ਦੇਸ਼ ਭਰ ਵਿਚ ਸਿਵਿਲ ਸਰਵਿਸਿਜ਼ ਦੇ ਲਈ ਪ੍ਰਤੀਭਾਗੀਆਂ ਨੂੰ ਆਪਣੀਆਂ ਵੱਡਮੁਲੀਆਂ ਸੇਵਾਵਾਂ ਦਿੰਦੀ ਆ ਰਹੀ ਸਮਾਜਿਕ ਸੰਸਥਾ ਸੰਕਲਪ ਲੁਧਿਆਣਾ ਵਲੋਂ ਸਿਵਿਲ ਸੇਵਾ ਪ੍ਰੀਖਿਆ ਵਿਚ ਚੁਣੇ ਗਏ ਪ੍ਰਤੀਭਾਗੀਆਂ ਦਾ ਮਾਣ ਸਤਿਕਾਰ ਕਰਨ ਲਈ ਸਾਲਾਨਾ ਅਭਿਨੰਦਨ ਸਮਾਰੋਹ ਦਾ ਉਪਰਾਲਾ ਸਹਿਯੋਗ ਸਿਖਿਆ ਸੇਵਾ ਸਮਿਤੀ ਦੀ ਅਗਵਾਈ ਹੇਠ ਲੁਧਿਆਣਾ ਦੇ ਐਕਸਟੇਂਸ਼ਨ ਲਾਇਬ੍ਰੇਰੀ ਸਿਵਿਲ ਲਾਈਨ ਨੇੜੇ ਫੁਹਾਰਾ ਚੌਕ ਵਿਚ ਕੀਤਾ ਗਿਆ, ਜਿਸ ਵਿਚ ਸਿਵਲ ਸੇਵਾ ਪ੍ਰੀਖਿਆ ਵਿਚ ਚੁਣੇ ਗਏ ਪ੍ਰਤੀਭਾਗੀਆਂ ਦਾ ਮਾਨ ਸਤਿਕਾਰ ਕੀਤਾ ਗਿਆ।ਸਮਾਰੋਹ ਵਿਚ ਦੇਸ਼ ਭਰ ਤੋਂ ਉੱਚ ਅਧਿਕਾਰੀ ਅਤੇ ਉੱਘੇ ਸਮਾਜ ਸੇਵਕਾਂ ਨੇ ਪੁੱਜ ਕੇ ਪ੍ਰਤੀਭਾਗੀਆਂ ਦਾ ਹੌਸਲਾ ਵਧਾਉਣ ਪੁੱਜੇ, ਜਿਨਾਂ ਵਿਚੋਂ ਮੁੱਖ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਵਰਤ, ਸੰਤੋਸ਼ ਤਨੇਜਾ (ਸੰਸਥਾਪਕ), ਪ੍ਰਮੁੱਖ ਸਮਾਜ ਸੇਵਕ ਵਿਨੇ, ਕਰ ਵਿਭਾਗ ਤੋਂ ਰੋਹਿਤ ਮੇਹਰਾ ਅਤੇ ਹੋਰ ਆਗੂ ਅਫਸਰ ਸ਼ਾਮਿਲ ਸਨ। ਜਿਨ੍ਹਾਂ ਦਾ ਸੰਕਲਪ ਪ੍ਰਧਾਨ ਨਰਿੰਦਰ ਮਿੱਤਲ, ਮਹਾਂ-ਮੰਤਰੀ ਕੁਲਦੀਪ ਸੁਰਾਣਾ ਅਤੇ ਸੰਸਥਾ ਦੇ ਹੋਰਾਂ ਮੈਂਬਰਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਰਾਜਪਾਲ ਹਿਮਾਚਲ ਪ੍ਰਦੇਸ਼ ਅਚਾਰੀਆ ਦੇਵਵਰਤ ਨੇ ਕਿਹਾ ਕਿ ਭਵਿੱਖ ਵਿਚ ਇਹੀ ਨੌਜਵਾਨ ਪੀੜੀ ਸਾਡੇ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਕ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਉਣਗੇ।ਸਮਾਰੋਹ ਵਿਚ ਦੇਸ਼ ਭਰ ਤੋਂ ਸਿਵਲ ਪ੍ਰੀਖਿਆ ਵਿਚ ਸਫਲ ਹੋਏ ਪ੍ਰੀਖਿਆਰਥੀਆਂ ਨੂੰ ਰਾਜਪਾਲ ਅਚਾਰੀਆ ਦੇਵਵਰਤ ਵੱਲੋਂ ਸਨਮਾਨਿਤ ਕੀਤਾ ਗਿਆ।