ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਜੀ ਨੂੰ ਆੜ੍ਹਤੀਆਂ ਐਸੋਸਿਏਸ਼ਨ ਪੰਜਾਬ ਦਾ ਇੱਕ ਵਫ਼ਦ ਪੰਜਾਬ ਪ੍ਰਧਾਨ ਸ. ਰਵਿੰਦਰ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਿਲਿਆ। ਪੰਜਾਬ ਸਰਕਾਰ ਵੱਲੋਂ ਆੜ੍ਹਤੀਆਂ ਤੋਂ ਕਿਸਾਨਾਂ ਦੀ ਬੈਂਕ ਖਾਤਾ ਮੰਗਣ ਸਬੰਧੀ ਕਿਸਾਨਾਂ ਦੇ ਤੱਤਾ ਤੋਂ ਜਾਣੂ ਕਰਵਾਉਂਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਧੀਰਜ ਕੁਮਾਰ ਦੱਦਾਹੂਰ ਨੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਦੇ ਧਿਆਨ ਵਿੱਚ ਲਿਆਉਂਦੀਆ ਕਿਹਾ ਕਿ ਕਿਸਾਨਾਂ ਨੂੰ ਇਤਰਾਜ਼ ਹੈ ਕਿ ਖੇਤੀਬਾੜੀ ਉਪਜਾਂ ਦੀ ਕੀਮਤ ਨੂੰ ਸਬਸਿਡੀ ਵਾਂਗ ਨਹੀਂ ਲਿਆ ਜਾ ਸਕਦਾ ਕਿਊਕਿ ਕਿਸਾਨ ਦੀ ਫ਼ਸਲ ਦੀ ਅਦਾਇਗੀ ਉਸ ਦੀ ਫਸਲ ਦੀ ਹੀ ਕੀਮਤ ਹੈ ਨਾ ਕਿ ਸਰਕਾਰ ਵੱਲੋਂ ਕਿਸਾਨ ਨੂੰ ਕੋਈ ਸਬਸਿਡੀ ਦਿੱਤੀ ਜਾਂਦੀ ਹੈ। ਇਸ ਲਈ ਆੜਤੀਏ ਪਾਸ ਕੋਈ ਅਜਿਹਾ ਅਧਿਕਾਰ ਨਹੀਂ ਕਿ ਉਹ ਕਿਸੇ ਕਿਸਾਨ ਦਾ ਖਾਤਾ ਨੰਬਰ ਕਿਸੇ ਖਰੀਦ ਏਜੰਸੀ ਜਾਂ ਕਿਸੇ ਨਿੱਜੀ ਖਰੀਦਦਾਰ ਨੂੰ ਕਿਸਾਨ ਦਾ ਬੈਂਕ ਖਾਤਾ ਨੰਬਰ ਦੇ ਸਕੇ।ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਬੈਂਕ ਡਿਟੇਲ ਲੈਣਾ ਉਸ ਦੀ ਨਿੱਜਤਾ ਦਾ ਸਵਾਲ ਹੈ ਇਸ ਲਈ ਕਿਸੇ ਵੀ ਕਿਸਾਨ ਦੀ ਮਰਜੀ ਤੋਂ ਬਿਨਾ ਉਸ ਦੀ ਬੈਂਕ ਖਾਤੇ ਦੀ ਡਿਟੇਲ ਨਹੀਂ ਲੈਣੀ ਚਾਹੀਦੀ ਵਫ਼ਦ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਅੰਦਰ ਹਰ ਕਿਸਾਨ ਨੂੰ ਚੈੱਕ ਰਾਹੀਂ ਅਦਾਇਗੀ ਕੀਤੀ ਜਾਂਦੀ ਹੈ ਅਤੇ ਅੱਜ ਤੱਕ ਕਿਸੇ ਵੀ ਕਿਸਾਨ ਨੇ ਇਤਰਾਜ਼ ਨਹੀਂ ਕੀਤਾ ਸ੍ਰੀ ਰਜਿੰਦਰ ਕੁਮਾਰ ਰਾਜਪੁਰਾ ਸੂਬਾ ਸਕੱਤਰ ਨੇ ਮੰਤਰੀ ਜੀ ਨੂੰ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਮੰਡੀਆਂ ਦਾ ਕੰਮ ਬਾਕੀ ਦੇਸ਼ ਦੇ ਸੂਬੇ ਨਾਲੋਂ ਵੱਖਰਾ ਹੈ ਇਸ ਲਈ ਪੰਜਾਬ ਤੇ ਹਰਿਆਣਾ ਵਿੱਚ ਸਭ ਕਿਸਾਨਾਂ ਨੂੰ ਐੱਨ.ਐੱਸ.ਪੀ. ਮਿਲਦੀ ਹੈ ਜਦੋਂ ਕਿ ਬਾਕੀ ਸੂਬਿਆਂ ਨੂੰ ਚੈਨ ਨਹੀਂ ਮਿਲਦੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਆੜ੍ਹਤੀਆਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਦੇ ਹੋਏ ਇਸ ਨੂੰ ਕੇਂਦਰੀ ਵਿੱਤ ਮੰਤਰੀ ਨਾਲ ਬੈਠ ਕੇ ਨਜਿੱਠਣ ਦਾ ਭਰੋਸਾ ਦਿੱਤਾ।