Monday, 29 April 2024

 

 

ਖ਼ਾਸ ਖਬਰਾਂ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

 

ਕਾਂਗਰਸ 'ਚ ਹਾਰ ਕਬੂਲ ਦਿਆਂ ਖਾਨਾਜੰਗੀ ਤੇ ਬਗਾਵਟ ਬਾਹਰ ਆ ਰਹੀ ਹੈ : ਬਿਕਰਮ ਸਿੰਘ ਮਜੀਠੀਆ

ਸਿਫਰ ਕਾਰਗੁਜਾਰੀ ਦੇ ਚਲਦਿਆਂ ਕਾਂਗਰਸ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਜਾਵੇਗੀ: ਮਜੀਠੀਆ

Web Admin

Web Admin

5 Dariya News

ਮਜੀਠਾ , 19 May 2019

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਹਰ ਫਰੰਟ 'ਤੇ ਫੇਲ ਸਾਬਿਤ ਹੋਈ ਕਾਂਗਰਸ 'ਚ ਹਾਰ ਕਬੂਲ ਕਰਦਿਆਂ ਖਾਨਾਜੰਗੀ ਤੇ ਬਗਾਵਟ ਬਾਹਰ ਆ ਰਹੀ ਹੈ। ਕਲ ਤਕ ਸ਼ਬਦ ਗੁਰੂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀਆਂ ਝੂਠੀਆਂ ਕਸਮਾਂ ਖਾਕੇ ਰਾਜਨੀਤੀ ਕਰਨ ਵਾਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਮਝ ਆ ਗਈ ਹੈ ਕਿ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਚੁਕੀ ਹੈ ਅਤੇ ਪੰਜਾਬ 'ਚ ਕਾਂਗਰਸ ਦਾ ਸਿਆਸੀ ਭੋਗ ਪੈਣ ਵਾਲਾ ਹੈ। ਲਿਹਾਜ਼ਾ ਚੋਣਾਂ ਉਪਰੰਤ ਕਾਂਗਰਸ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ।ਮਜੀਠੀਆ ਅੱਜ ਮਜੀਠਾ ਵਿਖੇ ਆਪਣੀ ਵੋਟ ਪਾਉਣ ਆਏ ਸਨ, ਉਨਾਂ ਬੂਥ ਨੰਬਰ 36 'ਚ 265 ਵੀਂ ਵੋਟ ਪਾਈ। ਇਸ ਮੌਕੇ ਉਹਨਾਂ ਪਤਰਕਾਰਾਂ ਨਾਲ ਗਲਬਾਤ ਦੌਰਾਨ ਦਾਅਵਾ ਕੀਤਾ ਕਿ ਲੋਕ ਮੌਕਾ ਨਹੀਂ ਗਵਾਉਣਗੇ, ਅਮ੍ਰਿਤਸਰ ਦੇ ਵਿਕਾਸ, ਖੁਸ਼ਹਾਲੀ ਅਤੇ ਰੁਜਗਾਰ ਲਈ ਸਹੀ ਫੈਸਲਾ ਕਰਨਗੇ ਅਤੇ ਚੋਣ ਨਤੀਜਾ ਭਾਜਪਾ ਉਮੀਦਵਾਰ ਤੇ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਹੱਕ 'ਚ ਹੀ ਆਵੇਗਾ।  ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਹਰ ਵਾਅਦੇ ਅਤੇ ਅਸਲ ਮੁਦਿਆਂ ਤੋਂ ਭਜ ਚੁਕੀ ਹੈ। ਸ਼ਬਦ ਗੁਰੂ ਦੀ ਸਹੁੰ ਖਾ ਕੇ ਮੁਕਰ ਚੁਕਿਆ ਹੈ। ਕਿਸਾਨ ਕਰਜ਼ਾ ਮੁਆਫੀ, ਪੈਨਸ਼ਨ, ਸ਼ਗਨ ਸਕੀਮਾਂ, ਦਲਿਤਾਂ ਅਤੇ ਲੋੜਵੰਦਾਂ ਲਈ ਲਾਭਕਾਰੀ ਸਕੀਮਾਂ, ਰੁਜਗਾਰ, ਵਿਕਾਸ ਆਦਿ ਤੋਂ ਮੂੰਹ ਫੇਰ ਚੁਕੀ ਹੈ। ਜਿਸ ਦਾ ਹਿਸਾਬ ਕਾਂਗਰਸ ਤੋਂ ਇਸ ਵਾਰ ਲੋਕ ਲੈਣਗੇ। ਚੋਣਾਂ 'ਚ ਕਾਂਗਰਸ ਵਲੋਂ ਕੀਤੀ ਗਈ ਸਰਕਾਰੀ ਤੰਤਰ ਦੀ ਦੁਰਵਰਤੋਂ ਅਤੇ ਬਲ ਪ੍ਰਯੋਗ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਲੋਕਤੰਤਰ ਦਾ ਖਾਤਮਾ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਗੁੰਡਿਆਂ ਬਦਮਾਸ਼ਾਂ ਦੀ ਫੌਜ ਹੈ ਤਾਂ ਲੋਕਤੰਤਰ ਨੂੰ ਬਚਾਉਣ ਲਈ ਪਹਿਲੀ ਗੋਲੀ  ਉਹ ਆਪਣੇ ਹਿੱਕ 'ਤੇ ਸਹਿਣ ਲਈ ਤਿਆਰ ਹਨ। ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਦੇ ਭਰਾ ਵਲੋਂ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੂੰ ਕਮਜੋਰ ਸਮਝ ਕੇ ਡਰਾਉਣ ਧਕਮਾਉਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਕਾਂਗਰਸੀ ਪ੍ਰਤਖ ਨਜਰ ਆ ਰਹੀ ਨਮੋਸ਼ੀ ਜਨਕ ਹਾਰ ਤੋਂ ਬੁਖਲਾਹਟ 'ਚ ਹਨ ਇਸੇ ਲਈ ਉਹ ਅਕਾਲੀ ਦਲ ਦੇ ਹਮਾਇਤੀਆਂ ਅਤੇ ਕਾਂਗਰਸ ਨੂੰ ਵੋਟ ਨਾ ਪਾਉਣ ਵਾਲਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। 

ਕਾਂਗਰਸ ਦੇ ਹੀ ਵਿਧਾਇਕ ਭਲਾਈਪੁਰ ਨੂੰ ਗਾਲਾਂ ਕੱਢਣ ਵਾਲੇ ਇਹਨਾਂ ਅਨਸਰ ਕਾਰਨ ਬੀਤੇ ਦੌਰਾਨ ਦਿਲਬਾਗ ਸਿੰਘ ਮਹਿਸਮਪੁਰ ਦਾ ਕਤਲ ਹੋਇਆ। ਸ: ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਪੱਪੂ ਪ੍ਰਧਾਨ ਮੰਤਰੀ ਦੀ ਨਹੀਂ ਮਜਬੂਤ ਅਤੇ ਇਮਾਨਦਾਰ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀ ਹੀ ਲੋੜ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਦੇਸ਼ 'ਤੇ 60 ਸਾਲ ਰਾਜ ਕੀਤਾ ਜਿਸ ਦੌਰਾਨ ਭ੍ਰਿਸ਼ਟਾਚਾਰ, ਬੇਰੁਜਗਾਰੀ, ਅਨਪੜਤਾ, ਗਰੀਬੀ ਅਤੇ ਫਿਰਕੂ ਢੰਗੇ ਹੀ ਦੇਸ਼ ਦੇ ਹਿੱਸੇ ਆਏ।  ਉਹਨਾਂ ਕਿਹਾ ਕਿ ਭਰਾਮਾਰੂ ਜੰਗ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਾਂਗਰਸ ਦੇ ਡੀ ਐਨ ਏ 'ਚ ਸ਼ਾਮਿਲ ਹੈ, ਹਾਲਾਤ ਵਿਗਾੜ ਕੇ ਉਸ ਦਾ ਸਿਆਸੀ ਫਾਇਦਾ ਲੈਣਾ ਅਤੇ ਸਰਬਤ ਦੇ ਭਲੇ ਦੀ ਜਿਥੇ ਅਰਦਾਸ ਹੁੰਦੀ ਹੋਵੇ ਉਸ ਮੁਕਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਉਡਾਉਣ ਦੀ ਗਾਂਧੀ ਪਰਿਵਾਰ ਦੀ ਹਮੇਸ਼ਾਂ ਸੋਚ ਰਹੀ ਹੈ। ਉਹਨਾਂ ਕਿਹਾ ਕਿ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਰਗੇ ਡਾਲਰਾਂ ਵਾਲੇ ਸਰਕਾਰੀ ਬਾਬਿਆਂ ਅਤੇ ਕਾਂਗਰਸ ਦੀ ਮਿਲੀ ਭੁਗਤ ਦਾ ਪ੍ਰਦਾਫਾਸ ਮੰਡ ਦੇ ਸਾਥੀਆਂ ਵਲੋਂ ਕੀਤਾ ਜਾ ਚੁਕਿਆ ਹੈ। ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਰੱਜ ਕੇ ਰਾਜਨੀਤੀ ਕੀਤੀ, ਉਹ ਬੇਨਕਾਬ ਹੋ ਰਹੇ ਹਨ। ਵਿਰੋਧੀਆਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਤੋਂ ਲੈ ਕੇ ਇਸ਼ਤਿਹਾਰਬਾਜ਼ੀ ਤਕ ਦੀ ਫੰਡਿੰਗ ਇਨਾਂ ਸਰਕਾਰੀ ਬਾਬਿਆਂ ਨੂੰ ਕਾਂਗਰਸ ਵਲੋਂ ਕੀਤੀ ਜਾਂਦੀ ਰਹੀ ਹੈ।  ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਗਈ ਟਿੱਪਣੀ ਦੇ ਜਵਾਬ 'ਚ ਉਹਨਾਂ ਕਿਹਾ ਕਿ ਸਿੱਧੂ ਇਕ 'ਨਾਚਾ' 'ਭਾੜੇ ਦਾ ਟੱਟੂ' ਅਤੇ 'ਰਾਧੇ ਮਾਂ ਦਾ ਚੇਲਾ' ਹੈ ਜੇ ਉਸ 'ਚ ਕੋਈ ਦਮ ਸੀ ਤਾਂ ਬਠਿੰਡੇ ਤੋਂ ਚੋਣ ਲੜ ਕੇ ਦੇਖ ਲੈਦਾ ਭੱਜਿਆ ਕਿਉਂ ਸੀ?, ਉਹਨਾਂ ਕਿਹਾ ਕਿ ਸੋਨੀਆ ਗਾਂਧੀ ਜਿਸ ਲਈ ਪਹਿਲਾਂ ਮੁਨੀ ਨਾਲੋਂ ਵੱਧ ਬਦਨਾਮ ਸੀ, ਅੱਜ ਉਹ ਹੀ ਉਸ ਦੀਆਂ ਮੁਠੀਆਂ ਭਰ ਰਿਹਾ ਹੈ, ਵਿਅੰਗ ਕਸਦਿਆਂ ਉਨਾਂ ਅਗੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੀ ਚਾਪਲੂਸੀ ਕਰਨ ਅਤੇ ਉਸ ਨੂੰ 'ਰਹਿਬਰ' ਭਾਵ 'ਰੱਬ' ਕਹਿਣ ਵਾਲਾ ਕੋਈ 'ਸਰਦਾਰ' ਕਿਵੇਂ ਹੋ ਸਕਦਾ ਹੈ। ਉਹਨਾਂ ਅਫਸੋਸ ਨਾਲ ਕਿਹਾ ਕਿ ਸਿੱਧੂ ਵਲੋਂ ਆਪਣੀ ਪਤਨੀ ਬਾਰੇ ਵਰਤੀ ਗਈ 'ਸਟਿਪਨੀ' ਵਰਗੀ ਭੱਦੀ ਭਾਸ਼ਾ ਨਾਲ ਉਹ ਇਤਫਾਕ ਨਹੀਂ ਰਖਦਾ, ਇਸਤਰੀ ਜਾਤੀ ਬਾਰੇ ਅਜਿਹੀ ਮਾੜੀ ਟਿਪਣੀ ਨਾਲ ਸਿੱਧੂ ਦੀ ਅਸਲ ਸੋਚ ਬੇਨਕਾਬ ਹੋਈ ਹੈ। 

 

Tags: Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD