Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ

 

ਐਸ.ਏ.ਐਸ.ਨਗਰ ਪੁਲਿਸ ਨੇ ਡਕੈਤੀ ਦੇ ਕੇਸ ਨੂੰ ਕੀਤਾ ਟਰੇਸ , 04 ਦੋਸ਼ੀ ਗ੍ਰਿਫਤਾਰ

Web Admin

Web Admin

5 Dariya News

ਐਸ.ਏ.ਐਸ ਨਗਰ , 12 Jul 2019

ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਮਿਤੀ 02.05.19 ਨੂੰ ਪੀਰਮੁਛੱਲਾ ਥਾਣਾ ਢਕੌਲੀ ਵਿਖੇ ਹੋਈ ਡਕੈਤੀ ਦੇ ਕੇਸ ਨੂੰ ਜਿਲਾ ਐਸ.ਏ.ਐਸ.ਨਗਰ ਪੁਲਿਸ ਵੱਲੋਂ ਟਰੇਸ ਕਰਕੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਡਕੈਤੀ ਦੀ ਰਕਮ ਵਿਚੋਂ 26 ਲੱਖ ਰੁਪਏ ਕੈਸ਼, 01 ਸਵਿੱਫਟ ਕਾਰ, 02 ਮੋਬਾਇਲ ਫੋਨ ਅਤੇ 01 ਖਿਡੌਣਾ ਪਿਸਤੌਲ ਬ੍ਰਾਮਦ ਕਰਨ ਵਿੱਚ ਮੋਹਾਲੀ ਪੁਲਿਸ ਵੱਲੋਂ ਸਫਲਤਾ ਹਾਸਲ ਕੀਤੀ ਹੈ|ਸ੍ਰ: ਭੁੱਲਰ ਨੇ ਇਸ ਸਬੰਧੀ ਡਿਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਤੀ 02.05.2019 ਨੂੰ ਥਾਣਾ ਢਕੌਲੀ ਦੇ ਇਲਾਕਾ ਪਿੰਡ ਪੀਰਮੁਛੱਲਾ ਵਿਖੇ ਫਲੈਟ ਨੰਬਰ 103 ਪਹਿਲੀ ਮੰਜਿਲ ਬਲਾਕ ਡੀ ਵਿਕਟੋਰੀਆ ਹਾਈਟਸ ਵਿੱਚ ਵਕਤ ਕਰੀਬ ਸ਼ਾਮ 4.30 / 4.45 ਵਜੇ ਜਦੋਂ ਘਰ ਦੀ ਮਾਲਕਣ ਬੱਚਿਆ ਨੂੰ ਪੜ੍ਹਾ ਰਹੀ ਸੀ, 04 ਨਾ ਮਾਲੂਮ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਉਸ ਨੂੰ ਪਿਸਤੌਲ ਨਾਲ ਡਰਾਇਆ-ਧਮਕਾਇਆ ਅਤੇ ਫਿਰ ਬੱਚਿਆ ਨੂੰ ਅਤੇ ਔਰਤ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਉਨ੍ਹਾਂ ਦੇ ਮੂੰਹ ਪਰ ਟੇਪ ਲਗਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਘਰ ਵਿੱਚ ਪਈ ਅਲਮਾਰੀ ਅਤੇ ਬੌਕਸ ਵਿਚੋਂ ਨਕਦੀ,  ਸੋਨਾ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ| ਇਸ ਡਕੈਤੀ ਦੀ ਵਾਰਦਾਤ ਸਬੰਧੀ ਜੀਨੂੰ ਵਰਮਾ ਪਤਨੀ ਰਾਕੇਸ਼ ਵਰਮਾ ਦੇ ਬਿਆਨ ਪਰ ਮੁਕੱਦਮਾ ਨੰਬਰ 45 ਮਿਤੀ 02.05.2019 ਅ/ਧ 382,34 ਹਿੰ:ਦੰ: ਥਾਣਾ ਢਕੌਲੀ ਬਰਖਿਲਾਫ ਨਾ-ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ ਬਾਅਦ ਵਿੱਚ ਵਾਧਾ ਜੁਰਮ 392,395 ਹਿੰ:ਦੰ: 25 ਅਸਲਾ ਐਕਟ ਦਾ ਕੀਤਾ ਗਿਆ ਸੀ| ਇਸ ਡਕੈਤੀ ਦੀ ਵਾਰਦਾਤ ਨੂੰ ਟਰੇਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਕਪਤਾਨ ਪੁਲਿਸ (ਜਾਂਚ) ਮੋਹਾਲੀ ਦੀ ਨਿਗਰਾਨੀ ਹੇਠ ਡੀ.ਐਸ.ਪੀ. ਡੇਰਾਬਸੀ, ਸ੍ਰੀ ਤਰਲੋਚਨ ਸਿੰਘ, ਡੀ.ਐਸ.ਪੀ. ਸਪੈਸ਼ਲ ਬਰਾਂਚ, ਮੋਹਾਲੀ, ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. (ਜਾਂਚ) ਮੋਹਾਲੀ, ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਮੁੱਖ ਅਫਸਰ ਥਾਣਾ ਢਕੌਲੀ ਤੇ ਥਾਣੇਦਾਰ ਰਾਮ ਦਰਸ਼ਨ ਇੰਚਾਰਜ ਸੀ.ਆਈ.ਏ.ਸਟਾਫ ਮੁਬਾਰਿਕਪੁਰ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ| 

 ਉਕੱਤ ਗਠਿਤ ਕੀਤੀ ਗਈ ਸਪੈਸ਼ਲ ਟੀਮ ਵੱਲੋਂ ਇਸ ਮੁਕੱਦਮਾ ਦੀ ਵੱਖ-ਵੱਖ ਥਿਊਰੀਆਂ ਪਰ ਤਫਤੀਸ਼ ਕਰਦਿਆਂ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਕੇ 01 ਦੋਸ਼ੀ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੱਖਾਂਵਾਲੀ ਥਾਣਾ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਵੱਲੋਂ ਐਲ.ਓ.ਸੀ. ਜਾਰੀ ਕਰਵਾ ਕੇ ਮਿਤੀ 02.07.2019 ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਇਸ ਦੋਸ਼ੀ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਕੱਤ ਡਕੈਤੀ ਦੀ ਵਾਰਦਾਤ ਦਾ ਮੁੱਖ ਸਾਜਿਸਕਰਤਾ ਜਗਮੀਤ ਸਿੰਘ ਉਰਫ ਬੱਬੂ ਕੰਗ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਕੱਖਾਂਵਾਲੀ ਥਾਣਾ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਹੈ, ਜਿਸ ਦੀ ਮੁਦੱਈ ਮੁਕੱਦਮਾ ਦੇ ਪਤੀ ਰਾਕੇਸ਼ ਵਰਮਾ ਨਾਲ ਇੱਕ ਹੋਰ ਦੋਸਤ ਰਾਹੀਂ ਜਾਣ-ਪਹਿਚਾਣ ਸੀ ਅਤੇ ਇਹਨਾਂ ਦਾ ਇਕੱਠਾ ਉਠਣਾ- ਬੈਠਣਾ ਸੀ, ਜਿਸ ਕਰਕੇ ਮੁੱਖ ਸਾਜਿਸਕਰਤਾ ਜਗਮੀਤ ਸਿੰਘ ਉਰਫ ਬੱਬੂ ਕੰਗ ਨੂੰ ਇਸ ਗੱਲ ਦਾ ਪਤਾ ਸੀ ਕਿ ਮੁਦੱਈ ਮੁਕੱਦਮਾ ਦੇ ਘਰ ਕੈਸ਼ ਅਤੇ ਸੋਨਾ ਪਿਆ ਹੁੰਦਾ ਹੈ|  ਜਗਮੀਤ ਸਿੰਘ ਉਰਫ ਬੱਬੂ ਕੰਗ ਨੇ ਆਪਣੇ ਚਾਚੇ ਦੇ ਲੜਕੇ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਖਾਂਵਾਲੀ, ਪਿੰਡ ਕੱਖਾਂਵਾਲੀ ਦੇ ਹੀ ਸੁਖਦੇਵ ਸਿੰਘ ਉਰਫ ਤੇਜੀ ਪੁੱਤਰ ਪ੍ਰਗਟ ਸਿੰਘ ਅਤੇ ਗੁਰਸੇਵਕ ਸਿੰਘ ਉਰਫ ਸੇਵਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚੰਨੂੰ ਥਾਣਾ ਲੰਬੀ, ਸੁਖਪ੍ਰੀਤ ਸਿੰਘ ਉਰਫ ਸੁੱਖੂ ਪੁੱਤਰ ਬਲਵੀਰ ਸਿੰਘ ਕਾਲਾ ਵਾਸੀ ਪਿੰਡ ਫਤਿਹਪੁਰ ਮਨ੍ਹੀਆਂ ਵਾਲਾ ਥਾਣਾ ਲੰਬੀ, ਵਿਸ਼ੂ ਸ਼ਰਮਾ ਵਾਸੀ ਰਾਮਾ ਮੰਡੀ ਜਿਲਾ ਬਠਿੰਡਾ ਨਾਲ ਹਮ-ਮਸ਼ਵਰਾ ਹੋ ਕੇ ਉਕੱਤ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ|  ਦੋਸ਼ੀ ਹਰਮਨ ਸਿੰਘ ਤੋਂ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕੱਤ ਡਕੈਤੀ ਦੀ ਵਾਰਦਾਤ ਲਈ ਵਰਤੀ ਗਈ ਏਸੈਂਟ ਕਾਰ ਜਿਸ ਪਰ ਵਾਰਦਾਤ ਸਮੇਂ ਜਾਅਲੀ ਨੰਬਰ ਪੀਬੀ 04 ਪੀ-7882 ਲਗਾਇਆ ਹੋਇਆ ਸੀ, ਇਹ ਨੰਬਰ ਇੱਕ ਕੈਂਟਰ ਦਾ ਨਿਕਲਿਆ ਜੋ ਇਹ ਕੈਂਟਰ ਮੁਕੱਦਮਾ ਨੰਬਰ 41 ਮਿਤੀ 25.02.17 ਅ/ਧ 15,61,85 ਐਨ.ਡੀ.ਪੀ.ਅੈਸ. ਐਕਟ ਥਾਣਾ ਸੰਗਤ ਜਿਲਾ ਬਠਿੰਡਾ ਵਿਖੇ ਕਬਜਾ ਪੁਲਿਸ ਵਿੱਚ ਲਿਆ ਹੋਇਆ ਹੈ ਅਤੇ ਥਾਣਾ ਸੰਗਤ ਵਿੱਚ ਖੜਾ ਹੈ| ਡਕੈਤੀ ਦੀ ਵਾਰਦਾਤ ਦੌਰਾਨ ਵਰਤੀ ਗਈ ਏਸੈਂਟ ਕਾਰ ਜਗਮੀਤ ਸਿੰਘ ਉਰਫ ਬੱਬੂ ਕੰਗ ਦੇ ਦੋਸਤ ਪਾਰਥ ਬਕਸ਼ੀ ਉਰਫ ਟਾਈਸਨ ਪੁੱਤਰ ਕੁਲਜੀਤ ਬਖਸ਼ੀ ਵਾਸੀ ਪੀਰਮੁਛੱਲਾ ਥਾਣਾ ਢਕੌਲੀ ਦੀ ਹੈ, ਜਿਸ ਦਾ ਅਸਲ ਨੰਬਰ ਪੀਬੀ-01ਬੀ-0174 ਹੈ|  ਦੋਸ਼ੀ ਹਰਮਨ ਸਿੰਘ ਦੀ ਪੁੱਛਗਿੱਛ ਦੌਰਾਨ ਜਗਮੀਤ ਸਿੰਘ ਉਰਫ ਬੱਬੂ ਕੰਗ ਦੇ ਪਿਤਾ ਪ੍ਰਕਾਸ਼ ਸਿੰਘ ਪੁੱਤਰ ਸਿੰਗਾਰਾ ਸਿੰਘ ਅਤੇ ਜਗਮੀਤ ਸਿੰਘ ਦੀ ਮਾਤਾ ਬਲਜੀਤ ਕੌਰ ਪਤਨੀ ਪ੍ਰਕਾਸ ਸਿੰਘ ਦਾ ਵੀ ਇਸ ਡਕੈਤੀ ਦੀ ਵਾਰਦਾਤ ਵਿੱਚ ਰੋਲ ਸਾਹਮਣੇ ਆਉਣ ਪਰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ| ਦੋਸ਼ੀ ਹਰਮਨ ਸਿੰਘ ਨੂੰ 09 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਮਿਤੀ 11.07.19 ਨੂੰ ਜੂਡੀਸ਼ੀਅਲ ਰਿਮਾਡ ਪਰ ਪਟਿਆਲਾ ਜੇਲ ਵਿਖੇ ਭੇਜਿਆ ਜਾ ਚੁੱਕਾ ਹੈ| 

ਉਕੱਤ ਮੁਕੱਦਮਾ ਦੀ ਤਫਤੀਸ਼ ਦੌਰਾਨ ਹੋਰ 03 ਦੋਸ਼ੀਆਂ (1) ਪ੍ਰਕਾਸ਼ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਕੱਖਾਂਵਾਲੀ, ਥਾਣਾ ਲੰਬੀ, (2) ਗੁਰਸੇਵਕ ਸਿੰਘ ਉਰਫ ਸੇਵਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚੰਨੂੰ ਥਾਣਾ ਲੰਬੀ (3) ਸੁਖਦੇਵ ਸਿੰਘ ਉਰਫ ਤੇਜੀ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਕੱਖਾਂਵਾਲੀ ਥਾਣਾ ਲੰਬੀ ਨੂੰ ਵੀ ਅੱਜ ਮਿਤੀ 12.07.19 ਨੂੰ ਮੋਹਾਲੀ ਤੋਂ ਸਵਿੱਫਟ ਗੱਡੀ ਨੰਬਰ ਐਚ.ਆਰ.26 ਏ.ਟੀ-6890  ਸਮੇਤ ਗ੍ਰਿਫਤਾਰ ਕੀਤਾ ਗਿਆ ਹੈ|ਹੁਣ ਤੱਕ ਉਕੱਤ ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀਆਂ ਪਾਸੋਂ ਡਕੈਤੀ ਦੀ ਵਾਰਦਾਤ ਦੌਰਾਨੇ ਲੁੱਟੇ ਗਏ ਕੈਸ਼ ਵਿੱਚੋਂ 26 ਲੱਖ ਰੁਪਏ ਕੈਸ਼, 01 ਸਵਿੱਫਟ ਕਾਰ ਜੋ ਦੋਸ਼ੀਆਂ ਨੇ ਡਕੈਤੀ ਦੀ ਰਕਮ ਵਿਚੋਂ ਖਰੀਦ ਕੀਤੀ ਸੀ, 01 ਆਈ.ਫੋਨ, 01 ਵੀਵੋ ਫੋਨ- ਜੋ ਦੋਸ਼ੀਆਂ ਨੇ ਡਕੈਤੀ ਦੀ ਰਕਮਾਂ ਵਿਚੋਂ ਖਰੀਦ ਕੀਤਾ ਸੀ, 01 ਖਿਡੌਣਾ ਪਿਸਤੌਲ ਬ੍ਰਾਮਦ ਹੋ ਚੁੱਕੇ ਹਨ|ਇਸ ਤੋਂ ਇਲਾਵਾ ਦੋਸ਼ੀਆਂ ਦੇ ਬੈਂਕ ਖਾਤਿਆਂ ਵਿੱਚ ਸਾਢੇ 16 ਲੱਖ ਰੁਪਏ ਪਏ ਹਨ, ਜਿਨਾਂ ਦੀ ਬੈਂਕ ਖਾਤੇ ਫਰੀਜ ਕਰਵਾਏ ਗਏ ਹਨ| ਹੁਣ ਤੱਕ ਦੋਸੀਆਂ ਪਾਸੋਂ ਕੁਲ 45 ਲੱਖ ਰੁਪਏ ਦੀ ਬ੍ਰਾਮਦਗੀ ਹੋ ਚੁੱਕੀ ਹੈ| ਇਸ ਗਿਰੋਹ ਦੇ ਫਰਾਰ ਹੋਏ ਦੋਸ਼ੀਆਂ (1) ਦੋਸ਼ੀ ਜਗਮੀਤ ਸਿੰਘ ਉਰਫ ਬੱਬੂ ਕੰਗ (2) ਦੋਸ਼ੀ ਵਿਸੂ ਸ਼ਰਮਾ (3) ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸੂੱਖੂ (4) ਦੋਸ਼ੀ ਪਾਰਥ ਬਖਸ਼ੀ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ|ਮੁਕੱਦਮਾ ਦੀ ਤਫਤੀਸ਼ ਅਤੇ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਡਕੈਤੀ ਵਾਲੀ ਰਕਮ ਅਤੇ ਸੋਨਾ ਜੋ ਕਿ ਬੈਗਾਂ ਵਿੱਚ ਪਾ ਕੇ ਲੈ ਕੇ ਗਏ ਸਨ, ਇਹ ਸਾਰੇ ਬੈਗ ਵਾਰਦਾਤ ਤੋਂ ਬਾਅਦ ਮੁੱਖ ਸਾਜਿਸ਼ਕਰਤਾ ਜਗਮੀਤ ਸਿੰਘ ਉਰਫ ਬੱਬੂ ਕੰਗ ਨੇ ਆਪਣੇ ਕੋਲ ਰੱਖ ਲਏ ਸਨ, ਜਿਸ ਵੱਲੋਂ ਆਪਣੇ ਸਾਥੀਆਂ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਏ ਦੇਣੇ ਸਨ, ਜਿਸ ਵਿਚੋਂ ਹਰਮਨ ਸਿੰਘ , ਸੁਖਦੇਵ ਸਿੰਘ ਉਰਫ ਤੇਜੀ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੂ ਨੂੰ 6/6 ਲੱਖ ਰੁਪਏ ਅਤੇ ਗੁਰਸੇਵਕ ਸਿੰਘ ਉਰਫ ਸੇਵਾ ਨੂੰ ਅਜੇ 50,000/-ਰੁਪਏ ਦਿੱਤੇ ਸਨ ਅਤੇ ਬਾਕੀ ਪੈਸੇ ਬਾਅਦ ਵਿੱਚ ਦੇਣੇ ਸਨ| ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਡਕੈਤੀ ਦੀ ਅਸਲ ਰਕਮ ਅਤੇ ਗਹਿਣਿਆਂ ਬਾਰੇ ਵੀ ਤਸਦੀਕ ਕੀਤਾ ਜਾ ਰਿਹਾ ਹੈ| 

ਦੋਸ਼ੀਆਂ ਦਾ ਅਪਰਾਧਿਕ ਰਿਕਾਰਡ:-

(“) ਦੋਸ਼ੀ ਜਗਮੀਤ ਸਿੰਘ ਉਰਫ ਬੱਬੂ ਕੰਗ ਪੁੱਤਰ ਪ੍ਰਕਾਸ ਸਿੰਘ ਵਾਸੀ ਕੱਖਾਂਵਾਲੀ ਥਾਣਾ ਲੰਬੀ

(1)  ਮੁਕੱਦਮਾ ਨੰਬਰ 216 ਮਿਤੀ 10.09.11 ਅ/ਧ 302,307,365,148,149 ਹਿੰ:ਦੰ: ਥਾਣਾ ਸਦਰ ਡੱਬਵਾਲੀ,

(ਅ) ਦੋਸ਼ੀ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੱਖਾਂਵਾਲੀ ਥਾਣਾ ਲੰਬੀ 

(1)  ਮੁਕੱਦਮਾ ਨੰਬਰ 109 ਮਿਤੀ 14.11.17 ਅ/ਧ 61/1/14 ਐਕਸਾਈਜ ਐਕਟ ਥਾਣਾ ਬਠਿੰਡਾ ਕੈਂਟ ,

(2)  ਮੁਕੱਦਮਾ ਨੰਬਰ 30 ਮਿਤੀ 08.03.18 ਅ/ਧ 21,61,85 ਐਨ.ਡੀ.ਪੀ.ਐਸ.ਐਕਟ ਥਾਣਾ ਲੰਬੀ,

(J) ਦੋਸ਼ੀ ਪ੍ਰਕਾਸ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਕੱਖਾਂਵਾਲੀ ਥਾਣਾ ਲੰਬੀ

(1)  ਮੁਕੱਦਮਾ ਨੰਬਰ 19 ਮਿਤੀ 20.01.01 ਅ/ਧ 411,414 ਹਿੰ:ਦੰ: ਥਾਣਾ ਲੰਬੀ, 

(2)  ਮੁਕੱਦਮਾ ਨੰਬਰ 50ਮਿਤੀ 20.05.01 ਅ/ਧ 15,61,85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਬਠਿੰਡਾ, - 10 ਸਾਲ ਕੈਦ ਹੋ ਚੁੱਕੀ ਹੈ,

(3)  ਮੁਕੱਦਮਾ ਨੰਬਰ 322 ਮਿਤੀ 22.011.04 ਅ/ਧ 15,61,85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ - 10 ਸਾਲ ਕੈਦ ਹੋ ਚੁੱਕੀ ਹੈ, 

(4) ਮੁਕੱਦਮਾ ਨੰਬਰ 216 ਮਿਤੀ 10.09.11 ਅ/ਧ 302,307,365,148,149 ਹਿੰ:ਦੰ: ਥਾਣਾ ਸਦਰ ਡੱਬਵਾਲੀ 

(5) ਮੁਕੱਦਮਾ ਨੰਬਰ 276 ਮਿਤੀ 24.11.12 ਅ/ਧ 176ਏ, 174ਏ ਹਿੰ:ਦੰ: ਥਾਣਾ ਸਦਰ ਡੱਬਵਾਲੀ|

 

Tags: SSP Mohali , Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD