ਅੱਜ ਆਲ ਇੰਡੀਆ ਮਹਿਲਾ ਪ੍ਰਧਾਨ ਸਮਾਲ ਸੇਵਿੰਗ ਏਜੰਟਾਂ ਵਲੋ ਪੰਜਾਬ ਦੇ ਸਮਾਲ ਸੇਵਿੰਗ ਏਜੰਟਾਂ ਦੇ ਸਹਿਯੋਗ ਨਾਲ ਸਿਫਤੀ ਇੰਟਰਨੈਸ਼ਨਲ ਕੋਰਟ ਰੋਡ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦੇਸ਼ ਭਰ ਤੋ ਆਏ ਛੋਟੀਆਂ ਬੱਚਤਾਂ ਦੇ ਏਜੰਟਾ ਵਲੋ ਸਮੂਲੀਅਤ ਕੀਤੀ ਗਈ। ਇਸ ਸੈਮੀਨਾਰ ਵਿਚ ਓਮ ਪ੍ਰਕਾਸ਼ ਸੋਨੀ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਅੰਮ੍ਰਿਤਸਰ ਕਰਨ ਤੋ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਛੋਟੀਆਂ ਬੱਚਤਾਂ ਜੋ ਕਿ ਡਾਕਘਰਾਂ ਵਿਖੇ ਏਜੰਟਾਂ ਵਲੋ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਕਰਵਾਈਆਂ ਜਾਂਦੀਆਂ ਹਨ, ਦੇਸ਼ ਦੇ ਵਿਕਾਸ ਲਈ ਬਹੁਤ ਲਾਹੇਵੰਦ ਕਦਮ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਜਿਥੇ ਬੱਚਤਾਂ ਕਰਕੇ ਆਮ ਲੋਕਾਂ ਨੂੰ ਫਾਇਦਾ ਮਿਲਦਾ ਹੈ ਉਥੇ ਇਹ ਪੈਸਾ ਦੇਸ਼ ਦੇ ਵਿਕਾਸ ਵਿਚ ਵੀ ਕੰਮ ਆਉਦਾ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਲੋਕਾਂ ਵਲੋ ਥੋੜੀ ਥੋੜੀ੍ਹ ਬੱਚਤ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਂਦਾ ਸੀ ਉਥੇ ਬੱਚਿਆਂ ਦੇ 18 ਸਾਲ ਦੀ ਉਮਰ ਪੂਰੀ ਹੋਣ ਤੇ ਉਨ੍ਹਾਂ ਨੂੰ ਇਕਮੁਸ਼ਤ ਰਾਸੀ ਮਿਲ ਜਾਂਦੀ ਸੀ, ਜਿਸ ਨਾਲ ਬੱਚੇ ਆਪਣੀ ਉਚੇਰੀ ਵਿੱਦਿਆ ਜਾਂ ਆਪਣੇ ਕੰਮ ਕਾਜ਼ ਲਈ ਵਰਤ ਸਕਦੇ ਸਨ। ਸ਼੍ਰੀ ਸੋਨੀ ਨੇ ਦੱਸਿਆ ਕਿ ਦੇਸ ਭਰ ਵਿਚ 5 ਲੱਖ ਤੋ ਜਿਆਦਾ ਸਮਾਲ ਸੇਵਿੰਗ ਏਜੰਟ ਕੰਮ ਕਰਕੇ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਲਗਭਗ 2 ਹਜ਼ਾਰ ਏਜੰਟ ਇਸ ਧੰਦੇ ਨਾਲ ਜੁੜੇ ਹੋਏ ਹਨ।
ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਸ ਕੰਮ ਨਾਲ ਜਿਥੇ ਦੇਸ਼ ਵਿਚ ਬੋਰਜ਼ਗਾਰੀ ਵੀ ਘੱਟਦੀ ਹੈ ਉਥੇ ਲੋਕਾਂ ਨੂੰ ਵੀ ਰੋਜ਼ਗਾਰ ਮੁਹੱਈਆਂ ਹੁੰਦਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਸਮਾਲ ਸੇਵਿੰਗ ਏਜੰਟ ਮੱਧਮ ਵਰਗ ਪਰਿਵਾਰਾਂ ਦੀ ਛੋਟੀਆਂ ਛੋਟੀਆਂ ਬੱਚਤਾਂ ਕਰਵਾਕੇ ਦੇਸ਼ ਦੇ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਪਾਉਦੇ ਹਨ। ਸ਼੍ਰੀ ਸੋਨੀ ਨੇ ਦੱਸਿਆ ਕਿ ਸਰਕਾਰਾਂ ਵਲੋ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਵੀ ਸਮਾਲ ਸੇਵਿੰਗ ਏਜੰਟਾਂ ਵਲੋ ਲੋਕਾਂ ਤੱਕ ਪਹੁੰਚਾ ਕੇ ਉਨਾਂ੍ਹ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਇਸ ਮੌਕੇ ਸ਼੍ਰੀ ਸੋਨੀ ਨੇ ਸਮਾਲ ਸੇਵਿੰਗ ਏਜੰਟਾਂ ਨੂੰ ਭਰੋਸਾ ਦਿੱਤਾ ਕਿ ਉਹ ਉਨਾਂਹ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਤ ਉਨ੍ਹਾਂ ਦੀ ਜੋ ਵੀ ਮੁਸ਼ਕਲਾਂ ਹੋਣਗੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਸੈਮੀਨਾਰ ਵਿਚ ਸ਼੍ਰੀਮਤੀ ਰਾਜਸ਼੍ਰੀ ਭਗਤ ਪ੍ਰਧਾਨ ਆਲ ਇੰਡੀਆ ਮਹਿਲਾ ਪ੍ਰਧਾਨ ਸਮਾਲ ਸੇਵਿੰਗ ਏਜੰਟ, ਪਵਨ ਪ੍ਰਕਾਸ਼ ਗੁਪਤਾ ਜਨਰਲ ਸਕੱਤਰ, ਸ਼੍ਰੀ ਅੰਮ੍ਰਿਤਪਾਲ ਸ਼ਰਮਾ ਪ੍ਰਧਾਨ ਪੰਜਾਬ ਰਾਜ ਸਮਾਲ ਸੇਵਿੰਗ ਏਜੰਟ, ਸ਼੍ਰੀ ਹਰਿੰਦਰ ਪਾਲ ਸੂਦ ਜਨਰਲ ਸਕੱਤਰ ਪੰਜਾਬ, ਸ਼੍ਰੀ ਸੁਰਿੰਦਰ ਪਾਲ ਅਤੇ ਵੱਖ ਵੱਖ ਰਾਜਾਂ ਤੋ ਆਏ ਸਮਾਲ ਸੇਵਿੰਗ ਏਜੰਟ ਸ਼ਾਮਲ ਸਨ।