Sunday, 16 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ

ਕਾਂਗਰਸ ਨੂੰ ਵੋਟ ਪਾ ਕੇ 700 ਕਿਸਾਨਾਂ ਦੀ ਸ਼ਹਾਦਤ ਦਾ ਬਦਲਾ ਲਓ: ਵੜਿੰਗ

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਲੁਧਿਆਣਾ , 22 May 2024

ਪੰਜਾਬ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ, ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦਾ ਬਦਲਾ ਭਾਜਪਾ ਤੋਂ ਲੈਣ ਲਈ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।  ਜਗਰਾਓਂ ਅਤੇ ਦਾਖਾ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ, ਵੜਿੰਗ ਨੇ ਪਾਰਟੀ ਦੇ 'ਕਿਸਾਨ ਨਿਆਏ' ਪ੍ਰੋਗਰਾਮ ਦੇ ਤਹਿਤ ਮੁੱਖ ਵਾਅਦਿਆਂ ਦੀ ਰੂਪ ਰੇਖਾ ਉਲੀਕੀ, ਜਿਸਦਾ ਉਦੇਸ਼ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਗਾਰੰਟੀ ਬਣਾਉਣ ਦਾ ਸੰਕਲਪ ਲਿਆ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੱਕਾ ਭਾਅ ਮਿਲ ਸਕੇ।  ਇਸ ਤੋਂ ਇਲਾਵਾ ਵੜਿੰਗ ਨੇ ਖੇਤੀ ਉਪਕਰਣਾਂ 'ਤੇ ਜੀਐਸਟੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ, ਜਿਸ ਨਾਲ ਕਿਸਾਨਾਂ ਲਈ ਖੇਤੀਬਾੜੀ ਵਧੇਰੇ ਕਿਫਾਇਤੀ ਹੋਵੇਗੀ। ਇਸੇ ਤਰ੍ਹਾਂ, ਕਿਸਾਨਾਂ 'ਤੇ ਵਿੱਤੀ ਬੋਝ ਘਟਾਉਣ ਲਈ ਕਰਜ਼ਾ ਮੁਆਫੀ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਲਈ ਫਸਲੀ ਬੀਮਾ ਸ਼ੁਰੂ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਐਲਾਨ ਕੀਤਾ, “ਸਾਡੇ ਕਿਸਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਕਾਂਗਰਸ ਨੂੰ ਵੋਟ ਦੇ ਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਥਨ ਮਿਲੇ ਅਤੇ ਅਜਿਹਾ ਦੁਖਾਂਤ ਦੁਬਾਰਾ ਕਦੇ ਨਾ ਵਾਪਰੇ। ਕਿਸਾਨ ਨਿਆਏ ਦੇ ਤਹਿਤ, ਅਸੀਂ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਵਾਂਗੇ ਅਤੇ ਖੇਤੀ ਉਪਕਰਣਾਂ 'ਤੇ ਜੀਐਸਟੀ ਹਟਾਵਾਂਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤੀ ਇੱਕ ਵਾਰ ਫਿਰ ਤੋਂ ਇੱਕ ਵਿਹਾਰਕ ਉਪਜੀਵਕਾ ਬਣ ਜਾਵੇ।”

ਕਾਂਗਰਸ ਦੀ ਯੋਜਨਾ ਵਿੱਚ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਇੱਕ ਵਿਧਾਨਕ ਕਮਿਸ਼ਨ ਦਾ ਗਠਨ ਵੀ ਸ਼ਾਮਲ ਹੈ, ਤਾਂ ਜੋ ਸਹੀ ਕੀਮਤ ਅਤੇ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਇਸ ਲੜੀ ਹੇਠ, ਫਸਲ ਬੀਮਾ ਪ੍ਰੀਮੀਅਮ ਬੀਮੇ ਦੀ ਰਕਮ 'ਤੇ ਅਧਾਰਤ ਹੋਵੇਗਾ ਅਤੇ ਸਾਰੇ ਦਾਅਵਿਆਂ ਦਾ ਨਿਪਟਾਰਾ 30 ਦਿਨਾਂ ਦੇ ਅੰਦਰ ਕੀਤਾ ਜਾਵੇਗਾ।  ਮੰਡੀਆਂ ਤੱਕ ਆਸਾਨ ਪਹੁੰਚ ਦੀ ਸਹੂਲਤ ਲਈ ਵੱਡੇ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਪ੍ਰਚੂਨ ਮੰਡੀਆਂ ਸਥਾਪਤ ਕੀਤੀਆਂ ਜਾਣਗੀਆਂ, ਜਿਸ ਨਾਲ ਕਿਸਾਨ ਆਪਣੀ ਉਪਜ ਸਿੱਧੇ ਖਪਤਕਾਰਾਂ ਨੂੰ ਵੇਚ ਸਕਣਗੇ।

ਸਥਾਨਕ ਨਿਵਾਸੀਆਂ ਨਾਲ ਆਪਣੀਆਂ ਮੀਟਿੰਗਾਂ ਦੌਰਾਨ, ਵੜਿੰਗ ਨੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਕਾਂਗਰਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਅਤੇ ਸਮਰਥਨ ਦਾ ਵਾਅਦਾ ਕੀਤਾ। ਜਿੱਥੇ ਉਨ੍ਹਾਂ ਦੇ ਸੰਬੋਧਨ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਉੱਥੇ ਮੌਜੂਦ ਭੀੜ ਨੇ ਉਨ੍ਹਾਂ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

Raja Warring Calls for Vengeance Against BJP at Polls, Promises Major Agricultural Reforms

Avenge the Death of 700 Farmers by Voting for Congress: Warring

Ludhiana 

In a fervent appeal to the people of Punjab, Congress leader Raja Warring urged voters to retaliate against the BJP for the deaths of over 700 farmers by voting for the Congress party. Addressing gatherings in Jagraon and Dakha, Warring outlined the key promises under the party’s ‘Kisan Nyay’ programme, aimed at introducing substantial reforms to support the agricultural sector.

The Congress party has pledged to make the Minimum Support Price (MSP) a legal guarantee, ensuring farmers receive assured prices for their crops. Additionally, Warring promised to eliminate GST on farm implements, making agriculture more affordable for farmers.

A loan waiver commission will be established to ease the financial burdens on farmers, and tailored crop insurance will be introduced to provide comprehensive protection.

“The sacrifice of our farmers will not go in vain.

By voting for Congress, we will ensure that their families are supported and that such tragedies never happen again. Under Kisan Nyay, we will make MSP a legal right and remove GST on farm implements, ensuring that farming becomes a viable livelihood once more,” declared Raja Warring.

The Congress plan also includes the formation of a statutory Commission for Agricultural Costs and Prices (CACP) to ensure fair pricing and timely settlements. Crop insurance premiums will be based on the sum insured, with all claims settled within 30 days.To facilitate easier access to markets, retail markets will be established in large villages and small towns, allowing farmers to sell their produce directly to consumers.

During his meetings with local residents, Warring listened to their concerns and promised swift action and support from the Congress party. His address received an enthusiastic response, with the crowd chanting slogans in favour of him and the Congress party.


राजा वड़िंग ने चुनाव में भाजपा से बदला लेने का आह्वान किया; अहम कृषि सुधारों का वादा किया

कांग्रेस को वोट देकर 700 किसानों की शहादत का बदला लें: वड़िंग

लुधियाना

पंजाब के लोगों से जोरदार अपील में, कांग्रेस नेता राजा वड़िंग ने वोटरों से 700 से अधिक किसानों की शहादत का भाजपा से बदला लेने के लिए कांग्रेस पार्टी को वोट देने की अपील की है। जगराओं और दाखा में सभाओं को संबोधित करते हुए, वड़िंग ने पार्टी के 'किसान न्याय' कार्यक्रम के तहत प्रमुख वादों का जिक्र किया, जिनका उद्देश्य कृषि क्षेत्र का समर्थन करने के लिए पर्याप्त सुधार पेश करना है।

उन्होंने कहा कि कांग्रेस पार्टी ने न्यूनतम समर्थन मूल्य (एमएसपी) को कानूनी गारंटी बनाने का संकल्प लिया है, जिससे किसानों को उनकी फसलों के लिए सुनिश्चित मूल्य मिले। इसके अलावा, वड़िंग ने कृषि उपकरणों पर जीएसटी को खत्म करने का वादा किया, जिससे किसानों के लिए कृषि अधिक किफायती हो जाएगी। इसी तरह, किसानों पर वित्तीय बोझ को कम करने के लिए एक ऋण माफी आयोग की स्थापना की जाएगी और व्यापक सुरक्षा प्रदान करने के लिए फसलीय बीमा पेश किया जाएगा।

राजा वड़िंग ने ऐलान किया, “हमारे किसानों का बलिदान व्यर्थ नहीं जाएगा। कांग्रेस को वोट देकर हम यह सुनिश्चित करेंगे कि उनके परिवारों को सहारा मिले और ऐसी त्रासदी फिर कभी न हो। किसान न्याय के तहत हम एमएसपी को कानूनी अधिकार बनाएंगे और कृषि उपकरणों पर जीएसटी हटाएंगे, ताकि यह सुनिश्चित किया जा सके कि खेती एक बार फिर व्यवहार्य आजीविका बन जाए।”

कांग्रेस की इस योजना में उचित मूल्य निर्धारण और समय पर निपटान सुनिश्चित करने के लिए कृषि लागत और मूल्य के लिए एक वैधानिक आयोग का गठन भी शामिल है। इस क्रम में, फसलीय बीमा प्रीमियम बीमा राशि पर आधारित होगा और सभी दावों का 30 दिनों के भीतर निपटारा किया जाएगा। बाजारों तक आसान पहुंच की सुविधा के लिए बड़े गांवों और छोटे शहरों में खुदरा बाजार स्थापित किए जाएंगे, जिससे किसान अपनी उपज सीधे उपभोक्ताओं को बेच सकेंगे।

इस दौरान स्थानीय निवासियों के साथ अपनी बैठकों के दौरान वड़िंग ने उनकी चिंताओं को सुना और कांग्रेस पार्टी की ओर से तुरंत कार्रवाई और समर्थन का वादा किया। जहां उनके संबोधन को लोगों का भरपूर समर्थन मिला और वहां मौजूद भीड़ ने उनके व कांग्रेस पार्टी के पक्ष में नारे लगाए।

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD