Friday, 17 May 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ

 

ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪਖਰਿਯਾਲ ਨਿਸ਼ੰਕ ਨੇ ਨੀਂਹ ਦੀਆਂ ਇੱਟਾਂ ਰੱਖ ਕੇ ਕੀਤੀ ਆਈ ਆਈ ਐਮ ਦੀ ਸ਼ੁਰੂਆਤ

ਪੰਜਾਬ ਕੇਂਦਰ ਸਰਕਾਰ ਦੇ ਹਰ ਚੰਗੇ ਫੈਸਲੇ ਨਾਲ ਡਟ ਕੇ ਖੜਦਾ ਹੈ-ਬਾਜਵਾ

5 Dariya News

5 Dariya News

5 Dariya News

ਅੰਮ੍ਰਿਤਸਰ , 07 Oct 2019

ਲੰਮੇ ਸਮੇਂ ਤੋਂ ਆਪਣੀ ਇਮਾਰਤ ਦੀ ਉਡੀਕ ਕਰ ਰਹੇ ਅੰਮ੍ਰਿਤਸਰ ਆਈ. ਆਈ. ਐਮ. ਦੀ ਉਡੀਕ ਅੱਜ ਉਸ ਵੇਲੇ ਪੂਰੀ ਹੋ ਗਈ, ਜਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪਖਰਿਯਾਲ ਨਿਸ਼ੰਕ ਨੇ ਮਾਨਾਵਾਲਾਂ ਸਥਿਤ ਕੈਂਪਸ ਵਿਚ ਭੂਮੀ ਪੂਜ਼ਨ ਮਗਰੋਂ ਨੀਂਹ ਦੀਆਂ ਇੱਟਾਂ ਰੱਖ ਕੇ ਇਸਦੇ ਭਵਨ ਨਿਰਮਾਣ ਦਾ ਕੰਮ ਰਸਮੀ ਤੌਰ ਉਤੇ ਸ਼ੁਰੂ ਕਰਵਾ ਦਿੱਤਾ। ਇਸ ਮੌਕੇ ਬੋਲਦੀ ਰਮੇਸ਼ ਨੇ ਕਿਹਾ ਕਿ ਅੱਜ ਤੋਂ ਕਰੀਬ 4 ਸਾਲ ਪਹਿਲਾਂ ਅਰੁਣ ਜੇਤਲੀ ਨੇ ਇਸ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ ਸੀ, ਪਰ ਇਕ ਏਕੜ ਜ਼ਮੀਨ, ਜੋ ਕਿ ਕੈਂਪਸ ਦੇ ਵਿਚ ਪੈਂਦੀ ਸੀ, ਨਾ ਮਿਲਣ ਕਾਰਨ ਇਸ ਦਾ ਕੰਮ ਰੁੱਕ ਗਿਆ। ਹੁਣ ਇਹ ਜ਼ਮੀਨ ਮਿਲ ਜਾਣ ਕਾਰਨ ਇਮਾਰਤ ਲਈ ਨਕਸ਼ਾ ਤਿਆਰ ਕਰਕੇ ਇਸ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਪੜਾਅ ਲਈ 350 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਅਗਲੇ ਪੜਾਅ ਲਈ ਕਰੀਬ 250 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਉਹ ਵੀ ਲੋੜ ਅਨੁਸਾਰ ਦੇ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਵਿਚ 600 ਵਿਦਿਆਰਥੀਆਂ ਲਈ ਹੋਸਟਲ, 25 ਵਿਦਿਆਰਥੀਆਂ ਲਈ ਘਰ, 90 ਕਰਮਚਾਰੀਆਂ ਲਈ ਰਿਹਾਇਸ਼, ਹਸਪਤਾਲ, ਬੈਂਕ ਆਦਿ ਦੀ ਵਿਵਸਥਾ ਰੱਖੀ ਗਈ ਹੈ। ਉਨਾਂ ਕਿਹਾ ਕਿ ਮੰਤਰਾਲਾ ਹਰ ਮਹੀਨੇ ਇਸ ਦੀ ਪ੍ਰਗਤੀ ਰਿਪੋਰਟ ਲੈਂਦਾ ਰਹੇਗਾ ਅਤੇ ਆਸ ਹੈ ਕਿ ਇਸ ਨੂੰ ਮਿੱਥੇ ਸਮੇਂ ਵਿਚ ਪੂਰਾ ਕਰ ਲਿਆ ਜਾਵੇਗਾ।ਉਨਾਂ ਦੱਸਿਆ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ ਵਿਚ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਅਤੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਰਬ ਧਰਮ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿੱਥੇ ਕਿ ਗੁਰੂ ਨਾਨਕ ਦੀ ਫਲਸਫੀ ਦਾ ਅਧਿਐਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੰਦਨ ਅਤੇ ਕੈਨੇਡਾ ਵਿਚ ਵੀ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਪ੍ਰਚਾਰ-ਪ੍ਰਸਾਰ ਦਾ ਕੰਮ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ ਉਚੇਰੀ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਆਈ. ਆਈ ਐਮ ਦੀ ਕੀਤੀ ਸ਼ੁਰੂਆਤ ਲਈ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਲਈ ਕਰੀਬ 60 ਏਕੜ ਜ਼ਮੀਨ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਹਰ ਚੰਗੇ ਫੈਸਲੇ ਦੀ ਪ੍ਰਸੰਸਾ ਅਤੇ ਹਮਾਇਤ ਕਰਦੀ ਹੈ। ਉਨਾਂ ਕਿਹਾ ਕਿ ਰਾਜ ਦੀ ਤਰੱਕੀ ਲਈ ਕੇਂਦਰ ਤੇ ਰਾਜ ਸਰਕਾਰ ਦੇ ਸਬੰਧ ਚੰਗੇ ਹੋਣੇ ਜ਼ਰੂਰੀ ਹਨ। ਉਨਾਂ ਕਿਹਾ ਕਿ ਮੁਹਾਲੀ ਵਿਚ ਵੀ ਇਸ ਸੰਸਥਾ ਦੀ ਸ਼ਾਖਾ ਖੋਲਣ ਦਾ ਪ੍ਰੋਗਰਾਮ ਹੈ, ਜਿਸ ਨੂੰ ਛੇਤੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੈਨਜਮੈਂਟ ਤਾਂ ਹਰੇਕ ਘਰ, ਸੰਸਥਾ ਦੀ ਲੋੜ ਹੈ ਅਤੇ ਅੱਜ ਦੇਸ਼ ਵੀ ਜਿਸ ਸੰਕਟ ਵਿਚ ਫਸਿਆ ਹੈ, ਉਸ ਨੂੰ ਵੀ ਚੰਗੀ ਮੈਨਜਮੈਂਟ ਨਾਲ ਹੀ ਕੱਢਿਆ ਜਾ ਸਕਦਾ ਹੈ।ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਜਿੱਥੇ ਧੰਨਵਾਦ ਕੀਤਾ ਉਥੇ ਕਿਹਾ ਕਿ ਇਕ ਏਕੜ ਜ਼ਮੀਨ ਵਾਲਾ ਕੰਮ ਵੀ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ ਰੁਕਿਆ ਸੀ ਅਤੇ ਜਿਸ ਦਿਨ ਡਾਇਰੈਕਟਰ ਦੀ ਨਿਯੁਕਤੀ ਕੇਂਦਰ ਸਰਕਾਰ ਨੇ ਕਰ ਦਿੱਤੀ, ਉਸ ਦਿਨ ਤੋਂ ਹੀ ਇਹ ਕੰਮ ਹੱਲ ਹੋਣਾ ਸ਼ੁਰੂ ਹੋ ਗਿਆ ਸੀ। ਉਨਾਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬਣਾਈ ਸੀ, ਨੂੰ ਰਾਜ ਦੀ ਤਰੱਕੀ ਲਈ ਕੇਂਦਰੀ ਦਰਜਾ ਦੇਣ ਦੀ ਮੰਗ ਕੀਤੀ। ਉਨਾਂ ਇਸ ਤੋਂ ਇਾਲਵਾ ਅੰਮ੍ਰਿਤਸਰ ਤੋਂ ਹੀਥਰੋ ਅਤੇ ਟੋਰਾਟੋਂ ਲਈ ਉਡਾਨਾਂ ਸ਼ੁਰੂ ਕਰਨ ਦੀ ਵਕਾਲਤ ਵੀ ਕੀਤੀ। ਇਸ ਮੌਕੇ ਚੇਅਰਮੈਨ ਸ੍ਰੀ ਸੰਜੈ ਗੁਪਤਾ ਅਤੇ ਡਾਇਰੈਕਟਰ ਪ੍ਰੋ. ਨਾਗਾਰਾਜਨ ਰਾਮਾਮੂਰਥੀ ਨੇ ਵੀ ਸੰਬੋਧਨ ਕੀਤਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਡਿਪਟੀ ਕਮਿਸ਼ਨਰ ਸ ਸ਼ਿਵਦੁਲਾਰ ਸਿੰਘ ਢਿਲੋਂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਐਸ ਪੀ ਦਿਹਾਤੀ ਸ੍ਰੀ ਵਿਕਰਮਜੀਤ ਦੁੱਗਲ ਅੰਮ੍ਰਿਤਸਰ ਵੀ ਹਾਜ਼ਰ ਸਨ।

 

Tags: Ramesh Pokhriyal Nishank , Tript Rajinder Singh Bajwa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD