Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਬਲੌਂਗੀ ਪੁਲੀਸ ਨੇ ਸੰਨੀ ਪਾਸਵਾਨ ਦੇ ਕਤਲ ਦੀ ਗੁੱਥੀ ਸੁਲਝਾਈ

ਸਾਰੇ ਪੰਜ ਮੁਲਜ਼ਮ ਕਾਬੂ; ਵਾਰਦਾਤ ਵਿੱਚ ਵਰਤੀਆਂ ਕਿਰਚਾਂ ਤੇ ਮੋਟਰ ਸਾਈਕਲ ਬਰਾਮਦ

5 Dariya News

ਖਰੜ , 07 Jun 2019

ਥਾਣਾ ਬਲੌਗੀ ਅਧੀਨ ਪੈਂਦੇ ਇਲਾਕੇ ਅੰਬੇਦਕਰ ਕਲੋਨੀ ਵਿੱਚ ਸਾਧੂ ਦੀ ਝੁੱਗੀ ਨਜ਼ਦੀਕ ਸੰਨੀ ਪਾਸਵਾਨ ਪੁੱਤਰ ਮੁਕਰਧੰਨ ਪਾਸਵਾਨ ਵਾਸੀ ਅੰਬੇਦਕਰ ਕਲੋਨੀ ਦੇ ਹੋਏ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਉਪ ਕਪਤਾਨ ਪੁਲਿਸ ਖਰੜ ਸ੍ਰੀ ਦੀਪ ਕਮਲ ਨੇ ਦੱਸਿਆ ਕਿ ਸੰਨੀ ਪਾਸਵਾਨ ਦੀ ਲਾਸ਼ 28 ਮਈ 2019 ਦੀ ਰਾਤ ਨੂੰ ਬਰਾਮਦ ਹੋਈ ਸੀ। ਇਸ ਉਤੇ ਪੁਲੀਸ ਨੇ ਥਾਣਾ ਬਲੌਂਗੀ ਵਿੱਚ ਆਈ.ਪੀ.ਸੀ. ਦੀ ਧਾਰਾ ਮੁਕੱਦਮਾ 302 ਤੇ 34 ਤਹਿਤ ਕੇਸ ਦਰਜ ਕੀਤਾ ਸੀ। ਉਨਾਂ ਦੱਸਿਆ ਕਿ ਐਸ.ਐਚ.ਓ. ਥਾਣਾ ਬਲੌਂਗੀ ਯੋਗੇਸ਼ ਕੁਮਾਰ ਦੀ ਟੀਮ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਕਤਲ ਸੰਨੀ ਦੇ ਦੋਸਤਾਂ ਦਲੀਪ ਕੁਮਾਰ, ਅਮਿਤ ਤਿਵਾੜੀ, ਚੰਦਨ ਪਾਸਵਾਨ, ਅਵਿਸ਼ੇਕ ਅਤੇ ਦੀਪਕ ਪਾਸਵਾਨ ਉਰਫ ਮਾਸ ਨੇ ਕੀਤਾ ਹੈ। ਡੀ.ਐਸ.ਪੀ. ਨੇ ਅੱਗੇ ਦੱਸਿਆ ਕਿ ਪੁਲੀਸ ਨੇ 31 ਮਈ ਨੂੰ ਮੁਲਜ਼ਮ ਚੰਦਨ ਪਾਸਵਾਨ ਵਾਸੀ ਮਕਾਨ ਨੰਬਰ 256 ਅੰਬੇਦਕਰ ਕਲੋਨੀ ਬਲੌਂਗੀ ਨੂੰ ਆਦਰਸ਼ ਨਗਰ ਬਲੌਂਗੀ ਦੇ ਪਿਛਲੇ ਪਾਸਿਓਂ ਟੀ.ਡੀ.ਆਈ. ਦੇ ਬਣੇ ਸਟੋਰਾਂ ਕੋਲੋ ਗਿ੍ਰਫਤਾਰ ਕੀਤਾ। 

ਇਸ ਦੌਰਾਨ 2 ਜੂਨ ਨੂੰ ਦਲੀਪ ਯਾਦਵ ਵਾਸੀ ਮਕਾਨ ਨੰਬਰ 4 ਅੰਬੇਦਕਰ ਕਲੋਨੀ ਨੂੰ ਫੇਜ਼-5 ਦੇ ਪਾਰਕ ਨੇੜੇ ਸਵਰਾਜ ਫੈਕਟਰੀ ਮੁਹਾਲੀ ਤੋ ਗਿ੍ਰਫਤਾਰ ਕੀਤਾ ਗਿਆ ਅਤੇ ਬਾਕੀ ਦੇ ਤਿੰਨ ਮੁਲਜ਼ਮਾਂ ਦੀਪਕ ਪਾਸਵਾਨ ਉਰਫ ਮਾਸ ਵਾਸੀ ਅੰਬੇਦਕਰ ਕਲੋਨੀ ਬਲੌਂਗੀ, ਅਮਿਤ ਤਿਵਾੜੀ ਵਾਸੀ ਮਕਾਨ ਨੰਬਰ 86 ਆਜ਼ਾਦ ਨਗਰ ਬਲੌਂਗੀ ਅਤੇ ਅਵਿਸ਼ੇਕ ਪਾਸਵਾਨ ਵਾਸੀ ਅੰਬੇਦਕਰ ਕਲੋਨੀ ਨੂੰ 5 ਜੂਨ ਨੂੰ ਮਿਨਰਵਾ ਅਕੈਡਮੀ ਮੋੜ ਲਾਗੇ ਪਿੰਡ ਦਾਊਂ ਲਿੰਕ ਰੋਡ ਕੋਲ ਅੰਬਾਂ ਦੇ ਬਾਗ ਵਿੱਚੋਂ ਨਿਕਲਦਿਆਂ ਗਿ੍ਰਫਤਾਰ ਕੀਤਾ ਗਿਆ। ਪੁਲੀਸ ਨੇ ਕਤਲ ਦੀ ਵਾਰਦਾਤ ਵਿੱਚ ਵਰਤੇ ਗਏ ਮੋਟਰ ਸਾਈਕਲ (ਪੀ ਬੀ 65ਏ ਟੀ 0576) ਜੋ ਮੁਲਜ਼ਮ ਚੰਦਨ ਪਾਸਵਾਨ ਦਾ ਹੈ, ਨੂੰ ਵੀ ਬਰਾਮਦ ਕਰ ਲਿਆ ਹੈ। ਕਤਲ ਵਿੱਚ ਵਰਤੀਆਂ ਕਿਰਚਾਂ ਵੀ ਬਰਾਮਦ ਕਰ ਲਈਆਂ ਗਈਆਂ। ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਉਨਾਂ ਪਰਿਵਾਰਕ ਰੰਜ਼ਸ਼ ਕਾਰਨ ਸੰਨੀ ਪਾਸਵਾਨ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD