ਐਸ.ਐਸ.ਪੀ. ਫਰੀਦਕੋਟ ਰਾਜਬਚਨ ਸਿੰਘ ਸੰਧੂ, ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋ ਨਸ਼ੇ ਦੇ ਸੁਦਾਗਰਾਂ ਨੂੰ ਗ੍ਰਿਫਤਾਰ ਕਰਨ ਲਈ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ । ਇਸ ਮੁਹਿੰਮ ਤਹਿਤ ਸ੍ਰੀ ਸੇਵਾ ਸਿੰਘ ਮੱਲ੍ਹੀ, ਪੀਪੀਐਸ, ਐਸ.ਪੀ.(ਡੀ), ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸਰਦਾਇਕ ਨਾਕਾਬੰਦੀਆਂ/ਗਸ਼ਤਾ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੂੰ ਇਸ ਮੁਹਿੰਮ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਸ:ਥਾ: ਪਰਵਿੰਦਰ ਸਿੰਘ, ਸੀ.ਆਈ.ਏ. ਸਟਾਫ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ ਬੱਸ ਅੱਡਾ ਮੌਜੂਦ ਸੀ ਤਾਂ ਇਨ੍ਹਾਂ ਪਾਸ ਖੁਫੀਆ ਇਤਲਾਹ ਮਿਲੀ ਕਿ ਰਾਜੇਸ਼ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਗਲੀ ਨੰ:4, ਗੁਰੂ ਨਾਨਕ ਕਾਲੌਨੀ, ਫਰੀਦਕੋਟ ਆਪਣੀ ਮੈਡੀਕਲ ਵਾਲੀ ਦੁਕਾਨ ਜੋ ਤਲਵੰਡੀ ਚੌਕ ਫਰੀਦਕੋਟ ਵਿੱਚ ਹੈ ਪਰ ਨਸ਼ੀਲੀਆਂ ਗੋਲੀਆਂ, ਟੀਕੇ, ਦਵਾਈਆਂ ਵੇਚਣ ਦਾ ਧੰਦਾ ਕਰਦਾ ਹੈ, ਜਿਸ ਦੀ ਦੁਕਾਨ ਅਤੇ ਘਰ ਪਰ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਟੀਕੇ, ਦਵਾਈਆਂ ਅਤੇ ਡਰੱਗ ਮਨੀ ਬ੍ਰਾਮਦ ਹੋ ਸਕਦੀ ਹੈ । ਜਿਸ ਤੇ ਸ੍ਰੀ ਗੁਰਪ੍ਰੀਤ ਸਿੰਘ, ਪੀਪੀਐਸ ਡੀ.ਐਸ.ਪੀ.(ਸ.ਡ.), ਫਰੀਦਕੋਟ, ਇੰਸਪੈਕਟਰ ਇਕਬਾਲ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਵੱਲੋ ਸਮੇਤ ਪੁਲਿਸ ਪਾਰਟੀ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਨੂੰ ਨਾਲ ਕੇ ਫਰੈਡਜ ਮੈਡੀਕਲ ਏਜੰਸੀ ਫਰੀਦਕੋਟ ਤੇ ਰੇਡ ਕੀਤਾ ਅਤੇ ਰਾਜੇਸ਼ ਕੁਮਾਰ ਨੂੰ ਕਾਬੂ ਕਰਕੇ ਇਸ ਦੀ ਹਾਜ਼ਰੀ ਵਿੱਚ ਇਸ ਦੀ ਦੁਕਾਨ ਅਤੇ ਘਰ ਦੀ ਤਲਾਸ਼ੀ ਕਰਨ ਨਿਮਨ-ਲਿਖਤ ਅਨੁਸਾਰ ਨਸ਼ੀਲੀਆਂ ਗੋਲੀਆਂ, ਟੀਕਿਆਂ, ਦਵਾਈਆਂ ਅਤੇ ਡਰੱਗ ਮਨੀ ਦੀ ਬ੍ਰਾਮਦਗੀ ਕੀਤੀ ਗਈ:
ਨਸ਼ੀਲੀਆਂ ਗੋਲੀਆਂ 68400,ਨਸ਼ੀਲੇ ਟੀਕੇ 119,ਨਸ਼ੀਲੀ ਦਵਾਈਆਂ ਦੀਆਂ ਸ਼ੀਸ਼ੀਆਂ 30, ਕਰੰਸੀ ਗਿਨਣ ਵਾਲੀ ਮਸ਼ੀਨ01, ਸੋਨੇ ਦੇ ਜੇਵਰਾਤ(ਜੋ ਕਿ ਲੋਕਾਂ ਪਾਸੋ ਗਹਿਣੇ ਰੱਖੇ ਹੋਏ ਹਨ) 89 ਗ੍ਰਾਮ ਮਲੀਤੀ 3,30,000/-ਰੁਪਏ, ਡਰੱਗ ਮਨੀ 87,59,000/-+ 3,30,000/-(ਸੋਨੇ ਦੀ ਕੀਮਤ ਕੁੱਲ 90,89,000/-)
ਇਸ ਸਬੰਧੀ ਦੋਸ਼ੀ ਰਾਜੇਸ਼ ਕੁਮਾਰ ਦੇ ਖਿਲਾਫ ਮੁ:ਨੰ:209 ਮਿਤੀ 27-08-2019 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ।ਰਾਜੇਸ਼ ਕੁਮਾਰ ਪਾਸੋ ਉਸ ਦੇ ਡਰੱਗ ਸਪਲਾਇਰ ਨਾਲ ਲਿੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ। ਭਾਰੀ ਮਾਤਰਾ ਵਿੱਚ ਬ੍ਰਾਮਦ ਕੀਤੀ ਗਈ ਡਰੱਗ ਮਨੀ ਬਾਰੇ ਇੰਨਕਮ ਟੈਕਸ ਵਿਭਾਗ ਨੁੰ ਸੂਚਿਤ ਕੀਤਾ ਜਾਵੇਗਾ । ਜੋ ਫਾਰਮਾਸਿਸਟ ਦਾ ਲਾਇਸੰਸ ਸੋਨੂੰ ਚਾਵਲਾ ਦੇ ਨਾਮ ਪਰ ਹੈ, ਉਸ ਬਾਰੇ ਵੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਕੇਸ ਵਿੱਚ ਹੋਰ ਦੋਸ਼ੀਆਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਰਾਜੇਸ਼ ਕੁਮਾਰ ਦੇ ਖਿਲਾਫ ਪਹਿਲਾਂ ਵੀ ਨਿਮਨ-ਲਿਖਤ ਅਨੁਸਾਰ ਮੁਕੱਦਮੇ ਦਰਜ ਹਨ:-
1. ਮੁ:ਨੰ:170 ਮਿਤੀ 25-07-2016 ਅ/ਧ 22/61/85 ਐਨ.ਡੀ.ਪੀ.ਐਸ.ਅੇਕਟ ਥਾਣਾ ਸਿਟੀ ਫਰੀਦਕੋਟ।
2. ਮੁ:ਨੰ:16 ਮਿਤੀ 21-03-2017 ਅ/ਧ 22/61/85 ਐਨ.ਡੀ.ਪੀ.ਐਸ.ਅੇਕਟ ਥਾਣਾ ਸਾਦਿਕ।
3. ਮੁ:ਨੰ:111 ਮਿਤੀ 09-05-2011 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਫਰੀਦਕੋਟ।
4. ਮੁ:ਨੰ:167 ਮਿਤੀ 18-07-2019 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਫਰੀਦਕੋਟ।