Tuesday, 14 May 2024

 

 

ਖ਼ਾਸ ਖਬਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

 

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਫੇਸ 3ਬੀ2 ਮਾਰਕੀਟ ਵਿੱਚ ਲਗਾਈਆ ਗਿਆ ਲੰਗਰ

ਮਾਰਕੀਟ ਵੈਲਫੇਅਰ ਐਸੋ. ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੂੰ ਕੀਤਾ ਗਿਆ ਸਨਮਾਨਿਤ

Web Admin

Web Admin

5 Dariya News

ਐਸ. ਏ. ਐਸ. ਨਗਰ , 14 Jan 2019

ਸਥਾਨਕ ਫੇਸ 3ਬੀ 2 ਦੀ ਮਾਰਕੀਟ ਵਿੱਚ ਮਾਰਕੀਟ ਦੇ ਵਪਾਰੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਕੜਾਹ ਪ੍ਰਸ਼ਾਦ, ਛੋਲਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਤੇ ਮਾਰਕੀਟ ਦੇ ਵਪਾਰੀਆਂ ਵਲੋਂ ਮਾਰਕੀਟ ਵੈਲਫੇਅਰ ਐਸੋ. ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮਾਰਕੀਟ ਐਸੋ. 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੇ ਕਿਹਾ ਕਿ ਲੰਗਰ ਸੇਵਾ ਸਭ ਤੋਂ ਉਤਮ ਸੇਵਾ ਹੈ, ਇਸ ਲਈ ਲੰਗਰ ਸੇਵਾ ਵਿੱਚ ਸਭ ਨੂੰ ਵੱਧ ਚੜ੍ਹ ਕੇ ਸੇਵਾ ਕਰਨੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਵਰਗੇ ਉਪਰਾਲੇ ਜਿਥੇ ਭਾਈਚਾਰਕ ਸਾਂਝ ਵੀ ਵਧਾਉਂਦੇ ਹਨ ਉਥੇ ਲੰਗਰ ਸੇਵਾ ਕਰਕੇ ਰੂਹਾਨੀ ਆਨੰਦ ਵੀ ਮਿਲਦਾ ਹੈ| ਅੱਜ ਮਾਘੀ ਦੇ ਦਿਹਾੜੇ ਲਗਾਏ ਲੰਗਰ ਵਿੱਚ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ| ਸ੍ਰ: ਜੇ.ਪੀ. ਸਿੰਘ ਨੇ ਕਿਹਾ ਕਿ ਕਿਸੇ ਭੁਖੇ ਅਤੇ ਲੋੜਵੰਦ ਨੂੰ ਲੰਗਰ ਖਵਾਉਣਾ ਸੱਭ ਤੋਂ ਵੱਡਾ ਪੁੰਨ ਹੈ| ਇਸ ਮੌਕੇ ਮਾਰਕੀਟ ਐਸੋ. 3ਬੀ2 ਦੇ ਪੈਟਰਨ ਸ੍ਰੀ ਆਤਮਾ ਰਾਮ ਅਗ੍ਰਵਾਲ ਨੇ ਸ਼ੰਕਰ ਸ਼ਰਮਾ, ਜਸਬੀਰ ਸਿੰਘ ਕੰਡਾ ਅਤੇ ਸਤਿੰਦਰ ਸਿੰਘ ਵੱਲੋਂ ਲੰਗਰ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ| ਇਸ ਮੌਕੇ ਅਸ਼ੋਕ ਬੰਸਲ - ਮੀਤ ਪ੍ਰਧਾਨ, ਸੁਰਿੰਦਰ ਅਗ੍ਰਵਾਲ, ਜਤਿੰਦਰ ਸਿੰਘ, ਅਮਰਦੀਪ ਸਿੰਘ, ਗੁਰਪ੍ਰੀਤ ਸਿੰਘ - ਸਕੱਤਰ ਹਾਜਿਰ ਸਨ|  

 

Tags: Jatinder Pal Singh JP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD