ਜਾਪਾਨ ਦੇ ਅੰਬੇਸਦਰ ਕੇਨਜੀ ਹੀਰਾਮਤਸੂ ਅਤੇ ਉਨਾਂ ਦੀ ਧਰਮਪਤਨੀ ਪਤਰੀਕਾ ਹੀਰਾਮਤਸੂ ਵਲੋਂ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੇ ਨਿੱਜੀ ਸੱਦੇ 'ਤੇ ਗੁਰਦਾਸਪੁਰ ਜਿਲੇ ਅੰਦਰ ਅੱਜ ਪਹਿਲੀ ਵਾਰ ਜਾਪਾਨ ਦੇ ਅੰਬੇਸਦਰ ਵਲੋਂ ਦੌਰਾ ਕੀਤਾ ਗਿਆ, ਜੋ ਜਿਲਾ ਗੁਰਦਾਸਪੁਰ ਵਾਸੀਆਂ ਲਈ ਯਾਦਗਰੀ ਹੋ ਨਿਬੜਿਆ। ਇਸ ਮੌਕੇ ਸਰਵ ਸ੍ਰੀ ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਵਜੀਰ, ਸ੍ਰੀ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ, ਸ੍ਰੀ ਡੀ.ਕੇ ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਚੇਅਰਮੈਨ ਰਮਨ ਬਹਿਲ, ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਸ੍ਰੀ ਸਵਰਨਦੀਪ ਸਿੰਘ ਐਸ.ਐਸ.ਪੀ , ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ ਤੇ ਸ੍ਰੀ ਅਸ਼ੀਸ ਕੁਮਾਰ ਐਡਵੋਕੈਟ ਸੁਪਰੀਮ ਰੋਕਟ ਆਫ ਇੰਡੀਆ ਵੀ ਮੋਜੂਦ ਸਨ।ਸਾਬਕਾ ਕਾਨੂੰਨ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਨੂੰ ਉਹ ਨਿੱਜੀ ਤੌਰ ਤੇ ਜਾਣਦੇ ਹਨ ਅਤੇ ਉਨਾਂ ਦੀ ਦਿਲੀ ਇੱਛਾ ਸੀ ਕਿ ਸ੍ਰੀ ਹੀਰਾਮਤਸੂ ਗੁਰਦਾਸਪੁਰ ਦਾ ਦੌਰਾ ਕਰਨ। ਅੱਜ ਉਹ ਗੁਰਦਾਸਪੁਰ ਪੁਹੰਚੇ ਹਨ, ਜਿਸ ਲਈ ਉਨਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ । ਉਨਾਂ ਕਿਹਾ ਕਿ ਗੁਰਦਾਸਪੁਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਜਾਪਾਨ ਵਰਗੇ ਵਿਕਸਿਤ ਦੇਸ ਦਾ ਰਾਜਦੂਤ ਸਰਹੱਦੀ ਜਿਲੇ ਗੁਰਦਾਸਪੁਰ ਅੰਦਰ ਆਪਣੇ ਭਾਰੀ ਰੁਝੇਵੇ ਛੱਡ ਕੇ ਇਥੇ ਪੁਹੰਚੇ ਹਨ।ਸਾਬਕਾ ਕੇਂਦਰੀ ਵਜੀਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਪਾਨ ਦੇ ਅੰਬੈਸਦਰ ਸ੍ਰੀ ਕੇਨਜੀ ਹੀਰਾਮਤਸੂ ਨੇ ਕਿਹਾ ਕਿ ਉਨਾਂ ਦੀ ਕਾਫੀ ਚਿਰ ਤੋਂ ਖਾਹਿਸ਼ ਸੀ ਕਿ ਉਹ ਗੁਰਦਾਸਪੁਰ ਜਿਲੇ ਦਾ ਦੌਰਾ ਕਰਨ ਜੋ ਅੱਜ ਪੂਰੀ ਹੋਈ ਹੈ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਜਾਪਾਨ ਤੇ ਭਾਰਤ ਦੇਸ਼ ਵਿਚ ਗੂੜੇ ਸਬੰਧ ਹਨ ਅਤੇ ਅੰਤਰਾਸਟਰੀ ਪੱਧਰ ਤੇ ਦੋਵੇ ਦੇਸ਼ ਇਕ ਦੂਸਰੇ ਨੂੰ ਚੰਗੀ ਤਰਾਂ ਸਮਝਦੇ ਹਨ।
ਉਨਾਂ ਅੱਗੇ ਕਿਹਾ ਕਿ ਬੀਤੇ ਕੱਲ ਉਹ ਸ੍ਰੀ ਅੰਮ੍ਰਿਤਸਰ ਵਿਖੇ ਪੁਹੰਚੇ ਸਨ ਅਤੇ ਅੱਜ ਉਹ ਗੁਰਦਾਸਪੁਰ ਜ਼ਿਲੇ ਵਿਚ ਪੁਹੰਚ ਹਨ ਅਤੇ ਉਨਾਂ ਲੱਗਦਾ ਹੈ ਕਿ ਗੁਰਦਾਸਪੁਰ ਤੇ ਸ੍ਰੀ ਅੰਮ੍ਰਿਤਸਰ ਵਿਖੇ ਜਾਪਾਨ ਦੀਆਂ ਕੰਪਨੀਆਂ ਨੂੰ ਇਥੇ ਵਿਕਾਸ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ , ਜਿਸ ਨਾਲ ਇਥੇ ਤਰੱਕੀ ਦੇ ਹੋਰ ਰਾਹ ਪੈਦਾ ਹੋ ਸਕਦੇ ਹਨ।ਉਨਾਂ ਕਿਹਾ ਕਿ ਸੱਭਿਆਚਰ, ਸਕਿਲ ਡਿਵਲਪਮੈਂਟ ਅਤੇ ਉਦਯੋਗਿਕ ਖੇਤਰ ਵਿਚ ਜਾਪਾਨ ਵਲੋਂ ਪੰਜਾਬ ਸੂਬੇ ਅੰਦਰ ਆਪਸੀ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ ਹਨ ਅਤੇ ਉਨਾਂ ਦੀ ਕੋਸ਼ਿਸ ਹੋਵੇਗੀ ਕਿ ਜਾਪਾਨ ਤੇ ਪੰਜਾਬ ਸੂਬੇ ਦੇ ਆਪਸੀ ਸਬੰਧ ਹੋਰ ਮਜਬੂਤ ਬਣਨ। ਫੂਡ ਪ੍ਰੋਸੈਸਿੰਗ, ਇਲੈਕਟ੍ਰੋਨਿਕਸ, ਤਕਨੀਕੀ ਸਿੱਖਿਆ, ਆਟੋ ਮੋਬਾਈਲ, ਮੈਨੂਫੈਕਚਰਿੰਗ ਅਤੇ ਸਕਿਲ ਟਰੇਨਿੰਗ ਆਦਿ ਅਜਿਹੇ ਖੇਤਰ ਹਨ , ਜਿਥੇ ਜਾਪਾਨ ਵਲੋਂ ਪੰਜਾਬ ਸੂਬੇ ਅੰਦਰ ਵਿਕਾਸ ਸਬੰਧ ਪੈਦਾ ਕੀਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਸੂਬਾ ਤਰੱਕੀ ਦੇ ਖੇਤਰ ਵਿਚ ਕਾਫੀ ਅੱਗੇ ਵੱਧ ਰਿਹਾ ਹੈ ਅਤੇ ਜਾਪਾਨ ਅਜਿਹੇ ਸੂਬਿਆਂ ਨਾਲ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ।ਇਸ ਤੋਂ ਪਹਿਲਾਂ ਜਾਪਾਨ ਦੇ ਅੰਬੈਸਦਰ ਸ੍ਰੀ ਕੇਨਜੀ ਹੀਰਾਮਤਸੂ ਤੇ ਉਨਾਂ ਦੀ ਧਰਮ ਪਤਨੀ ਨੇ ਬੱਬਰੀ ਬਾਈਪਾਸ ਨੇੜੇ 'ਓਲਡ ਏਜ਼ ਹੋਮ' ਦਾ ਦੋਰਾ ਕੀਤਾ ਤੇ ਬਜੁਰਗਾਂ ਨਾਲ ਗੱਲਬਾਤ ਕੀਤੀ ਤੇ ਉਨਾਂ ਨੂੰ ਫਲ ਵੰਡੇ। ਉਨਾਂ ਕਿਹਾ ਕਿ ਸ੍ਰੀ ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਵਜ਼ੀਰ ਹਮੇਸ਼ਾ ਲੋੜਵੰਦਾਂ ਤੇ ਬਜੁਰਗਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ, ਜਿਸ ਦੀ ਉਨਾਂ ਨੂੰ ਖੁਸ਼ੀ ਹੈ।ਉਪਰੰਤ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਨੇ ਪੰਡੋਰੀ ਰੋਡ ਨੇੜੇ ਰੇਲਵੇ ਫਾਟਕ ਪਠਾਨਕੋਟ ਰੋਡ ਤੇ ਸਵ. ਸ੍ਰੀ ਪ੍ਰਬੋਧ ਚੰਦਰ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਨਾਂ ਵਲੋਂ ਸਮਾਜਿਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ।ਇਸ ਤੋਂ ਬਾਅਦ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਸਥਾਨਕ ਆਈ.ਟੀ.ਆਈ (ਲੜਕਿਆਂ) ਵਿਖੇ ਪੁਹੰਚੇ । ਇਥੇ ਉਨਾਂ ਨੇ ਆਈ.ਟੀ.ਆਈ ਦੇ ਕੰਪਲੈਕਸ ਵਿਚ ਪੌਦਾ ਲਗਾਇਆ ਤੇ ਵਰਕਸ਼ਾਪ ਦਾ ਨਿਰੀਖਣ ਕੀਤਾ। ਉਹ ਆਈ.ਟੀ.ਆਈ ੇ ਵਰਕਸ਼ਾਪ ਵਿਚ ਸਿਖਲਾਈ ਹਾਸਿਲ ਕਰ ਰਹੇ ਵਿਦਿਆਰਥੀਆਂ ਦੀ ਕਲਾ ਤੋ ਕਾਫੀ ਪ੍ਰਭਾਵਿਤ ਹੋਏ ਤੇ ਉਨਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਉਪਰੰਤ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਸਥਾਨਕ ਇਕ ਹੋਟਲ ਵਿਖੇ ਪੁਹੰਚੇ ਤੇ ਸ਼ਹਿਰ ਦੀਆਂ ਉੱਘੀਆਂ ਸਖਸ਼ੀਅਤਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਥੇ ਉਨਾਂ ਨੇ ਜੂਡੋ ਤੇ ਕਰਾਟੇ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਇਥੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਨਿੱਜੀ ਤੋਰ ਤੇ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਅੰਦਰ ਕਰਾਟੇ ਤੇ ਜੂਡੋ ਖੇਡ ਵਿਚ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤਕ ਨਾਮਣਾ ਖੱਟਿਆ ਹੈ ਅਤੇ 2020 ਉਲੰਪਿਕਸ ਖੇਡਾਂ ਲਈ ਕੁਆਲੀਫਾਈ ਰਾਊਂਡ ਵਿਚ ਖਿਡਾਰੀ ਪੁਹੰਚਿਆ ਹੈ। ਉਨਾਂ ਕਿਹਾ ਜਾਪਾਨ ਦੇਸ਼ ਜੂਡੋ ਤੇ ਕਰਾਟੇ ਖੇਤਰ ਵਿਚ ਮਾਰਸ਼ਲ ਦੇਸ਼ ਹੈ । ਜਿਸ ਦਾ ਦੁਨੀਆਂ ਵਿਚ ਕੋਈ ਮੁਕਾਬਲਾ ਨਹੀ ਹੈ। ਇਸ ਲਈ ਗੁਰਦਾਸੁਪਰ ਜਿਲੇ ਅੰਦਰ ਕਾਰਟੇ ਤੇ ਜੂਡੋ ਖੇਡ ਨੂੰ ਹੋਰ ਪ੍ਰਫੁਲਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਜਿਸ 'ਤੇ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਨੇ ਕਿਹਾ ਕਿ ਉਹ ਹਰ ਸੰਭਵ ਸਹਿਯੋਗ ਕਰਨਗੇ।ਆਖਰ ਵਿਚ ਸਾਬਕਾ ਕਾਨੂੰਨ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਤੇ ਉਨਾਂ ਦੀ ਧਰਮਪਤਨੀ ਦਾ ਗੁਰਦਾਸਪੁਰ ਵਿਖੇ ਪੁਹੰਚਣ ਤੇ ਸਮੂਹ ਜਿਲਾ ਵਾਸੀਆਂ ਵਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਦੀ ਗੁਰਦਾਸਪੁਰ ਫੇਰੀ ਸਰਹੱਦੀ ਖੇਤਰ ਦੇ ਲੋਕਾਂ ਲਈ ਬਹੁਤ ਲਾਹਵੰਦ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਜਾਪਾਨ ਵਰਗੇ ਉੱਨਤ ਦੇਸ਼ ਦੇ ਰਾਜਦੂਤ ਸ੍ਰੀ ਕੇਨਜੀ ਹੀਰਾਮਤਸੂ ਜੋ ਕਿ ਜਾਪਾਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਹੁਤ ਹੀ ਕਰੀਬ ਹਨ ਵਲੋਂ ਗੁਰਦਾਸਪੁਰ ਜਿਲੇ ਵਿਚ ਆਉਣਾ ਇਤਿਹਾਸਕ ਦਿਨ ਹੈ ਅਤੇ ਗੁਰਦਾਸਪੁਰ ਵਾਸੀ ਇਸਨੂੰ ਹਮੇਸ਼ਾ ਯਾਦ ਰੱਖਣਗੇ। ਜਾਪਾਨ ਦੇ ਅੰਬੇਸਦਰ ਸ੍ਰੀ ਕੇਨਜੀ ਹੀਰਾਮਤਸੂ ਵਲੋਂ ਗੁਰਦਾਸਪੁਰ ਜ਼ਿਲੇ ਲਈ ਕੀਤੀ ਗਈ ਫੇਰੀ ਭਵਿੱਖ ਵਿਚ ਬਹੁਤ ਲਾਹਵੰਦ ਸਾਬਿਤ ਹੋਵੇਗੀ।ਇਸ ਮੌਕੇ ਸਰਵ ਸ੍ਰੀ ਐਸ.ਪੀ ਗਰਗ ਪ੍ਰੋਟੋਕਾਲ ਆਫੀਸਰ-ਕਮ-ਕੰਸਲਟੈਟ ਇੰਨਵੈਸਟਮੈਂਟ ਪਰੋਮੋਸ਼ਨ, ਰੋਮੇਸ ਮਹਾਜਨ ਰਾਸ਼ਟਰਪਤੀ ਐਵਾਰਡੀ, ਚੇਅਰਮੈਨ ਸੁਖਜਿੰਦਰ ਸਿੰਘ ਗਿੱਲ, ਉਪਕਾਰ ਸਿੰਘ, ਸੰਦੀਪ ਸਿੰਘ ਡਿਪਟੀ ਡਾਇਰੈਕਟਰ, ਹਰਪਾਲ ਸਿੰਘ ਡਿਪਟੀ, ਪ੍ਰਿੰਸੀਪਲ ਪ੍ਰੋਮਿਲਾ ਸਿੱਧੂ , ਕੁਲਵੰਤ ਸਿੰਘ, ਸੰਜੀਵ ਕੁਮਾਰ, ਦਲਜੀਤ ਪਠਾਨੀਆ, ਮਨੋਹਰ ਸਿੰਘ ਖੇਡ ਅਫਸਰ, ਕੋਚ ਗੁਰਵੰਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।