Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਡੀਸੀ ਬਣਨ ਦਾ ਸੁਪਨਾ ਦੇਖਣ ਵਾਲੀ ਗੰਭੀਰ ਬਿਮਾਰੀ ਤੋਂ ਪੀੜਿਤ 15 ਸਾਲਾਂ ਦੀ ਬੱਚੀ ਦੀ ਇੱਛਾ ਕੀਤੀ ਪੂਰੀ

ਇਕ ਦਿਨ ਲਈ ਕਰਵਾਇਆ ਡੀਸੀ ਹੋਣ ਦਾ ਅਹਿਸਾਸ

5 Dariya News

5 Dariya News

5 Dariya News

ਫਿਰੋਜ਼ਪੁਰ , 13 Sep 2019

Last updated on: Sep 13, 2019, 00:00 IST

ਲੋਕੋਮਟਰ ਨਾਮ ਦੀ ਗੰਭੀਰ ਬਿਮਾਰੀ ਤੋਂ ਪੀੜਤ 15 ਸਾਲਾਂ ਦੀ ਦਸਵੀਂ ਕਲਾਸ ਦੇ ਟਾਪਰ ਵਿਦਿਆਰਥਣ ਅਨਮੋਲ ਬੇਰੀ ਦੀ ਡੀਸੀ ਬਣਨ ਦੀ ਇੱਛਾ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਸਪੈਸ਼ਲ ਬੱਚੀ ਨੂੰ ਇੱਕ ਦਿਨ ਦਾ ਡੀਸੀ ਹੋਣ ਦਾ ਅਹਿਸਾਸ ਕਰਵਾ ਕੇ ਪੂਰੀ ਕੀਤੀ। ਡਿਪਟੀ ਕਮਿਸ਼ਨਰ ਅਨਮੋਲ ਨੂੰ ਲੈਣ ਲਈ ਖੁਦ ਬੈਂਕ ਕਲੋਨੀ ਸਥਿਤ ਉਸ ਦੇ ਘਰ ਪਹੁੰਚੇ ਅਤੇ ਡੀਸੀ ਦੀ ਸਰਕਾਰੀ ਗੱਡੀ ਵਿਚ ਬਿਠਾ ਕੇ ਉਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਲੈ ਕੇ ਆਏ। ਇਥੇ ਬੱਚੀ ਦੇ ਸੁਆਗਤ ਲਈ ਰੈੱਡ ਕਾਰਪਟ ਵਿਛਾਇਆ ਗਿਆ ਸੀ ਉਥੇ ਹੀ ਸਮੂਹ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਫੁੱਲਾ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਡਿਪਟੀ ਕਮਿਸ਼ਨਰ ਨੇ ਅਨਮੋਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਲਈ ਬੇਟੀ ਬਚਾਓ ਬੇਟੀ ਪੜਾਓ ਦਾ ਬਰੈਂਡ ਅੰਬੇਸਡਰ ਨਿਯੁਕਤ ਕਰਨ ਦੀ ਵੀ ਘੋਸ਼ਣਾ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਮੋਲ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹੈ ਜਿਸ ਦੀ ਵਜਾ ਨਾਲ ਉਸ ਦੇ ਸ਼ਰੀਰ ਦਾ ਵਿਕਾਸ ਰੁੱਕ ਗਿਆ ਹੈ ਲੜਕੀ ਦੀ ਲੰਭਾਈ 2 ਫੁੱਟ 8 ਇੰਚ ਹੈ ਪਰ ਪੜਾਈ ਲਿਖਾਈ ਦੇ ਮਾਮਲੇ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਦਸਵੀਂ ਕਲਾਸ ਵਿਚ ਉਹ 85.6 ਫੀਸਦੀ ਅੰਕਾਂ ਨਾਲ ਟਾੱਪਰ ਰਹੀ ਹੈ ਨੋਂਵੀ ਕਲਾਸ ਵਿਚ ਉਸ ਨੇ 95.03 ਫੀਸਦੀ ਅੰਕ ਪ੍ਰਾਪਤ ਕੀਤੇ ਸਨ ਅਤੇ ਹੁਣ ਉਹ ਗਿਆਰਵੀਂ ਕਲਾਸ ਵਿਚ ਆਰਐਸਡੀ ਰਾਜ ਰਤਨ ਪਬਲਿਕ ਸਕੂਲ ਵਿਚ ਪੜਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ ਉਹ ਜਦੋਂ ਇਸ ਸਕੂਲ ਵਿਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਨ ਗਏ ਸਨ ਤਾਂ ਉਥੇ ਇਸ ਬੱਚੀ ਨਾਲ ਮੁਲਾਕਾਤ ਕੀਤੀ ਸੀ ਤੇ ਬੱਚੀ ਦੇ ਬਾਰੇ ਵਿਚ ਪੁੱਛਣ ਤੇ ਪ੍ਰਿੰਸੀਪਲ ਨੇ ਉਸ ਦੀ ਬਿਮਾਰੀ ਬਾਰੇ ਡੀਸੀ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਹੁਣ ਤੱਕ ਉਸ ਦੀਆਂ 4 ਸਰਜਰੀਆਂ ਹੋ ਚੁਕੀਆਂ ਹਨ।ਡੀਸੀ ਨੇ ਅਨਮੋਲ ਨਾਲ ਗੱਲਬਾਤ ਦੋਰਾਨ ਪੁੱਛਿਆ ਕਿ ਉਹ ਵੱਡੀ ਹੋ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਨੇ ਦੱਸਿਆ ਕਿ ਉਹ ਆਈ.ਏ.ਐਸ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਸੁਪਨੇ ਦੇ ਨੇੜੇ ਲੈ ਕੇ ਜਾਣ ਵਿਚ ਮਦਦ ਕਰ ਸਕਦੇ ਹਨ। ਜਿਸ ਦੇ ਤਹਿਤ ਉਹ ਉਸ ਨੂੰ ਇੱਕ ਦਿਨ ਲਈ ਡੀਸੀ ਹੋਣ ਦਾ ਅਹਿਸਾਸ ਕਰਵਾਉਣਗੇ। 

ਡੀਸੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦੇਣਗੇ। ਸ਼ੁਕਰਵਾਰ ਨੂੰ ਡੀਸੀ ਚੰਦਰ ਗੈਂਦ ਨੂੰ ਅਨਮੋਲ ਬੇਰੀ ਨੂੰ ਡੀਸੀ ਹੋਣ ਦਾ ਅਹਿਸਾਸ ਕਰਵਾਇਆ।ਡੀਸੀ ਦਫਤਰ ਵਿਚ ਅਨਮੋਲ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ ਦੇ ਨਾਲ ਕੁਰਸੀ ਤੇ ਬਿਠਾਇਆ ਗਿਆ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਬੇਹਦ ਨੇੜੇ ਤੋਂ ਦਿਖਾਇਆ ਗਿਆ।  ਇਸ ਦੌਰਾਨ ਕਈ ਫੋਨ ਕਾਲਸ ਵੀ ਅਟੈਂਡ ਕੀਤੇ ਜੋ ਕਿ ਖਾਸ ਤੌਰ ਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਉਸ ਨੂੰ ਵਧਾਈ ਦੇਣ ਲਈ ਆਏ ਸੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਨੂੰ ਲੈ ਕੇ ਜਦੋਂ ਅਨਮੋਲ ਤੋਂ ਉਸ ਦੀ ਪਹਿਲ ਪੁੱਛੀ ਤਾਂ ਉਸ ਨੇ ਕਈ ਮੁੱਦਿਆਂ ਬਾਰੇ ਦੱਸਿਆ। ਅਨਮੋਲ ਨੇ ਪੰਜ ਸੁਝਾਅ ਦਿੱਤੇ ਤੇ ਕਿਹਾ ਉਹ ਚਾਹੁੰਦੀ ਹੈ ਕਿ ਇਨ੍ਹਾਂ ਮਸਲਿਆਂ ਤੇ ਜਲਦ ਤੋਂ ਜਲਦ ਕੰਮ ਹੋਣਾ ਚਾਹੀਦਾ ਹੈ। ਡੀਸੀ ਨੇ ਅਨਮੋਲ ਬੇਰੀ ਦੇ ਸਾਰੇ ਸੁਝਾਅ ਸਬੰਧਿਤ ਵਿਭਾਗਾਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ। ਅਨਮੋਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਕੰਮ ਹੋਣਾ ਚਾਹੀਦਾ ਹੈ, ਜਿਸ ਤੇ ਮੌਕੇ ਤੇ ਮੌਜੂਦ ਨਗਰ ਕੌਂਸਲ ਦੇ ਈਓ ਨੇ ਦੱਸਿਆ ਕਿ ਇਸ ਲਈ ਟੈਂਡਰ ਲਗ ਚੁੱਕੇ ਹਨ ਤੇ 30 ਦਿਨਾਂ ਤੋ ਸ਼ਹਿਰ ਦੀਆਂ ਸੜਕਾਂ ਹਾਈ ਕੁਆਲਟੀ ਦੀਆਂ ਬਣਾਈਆਂ ਜਾਣਗੀਆਂ। ਇਸ ਤੋਂ ਬਾਅਦ ਅਨਮੋਲ ਨੇ ਪਲਾਸਿਟਕ ਬੈਨ ਕਰਨ ਅਤੇ ਸਾਫ ਸਫਾਈ ਨੂੰ ਬਿਹਤਰ ਕਰਨ ਅਤੇ ਬੇਸਹਾਹਰਾ ਪਸ਼ੂਆਂ ਦੇ ਮਸਲੇ ਤੇ ਕਦਮ ਉਠਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਸਹਾਰਾ ਪਸ਼ੂਆਂ ਦੇ ਮਸਲੇ ਤੇ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ, ਜਿਸ ਤਹਿਤ ਸਹੀ ਜਗ੍ਹਾਂ ਦੀ ਤਲਾਸ਼ ਕਰਕੇ ਵੱਡੀ ਗਊਂਸ਼ਾਲਾ ਬਣਾਈ ਜਾਵੇਗੀ, ਜਿਸ ਨਾਲ ਇਸ ਸਮੱਸਿਆ ਦਾ ਹਲ ਹੋਵੇਗਾ। ਅਨਮੋਲ ਨੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਖੇਤਰ ਵਿਚ ਸਭ ਤੋਂ ਚੰਗਾ ਕੰਮ ਚਲ ਰਿਹਾ ਹੈ। ਬੱਚੀ ਨੇ ਪੰਜਾਬ ਸਰਕਾਰ ਵੱਲੋਂ ਜਣਹਿਤ ਦੇ ਮੁੱਦਿਆ ਤੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਰਾਇਆ।ਅਨਮੋਲ ਦੀ ਹੋਸਲਾ ਅਫਜਾਈ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖਾਸ ਤੌਰ ਤੇ ਡੀਸੀ ਦਫਤਰ ਵਿਖੇ ਪਹੁੰਚੇ। ਉਨ੍ਹਾਂ ਸ਼ਰੀਰਕ ਤੌਰ ਤੇ ਕਮਜੋਰ ਹੋਣ ਦੇ ਬਾਵਜੂਦ ਅਨਮੋਲ ਦੇ ਜਜਬੇ ਆਪਣੇ ਸੁਪਨੇ ਨੂੰ ਸਕਾਰ ਕਰਨ ਦੀ ਲਗਨ ਅਤੇ ਪੜਾਈ ਵਿਚ ਚੰਗੀ ਪ੍ਰਫਾਰਮੈਂਸ ਦੇ ਲਈ ਅਨਮੋਲ ਨੂੰ ਸਨਮਾਨਿਤ ਵੀ ਕੀਤਾ। ਵਿਧਾਇਕ ਪਿੰਕੀ ਨੇ ਕਿਹਾ ਕਿ ਬੱਚੀ ਦੀ ਮਦਦ ਲਈ ਉਹ ਹਰ ਦਮ ਤਿਆਰ ਹੈ। ਇਸ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡੀਸੀ ਚੰਦਰ ਗੈਂਦ ਦੇ ਨਾਲ ਪੈੱਸ ਕਲੱਬ ਪਹੁੰਚੀ ਜਿੱਥੇ ਵਿਧਾਇਕ ਅਤੇ ਡੀਸੀ ਦੇ ਨਾਲ ਅਨਮੋਲ ਨੇ ਪ੍ਰੈਸ ਕੱਲਬ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। 

 

Tags: DC Ferozepur , Parminder Singh Pinky

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD