ਡਾਕਟਰ ਅਤੇ ਇਸ ਪੇਸ਼ੇ ਤੋਂ ਜੁਣੇ ਲੋਕੀ ਸਮਾਜ ਦੀ ਅਹਿਮ ਕੜੀ ਹਨ । ਡਾਕਟਰਾਂ ਦੀ ਮੁਸ਼ਕਲਾਂ ਦਾ ਸਮਾਧਾਨ ਜੇਕਰ ਪਹਿਲ ਦੇ ਆਧਾਰ ਤੇ ਨਹੀਂ ਕੀਤਾ ਜਾਵੇਗਾ ਤਾਂ ਇਸਦਾ ਨੁਕਸਾਨ ਸਮਾਜ ਦੇ ਲੋਕਾਂ ਨੂੰ ਭੁਗਤਨਾ ਪੈ ਸਕਦਾ ਹੇ । ਇਹ ਵਿਚਾਰ ਚੰਡੀਗੜ੍ਹ ਤੋਂ ਭਾਜਪਾ ਅਕਾਲੀ ਦਲ ਉਮੀਦਵਾਰ ਕਿਰਨ ਖੇਰ ਨੇ ਸੇਕਟਰ ੩੪ ਵਿਖੇ ਨੈਸ਼ਨਲ ਇੰਟੀਗਰੇਟਿਡ ਮੈਡਿਕਲ ਐਸੋਸ਼ਿਐਸ਼ਨ ਵਲੋਂ ਆਯੋਜਤ ਪ੍ਰੋਗਰਾਮ ਨੂੰ ਸੰਬੋਧਤ ਕਰ ਰਹੇ ਸਨ । ਭਾਜਪਾ ਦੇ ਪ੍ਰਦੇਸ਼ ਪਰਮੂਖ ਸੰਜੇ ਟੰਡਨ ਦੀ ਲੀਡਰਸ਼ਿਪ ਵਿਚ ਆਯੋਜਤ ਇਸ ਪ੍ਰੋਗਰਾਮ ਦੇ ਦੌਰਾਨ ਡਾ ਪ੍ਰਿੰਸ ਬੰਧੇਲਾ, ਰੂਚਿਤ ਸੂਰੀ ਅਤੇ ਹੋਰਨਾਂ ਨੇ ਅਪਣੀ ਮੰਗ ਰੱਖਦੇ ਹੋਏ ਕਿਹਾ ਕਿ ਜੋ ਡਾਕਟਰ ਅਪਣੇ ਰਿਹਾਇਸ਼ੀ ਇਲਾਕਿਆਂ ਤੋਂ ਪ੍ਰੇਕਟਿਸ ਕਰਦੇ ਹਨ ਉਨ੍ਹਾਂ ਤੋਂ ਕੋਈ ਕਾਮਰਸ਼ਿਅਲ ਫੀਸ ਨਾ ਲਿਤੀ ਜਾਵੇ ।ਛੋਟੇ ਕਲਿਨਿਕਾਂ ਨੂੰ ਰੈਗੂਲਰ ਕਰਣ ਦੀ ਪਰਕਿਰਿਆਂ ਨੂੰ ਸੌਖਾ ਬਣਾਇਆ ਜਾਵੇ । ਕਿਰਨ ਖੇਰ ਨੇ ਮੈਡੀਕਲ ਖੇਤਰ ਤੋਂ ਜੁਣੇ ਪ੍ਰਤੀਨਿਧਿਆਂ ਦੀ ਮੰਗਾਂ ਨੂੰ ਸੁਨਣ ਦੇ ਬਾਅਦ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਡਾਕਟਰਾਂ ਅਤੇ ਇਸ ਤੋਂ ਜੁਣੇ ਪੇਸ਼ੇ ਲੋਕਾਂ ਨੂੰ ਸਨਮਾਨ ਦਿਤਾ ਹੈ । ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਸੁਲਝਾਏ ਜਾਣਗੇਂ ।ਇਸ ਮੌਕੇ ਤੇ ਬੋਲਦੇ ਹੋਏ ਸੰਜੈ ਟੰਡਨ ਨੇ ਡਾਕਟਰੀ ਪੇਸ਼ੇ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰੇਂਦਰ ਮੌਦੀ ਦੀ ਲੀਡਰਸ਼ਿਪ ਵਾਲੀ ਸਰਕਾਰ ਆਯੂਸ਼ਮਾਨ ਭਾਰਤ ਵਰਗੀ ਕਲਿਆਣਕਾਰੀ ਯੋਜਨਾਵਾਂ ਚਲਾਕੇ ਹਰੇਕ ਵਿਅਕਤੀ ਨੂੰ ਬੇਹਤਰ ਸੇਹਤ ਸੁਵਿਧਾ ਪ੍ਰਦਾਨ ਕਰਣ ਦਾ ਫੈਸਲਾ ਲੈ ਕੇ ਪੁਰੇ ਵਿਸ਼ਵ ਦੇ ਸਾਹਮਣੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ । ਇਸ ਮੌਕੇ ਤੇ ਆਈਐਮਏ ਦੇ ਡਾ ਰਾਜੇਸ਼ ਧੀਰ, ਹਰਦੀਪ ਸਿੰਘ, ਸੰਤੋਖ ਸਿੰਘ, ਡਾ ਆਰਐਸ ਬੇਜੀ, ਜੀਡੀ ਮੇਹਤਾ, ਡਾ ਮੀਨੂੰ ਸਹਿਤ ਹੋਰਨਾਂ ਨੇ ਭਾਗ ਲਿਆ ।