮਲ ਕੁਟੀਆ, ਮਹੰਤ ਧਿਆਨ ਸਿੰਘ ਕੋਟ ਸੁਖੀਆਂ, ਮਾਤਾ ਜਸਪ੍ਰੀਤ ਕੌਰ ਮਹਿਲਪੁਰ, ਭਾਈ ਕੁਲਬੀਰ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਬਲਵਿੰਦਰ ਸਿੰਘ ਚਹੇੜੂ, ਸੰਤ ਬਾਬਾ ਬਲਵਿੰਦਰ ਸਿੰਘ ਹਰਚੋਵਾਲ, ਗਿਆਨੀ ਗੁਰਵਿੰਦਰ ਸਿੰਘ ਰਾਜੋਕੇ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਮਾਤਾ ਕੁਲਵੰਤ ਕੌਰ ਮੁੰਡਾ ਪਿੰਡ, ਮਾਤਾ ਰਜਿੰਦਰ ਕੌਰ ਲਾਂਬੜੇ ਵਾਲੇ, ਭਾਈ ਕਸ਼ਮੀਰ ਸਿੰਘ ਸ਼ਿਆਟਲ, ਭਾਈ ਹਰਦੇਵ ਸਿੰਘ ਹੋਠੀ ਸ਼ਿਆਟਲ, ਭਾਈ ਹਰਵਿੰਦਰ ਸਿੰਘ ਸੂਸਾ, ਭਾਈ ਰਵਿੰਦਰ ਸਿੰਘ ਰਾਜੂ ਸੂਸਾ, ਸੰਤ ਬਾਬਾ ਸੂਬਾ ਸਿੰਘ ਕੁਹਾੜਕਾ, ਮਹੰਤ ਦਿਗਿਆਬਰ ਮੁਨੀ, ਮਹੰਤ ਪਰਮਾਨੰਦ, ਮਹੰਤ ਸੁਖਦੇਵਾਨੰਦ, ਮਹੰਤ ਗੋਪਾਲ ਦਾਸ, ਮਹੰਤ ਤਿਲਕ ਦਾਸ ਨਾਨਕ ਚੱਕ, ਮਹੰਤ ਭੁਪਿੰਦਰ ਗਿਰੀ ਡੇਅਰੀਵਾਲ, ਮਹੰਤ ਰਾਮ ਮੁਨੀ, ਮਹੰਤ ਇਸ਼ਵਰਾਨੰਦ, ਮਹੰਤ ਮਹਾਤਮਾ ਮੁਨੀ, ਮਹੰਤ ਸ਼ੁਨੇਸ਼ ਮੁਨੀ, ਮਹੰਤ ਸ਼ਿਵਚਰਨ ਦਾਸ, ਮਹੰਤ ਨਿਰਮਲ ਦਾਸ ਮੋਗਾ, ਬਾਬਾ ਗੁਰਦੀਪ ਸਿੰਘ ਚੰਨਣਕੇ, ਬਾਬਾ ਬਲਦੇਵ ਸਿੰਘ ਜੋਗਿਆ ਵਾਲੀ, ਭਾਈ ਕ੍ਰਿਪਾਲ ਸਿੰਘ ਰਾਜਸਥਾਨ, ਬਾਬਾ ਦਰਸ਼ਨ ਸਿੰਘ ਦਾਦੂ ਪਿੰਡ, ਭਾਈ ਜਗਸੀਰ ਸਿੰਘ ਪੰਥਕ ਦਲ, ਭਾਈ ਬੋਹੜ ਸਿੰਘ, ਤਰਲੋਕ ਸਿੰਘ ਬਾਠ, ਰਮਨਦੀਪ ਸਿੰਘ ਸੰਧੂ, ਮਲਕੀਤ ਸਿੰਘ ਮੱਧਰਾ, ਗੁਰਿੰਦਰਜੀਤ ਸਿੰਘ ਜੱਜ, ਸੁਖਵਿੰਦਰ ਸਿੰਘ ਧਰਮੀ ਫ਼ੌਜੀ, ਲਖਵਿੰਦਰ ਸਿੰਘ ਸੋਨਾ, ਸਰਪੰਚ ਕਸ਼ਮੀਰ ਸਿੰਘ ਕਾਲਾ, ਸਰਪੰਚ ਹਰਜਿੰਦਰ ਸਿੰਘ ਜੱਜ, ਸਰਪੰਚ ਮਨਦੀਪ ਸਿੰਘ ਸੋਨਾ, ਡਾ.ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਜਥੇ.ਤਰਸੇਮ ਸਿੰਘ ਤਾਹਰਪੁਰ, ਗੁਰਮੀਤ ਸਿੰਘ ਖੱਬੇ, ਗੁਰਧਿਆਨ ਸਿੰਘ ਮਹਿਤਾ, ਗੁਰਮੁਖ ਸਿੰਘ ਸਾਬਾ, ਰਜਿੰਦਰ ਸਿੰਘ ਉਦੋਨੰਗਲ, ਤੇਜਿੰਦਰਪਾਲ ਸਿੰਘ ਲਾਡੀ, ਅਮਰੀਕ ਸਿੰਘ ਬਿੱਟਾ, ਗੁਰਸ਼ਰਨ ਸਿੰਘ ਖੁਜ਼ਾਲਾ ਅਤੇ ਪ੍ਰੋ.ਸਰਚਾਂਦ ਸਿੰਘ ਵੀ ਮੌਜੂਦ ਸਨ।

 

Tags: Harnam Singh Khalsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD