Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਚੱਪੇ ਚੱਪੇ ਤੇ ਰਹੇਗੀ ਪੁਲਿਸ ਦੀ ਨਜ਼ਰ, 37 ਦੋਪਹੀਆਂ ਵਾਹਨਾਂ ਤੇ ਹੋਵੇਗੀ ਗਸਤ

ਸ਼ਹਿਰ ਵਿਚ 5 ਮਿੰਟ ਵਿਚ ਪੁੱਜੇਗੀ ਪੁਲਿਸ ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ

5 Dariya News

5 Dariya News

5 Dariya News

ਸ੍ਰ੍ਰੀ ਮੁਕਤਸਰ ਸਾਹਿਬ , 09 Oct 2019

ਜ਼ਿਲਾ ਪੁਲਿਸ ਵੱਲੋਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਚ ਕੁੱਲ 37 ਦੋਪਹੀਆਂ ਵਾਹਨਾਂ ਤੇ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ ਜੋ ਕਿ ਆਪਣੇ ਇਲਾਕੇ ਦੇ ਚੱਪੇ ਚੱਪੇ ਤੇ ਨਜ਼ਰ ਰੱਖਣਗੇ ਅਤੇ ਸ਼ਹਿਰ ਵਿਚ ਕੋਈ ਵੀ ਘਟਨਾ ਵਾਪਰਨ ਦੇ 5 ਮਿੰਟ ਵਿਚ ਇਹ ਟੁਕੜੀ ਮੌਕੇ ਤੇ ਪੁੱਜੇਗੀ। ਇਹ ਜਾਣਕਾਰੀ ਜ਼ਿਲੇ ਦੇ ਐਸ.ਐਸ.ਪੀ. ਸ: ਰਾਜ ਬਚਨ ਸਿੰਘ ਸੰਧੂ ਨੇ ਇੱਥੇ ਪੀਸੀਆਰ ਮੋਟਰਸਾਈਕਲਾਂ ਨੂੰ ਇਸ ਡਿਊਟੀ ਲਈ ਰਵਾਨਾ ਕਰਨ ਮੌਕੇ ਦਿੱਤੀ।ਐਸ.ਐਸ.ਪੀ. ਸ: ਰਾਜਬਚਨ ਸਿੰਘ ਨੇ ਦੱਸਿਆ ਕਿ ਪੀਸੀਆਰ ਦੇ 10 ਮੋਟਰਸਾਈਕਲ ਸ੍ਰੀ ਮੁਕਤਸਰ ਸਾਹਿਬ ਵਿਖੇ, 10 ਮਲੋਟ ਵਿਖੇ ਅਤੇ 5 ਗਿੱਦੜਬਾਹਾ ਵਿਖੇ ਅਤੇ ਮਹਿਲਾ ਪੁਲਿਸ ਵੋਮੇਨ ਆਰਮਡ ਸਪੈਸ਼ਲ ਪ੍ਰੋਟਕਸ਼ਨ ਸੁਕੈਅਡ, ਦੀਆਂ 5 5 ਟੀਮਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਤੇ 2 ਟੀਮਾਂ ਗਿੱਦੜਬਾਹਾ ਵਿਖੇ ਤਾਇਨਾਤ ਕੀਤੀਆਂ ਗਈਆਂ ਹਨ। ਪੀਸੀਆਰ ਟੀਮਾਂ 24 ਘੰਟੇ ਗਸਤ ਕਰਨਗੀਆਂ ਜਦਕਿ ਮਹਿਲਾ ਟੁਕੜੀਆਂ ਦੀ ਤਾਇਨਾਤੀ ਕੇਵਲ ਦਿਨ ਵੇਲੇ ਹੋਵੇਗੀ। ਉਨਾਂ ਨੇ ਕਿਹਾ ਕਿ ਇਹ ਪੀਸੀਆਰ ਟੀਮਾਂ ਸ਼ਹਿਰ ਵਿਚ ਕਿਸੇ ਵੀ ਘਟਨਾ ਅਥਵਾ ਅਪਰਾਧ ਵਾਲੀ ਥਾਂ ਤੇ 5 ਮਿੰਟ ਵਿਚ ਪੁੱਜਣਗੀਆਂ। ਜਿੱਥੇ ਇਹ ਮੌਕੇ ਤੇ ਜਾ ਕੇ ਸਥਿਤੀ ਨੂੰ ਸੰਭਾਲਣਗੀਆਂ ਅਤੇ ਇਹ ਵੀ ਯਕੀਨੀ ਬਣਾਉਣਗੀਆਂ ਕਿ ਨੇੜਲੇ ਥਾਣੇ ਦੀ ਪੁਲਿਸ ਪੁੱਜਣ ਤੱਕ ਸਬੂਤਾਂ ਨਾਲ ਛੇੜਛਾੜ ਨਾ ਹੋਵੇ। ਜਦ ਨੇੜਲੇ ਥਾਣੇ ਦੀ ਪੁਲਿਸ ਪਾਰਟੀ ਪੁੱਜ ਜਾਵੇਗੀ ਤਾਂ ਇਹ ਉਕਤ ਪੁਲਿਸ ਦਲ ਨੂੰ ਮੌਕਾ ਸੰਭਾਲ ਕੇ ਆਪਣੀ ਡਿਊਟੀ ਤੇ ਆ ਜਾਣਗੀਆਂ। ਜਦ ਕਿ ਮਹਿਲਾ ਟੁਕੜੀਆਂ ਦੀ ਤਾਇਨਾਤੀ ਖਾਸ ਉਨਾਂ ਥਾਂਵਾਂ ਤੇ ਕੀਤੀ ਗਈ ਹੈ ਜਿੱਥੇ ਔਰਤਾਂ ਜਾਂ ਲੜਕੀਆਂ ਦੀ ਆਵਾਜਾਈ ਜਿਆਦਾ ਹੈ। ਉਨਾਂ ਨੇ ਕਿਹਾ ਕਿ ਔਰਤਾਂ ਕਿਸੇ ਵੀ ਮੁਸਕਿਲ ਸਮੇਂ ਸ਼ਕਤੀ ਮੋਬਾਇਲ ਐਪ ਰਾਹੀਂ ਵੀ ਪੁਲਿਸ ਮਦਦ ਪ੍ਰਾਪਤ ਕਰ ਸਕਦੀਆਂ ਹਨ।ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਇੰਨਾਂ ਪੀਸੀਆਰ ਟੁਕੜੀਆਂ ਨੂੰ ਪੁਲਿਸ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ ਅਤੇ ਪੁਲਿਸ ਕੰਟਰੋਲ ਰੂਮ ਵਿਖ ਇੰਨਾਂ ਦੀ ਲਾਈਵ ਲੋਕੇਸ਼ਨ ਪਤਾ ਚਲਦੀ ਰਹੇਗੀ। ਜਦੋਂ ਵੀ ਪੁਲਿਸ ਕੰਟਰੋਲ ਰੂਮ ਨੂੰ ਕੋਈ ਇਤਲਾਹ ਮਿਲੇਗੀ ਤਾਂ ਕੰਟਰੋਲ ਰੂਮ ਤੋਂ ਘਟਨਾ ਸਥਾਨ ਦੇ ਨੇੜੇ  ਦੀ ਪੀਸੀਆਰ ਟੀਮ ਨੂੰ ਸੂਚਿਤ ਕਰਕੇ ਮੌਕੇ ਤੇ ਭੇਜਿਆ ਜਾਵੇਗਾ। ਉਨਾਂ ਨੇ ਕਿਹਾ ਕਿ ਪੁਲਿਸ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਮਹੌਲ ਦੇਣਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸੱਚੀ ਇਤਲਾਹ ਦਿੱਤੀ ਜਾਵੇੇ। ਉਨਾਂ ਨੇ ਦੱਸਿਆ ਕਿ ਪੁਲਿਸ ਦਾ ਨਵਾਂ ਕੰਟਰੋਲ ਰੂਮ ਦਾ ਨੰਬਰ 112 ਹੈ ਅਤੇ ਕਿਸੇ ਵੀ ਅਪਾਤ ਸਥਿਤੀ ਵਿਚ ਪੁਲਿਸ ਮਦਦ ਲਈ ਲੋਕ 112 ਤੇ ਕਾਲ ਕਰ ਸਕਦੇ ਹਨ।ਇਸ ਮੌਕੇ ਐਸ.ਪੀ.ਐਚ. ਸ: ਗੁਰਮੇਲ ਸਿੰਘ ਧਾਲੀਵਾਲ, ਐਸ.ਪੀ. ਕੁਲਵੰਤ ਰਾਏ, ਡੀਐਸਪੀ ਗੁਰਤੇਜ ਸਿੰਘ ਅਤੇ ਹਿਨਾ ਗੁਪਤਾ ਆਦਿ ਵੀ ਹਾਜਰ ਸਨ।

 

Tags: SSP Sri Mukatsar Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD