ਸਿਵਲ ਸਰਜਨ ਬਰਨਾਲਾ ਡਾ. ਜੁਗਲ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨੋਡਲ ਅਫਸਰ ਜ਼ਿਲ੍ਹਾ ਤੰਬਾਕੂ ਕੰਟਰੋਲ ਸੱਲ ਡਾ.ਨਵਜੋਤ ਭੁੱਲਰ ਦੀ ਅਗਵਾਈ ਵਿਚ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਬਰਨਾਲਾ ਵੱਲੋਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਜ਼ਿਲ੍ਹਾ ਬਰਨਾਲਾ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਚਿੱਤਰਕਾਰੀ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਮਾਸ ਮੀਡੀਆਂ ਅਫਸਰ ਕੁਲਦੀਪ ਸਿੰਘ ਤੰਦਰੁਸਤ ਪੰਜਾਬ ਦਾ ਨਾਅਰਾ ਬੁਲੰਦ ਕਰਦਿਆਂ ਬੱਚਿਆਂ ਨੂੰ ਤੰਬਾਕੂ ਦੇ ਸੇਵਨ ਤੋ ਦੂਰ ਰਹਿਣ ਅਤੇ ਸਾਫ਼-ਸੁਥਰਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹੈਲਥ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਵਿਚ ਬਹੁਤ ਤਰਾਂ ਦੇ ਜਹਿਰੀਲੇ ਅਤੇ ਹਾਨੀਕਾਰਕ ਤੱਤ ਹੁੰਦੇ ਹਨ ਜਿਸ ਨਾਲ ਦਿਲ, ਸਾਹ, ਟੀ.ਬੀ. ਅਤੇ ਕੈਂਸਰ ਦੀਆਂ ਬਿਮਾਰੀਆ ਹੁੰਦੀਆਂ ਹਨ। ਇਸ ਮੌਕੇ ਸਬ ਸੈਂਟਰ ਹੰਡਿਆਇਆ, ਧਨੌਲਾ ਖੁਰਦ, ਸਬ ਸੈਂਟਰ ਖੁੱਡੀ ਕਲਾਂ ਸਬ ਸੈਂਟਰ ਨਾਈਵਾਲਾ, ਸਬ ਸੈਂਟਰ ਸੰਘੇੜਾ, ਸਬ ਸੈਂਟਰ ਠਕਿਰੀਵਾਲ, ਪੀ.ਐੇਚ.ਸੀ.ਮਹਿਲਕਲਾਂ ਵਿਖੇ ਦੀਵਾਰਾਂ 'ਤੇ ਤੰਬਾਕੂ ਵਿਰੋਧੀ ਸਲੋਗਨ ਵੀ ਲਿਖਵਾਏ ਗਏ। ਕਾਲਜ ਦੇ ਪਿੰ੍ਰਸੀਪਲ ਤਾਰਾ ਸਿੰਘ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆ ਵਿਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਰਵਿੰਦਰ ਕੌਰ ਜਵੰਧਾ, ਸੁਰਿੰਦਰ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਸ਼ਰਮਾ, ਮਨਦੀਪ ਕੁਮਾਰ ਅਤੇ ਸਿਹਤ ਵਿਭਾਗ ਦੀ ਟੀਮ ਨੇ ਸ਼ਮੂਲੀਅਤ ਕੀਤੀ।