ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜੁਗਲ ਕਿਸ਼ੋਰ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ “ਮਾਨਸਿਕ ਸਿਹਤ “ ਵਿਸ਼ੇ ਉੱਪਰ ਟ੍ਰੇਨਿੰਗ ਅਨੈਕਸੀ ਹਾਲ ਸਿਵਲ ਸਰਜਨ ਦਫਤਰ ਬਰਨਾਲਾ ਵਿਖੇ ਜਿਲਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।“ਮਾਨਸਿਕ ਸਿਹਤ“ ਵਿਸ਼ੇ ਉੱਪਰ ਕਰਵਾਏ ਗਏ ਇਸ ਜਿਲਾ ਪੱਧਰੀ ਸੈਮੀਨਾਰ ਵਿੱਚ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਮਲਟੀਪਰਪਜ ਹੈਲਥ ਵਰਕਰ, ਸਮੂਹ ਸਿਵਲ ਸਰਜਨ ਦਫਤਰ ਬਰਨਾਲਾ ਦੇ ਸਟਾਫ ਅਤੇ ਸਮੂਹ ਅਰਬਨ ਆਸ਼ਾ ਨੇ ਸ਼ਮੂਲੀਅਤ ਕੀਤੀ।ਇਸ ਜਿਲਾ ਪੱਧਰੀ ਸੈਮੀਨਾਰ ਵਿੱਚ ਡਾ ਜੁਗਲ ਕਿਸ਼ੋਰ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰੰਮ ਤਹਿਤ ਸਿਹਤ ਵਿਭਾਗ ਵੱਲੋਂ ਬਲਾਕ ਪੱਧਰ ਤੱਕ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਸੈਮੀਨਾਰਾਂ , ਰੈਲੀਆਂ ਤੇ ਗਰੁੱਪ ਡਿਸਕਸ਼ਨਾਂ ਰਾਂਹੀ ਸੁਚੇਤ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਾਨਸਿਕ ਰੋਗ ਬਾਕੀ ਸਰੀਰਕ ਰੋਗਾਂ ਦੀ ਤਰਾਂ ਹੀ ਹੁੰਦੇ ਹਨ ਤੇ ਇਨਾਂ ਦਾ ਇਲਾਜ ਬਿਲਕੁਲ ਸੰਭਵ ਹੈ। ਓਹਨਾਂ ਕਿਹਾਂ ਕਿ ਵਹਿਮ ਭਰਮ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਸਾਡੀ ਮਾਨਸਿਕਤਾ ਨੂੰ ਬਿਮਾਰ ਕਰਦੇ ਹਨ। ਇਸ ਮੌਕੇ ਡਾ ਸੁਰਿੰਦਰ ਕੁਮਾਰ ਸ਼ੰਧੂ ਜਿਲਾ ਟੀਕਾਕਰਣ ਅਫਸਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ., ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਕਾਊਂਸਲਰ ਰਾਜਵੀਰ ਕੌਰ ਤੇ ਹਿੰਮਾਸ਼ੂ ਨੇ ਕਿਹਾ ਕਿ ਰਾਜ ਦੇ ਹਰ ਜਿਲੇ ਵਿੱਚ ਮਾਨਸਕਿ ਰੋਗਾਂ ਦੇ ਮਾਹਿਰ ਉੱਪਲਬਧ ਹਨ ਜਿਨਾਂ ਨਾਲ ਕੋਈ ਵੀ ਮਾਨਸਿਕ ਪੀੜਤ ਵਿਅਕਤੀ ਆਪਣੀ ਗੁਪਤ ਗੱਲਬਾਤ ਕਰ ਸਕਦਾ ਹੈ ਅਤੇ ਇਸ ਸਬੰਧੀ ਦਿੱਤੀ ਜਾਣ ਵਾਲੀ ਸਾਰੀ ਦਵਾਈ ਸਰਕਾਰੀ ਹਸਪਤਾਲਾਂ ਵਿੱਚ ਉੁਪਲੱਬਧ ਹੈ।ਬੁਲਾਰਿਆ ਨੇ ਦੱਸਿਆ ਕਿ ਮਾਨਸਿਕ ਰੋਗਾਂ ਦ ਪਛਾਣ ਚਿੰਨ੍ਹਾਂ ਸੁਭਾਅ ਵਿੱਚ ਤਬਦੀਲੀ ਆਉਣਾ, ਨੀਂਦ ਨਾ ਆਉਣਾ, ਕੰਮ ਕਾਰ ਜਾਂ ਕਾਰਗੁਜਾਰੀ ਵਿੱਚ ਫਰਕ ਆ ਜਾਣਾ ਅਤੇ ਆਪਣੇ ਆਪ ਨੂੰ ਜਾਂ ਆਸ-ਪਾਸ ਵਾਲਿਆਂ ਨੂੰ ਤੰਗੀ ਮਹਿਸੂਸ ਹੋਣ ਤੇ ਤੁਸੀਂ ਕਿਸੇ ਮਨਸਿਕ ਰੋਗੀਂ ਨੂੰ ਪਛਾਣ ਸਕਦੇ ਹੋ ।