Sunday, 12 May 2024

 

 

ਖ਼ਾਸ ਖਬਰਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

 

ਹੁਸ਼ਿਆਪੁਰ ਲੋਕ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਮ ਪ੍ਰਕਾਸ਼ ਜੇਤੂ ਰਹੇ

5 Dariya News

ਹੁਸ਼ਿਆਰਪੁਰ , 23 May 2019

05-ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ 19 ਮਈ ਨੂੰ ਹੋਏ ਮਤਦਾਨ ਦੀ ਗਿਣਤੀ ਅੱਜ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਆਈ.ਟੀ.ਆਈ.) ਵਿਖੇ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਹੋਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਵੇਰੇ 8 ਵਜੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਅਬਜ਼ਰਵਰ ਸ਼੍ਰੀ ਜੈ ਪ੍ਰਕਾਸ਼ ਸ਼ਿਵਹਰੇ ਦੀ ਨਿਗਰਾਨੀ ਵਿੱਚ ਸ਼ੁਰੂ ਹੋਈ ਇਸ ਮਤਗਣਨਾ ਪ੍ਰਕਿਰਿਆ ਦੌਰਾਨ ਮਾਈਕ੍ਰੋ ਅਬਜ਼ਰਵਰ, ਕਾਊਂਟਿੰਗ ਅਸਿਸਟੈਂਟ ਅਤੇ ਕਾਊਂਟਿੰਗ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਹੋਈ ਪੋਲਿੰਗ ਦੀ ਗਿਣਤੀ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਾਰਦਰਸ਼ੀ ਤਰੀਕੇ ਨਾਲ ਪੂਰੀ ਹੋਈ। ਉਨ੍ਹਾਂ ਕਿਹਾ ਕਿ 3 ਵਿਧਾਨ ਸਭਾ ਹਲਕਿਆਂ ਸ੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਆਈ.ਟੀ.ਆਈ.) ਹੁਸ਼ਿਆਰਪੁਰ ਵਿਖੇ ਅਤੇ 6 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮਚੁਰਾਸੀ, ਹੁਸ਼ਿਆਰਪੁਰ ਅਤੇ ਚੱਬੇਵਾਲ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਸਮੁੱਚੇ ਗਿਣਤੀ ਸਟਾਫ਼ ਅਤੇ ਅਧਿਕਾਰੀਆਂ ਦੀ ਮਤਗਣਨਾ ਨੂੰ ਤਰਤੀਬਵਾਰ ਅਤੇ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ 'ਤੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਪੁਰ ਲੋਕ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਜੇਤੂ ਰਹੇ। ਡਿਪਟੀ ਕਮਿਸ਼ਨਰ ਨੇ ਸ਼੍ਰੀ ਸੋਮ ਪ੍ਰਕਾਸ਼ ਨੂੰ ਜੇਤੂ ਉਮੀਦਵਾਰ ਦਾ ਸਰਟੀਫਿਕੇਟ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 421320, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੂੰ 372790, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 128564 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 44914 ਵੋਟਾ ਪਈਆਂ, ਜਦਕਿ 12868 ਨੇ ਨੋਟਾ ਬਟਨ ਦਬਾਇਆ। 

ਈਸ਼ਾ ਕਾਲੀਆ ਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਲਕਾਵਾਰ ਪਈਆਂ ਵੋਟਾਂ ਬਾਰੇ ਦੱਸਦਿਆਂ ਕਿਹਾ ਕਿ ਸ਼੍ਰੀ ਹਰਗੋਬਿੰਦਪੁਰ ਹਲਕੇ 'ਚ ਪਈਆਂ 107480 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 56327, ਭਾਜਪਾ ਉਮੀਦਵਾਰ ਨੂੰ 41025, ਬਸਪਾ ਉਮੀਦਵਾਰ ਨੂੰ 2826, ਆਪ ਉਮੀਦਵਾਰ ਨੂੰ4104 ਵੋਟਾਂ ਅਤੇ 1701 ਵੋਟਾਂ ਨੋਟਾ ਨੂੰ ਪਈਆਂ। ਭੁਲੱਥ ਵਿੱਚ 76977 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 32428, ਭਾਜਪਾ ਉਮੀਦਵਾਰ ਨੂੰ 31922, ਬਸਪਾ ਉਮੀਦਵਾਰ ਨੂੰ 9366, ਆਪ ਉਮੀਦਵਾਰ ਨੂੰ 1143 ਵੋਟਾਂ ਅਤੇ 1108 ਵੋਟਾਂ ਨੋਟਾ ਨੂੰ ਪਈਆਂ। ਫਗਵਾੜਾ ਵਿੱਚ 119240 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 39290, ਭਾਜਪਾ ਉਮੀਦਵਾਰ ਨੂੰ 44436, ਬਸਪਾ ਉਮੀਦਵਾਰ ਨੂੰ 29738,  ਆਪ ਉਮੀਦਵਾਰ ਨੂੰ 3061 ਵੋਟਾਂ ਮਿਲੀਆ ਅਤੇ 1735 ਵੋਟਾਂ ਨੋਟਾ ਨੂੰ ਪਈਆਂ। ਮੁਕੇਰੀਆਂ ਵਿੱਚ 124705 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 37207, ਭਾਜਪਾ ਉਮੀਦਵਾਰ ਨੂੰ 74913, ਬਸਪਾ ਉਮੀਦਵਾਰ ਨੂੰ 7720,  ਆਪ ਉਮੀਦਵਾਰ ਨੂੰ 2563 ਵੋਟਾਂ ਮਿਲੀਆ ਅਤੇ 1227 ਵੋਟਾਂ ਨੋਟਾ ਨੂੰ ਪਈਆਂ। ਦਸੂਹਾ ਵਿੱਚ 116473 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 39804, ਭਾਜਪਾ ਉਮੀਦਵਾਰ ਨੂੰ 62577, ਬਸਪਾ ਉਮੀਦਵਾਰ ਨੂੰ 8927,  ਆਪ ਉਮੀਦਵਾਰ ਨੂੰ 2725 ਵੋਟਾਂ ਮਿਲੀਆ ਅਤੇ 1336 ਵੋਟਾਂ ਨੋਟਾ ਨੂੰ ਪਈਆਂ। ਉੜਮੁੜ ਵਿੱਚ 108104 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 43651, ਭਾਜਪਾ ਉਮੀਦਵਾਰ ਨੂੰ 43234, ਬਸਪਾ ਉਮੀਦਵਾਰ ਨੂੰ 12643,  ਆਪ ਉਮੀਦਵਾਰ ਨੂੰ5799 ਵੋਟਾਂ ਮਿਲੀਆ ਅਤੇ 1605 ਵੋਟਾਂ ਨੋਟਾ ਨੂੰ ਪਈਆਂ। ਸ਼ਾਮਚੁਰਾਸੀ ਵਿੱਚ 108828 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 38845, ਭਾਜਪਾ ਉਮੀਦਵਾਰ ਨੂੰ 35249, ਬਸਪਾ ਉਮੀਦਵਾਰ ਨੂੰ 20642, ਆਪ ਉਮੀਦਵਾਰ ਨੂੰ 11876 ਵੋਟਾਂ ਮਿਲੀਆ ਅਤੇ 1156 ਵੋਟਾਂ ਨੋਟਾ ਨੂੰ ਪਈਆਂ। ਹੁਸ਼ਿਆਰਪੁਰ ਵਿੱਚ 116673 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 42833, ਭਾਜਪਾ ਉਮੀਦਵਾਰ ਨੂੰ 51637, ਬਸਪਾ ਉਮੀਦਵਾਰ ਨੂੰ 13445, ਆਪ ਉਮੀਦਵਾਰ ਨੂੰ 6189 ਵੋਟਾਂ ਮਿਲੀਆ ਅਤੇ 15858 ਵੋਟਾਂ ਨੋਟਾ ਨੂੰ ਪਈਆਂ। ਚੱਬੇਵਾਲ 103362 ਵੋਟਾਂ 'ਚੋਂ ਕਾਂਗਰਸ ਉਮੀਦਵਾਰ ਨੂੰ 39334, ਭਾਜਪਾ ਉਮੀਦਵਾਰ ਨੂੰ 31718, ਬਸਪਾ ਉਮੀਦਵਾਰ ਨੂੰ 22908 ਅਤੇ ਆਪ ਉਮੀਦਵਾਰ ਨੂੰ 6747 ਵੋਟਾਂ ਮਿਲੀਆ। ਇਸ ਹਲਕੇ 'ਚ 1299 ਮਤਦਾਤਾਵਾਂ ਨੇ ਨੋਟਾ ਦੀ ਵਰਤੋਂ ਕੀਤੀ। 

 

Tags: Som Parkash

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD