ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਸੰਤ ਸਮਾਜਰ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ 550 ਸਾਲਾ ਸਤਾਬਦੀ ਦਿਵਸ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਖੁੱਲੇ ਲਾਂਘੇ ਅਤੇ ਅਮਨ ਸ਼ਾਂਤੀ ਲਈ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਸੰਪਰਾਦਾਵਾਂ ਦੇ ਮੁੱਖੀਆਂ, ਵੱਖ ਵੱਖ ਧਾਰਮਿਕ, ਸਿਆਸੀ, ਸਮਾਜ ਸੇਵੀ ਤੇ ਰਾਜਨਂਤਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਨੇ ਸਿਰਕਤ ਕੀਤੀ। ਇਸ ਧਾਰਮਿਕ ਸਮਾਗਮ ਮੌਕੇ ਵੱਖ ਵੱਖ ਕੀਰਤਨੀ ਜਥਿਆ ਵੱਲੋ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਵੱਲੋ ਸਮੂਹ ਹਾਜਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕਰਤਾਰਪੁਰ ਸਾਹਿਬ ਲਾਂਘੇ ਦੇ ਸੁੱਖੀ ਸਾਂਦੀ ਖੁੱਲਣ ਅਤੇ ਅਮਨ ਸਾਂਤੀ ਲਈ ਅਰਦਾਸ ਦੀ ਆਰੰਭਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਬੇ ਨਾਨਕ ਨੂੰ ਮੁੱੜਕੇ ਇਸ ਧਰਤੀ ਤੇ ਲਿਆਉਣਾ ਹੈ ਤਾਂ 550 ਸਤਾਬਦੀ ਦਿਵਸ ਸਾਨੂੰ ਆਪਣੇ ਵਿੱਚੋ ਮੇਰ ਤੇਰ ਮੁਕਾ ਕੇ ਇੱਕ ਮੰਚ ਤੇ ਇਕੱਠੇ ਹੋ ਮਨਾਉਣਾ ਚਾਹੀਦ ਹੈ।ਇਸ ਮੌਕੇ ਪੰਜਾਬ ਸਰਕਾਰ ਵੱਲੋ ਪੁੱਜੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਸੀ ਬੜੇ ਖੁਸ ਕਿਸਮਤ ਹਾਂ ਜੋ ਸਾਨੂੰ ਸਾਰਿਆ ਨੂੰ ਇਹ ਸਤਾਬਦੀ ਦਿਹਾੜਾਂ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉ ਇਕੱਠੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਤੁਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹ ਸਮਾਗਮ ਮਨਾਉਣ ਲਈ ਮੇਰੀ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਡਿਉਟੀ ਲਗਾਈ ਗਈ ਹੈ।ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਸੰਗਲਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਈਆਂ ਸੰਗਤਾਂ ਤੇ ਸੰਤਾਂ ਮਹਾਪੁਰਖਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਅੱਜ ਬਾਬਾ ਸਰਬਜੋਤ ਸਿੰਘ ਬੇਦੀ ਨੇ ਇਸ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਜੋ ਅੱਜ ਸੰਤ ਸਮਾਜ ਦੇ ਚਰਨ ਪਵਾਏ ਹਨ ਮੇਰੇ ਕੋਲ ਉਹ ਸਬਦ ਨਹੀ ਹਨ ਜਿਨ੍ਹਾਂ ਸਬਦਾਂ ਨਾਲ ਮੈ ਇਨ੍ਹਾਂ ਸੰਤਾਂ ਮਹਾਪੁਰਸ਼ਾਂ ਦਾ ਧੰਨਵਾਦ ਕਰ ਸਕਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲਣ ਵਿੱਚ ਜੋ ਸਭ ਤੋ ਵੱਧ ਯੋਗਦਾਨ ਹੈ ਤਾਂ ਉਹ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਤੇ ਉਨ੍ਹਾਂ ਦੀ ਸੰਸਥਾ ਹੈ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿ ਪੰਜਾਬ ਸਰਕਾਰ ਵੱਲੋ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਵਿੱਚ ਕੋਈ ਕਸਰ ਨਹੀ ਛੰਡੀ ਜਾਵੇਗੀ ਤੇ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ ਤੇ ਗੁਰਪੁਰਬ ਸਮਾਗਮ ਪੰਦਾਬ ਸਰਕਾਰ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਏਗੀ।ਇਸ ਮੌਕੇ ਪੰਜਾਬ ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾਂ ਨੇ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਵਧਾਈ ਦਿੰਦਿਆ ਹੋਇਆ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਕਿਰਤ ਕਰੋ ਵੰਡ ਛਕੋ ਦੀ ਫਲਾਸਫੀ ਨੂੰ ਸਮਝਦਿਆ ਹੋਇਆ ਪੰਥ ਦੇ ਦੋਖੀਆਂ ਤੋ ਦੂਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਹਾਜਰ ਵੱਖ ਵੱਖ ਸੰਪਰਦਾਵਾਂ, ਨਿਹੰਗ ਜਥੇਬੰਦੀਆਂ, ਗਰਮ ਖਿਆਲੀ ਆਗੂਆਂ, ਸੰਤ ਮਹਾਪੁਰਖਾਂ ਨੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿਥੇ ਵੀ ਉਨ੍ਹਾਂ ਦੀ ਡਿਉਟੀ ਲਗਾਉਣਗੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਰਵੀਇੰਦਰ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ 1920, ਜਥੇਦਾਰ ਅਮਰੀਕ ਸਿੰਘ ਸਾਹਪੁਰ ਮੈਬਰ ਅੰਤ੍ਰਿੰਗ ਕਮੇਟੀ, ਜਥੇਦਾਰ ਵੱਸਣ ਸਿੰਘ ਜਫਰਵਾਲ ਪ੍ਰਧਾਨ ਜਨਰਲ ਜੁਨਾਟਿੰਡ, ਮਾਸਟਰ ਜੋਹਲ ਸਿੰਘ ਸਾਬਕਾ ਐਮ ਐਲ ਏ, ਜਥੇਦਾਰ ਨਿਰਮਲ ਸਿੰਘ ਪ੍ਰਧਾਨ ਚੀਫ ਖਾਲਸਾ ਦਿਵਾਨ, ਜਥੇਦਾਰ ਸੇਵਾ ਸਿੰਘ ਸੇਖਵਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਟਕਸਾਲੀ, ਕੁਲਤਾਰ ਸਿੰਘ ਐਮ ਐਲ ਏ ਕੋਟਕਪੂਰਾ, ਐਡਵੋਕੇਟ ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੋਸਲ,ਭਾਈ ਸੁਖਵਿੰਦਰ ਸਿੰਘ ਸਰਸ਼ਾ, ਭਾਈ ਮੌਹਕਮ ਸਿੰਘ, ਸੁਖਪਾਲ ਸਿੰਘ ਗੁਨਿਆਣਾ ਏਕ ਨੂਰ ਖਾਲਸਾ ਫੌਜ, ਜਥੇਦਾਰ ਬਾਬਾ ਗੁਰਦੇਵ ਸਿੰਘ ਹਰੀਆਂ ਵੇਡਲਾ ਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮ ਪੁਰਾ ਖੇੜਾ, ਸੰਤ ਬਾਬਾ ਕਰਮਜੀਤ ਸਿੰਘ ਮੁੱਖੀ ਸੇਵਾ ਪੰਥਹ ਸੰਪਰਦਾਏ, ਸੰਤ ਗਿਆਨੀ ਗੁਰਮੀਤ ਸਿੰਘ ਠੋਸਿਆ ਵਾਲੇ, ਸੰਤ ਬਾਬਾ ਹਰਜਿੰਦਰ ਸਿੰਘ ਜੋਹਲਾ ਵਾਲੇ, ਸੰਤ ਬਾਬਾ ਰਣਜੀਤ ਸਿੰਘ ਸੇਵਾ ਪੰਥੀ ਗੋਨਿਆਣਾ, ਸੰਤ ਬਾਬਾ ਅਮਰ ਸਿੰਘ ਰਾੜਾ ਸਾਹਿਬ, ਸੰਤ ਬਾਬਾ ਬਲਵੰਤ ਸਿੰਘ, ਸੰਤ ਬਾਬਾ ਜਸਦੇਵ ਸਿੰਘ ਲੋਹਟਬੰਦੀ ਵਾਲੇ, ਸੰਤ ਬਾਬਾ ਨਿਰਮਲ ਦਾਸ ਜੋੜਿਆ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲ, ਬਾਬਾ ਸੁਬੇਗ ਸਿੰਘ ਗੋਇਦਵਾਲ ਸਾਹਿਬ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਜੀਤ ਸਿੰਘ ਭੋਮਾ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਸੂਬਾ ਅਮਰੀਕ ਸਿੰਘ ਨਾਮਧਾਰੀ, ਸੰਤ ਬਾਬਾ ਨਰਿੰਦਰ ਸਿੰਘ ਕੈਂਡ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਸੁਲਤਾਨਪੁਰ ਲੋਧੀ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲੇ, ਸੰਤ ਬਾਬਾ ਭੋਲਾ ਸਿੰਘ ਬੱਡੂਵਾਲ ਵਾਲੇ, ਸੰਤ ਬਾਬਾ ਈਸਰ ਸਿੰਘ, ਸੰਤ ਬਾਬਾ ਤੇਗਾ ਸਿੰਘ, ਜਥੇਦਾਰ ਪਿੱਪਲ ਸਿੰਘ, ਰਣਜੀਤ ਸਿੰਘ ਲੰਗੇਆਣਾ, ਸੰਤ ਬਾਬਾ ਦਿਆ ਸਿੰਘ ਟਾਹਲੀ ਸਾਹਿਬ। ਸੰਤ ਬਾਬਾ ਹਰਦੇਵ ਸਿੰਘ, ਸੰਤ ਬਾਬਾ ਦਲਜੀਤ ਸਿੰਘ ਬੜੂ ਸਾਹਿਬ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾਂ ਨਿਰਮਲ ਸੰਪਰਦਾਏ ਸ: ਗੁਰਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਧਾਰੀਵਾਲ ਪ੍ਰਧਾਨ ਮਾਝਾ ਜੋਨ ਆਮ ਆਦਮੀ ਪਾਰਟੀ, ਗੁਰ੍ਰਪੀਤ ਸਿੰਘ ਕਲਕੱਤਾ, ਸੰਤ ਬਾਬਾ ਅਵਤਾਰ ਸਿੰਘ ਧੂਲ ਪਿੰਡ ਵਾਲੇ, ਬਹਾਬਾ ਅਮਰਜੀਤ ਸਿੰਘ ਨਾਨਕਸਰ ਠਾਠ ਧਰਮਕੋਟ, ਸੰਤ ਗਿਆਨੀ ਪਾਲ ਸਿੰਘ ਲੋਹੀਆ ਨਿਰਮਲ ਸੰਪਰਦਾਏ, ਸੰਤ ਬਾਬਾ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ, ਸੰਤ ਬਾਬਾ ਅਜਵਿੰਦਰ ਸਿੰਘ ਰਾੜਾ ਸਾਹਿਬ, ਸੰਤ ਬਾਬਾ ਬਲਕਾਰ ਸਿੰਘ ਭਾਗੋ ਕੇ ਵਾਲੇ, ਸੰਤ ਸਵਿੰਦਰ ਸਿੰਘ ਪ੍ਰਧਾਨ ਵਿਸਵ ਨਾਮਧਾਰੀ ਸੰਗਤ ਭੈਣੀ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਇਸ ਮੌਕੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਕਰਵਾਏ ਗਏ ਕਰਤਾਰਪੁਰ ਦੇ ਲਾਂਘੇ ਤੇ 550 ਸਾਲਾ ਸਤਾਬਦੀ ਸਮਾਗਮ ਨੂੰ ਸਮਰਪਿਤ ਸਰਬ ਧਰਮ ਅਰਦਾਸ ਸਮਾਗਮ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਤੇ ਮੇਲਿਆ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਤਾਬਦੀ ਦਿਹਾੜੇ ਨੂੰ ਸਮਰਪਿਤ 'ਨਨਕਾਣਾ ਦੇਖਣ ਨੂੰ' ਸਿੰਗਲ ਆਡੀਓ ਤੇ ਵੀਡੀਓ ਟਰੈਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਬੇਦੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਖ ਧਰਮਾਂ ਦੇ ਸੰਤਾਂ ਮਹਾਪੁਰਸ਼ਾ ਵੱਲੋ ਰੀਲੀਜ਼ ਕੀਤਾ ਗਿਆ।