Thursday, 04 June 2026

 

 

ਖ਼ਾਸ ਖਬਰਾਂ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਖਿਡਾਰੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ-25 ਖੇਡਾਂ 'ਚ ਉਤਸ਼ਾਹ ਨਾਲ ਲਿਆ ਹਿੱਸਾ

ਮਹਿਲਾ ਬਾਕਸਿੰਗ ਦੀ ਮਨੀਸ਼ਾ ਨੇ 48-51 ਕਿਲੋ ਭਾਰ ਵਰਗ 'ਚ ਪਹਿਲਾ ਥਾਂ ਹਾਸਲ ਕੀਤਾ

5 Dariya News

ਪਟਿਆਲਾ , 20 Aug 2019

Last updated on: Aug 20, 2019, 00:00 IST

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ 'ਤੇ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਹੇਠ ਇੱਥੇ ਪੋਲੋ ਗਰਾਂਊਂਡ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਅੰਡਰ 25 ਸਾਲ 'ਚ ਵੱਡੀ ਗਿਣਤੀ ਖਿਡਾਰੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।ਇਸ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਬਾਕਸਿੰਗ ਵੂਮੈਨ ਵਰਗ ਵਿੱਚ 48-51 ਕਿਲੋ ਭਾਰ ਵਿੱਚ ਮਨੀਸ਼ਾ ਨੇ ਪਹਿਲਾ ਥਾਂ, ਕੋਮਲ ਨੇ ਦੂਜਾ ਥਾਂ ਮੱਲਿਆ। 51-54 ਕਿਲੋਭਾਰ 'ਚ ਨੀਤੂ ਨੇ ਪਹਿਲਾ ਤੇ ਮਨਪ੍ਰੀਤ ਨੇ ਦੂਜਾ ਥਾਂ ਹਾਸਲ ਕੀਤਾ। 54-57 ਕਿਲੋਭਾਰ 'ਚ ਰੀਆ ਨੇ ਪਹਿਲਾ ਤੇ ਸ਼ਿਲਪਾ ਨੇ ਦੂਜਾ ਥਾਂ ਮੱਲਿਆ। ਮਰਦਾਂ ਦੇ ਮੁਕਾਬਲੇ 'ਚ 46-49 ਭਾਰ 'ਚ ਸਦੀਸ਼ ਕੁਮਾਰ ਨੇ ਪਹਿਲਾ, ਗੁਰਪਿਆਰ ਸਿੰਘ ਨੇ ਦੂਜਾ ਥਾਂ ਹਾਸਲ ਕੀਤਾ। ਬਾਸਕਟਬਾਲ ਮਹਿਲਾ ਵਰਗ 'ਚ ਫਿਜੀਕਲ ਕਾਲਜ ਨੇ ਪਹਿਲਾ ਗੁਰੂ ਨਾਨਕ ਕਲੱਬ ਨੇ ਦੂਜਾ ਤੇ ਖਾਲਸਾ ਕਾਲਜ ਕਲੱਬ ਨੇ ਤੀਜਾ ਥਾਂ ਹਾਸਲ ਕੀਤਾ। ਮਰਦਾਂ ਦੇ ਮੁਕਾਬਲੇ 'ਚ ਮੋਦੀ ਕਾਲਜ ਨੇ ਪਹਿਲਾ,  ਖਾਲਸਾ ਕਾਲਜ ਨੇ ਦੂਜਾ ਤੇ ਫਿਜੀਕਲ ਕਾਲਜ ਨੇ ਤੀਜਾ ਥਾਂ ਹਾਸਲ ਕੀਤਾ।ਇਸੇ ਤਰ੍ਹਾਂ ਹਾਕੀ ਦੇ ਮਰਦਾਂ ਦੇ ਮੁਕਾਬਲੇ 'ਚ ਮਹਿੰਦਰਾ ਕਾਲਜ ਜੇਤੂ, ਪੋਲੋ ਗਰਾਂਊਂਡ ਦੂਜੇ ਥਾਂ 'ਤੇ, ਫਿਜੀਕਲ ਕਾਲਜ ਨੇ ਤੀਜਾ ਥਾਂ ਤੇ ਮਹਿਲਾ ਵਰਗ ਦੀ ਹਾਕੀ 'ਚ ਸਾਈ ਸੈਂਟਰ ਪਟਿਆਲਾ ਨੇ ਪਹਿਲਾ, ਪੋਲੋ ਗਰਾਂਊਂਡ ਦੀ ਟੀਮ ਦੂਜੇ ਤੇ ਸਰਕਾਰੀ ਫਿਜੀਕਲ ਕਾਲਜ ਦੀ ਟੀਮ ਤੀਜੇ ਥਾਂ 'ਤੇ ਰਹੀ। ਵਾਲੀਬਾਲ ਵਿੱਚ ਮਰਦਾਂ ਦੇ ਮੁਕਾਬਲੇ ਵਿੱਚ ਪੋਲੋ ਸੈਂਟਰ ਨੇ ਪੰਜਾਬੀ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਫੁੱਟਬਾਲ ਮੈਚ 'ਚ ਮਰਦਾਂ ਦੇ ਵਰਗ 'ਚ ਫਿਜੀਕਲ ਕਾਲਜ ਨੇ ਖਾਲਸਾ ਕਾਲਜ ਦੀ ਟੀਮ ਨੂੰ 2-0 ਨਾਲ, ਬਹਾਰਦਰਗੜ੍ਹ ਸੈਂਟਰ ਨੇ ਮੈਡੀਕਲ ਕਾਲਜ ਨੂੰ 2-0 ਨਾਲ ਹਰਾਇਆ ਅਤੇ ਮਹਿਲਾ ਮੁਕਾਬਲੇ 'ਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ, ਬਹਾਦਰਗੜ੍ਹ ਸੈਂਟਰ ਦੂਜੇ ਥਾਂ 'ਤੇ ਅਤੇ ਫਿਜੀਕਲ ਕਾਲਜ ਤੀਜੇ ਥਾਂ 'ਤੇ ਰਹੇ।ਸ. ਹੁੰਦਲ ਨੇ ਦੱਸਿਆ ਕਿ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਵਰਗ ਵਿੱਚ ਪ੍ਰਭਸਿਮਰਨ ਕੌਰ ਨੇ ਨੇਹਾ ਨੂੰ 3-0 ਨਾਲ ਹਰਾਇਆ। ਨਿਸ਼ਾ ਨੇ ਅਰਪਣਾ ਨੂੰ 3-2 ਨਾਲ ਹਰਾਇਆ, ਮਰਦਾਂ ਦੇ ਮੁਕਾਬਲੇ 'ਚ ਅਮਨ ਨੇ ਪਾਰਸ ਨੂੰ 3-2 ਨਾਲ ਹਰਾਇਆ। ਜਿਮਨਾਸਟਿਕ ਦੇ ਮਰਦਾਂ ਦੇ ਵਰਗ 'ਚ ਸੌਰਵ ਕੁਮਾਰ ਨੇ ਪਹਿਲਾ ਸਥਾਨ, ਸੁਜੀਤ ਕੁਮਾਰ ਨੇ ਦੂਜਾ ਅਤੇ ਅਰੁਣ ਕੁਮਾਰ ਨੇ ਤੀਜਾ ਥਾਂ ਮੱਲਿਆ। ਮਹਿਲਾਵਾਂ ਦੇ ਮੁਕਾਬਲੇ 'ਚ ਪੁਰਨੂਰ ਕੌਸ਼ਲ ਨੇ ਪਹਿਲਾ, ਅੰਜਲੀ ਨੇ ਦੂਜਾ ਤੇ ਪ੍ਰਿਯੰਕਾ ਨੇ ਤੀਜਾ ਥਾਂ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਵੂਮੈਨ 'ਚ ਵਜੀਦਪੁਰ ਦੀ ਟੀਮ ਨੇ ਫਿਜੀਕਲ ਕਾਲਜ ਨੂੰ 3-2 ਨਾਲ ਹਰਾਇਆ ਤੇ ਕਰਹਾਲੀ ਸਾਹਿਬ ਦੀ ਟੀਮ ਨੇ ਪੋਲੋ ਸੈਂਟਰ ਨੂੰ 6-2 ਨਾਲ ਅਤੇ ਸਨੌਰ ਸਕੂਲ ਦੀ ਟੀਮ ਨੇ ਪੋਲੋ ਸੈਂਟਰ ਦੀ ਟੀਮ ਨੂੰ 12-9 ਨਾਲ ਹਰਾਇਆ।

 

Tags: 550th Prakash Purab , Sports News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD