Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਭਾਜਪਾ ਨੇ ਪਹਿਲੀ ਵਾਰ ਚੰਡੀਗੜ੍ਹ 'ਚ ਲਾਗੂ ਕਰਵਾਈ ਉਦਯੋਗਿਕ ਨੀਤੀ - ਕਿਰਣ ਖੇਰ

ਛੋਟੇ ਪੱਧਰ ਦੇ ਉਦਯੋਗ ਭਾਰਤੀ ਅਤੇ ਟਰਾਂਸਪੋਟਰਾਂ ਨਾਲ ਹੋਏ ਰੂਬਰੂ

5 Dariya News

ਚੰਡੀਗੜ੍ਹ , 03 May 2019

Last updated on: May 03, 2019, 00:00 IST

ਚੰਡੀਗੜ੍ਹ ਲੋਕਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਸਾਂਸਦ ਕਿਰਣ ਖੇਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇੱਥੇ ਪਹਿਲੀ ਵਾਰ ਉਦਯੋਗਿਕ ਨੀਤੀ ਨੂੰ ਲਾਗੂ ਕਰਕੇ ਉਦਯੋਗਾਂ ਨੂੰ ਨਵੀਂ ਪਹਿਚਾਣ ਦੇਣ ਦਾ ਕੰਮ ਕੀਤਾ ਹੈ। ਜਿਸ ਤੋਂ ਹਰ ਛੋਟੇ-ਵੱਡੇ ਉਦਯੋਗ ਨੂੰ ਪਹਿਚਾਣ ਮਿਲੀ ਹੈ।ਸ਼ੁੱਕਰਵਾਰ ਨੂੰ ਕਿਰਣ ਖੇਰ ਉਦਯੋਗਿਕ ਖੇਤਰ ਫੇਜ਼-2 ਸਥਿਤ ਹੋਟਲ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਲਘੂ ਉਦਯੋਗ ਭਾਰਤੀ ਦੇ ਪ੍ਰਤੀਨੀਧੀਆਂ ਨਾਲ ਰੂਬਰੂ ਹੋਈ ਸੀ। ਇਸ ਮੌਕੇ ਲਘੂ ਉਦਯੋਗਿਕ ਭਾਰਤੀ ਦੇ ਪ੍ਰਧਾਨ ਯੁੱਧਵੀਰ ਕੌੜਾ ਨੇ ਕਿਹਾ ਕਿ ਕਿਰਣ ਖੇਰ ਨੇ ਆਪਣੇ ਕਾਰਜਕਾਲ ਦੌਰਾਨ ਲਘੂ ਉਦਯੋਗ ਦੀ 30 ਸਾਲ ਪੁਰਾਣੀਆਂ ਫਾਈਲਾਂ ਨੂੰ ਕੱਢਕੇ ਉਨਾਂ ਦਾ ਹੱਲ ਕਰਨ ਦਾ ਕੰਮ ਕੀਤਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਕਿਰਣ ਖੇਰ ਨੇ ਚੰਡੀਗੜ• ਦੇ ਲਘੂ ਉਦਯੋਗਾਂ ਦੇ ਲਈ ਬਹੁਤ ਕੰਮ ਕੀਤੇ ਹਨ। ਉਨਾਂ ਕਿਹਾ ਕਿ ਪੂਰੀ ਦੁਨੀਆਂ ਅੱਜ ਮੋਦੀ ਜੀ ਦੀ ਦੇਸ਼ 'ਚ ਲਹਿਰ ਨੂੰ ਮੰਨ ਰਹੀ ਹੈ। ਇਸ ਮੌਕੇ ਜਰਨੈਲ ਸਿੰਘ, ਏਐਲ ਅਗਰਵਾਲ, ਦਿਨੇਸ਼ ਸ਼ਰਮਾ, ਜੀ ਭਾਰਦਵਾਜ, ਚੰਦਰ ਵਰਮਾ, ਭਰਤ ਕੁਮਾਰ, ਸੁਨੀਲ ਬੰਸਲ, ਰਿਤੇਸ਼ ਅਰੋੜਾ ਅਤੇ ਦੀਪਕ ਸ਼ਰਮਾ ਮੌਜੂਦ ਸਨ।ਪ੍ਰੋਗਰਾਮ 'ਚ ਉਦਯੋਕਿ ਵਪਾਰੀ ਸੰਗਠਨ ਮੌਜੂਦ ਹੋਏ ਜਿਸ 'ਚ ਚੈਂਬਰ ਆਫ ਇੰਡਸਟਰੀਜ਼, ਚੰਡੀਗੜ੍ਹ ਇੰਡਸਟਰੀ ਯੂਥ ਐਸੋਸੀਏਸ਼ਨ, ਚੰਡੀਗੜ੍ਹ ਸ਼ੈਫ ਵੈਲਫੇਅਰ ਐਸੋਸੀਏਸ਼ਨ, ਫਰਨੀਚਰ ਐਸੋਸੀਏਸ਼ਨ, ਇਸਪਾ, ਕਨਵਰਟਿਡ ਪਲਾਂਟ ਓਨਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਸ਼ਾਮਿਲ ਹੋਏ। 

ਪ੍ਰਤੀਨਿਧੀਆਂ ਨੇ ਕਿਰਣ ਖੇਰ ਅਤੇ ਸੰਜੈ ਟੰਡਨ ਨੁੰ ਉਦਯੋਗਿਕ ਖੇਤਰਾਂ ਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਸੈਕਟਰ ਦੇ ਲਈ ਭਾਜਪਾ ਵੱਲੋਂ ਜੋ ਕੰਮ ਕੀਤੇ ਗਏ ਉਨਾਂ ਧੰਨਵਾਦ ਕੀਤਾ। ਇਸੀ ਦੌਰਾਨ ਕਿਰਣ ਖੇਰ ਅੱਜ ਸੈਕਟਰ-26 ਸਥਿਤ ਟਰਾਂਸਪੋਰਟ ਯੂਨੀਅਨ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਪੁੱਜੀ ਜਿੱਥੇ ਕੌਂਸਲਰ ਦਲੀਪ ਸ਼ਰਮਾ ਨੇ ਕਿਰਣ ਖੇਰ ਨੂੰ ਟਰਾਂਸਪੋਰਟ ਯੂਨੀਅਨ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਕੇਕੇ ਅਬਰੋਲ ਨੇ ਕਿਰਣ ਖੇਰ ਨੂੰ ਪਗੜੀ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਖੇਰ ਨੇ ਕਿਹਾ ਕਿ ਟਰਾਂਸਪੋਰਟ ਦੇ ਲੋਕਾਂ ਦੇ ਪਾਰਕਿੰਗ ਦੇ ਵਧੇ ਹੋਏ ਰੇਟ ਨੂੰ ਰੱਦ ਕਰਕੇ ਪੁਰਾਣੇ ਰੇਟ ਲਾਗੂ ਕਰਵਾਏ ਜਾਣਗੇ। ਇਸ ਮੌਕੇ ਸੁਨੀਲ ਸ਼ਰਮਾ, ਸੋਮ ਰਾਜ, ਵੀਨੂੰ, ਬੱਗਾ, ਸ਼ਕਤੀ ਦੇਵ ਸ਼ਾਲੀ, ਰਾਜ ਕਿਸ਼ੌਰ, ਨੌਸਾਦ ਅਲੀ ਸਮੇਤ ਕਈ ਪਤਵੰਤ ਮੌਜੂਦ ਸਨ। ਇਸੀ ਦੌਰਾਨ ਕਿਰਣ ਖੇਰ ਨੇ ਕਿਹਾ ਕਿ ਖੇਰ ਨੇ ਯੂਟੀ ਕਰਮਚਾਰੀਆਂ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਉਨਾਂ ਨੇ ਇੱਥੇ ਸਰਕਾਰੀ ਕਰਮਚਾਰੀਆਂ ਦੇ ਲਈ  ਬੰਦ ਪਈਆਂ ਆਵਾਸ ਯੋਜਨਾ ਨੂੰ ਫਿਰ ਤੋਂ ਲਾਗੂ ਕਰਵਾਇਆ ਹੈ। ਜਿਸਤੋਂ ਕਰੀਬ ਚਾਰ ਹਜ਼ਾਰ ਪਰਿਵਾਰਾਂ ਨੂੰ ਘਰ ਮਿਲਣ ਦਾ ਸੁਪਨਾ ਸਾਕਾਰ ਹੋਇਆ ਹੈ। ਭਵਿੱਖ 'ਚ ਉਹ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਲਬਧ ਰਾਹਣਗੀ।

 

Tags: Kirron Kher , Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD