Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਵਾਤਾਵਰਣ ਦੇ ਰਾਖੇ ਕਿਸਾਨ , ਪਿੰਡ ਗੂੜੀ ਸੰਘਰ ਦੇ ਕਿਸਾਨ ਅੰਗਰੇਜ਼ ਸਿੰਘ ਨੇ ਬਿਨਾ ਪਰਾਲੀ ਸਾੜੇ ਬੀਜੀ ਕਣਕ

ਕਿਹਾ ਹੈਪੀ ਸੀਡਰ ਨਾਲ ਬਿਜਾਈ ਦੇ ਹੁੰਦੇ ਹਨ ਕਈ ਫਾਇਦੇ, ਕੇ ਵੀ ਕੇ ਨੇ ਕੀਤਾ ਮਾਰਗ ਦਰਸ਼ਨ

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 27 Nov 2018

Last updated on: Nov 27, 2018, 00:00 IST

ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁੜੀ ਸੰਗਰ ਦੇ ਕਿਸਾਨ ਅੰਗਰੇਜ਼ ਸਿੰਘ ਨੇ ਇਸ ਸਾਲ 40 ਏਕੜ ਰਕਬੇ ਵਿੱਚ ਪਰਾਲੀ ਨੂੰ ਬਿਨਾ ਸਾੜੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਹੁਣ ਕਣਕ ਦੇ ਸਫਲ ਪੁੰਗਾਰੇ ਤੋਂ ਬਾਅਦ ਇਹ ਕਿਸਾਨ ਇਸ ਨਵੀਂ ਤਕਨੀਕ ਦੇ ਨਤੀਜ਼ਿਆ ਤੋਂ ਉਤਸਾਹਿਤ ਹੈ।ਅੰਗਰੇਜ ਸਿੰਘ ਆਖਦਾ ਹੈ ਕਿ ਉਸ ਨੇ ਐਸ ਐਮ ਐਸ ਲੱਗੀ ਕੰਬਾਇੰਨ ਨਾਲ ਝੋਨੇ ਦੀ ਕਟਾਈ ਕਰਕੇ ਬਿਨਾਂ ਅੱਗ ਲਗਾਏ ਹੈਪੀ ਸੀਡਰਨਾਲ ਸਾਰਾ ਖੇਤ ਬੀਜਿਆ ਹੈ। ਉਸ ਨੇ ਹੈਪੀ ਸੀਡਰ ਸਰਕਾਰ ਵਲੋਂ ਮੁਹੱਈਆ ਕਰਵਾਈ ਸਬਸਿਡੀ ਨਾਲ ਪਿਛਲੇ ਸਾਲ ਖਰੀਦ ਲਿਆ ਸੀ। ਪਿਛਲੇ ਸਾਲ ਵੀ ਉਸ ਨੇ ਇਸ ਨਵੀਂ ਤਕਨੀਕ ਦਾ ਤਜ਼ਰਬਾ ਕੀਤਾ ਸੀ ਅਤੇ ਉਸਨੇ ਕਣਕ ਦਾ ਪੂਰਾ ਝਾੜ ਮਿਲਿਆ ਸੀ, ਜਿਸ ਤੋਂ ਉਸ ਨੇ ਇਸ ਵਾਰ ਸਾਰਾ ਖੇਤ ਹੀ ਹੈਪੀ ਸੀਡਰ ਨਾਲ ਬੀਜਿਆ ਹੈ।ਅੰਗਰੇਜ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੇ ਦੱਸਿਆਂ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਤੇ ਉਸਦਾ ਸਵਾ ਤਿੰਨ ਲੀਟਰ ਡੀਜ਼ਲ ਪ੍ਰਤੀ ਏਕੜ ਖਰਚ ਹੋਇਆ ਜਦ ਕਿ ਜੇਕਰ ਪਰਾਲੀ ਸਾੜ ਕੇ ਖੇਤ ਨੂੰ ਵਾਹ ਸਵਾਰ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ 20 ਲੀਟਰ ਡੀਜ਼ਲ ਲੱਗਦਾ ਹੈ । ਉਸਦੇ ਅਨੁਸਾਰ ਪਿਛਲੇ ਸਾਲ ਉਸਨੇ ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਕੋਈ ਨਦੀਕ ਨਾਸ਼ਕ ਵੀ ਨਹੀਂ ਛਿੜਕਿਆ ਸੀ ਅਤੇ ਇਸ ਤਰਾਂ ਉਸਨੂ ਪ੍ਰਤੀ ਏਕੜ 450 ਰੁਪਏ ਦੀ ਬਚਤ ਇਸ ਤਰੀਕੇ ਵੀ ਹੋਈ ਸੀ।ਗੁਰਮੀਤ ਸਿੰਘ ਅਨੁਸਾਰ ਪਰਾਲੀ ਮਿੱਟੀ ਵਿੱਚ ਮਿਲ ਜਾਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਸਾਡੇ ਮਿੱਤਰ ਜੀਵ ਵੀ ਨਸ਼ਟ ਨਹੀਂ ਹੁੰਦੇ ਹਨ। ਉਸਨੇ ਕਿਹਾ ਕਿ ਪਰਾਲੀ ਦੀ ਜਮੀਨ ਤੇ ਤਹਿ ਵਿੱਛ ਜਾਂਦੀ ਹੈ, ਜਿਸ ਕਾਰਨ ਨਦੀਨ ਨਹੀਂ ਉਗਦੇ ਹਨ।ਗੁਰਮੀਤ ਸਿੰਘ ਨੇ ਦੱਸਿਆਂ ਕਿ ਉਹ ਲਗਾਤਾਰ ਕ੍ਰਿਸ਼ੀ ਵਿਗਿਆਨ ਕੇਂਦਰ ਗੋਨਿਆਣਾ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਖੇਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ। ਉਸ ਅਨੁਸਾਰ ਕਿਸਾਨ ਲਈ ਆਮਦਨ ਵਾਧੇ ਦਾ ਇਹ ਤਰੀਕਾ ਖਰਚੇ ਘੱਟ ਕਰਨਾ ਵੀ ਹੈ ਅਤੇ ਹੈਪੀ ਸੀਡਰ ਨਾਲ ਬਿਜਾਈ ਨਾਲ ਖੇਤੀ ਖਰਚੇ ਘੱਟਦੇ ਹਨ।

ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਪਾਓ ਯੂਰੀਆ

ਕ੍ਰਿਸ਼ੀ ਵਿਗਿਆਨ ਕੇਂਦਰ ਗੋਨਿਆਣਾ ਦੇ ਡਿਪਟੀ ਡਾਇਰੈਕਟਰ ਡਾ. ਐਨ ਐਸ ਧਾਲੀਵਾਲ ਅਤੇ ਡਾ. ਬਲਕਰਨ ਸਿੰਘ ਸੰਧੂ ਸਹਾਇਕ ਪ੍ਰੋਫੈਸਰ ਫਸਲ ਵਿਗਿਆਨ ਨੇ ਕਿਹਾ ਕਿ ਪਰਾਲੀ ਨੂੰ ਬਿਨਾਂ ਸਾੜੇ ਹੈਪੀ ਸੀਡਰ ਨਾਲ ਜਿੱਥੇ ਬਿਜਾਈ ਕੀਤੀ ਹੈ ਅਤੇ ਬਿਜਾਈ ਨੂੰ 25 ਦਿਨ ਹੋ ਗਏ ਹਨ ਤਾਂ ਪਹਿਲਾ ਪਾਣੀ ਲਗਾ ਦਿਓ। ਉਹਨਾਂ ਕਿਹਾ ਕਿ ਅਜਿਹੇ ਖੇਤਾਂ ਵਿੱਚ ਪਾਣੀ ਲਗਾਉਣ ਤੋਂ ਪਹਿਲਾਂ ਯੂਰੀਆ ਖਾਦ ਦੀ ਪਹਿਲੀ ਕਿਸਤ 45 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਖੇਤ ਵਿੱਚ ਛਿੜਕ ਦਿਓ। ਉਹਨਾਂ ਕਿਹਾ ਕਿ ਪਹਿਲਾ ਪਾਣੀ ਹਲਕਾ ਲਗਾਉਦਾ ਚਾਹੀਦਾ ਹੈ। ਪਰਾਲੀ ਵਾਲੇ ਖੇਤ ਵਿੱਚ ਜਦ ਕਿਆਰੇ ਦੇ 60 ਫੀਸਦੀ ਹਿਸੇ ਵਿੱਚ ਪਾਣੀ ਪੁੱਜ ਜਾਵੇ ਤਾਂ ਪਾਣੀ ਬੰਦ ਕਰ ਦਿਓ ਕਿਉਕਿ ਪਰਾਲੀ ਨਾਲ ਪਾਣੀ ਹੌਲੀ ਹੌਲੀ ਕਿਆਰੇ ਦੇ ਸਿਰੇ ਤੱਕ ਪੁੱਜ ਜਾਵੇਗਾ। ਜਦਕਿ ਜਿੱਥੇ ਗੱਠਾ ਬਣਾ ਕੇ ਜ਼ੀਰੋ ਟਿਲੇਜ ਮਸ਼ੀਨ ਨਾਲ ਜਾਂ ਹੋਰ ਤਕਨੀਕ ਨਾਲ ਬਿਜਾਈ ਕੀਤੀ ਹੈ ਉਥੇ ਵੀ ਯੂਰੀਆ ਖਾਦ ਦੀ ਪਹਿਲੀ ਕਿਸਤ ਪਹਿਲੇ ਪਾਣੀ ਨਾਲ ਹੀ ਪਾ ਦਿੱਤੀ ਜਾਵੇ । 

 

Tags: Agriculture , Khas Khabar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD