Monday, 13 May 2024

 

 

ਖ਼ਾਸ ਖਬਰਾਂ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ

 

ਚੰਡੀਗੜ 'ਚ ਸ਼ੁਰੂ ਹੋਵੇਗੀ ਡਬਲ ਡੈਕਰ ਸਕਾਈ ਬੱਸ-ਗਡਕਰੀ

ਇੱਕ ਦਿਨ 'ਚ ਮਿਲੀ ਸੀ ਟ੍ਰਿਊਬਨ ਫੈਲਾਈਓਵਰ ਦੀ ਮੰਜੂਰੀ-ਟੰਡਨ

5 Dariya News

ਚੰਡੀਗੜ੍ਹ , 02 May 2019

ਕੇਂਦਰੀ ਸੜਕ ਆਵਾਜਾਈ, ਸ਼ਿਪਿੰਗ ਅਤੇ ਰਾਸ਼ਟਰੀ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਚੰਡੀਗੜ੍ਹ 'ਚ ਬਹੁਤ ਜਲਦ ਡਬਲ ਡੈਕਰ ਸਕਾਈ ਬੱਸ ਸ਼ੁਰੂ ਕੀਤੀ ਜਾਵੇਗੀ। ਜਿਸ ਤੋਂ ਨਾ ਸਿਰਫ ਡੀਜਲ ਦਾ ਪ੍ਰਦੂਸ਼ਣ ਘੱਟ ਹੋਵੇਗਾ ਬਲਕਿ ਇਸ ਇਲੈਕਟ੍ਰਿਕ ਬੱਸ ਦਾ ਕਿਰਾਇਆ ਵੀ ਸੜਕ ਤੇ ਚਲਣ ਵਾਲੀਆਂ ਬੱਸਾਂ ਤੋਂ ਘੱਟ ਹੋਵੇਗਾ। ਗਡਕਰੀ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-37 ਸਥਿਤ ਲਾਅ ਭਵਨ 'ਚ ਚੰਡੀਗੜ੍ਹ ਪ੍ਰਦੇਸ਼ ਭਾਜਪਾ ਵੱਲੋਂ ਪਾਰਟੀ ਉਮੀਦਵਾਰ ਕਿਰਣ ਖੇਰ ਦੇ ਸਮਰਥਨ 'ਚ ਆਯੋਜਿਤ ਪ੍ਰੋਫੈਸ਼ਨਲ ਨਾਲ ਰੂਬਰੂ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਪ੍ਰੋਗਰਾਮ 'ਚ ਸ਼ਹਿਰ ਦੇ ਬੁੱਧੀਜੀਵੀ, ਸੀਏ, ਲੇਖਾਕਾਰ, ਵਕੀਲ, ਪ੍ਰੋਫੈਸਰ ਸਮੇਤ ਕਈ ਖੇਤਰਾਂ ਦੇ ਸੀਨੀਅਰਾਂ ਨੇ ਭਾਗ ਲਿਆ। ਇਸ ਮੌਕੇ 'ਤੇ ਬੋਲਦੇ ਹੋਏ ਡਗਕਰੀ ਨੇ ਕਿਹਾ ਕਿ ਚੰਡੀਗੜ੍ਹ 'ਚ ਡਬਲ ਡੈਕਰ ਸਕਾਈ ਬੱਸ ਨੂੰ ਸ਼ੁਰੂ ਕਰਨ ਦੇ ਪ੍ਰੋਜੈਕਟ ਦੀ ਡੀਪੀਆਰ ਤਿਆਰ ਹੋ ਚੁੱਕੀ ਹੈ। ਚੋਣਾਂ ਦੇ ਬਾਅਦ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਚੰਡੀਗੜ੍ਹ ਦੇ ਰਹਿਣ ਵਾਲਿਆਂ ਦੇ ਇਸ ਸੁਪਨੇ ਨੂੰ ਸਾਕਾਰ ਕਰੇਗੀ।ਗਡਕਰੀ ਨੇ ਕਿਹਾ ਕਿ ਪ੍ਰਧਾਨਮੰਤਰੀ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਦੇਸ਼ 'ਚ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇ। ਜਿਸਦੇ ਚੱਲਦੇ ਸੜਕ ਆਵਾਜਾਈ, ਸਕਾਈ ਟਰਾਂਸਪੋਰਟ ਅਤੇ ਵਾਟਰ ਟਰਾਂਸਪੋਰਟ ਨਾਲ ਸੰਬੰਧਿਤ ਵਿਭਾਗਾਂ 'ਚ 17 ਲੱਖ ਕਰੋੜ ਦੇ ਵਿਕਾਸ ਕੰਮ ਹੋ ਚੁੱਕੇ ਹਨ। ਗਡਕਰੀ ਨੇ ਕਿਹਾ ਕਿ ਸਾਲ 2014 'ਚ ਜਦੋਂ ਉਨਾਂ ਨੇ ਆਪਣਾ ਕਾਰਜਭਾਰ ਸੰਭਾਲਿਆ ਸੀ ਤਾਂ ਦੇਸ਼ 'ਚ ਔਸਤਨ ਰੋਜਾਨਾਂ ਦੋ ਕਿਲੋਮੀਟਰ ਨਵਾਂ ਸੜਕ ਨਿਰਮਾਣ ਹੁੰਦਾ ਸੀ ਜਿਸਨੂੰ ਹੁਣ ਵਧਾ ਕੇ 32 ਕਿਲੋਮੀਟਰ ਰੋਜ਼ਾਨਾ ਕਰ ਦਿੱਤਾ ਗਿਆ ਹੈ।ਕੇਂਦਰੀ ਮੰਤਰੀ ਦਾ ਚੰਡੀਗੜ੍ਹ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਦੇ ਵਸਨੀਕਾਂ ਨੂੰ ਟ੍ਰਿਬਯੂਨ ਫਲਾਈ ਓਵਰ ਗਡਕਰੀ ਦੀ ਹੀ ਦੇਣ ਹੈ। ਉਨਾਂ ਕਿਹਾ ਕਿ ਨਿਤਿਨ ਗਡਕਰੀ ਭਾਜਪਾ ਦੇ ਅਜਿਹੇ ਨੇਤਾ ਹਨ ਜਿਨਾਂ ਤੋਂ ਨਵੇਂ ਨੇਤਾਵਾਂ ਨਾ ਸਿਰਫ ਪ੍ਰੇਰਣਾ ਮਿਲਦੀ ਹੈ ਬਲਕਿ ਨਵੇਂ-ਨਵੇਂ ਵਿਚਾਰ ਮਿਲਦੇ ਹਨ। ਜਿਨਾਂ ਨੂੰ ਉਹ ਆਪਣੇ ਖੇਤਰਾਂ 'ਚ ਲਾਗੂ ਕਰਦੇ ਹਨ।ਇਸ ਮੌਕੇ ਤੇ ਬੋਲਦੇ ਹੋਏ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਅਤੇ ਮੌਜੂਦਾ ਸਾਂਸਦ ਕਿਰਣ ਖੇਰ ਨੇ ਆਪਣੇ ਪੰਚ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਕਿਹਾ ਕਿ ਉਨਾਂ ਦੇ ਯਤਨਾਂ ਨਾਲ ਚੰਡੀਗੜ੍ਹ ਦੇ ਵਸਨੀਕਾਂ ਨੂੰ ਬਹੁਤ ਜਲਦ 24 ਘੰਟੇ ਪਾਣੀ ਦੀ ਸਪਲਾਈ ਮਿਲੇਗੀ, ਜਿਸਦੀ ਸ਼ੁਰੂਆਤ ਹੋ ਚੁੱਕੀ ਹੈ। ਖੇਰ ਨੇ ਕਿਹਾ ਕਿ ਉਨਾਂ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ ਆਪਣੇ ਐਮਪੀ ਲੈਡ ਫੰਡ ਦਾ ਇਸਤੇਮਾਲ ਕੀਤਾ ਹੈ ਬਲਕਿ ਸਾਬਕਾ ਸਾਂਸਦ ਵੱਲੋਂ ਛੱਡੀ ਗਈ 18 ਪ੍ਰਤੀਸ਼ਤ ਫੰਡ ਨੂੰ ਵੀ ਜਨਤਾ ਦੇ ਵਿਕਾਸ ਤੇ ਖਰਚ ਕੀਤਾ ਹੈ। ਇਸ ਮੌਕੇ 'ਤੇ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਸ਼ਰਮਾ, ਉਪ ਪ੍ਰਧਾਨ ਅਤੇ ਚੋਣ ਕਮੇਟੀ ਦੇ ਕੋਆਰਡੀਨੇਟਰ ਰਾਮਬੀਰ ਭੱਟੀ, ਜਨਰਲ ਸਕੱਤਰ ਚੰਦਰਸ਼ੇਖਰ, ਪ੍ਰੇਮ ਕੌਸ਼ਿਕ, ਕੋਆਰਡੀਨੇਟਰ ਸਤਿੰਦਰ ਸਿੰਘ, ਕੌਂਸਲਰ ਅਤੇ ਸਾਬਕਾ ਮੇਅਰ ਅਰੁਣ ਸੂਦ ਅਤੇ ਅਕਾਲੀ ਦਲ ਪ੍ਰਧਾਨ ਹਰਦੀਪ ਸਿੰਘ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ।

ਗਡਕਰੀ ਨੇ ਦਿੱਤਾ ਵਾਯੂ ਅਤੇ ਜਲ ਪ੍ਰਦੂਸ਼ਣ ਮੁਕਤ ਚੰਡੀਗੜ੍ਹ ਦਾ ਨਾਰਾ 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਚੰਡੀਗੜ੍ਹ ਦੇ ਬੁੱਧੀਜੀਵੀਆਂ, ਵਕੀਲਾਂ,ਲੇਖਕ, ਡਾਕਟਰ, ਅਤੇ ਹੋਰਨਾਂ ਬੁਧੀਜੀਵੀਆਂ ਦੇ ਰੂਬਰੂ ਹੁੰਦੇ ਹੋਏ ਚੰਡੀਗੜ੍ਹ ਦੀ ਸੁੰਦਰਤਾ ਨੂੰ ਵਧਾਉਣ ਦੇ ਲਈ ਇਸ ਜਲ ਅਤੇ ਵਾਯੂ ਪ੍ਰਦੂਸ਼ਣ ਤੋਂ ਮੁਕਤ ਸ਼ਹਿਰ ਬਣਾਉਣ ਦਾ ਨਾਰਾ ਕੀਤਾ। ਗਡਕਰੀ ਨੇ ਚੰਡੀਗੜ੍ਹ ਵਸਨੀਕਾਂ ਤੋਂ ਡੀਜ਼ਲ ਵਾਹਨਾਂ ਨੂੰ ਤਿਆਗਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਥਨਾਲ, ਮਿਥਨਾਲ 'ਤੇ ਬਾਓ ਸੀਐਨਜੀ ਵਾਹਨਾਂ ਵੱਲ ਆਪਣਾ ਰੁਝਾਨ ਵਧਾਉਣ। ਜਿਸਤੋਂ ਇਹ ਸ਼ਹਿਰ ਪੂਰੀ ਤਰਾਂ ਤੋਂ ਪ੍ਰਦੂਸ਼ਣ ਮੁਕਤ ਹੋਵੇਗਾ।

ਜਲਦ ਹੱਲ ਕਰੇਗਾ ਹਰਿਆਣਾ 'ਤੇ ਪੰਜਾਬ ਜਲ ਵਿਵਾਦ 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਾਅ ਭਵਨ 'ਚ ਹਰਿਆਣਾ ਅਤੇ ਪੰਜਾਬ 'ਚ ਚਲ ਰਹੇ ਐਸਵਾਈਐਲ ਵਿਵਾਦ 'ਤੇ ਬੋਲਦੇ ਹੋਏਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਰਨਾਟਕ ਅਤੇ ਤਾਮਿਲਨਾਡੂ ਦੇ ਵਿਚਾਲੇ ਸਾਲਾਂ ਤੋਂ ਚਲੇ ਆ ਰਹੇ ਜਲ ਵਿਵਾਦ ਨੂੰ ਸੁਲਝਾਇਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਪਾਣੀ ਦੀ ਕੋਈ ਕਿੱਲਤ ਨਹੀਂ ਹੈ। ਉਨਾਂ ਜਲ ਵਿਵਾਦ ਨੂੰ ਸੁਲਝਾਉਣ ਦੀ ਦਿਸ਼ਾ 'ਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਿੰਨ ਬੈਠਕਾਂ ਦਾ ਆਯੋਜਨ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਜਲ ਵੰਡ ਨੂੰ ਲੈ ਕੇ ਨਵੇਂ ਸਿਰੇ ਤੋਂ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਜਿਸ 'ਤੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਜ਼ਬਾਨੀ ਸਹਿਮਤੀ ਵੱਲ ਵੱਧ ਰਹੀਆਂ ਹਨ। ਕੇਂਦਰ 'ਚ ਫਿਰ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਦੇ ਬਾਅਦ ਇਸ ਮੁੱਦੇ ਨੂੰ ਵੀ ਸੁਲਝਾ ਲਿਆ ਜਾਵੇਗਾ।

ਹੁਣ ਪੰਜਾਬ-ਹਰਿਆਣਾ ਨਹੀਂ ਫਲਾਉਣਗੇ ਪਰਾਲੀ ਤੋਂ ਪ੍ਰਦੂਸ਼ਣ 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਚੰਡੀਗੜ੍ਹ ਪ੍ਰਦੇਸ਼ ਭਾਜਪਾ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਜਲਾਉਣ ਨਾਲ ਦੇਸ਼ ਦੀ ਰਾਜਧਾਨੀ ਅਤੇ ਹੋਰਨਾਂ ਗੁਆਂਢੀ ਸੂਬਿਆਂ 'ਚ ਵਾਤਾਵਰਣ 'ਤੇ ਸੰਕਟ ਖੜਾ ਹੋ ਗਿਆ ਹੈ। ਇਸ ਸੰਬੰਧ 'ਚ ਸਰਕਾਰ ਵੱਲੋਂ ਪਰਾਲੀ ਨੂੰ ਨਸ਼ਟ ਕਰਨ ਦੇ ਲਈ ਚਲਾਈ ਜਾ ਰਹੀਆਂ ਯੋਜਨਾਵਾਂ ਦਾ ਵੀ ਚੰਗਾ ਨਤੀਜਾ ਨਹੀਂ ਨਿਕਲਿਆ। ਉਨਾਂ ਕਿਹਾ ਕਿ ਪੰਜ ਟਨ ਪਰਾਲੀ ਤੋਂ ਇੱਕ ਟਨ ਬਾਓ ਸੀਐਨਜੀ ਦਾ ਨਿਰਮਾਣ ਹੋ ਸਕਦਾ ਹੈ। ਇਸਦਾ ਸਫਲ ਟਰਾਇਲ ਹੋ ਚੁੱਕਾ ਹੈ। ਜਿਸਨੂੰ ਬਹੁਤ ਜਲਦ ਹਰਿਆਣਾ 'ਤੇ ਪੰਜਾਬ 'ਚ ਲਾਗੂ ਕਰਕੇ ਇੱਥੇ ਪਰਾਲੀ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਖਤਮ ਕੀਤਾ ਜਾਵੇਗਾ। 

 

Tags: Nitin Gadkari , Kirron Kher , Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD