Friday, 26 April 2024

 

 

ਖ਼ਾਸ ਖਬਰਾਂ ਰੂਪਨਗਰ ਪੁਲਿਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ‘ਚ ਸ਼ਾਮਿਲ ਹਮਲਾਵਰਾਂ ਦਾ ਇੱਕ ਸਾਥੀ ਗ੍ਰਿਫ਼ਤਾਰ ਕੀਤਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਦਾ ਕੰਮ ਇਸ ਹਫ਼ਤੇ 'ਚ ਕਰ ਲਿਆ ਜਾਵੇ ਮੁਕੰਮਲ : ਸਾਕਸ਼ੀ ਸਾਹਨੀ ਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨ ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ 72 ਘੰਟਿਆਂ ਵਿਚ ਖਰੀਦੀ ਕਣਕ ਦੀ ਲਿਫਟਿੰਗ 177 ਪ੍ਰਤੀਸ਼ਤ ਦਾ ਅੰਕੜਾ ਟੱਪੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖਰੀਦ ਏਜੰਸੀਆਂ ਨੂੰ ਖਰੀਦੀ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਪੌਦਾ ਲਗਾ ਕੇ ਕੇ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਧਰਤੀ ਦਿਵਸ ਡਿਪਟੀ ਕਮਿਸ਼ਨਰਡਾ. ਸੇਨੂ ਦੁੱਗਲ, ਫਾਜ਼ਿਲਕਾ ਨੇ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਜਲਾਲਾਬਾਦ ਅਨਾਜ ਮੰਡੀ ਦਾ ਦੌਰਾ, ਲਿਫਟਿੰਗ ਨੇ ਫੜੀ ਰਫ਼ਤਾਰ ਮਾਨਵ ਏਕਤਾ ਦਿਵਸ' ਮੌਕੇ ਨਿਰੰਕਾਰੀ ਮਿਸ਼ਨ ਵੱਲੋਂ 296 ਯੂਨਿਟ ਖ਼ੂਨਦਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਵਧਾਉਣ ਲਈ ਸਰਗਰਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ ਏ ਡੀ ਸੀ ਵਿਰਾਜ ਤਿੜਕੇ ਨੇ ਪੀ ਐਨ ਬੀ ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰਾਂ ਨਾਲ ਮੀਟਿੰਗ डिप्टी कमिश्नर कोमल मित्तल ने गेहूं की खरीद व लिफ्टिंग में तेजी लाने संबंधी अधिकारियों व खरीद एजेंसियों को दी हिदायत ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਕਣਕ ਦੀ ਖ਼ਰੀਦ ਤੇ ਲਿਫਟਿੰਗ ’ਚ ਤੇਜ਼ੀ ਲਿਆਉਣ ਦੀ ਹਦਾਇਤ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇ - ਰਾਜੇਸ਼ ਧੀਮਾਨ ਆਰ.ਟੀ.ਓ ਨੇ ਸੈਂਟ ਕਾਰਮਲ ਤੇ ਸਤਲੁਜ ਪਬਲਿਕ ਸਕੂਲ ਦੀਆਂ 6 ਬੱਸਾਂ ਦੇ ਚਲਾਨ ਕੀਤੇ ਤੇ 2 ਨੂੰ ਕੀਤਾ ਇੰਪਾਉਂਡ ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਮਰਾਨ ਖਾਨ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਗਾਈ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ

5 Dariya News

5 Dariya News

5 Dariya News

ਚੰਡੀਗੜ੍ਹ , 18 Oct 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ 'ਤੇ ਪਾਕਿਸਤਾਨ ਸਰਕਾਰ ਵੱਲੋਂ ਲਗਾਈ 20 ਡਾਲਰ ਦੀ ਫੀਸ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ।ਮੁੱਖ ਮੰਤਰੀ ਨੇ ਆਪਣੇ ਟਵੀਟ ਜ਼ਰੀਏ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ, ''ਮੈਂ ਇਮਰਾਨ ਖਾਨ ਨੂੰ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ 'ਤੇ ਲਗਾਈ 20 ਡਾਲਰ ਫੀਸ ਨੂੰ ਮੁਆਫ ਕਰਨ ਦੀ ਅਪੀਲ ਕਰਦਾ ਹਾਂ ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮਾਂ ਬਤੀਤ ਕਰਨ ਵਾਲੇ ਸਥਾਨ ਦੇ 'ਖੁੱਲੇ ਦਰਸ਼ਨ ਦੀਦਾਰ' ਕਰ ਸਕਣ। ਸਮੁੱਚਾ ਸਿੱਖ ਭਾਈਚਾਰਾ ਪਾਕਿਸਤਾਨ ਵੱਲੋਂ ਲਏ ਗਏ ਇਸ ਨੇਕ ਕਦਮ ਲਈ ਧੰਨਵਾਦੀ ਹੋਵੇਗਾ।'' ਇਸ ਉਪਰੰਤ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਗੁਰਦੁਆਰੇ ਜਿਸ ਨੂੰ ਪੂਰੇ ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮਾਂ ਬਤੀਤ ਕਰਨ ਵਾਲੇ ਅਸਥਾਨ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਦੀ ਯਾਤਰਾ ਸਮੁੱਚੀ ਸਿੱਖ ਕੌਮ ਦੇ ਸੁਪਨੇ ਨੂੰ ਸਾਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਫੀਸ ਲਾਗੂ ਕਰਨ ਦੇ ਨਾਲ-ਨਾਲ ਹੋਰ ਸ਼ਰਤਾਂ ਜਿਵੇਂ ਪਾਸਪੋਰਟ ਜ਼ਰੂਰੀ ਅਤੇ ਸ਼ਰਧਾਲੂਆਂ ਵੱਲੋਂ 30 ਦਿਨਾਂ ਪਹਿਲਾਂ ਦਾ ਨੋਟਿਸ ਆਦਿ ਸ਼ਰਧਾਲੂਆਂ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਰੁਕਾਵਟ ਪੈਦਾ ਕਰੇਗੀ। ਇਨ੍ਹਾਂ ਸਰਧਾਲੂਆਂ ਵਿੱਚੋਂ ਬਹੁਤ ਸਾਰੇ ਗਰੀਬ ਹਨ ਜੋ ਇਹ ਫੀਸ ਦੇਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਇਤਿਹਾਸਕ ਗੁਰਦੁਆਰੇ ਦੇ 'ਖੁੱਲੇ ਦਰਸ਼ਨ' ਕਰਨ ਦੇ ਇਕੋ-ਇਕ ਮੌਕੇ ਤੋਂ ਵਾਂਝੇ ਨਾ ਰਹਿਣ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਦਾ ਮੰਤਵ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਨੂੰ ਮੁਫਤ ਐਂਟਰੀ ਦੀ ਸਹੂਲਤ ਪ੍ਰਦਾਨ ਕਰਨਾ ਹੈ ਅਤੇ ਇਹ ਸ਼ਰਤਾਂ ਇਸ ਮੰਤਵ ਦੀ ਪੂਰਤੀ ਵਿਚ ਰੁਕਾਵਟ ਪੈਦਾ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਲਾਂਘੇ ਦੇ ਨਿਰਮਾਣ ਵਿਚ ਸਹਿਮਤੀ ਪ੍ਰਗਟ ਕਰਕੇ ਪਾਕਿਸਤਾਨ ਸਰਕਾਰ ਨੇ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਹੈ ਜਿਸ ਨੂੰ ਪੂਰਾ ਸਿੱਖ ਭਾਈਚਾਰਾ ਸਲਾਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੀਸ ਨੂੰ ਖਤਮ ਕਰ ਕੇ ਆਪਣੇ ਇਸ ਸ਼ਲਾਘਾਯੋਗ ਕਦਮ ਵਿੱਚ ਹੋਰ ਵਾਧਾ ਕਰੇ ਅਤੇ ਸ਼ਰਧਾਲੂਆਂ ਲਈ ਲਗਾਈਆਂ ਸ਼ਰਤਾਂ ਨੂੰ ਖਤਮ ਕਰੇ।

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD