Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਲੀਪੋਲਿਸ ਹੇਲੇਸ ਅਤੇ ਤਰਕਿਸ਼ ਯਾਦਗਾਰ ਵਿਖੇ ਭਾਰਤੀਆਂ ਸਣੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

5 Dariya News

ਗੈਲੀਪੋਲੀ (ਤੁਰਕੀ) , 30 Oct 2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਤਿਹਾਸਕ ਵਰਲਡ ਵਾਰ-1 ਹੇਲੇਸ ਮੈਮੋਰੀਅਲ ਦਾ ਦੌਰਾ ਕੀਤਾ। ਇਨ੍ਹਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਨਿਸ਼ਵਰ ਕੀਤੀਆਂ ਸਨ। ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀ ਵਰ੍ਹੇਗੰਢ ਦੇ ਮੌਕੇ ਮੁੱਖ ਮੰਤਰੀ ਸੇਯਿਤ ਅਲੀ ਵਾਬੂਕ ਦੀ ਯਾਦਗਾਰ ਤੁਰਕਿਸ਼ ਮੈਮੋਰੀਅਲ ਵਿਖੇ ਵੀ ਗਏ। ਸੇਯਿਤ ਅਲੀ ਵਾਬੂਕ ਨੂੰ ਆਮ ਤੌਰ 'ਤੇ ਕੋਰਪੋਰਲ ਸੇਯਿਤ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਓਟੋਮੈਨ ਫੌਜ ਦੇ ਗਨਰ ਸਨ। ਉਸ ਨੂੰ 18 ਮਾਰਚ, 1915 ਨੂੰ ਡਾਰਡੈਨੇਲਿਸ ਦੇ ਰਾਹੀਂ ਇਤਿਹਾਦੀ ਫੌਜਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੌਰਾਨ ਇਕ ਤੋਪਖਾਨੇ ਦੀ ਟੁਕੜੀ ਵਿੱਚ ਬਾਰੂਦ ਦੇ ਤਿੰਨ ਗੌਲੇ ਲੈ ਕੇ ਘੁਸਣ ਲਈ ਜਾਣਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੇਲੇਸ ਮੈਮੋਰੀਅਲ ਜਾਂ ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਮੈਮੋਰੀਅਲ ਵਿੱਚ ਕਈ ਮਿੰਟ ਗੁਜਾਰੇ। ਇਹ ਯਾਦਗਾਰ ਤੁਰਕੀ ਵਿੱਚ ਸੇਦ ਏਲ ਬਹਰ ਨੇੜੇ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਤਰਫੋਂ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਕੁਝ ਫੌਜੀਆਂ ਦੀਆਂ ਕਬਰਾ 'ਤੇ ਫੁੱਲ ਰੱਖੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 1915-16 ਦੌਰਾਨ  ਗੈਲੀਪੋਲੀ ਮੁਹਿੰਮ ਦੌਰਾਨ ਜਾਨਾਂ ਨਿਸ਼ਵਰ ਕਰਨ ਵਾਲੇ ਫੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਇਹ ਯਾਦਗਾਰ ਕਾਮਨਵੈਲਥ ਦੇ 20956 ਫੌਜੀਆਂ ਦੀ ਯਾਦਗਾਰ ਵਿੱਚ ਬਣਾਈ ਗਈ ਹੈ। ਇਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਇਸ ਇਲਾਕੇ ਦੀ ਮੁਹਿੰਮ ਵਿੱਚ ਆਪਣਾ ਬਲਿਦਾਨ ਦਿੱਤਾ ਸੀ। ਬ੍ਰਿਟਿਸ਼ ਅਤੇ ਇੰਡੀਅਨ ਫੋਰਸਿਜ ਦੇ ਜਿਨ੍ਹਾਂ ਫੌਜੀਆਂ ਨੇ ਆਪਣੀਆਂ ਜਾਨਾਂ ਦਿੱਤੀਆ ਸਨ, ਉਨ੍ਹਾਂ ਦੇ ਨਾਂ ਯਾਦਗਾਰ ਵਿੱਚ ਉਕਰੇ ਹੋਏ ਹਨ। 

ਵਿਸ਼ਵ ਜੰਗ ਦੌਰਾਨ ਆਪਣਾ ਮਹਾਨ ਬਲਿਦਾਨ ਦੇਣ ਵਾਲੇ ਬਹਾਦਰ ਫੌਜੀਆਂ ਨੂੰ ਮੁੱਖ ਮੰਤਰੀ ਨੇ ਸਲੂਟ ਦਿੱਤਾ। ਉਨ੍ਹਾਂ ਨੇ ਆਪਣੀ ਮਾਤ ਭੂਮੀ ਤੋਂ ਬਹੁਤ ਦੂਰ ਇਸ ਧਰਤੀ 'ਤੇ ਮਾਰੇ ਗਏ ਅਤੇ ਦਫਨਾਏ ਗਏ ਭਾਰਤੀ ਫੌਜੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਹੇਲੇਸ ਮੈਮੋਰੀਅਲ ਵਿਖੇ ਵੀ ਭਾਰਤੀ ਫੌਜੀਆਂ ਦੇ ਨਾਂ ਹਨ। ਇਸ ਜੰਗ ਵਿੱਚ ਵੱਡੀ ਗਿਣਤੀ ਸਿੱਖ ਫੌਜੀ ਵੀ ਮਾਰੇ ਗਏ ਸਨ। 29ਵੀਂ ਇੰਡਅਨ ਇਨਫੈਂਟਰੀ ਬ੍ਰਿਗੇਡ 14ਵੀਂ ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ਅਤੇ  ਸੂਜ਼ ਵਿਖੇ 10ਵੀਂ ਡਵੀਜ਼ਨ ਦਾ ਹਿੱਸਾ ਸੀ। ਇਸ ਬ੍ਰਿਗੇਡ ਨੂੰ ਇਸ ਤੋਂ ਅਲੱਗ ਕਰ ਦਿੱਤਾ ਗਿਆ ਸੀ ਅਤੇ ਇਹ 29ਵੀਂ ਬ੍ਰਿਟਿਸ਼ ਇਨਫੈਂਟਰੀ ਡਵੀਜ਼ਨ ਦੇ ਪਿਛੇ ਭੇਜ ਦਿੱਤੀ ਗਈ ਸੀ ਜਿਸ ਨੂੰ ਵੱਡਾ ਜਾਨੀ ਨੁਕਸਾਨ ਝੱਲਨਾ ਪਿਆ ਸੀ। 29 ਵੀਂ ਇੰਡੀਅਨ ਇਨਫੈਂਟਰੀ ਬ੍ਰਿਗੇਡ ਜੋ 14 ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ( ਬਾਅਦ ਵਿੱਚ ਪਹਿਲੀ ਸਿੱਖ ਅਤੇ ਵਰਤਮਾਮ ਸਮੇਂ ਚਾਰ ਮੈਕੇਨਾਈਜਡ), 1/6ਵੀਂ ਗੋਰਖਾ ਰਾਈਫਲ (ਵਰਤਮਾਨ ਸਮੇਂ ਯੂ.ਕੇ ਗੋਰਖਾ ਬ੍ਰਿਗੇਡ ਦਾ ਹਿੱਸਾ) 69 ਪੰਜਾਬੀ (ਮੌਜੂਦਾ ਪਹਿਲੀ ਗਾਰਡ) ਅਤੇ 89 ਪੰਜਾਬੀ (ਮੌਜੂਦਾ ਪਹਿਲੀ ਬਲੂਚ ਪਾਕਿ) ਇਸ ਮੁਹਿੰਮ ਵਿੱਚ ਸਨ। ਡਿਟੈਚਮੈਂਟ ਦੇ ਸਮੇਂ 1530 ਫੌਜੀ ਮਾਰੇ ਗਏ ਸਨ ਅਤੇ 3413 ਜਖਮੀ ਹੋ ਗਏ ਸਨ। ਪਹਿਲੀ ਪਟਿਆਲਾ ( ਹੁਣ 15 ਪੰਜਾਬ ਇੰਡੀਆ) ਨੇ ਕਰਿਥੀਆ ਦੀ ਤੀਜ਼ੀ ਜੰਗ ਵਿੱਚ ਹਿੱਸਾ ਲਿਆ ਸੀ ਜਿਥੇ ਇਸ ਨੂੰ ਸਮੁੱਚੇ ਫੌਜੀਆਂ ਤੋਂ ਹੱਥ ਧੋਣਾ ਪਿਆ। ਇਸ ਵਿੱਚ 280 ਫੌਜੀ ਮਾਰੇ ਗਏ ਅਤੇ 800 ਤੋਂ ਵੱਧ ਜਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਤੁਰਕਿਸ਼ ਮੈਮੋਰੀਅਲ ਵਿੱਖੇ ਮੁੱਖ ਮੰਤਰੀ ਦਾ  ਗੈਲੀਪੋਲੀ ਦੇ ਇਸ ਇਤਿਹਾਸਕ ਸਥਾਨ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਇਸਮਾਈਲ ਕੇਸ਼ਦੀਮੀਰ ਨੇ ਸਵਾਗਤ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਮੁੱਚੀ ਯਾਦਗਾਰ ਵਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਇਥੇ ਦਫਨਾਏ ਗਏ 60000 ਤੁਰਕਿਸ਼ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜੰਗ ਦੇ 250 ਦਿਨਾਂ ਦੌਰਾਨ 5 ਲੱਖ ਲੋਕੀ ਮਾਰੇ ਗਏ। ਇਨ੍ਹਾਂ ਵਿੱਚ ਤੁਰਕਿਸ਼ ਅਤੇ ਇਤਿਹਾਦੀ ਫੌਜੀਆਂ ਦੀ ਗਿਣਤੀ ਬਰਾਬਰ-ਬਰਾਬਰ ਸੀ। ਇਸ ਦੇ ਬਾਵਜੂਦ ਇਤਿਹਾਦੀ ਫੌਜਾਂ ਇਸ ਸਮੇਂ ਦੌਰਾਨ ਸਿਰਫ 4 ਕਿਲੋਮੀਟਰ ਹੀ ਅੱਗੇ ਵਧੀਆਂ ਸਨ। ਕੇਸ਼ਦੀਮੀਰ ਨੇ ਮੁੱਖ ਮੰਤਰੀ ਨੂੰ ਇਕ ਮੀਮੈਂਟੋ ਪੇਸ਼ ਕੀਤਾ ਜਦਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀਆਂ ਕਿਤਾਬਾਂ ਦਾ ਇਕ ਸੈਟ ਭੇਟ ਕੀਤਾ ਜਿਸ ਵਿੱਚ ਵਰਲਡ ਵਾਰ, ਆਨਰ ਐਂਡ ਫਿਡੈਲਿਟੀ ਵੀ ਸੀ ਜੋ ਭਾਰਤੀ ਫੌਜੀਆਂ ਦੇ ਯੋਗਦਾਨ ਨਾਲ ਸਬੰਧਤ ਹੈ। ਮੁੱਖ ਮੰਤਰੀ ਨੇ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਸਲਾਹਕਾਰ ਬੀ.ਆਈ.ਐਸ ਚਾਹਲ ਵੀ ਹਾਜ਼ਰ ਸਨ। 

 

Tags: Amarinder Singh , Rana Gurmeet Singh Sodhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD