Saturday, 18 May 2024

 

 

ਖ਼ਾਸ ਖਬਰਾਂ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ

 

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ

ਜਾਅਲੀ ਸ਼ਰਾਬ ਦੀ ਵੱਡੀ ਖੇਪ, ਕੈਮੀਕਲ, ਖਾਲੀ ਬੋਤਲਾਂ, ਢੱਕਣ ਤੇ ਸ਼ਰਾਬ ਬਣਾਉਣ ਵਾਲਾ ਸਾਜ਼ੋ ਸਮਾਨ ਬਰਾਮਦ-ਐਸ.ਐਸ.ਪੀ. ਸਿੱਧੂ

Web Admin

Web Admin

5 Dariya News

ਘੱਗਾ/ਪਾਤੜਾਂ/ਸਮਾਣਾ/ਪਟਿਆਲਾ , 30 Oct 2018

ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਨਿਜੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਸਮਾਣਾ ਨੇ ਥਾਣਾ ਘੱਗਾ ਦੇ ਪਿੰਡ ਦੇਧਨਾ ਦੇ ਖੇਤਾਂ 'ਚ ਵਿਰਾਨ ਪਏ ਇੱਕ ਡੇਰੇ 'ਚ ਨਾਜਾਇਜ਼ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ। ਇੱਥੋਂ ਪੁਲਿਸ ਨੇ ਵੱਡੀ ਮਾਤਰਾ 'ਚ ਜਾਅਲੀ ਸ਼ਰਾਬ ਦੀ ਖੇਪ ਸਮੇਤ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ ਦੇ ਢੱਕਣ, ਕੈਮੀਕਲ ਦੇ ਖਾਲੀ ਦੋ ਡਰੰਮ, ਕੱਚ ਦੀ ਪੈਮਾਨਾ ਸੁਰਾਹੀ, ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ ਗੋਲਡ ਦਾ ਜਾਅਲੀ ਮਾਰਕਾ ਤੇ ਹੋਰ ਸਾਜ਼ੋ ਸਮਾਨ ਬਰਾਮਦ ਕੀਤਾ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪਿੰਡ ਦੇਧਨਾ ਦੀ ਜਮੀਨ 'ਚ ਜਾਅਲੀ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਇੱਕ ਵਿਰਾਨ ਪਏ ਇਸ ਡੇਰੇ 'ਤੇ ਖ਼ੁਦ ਛਾਪਾਮਾਰੀ ਕੀਤੀ ਅਤੇ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਵਿੱਚ ਦੋ ਨੰਬਰ ਦਾ ਧੰਦਾ ਕਰਨ ਵਾਲੇ ਅਤੇ ਮਿਲਾਵਟਖੋਰਾਂ ਨੂੰ ਕਾਲੇ ਕੰਮ ਬੰਦ ਕਰਨ ਦੀ ਸਿੱਧੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਆਬਕਾਰੀ ਵਿਭਾਗ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ, ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ ਵੀ ਮੌਜੂਦ ਸਨ। ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਸਮਾਣਾ ਨੇ ਇੱਕ ਮੁਖਬਰੀ ਦੇ ਆਧਾਰ 'ਤੇ ਅਮਰੀਕ ਸਿੰਘ ਦੇ ਖੇਤਾਂ 'ਚ ਛਾਪਾ ਮਾਰਿਆ ਤਾਂ ਇਥੋਂ 91 ਪੇਟੀਆਂ 1092 ਬੋਤਲਾਂ ਮਾਰਕਾ ਸ਼ਰਾਬ ਠੇਕਾ ਦੇਸੀ ਅਸਲੀ ਮੋਟਾ ਸੰਤਰਾ ਗੋਲਡ ਪੰਜਾਬ, 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ, ਜਾਅਲੀ ਮਾਰਕਾ ਚੱਢਾ ਸ਼ੂਗਰ ਇੰਸਟਰੀ ਪ੍ਰਾਈਵੇਟ ਲਿਮਟਡ ਯੂਨਿਟ ਦੋ ਕੀੜੀ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ ਦੋ ਕੈਮੀਕਲ ਵਾਲੇ ਖਾਲੀ ਡਰੰਮ ਬਰਾਮਦ ਹੋਏ। ਐਸ.ਐਸ.ਪੀ. ਨੇ ਦਸਿਆ ਕਿ ਪੁਲਿਸ ਨੇ ਇਸ ਸਬੰਧੀਂ ਥਾਣਾ ਘੱਗਾ ਵਿਖੇ ਇਸ ਸਬੰਧੀਂ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡੇਰਾ ਪਿੰਡ ਦੇਧਨਾ ਥਾਣਾ ਘੱਗਾ ਵਿਰੁਧ ਮੁਕਦਮਾ ਨੰਬਰ 138 ਮਿਤੀ 30/10/18 ਧਾਰਾ 420, 272, 465 ਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61/1/14 ਤਹਿਤ ਦਰਜ ਕਰ ਲਿਆ ਲਿਆ ਹੈ।

ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਛਾਪਾਮਾਰੀ ਦੌਰਾਨ ਰਘਬੀਰ ਸਿੰਘ ਪੁਲਿਸ ਦੇ ਹੱਥ ਆਇਆ ਹੈ ਜਦੋਂਕਿ ਇਸਦੇ ਲੜਕੇ ਅਮਰੀਕ ਸਿੰਘ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਘਬੀਰ ਸਿੰਘ ਦਾ ਦੂਸਰਾ ਪੁੱਤਰ ਅਵਤਾਰ ਸਿੰਘ ਨਸ਼ਿਆਂ ਦੇ ਮਾਮਲੇ 'ਚ ਜਗਦੀਸ਼ ਭੋਲਾ ਕੇਸ ਵਿੱਚ ਫਰਾਰ ਹੈ। ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਦੀਵਾਲੀ ਦੇ ਨੇੜੇ ਸ਼ਰਾਬ ਦੀ ਖਪਤ ਵੱਧ ਜਾਂਦੀ ਹੈ, ਜਿਸ ਲਈ ਅਜਿਹੇ ਅਨਸਰ ਲੋਕਾਂ ਨੂੰ ਸਸਤੀ ਸ਼ਰਾਬ ਬਣਾਕੇ ਵੇਚਣ ਦਾ ਧੰਦਾ ਕਰਨ ਲੱਗਦੇ ਹਨ, ਜੋ ਕਿ ਸਿੱਧੇ ਤੌਰ 'ਤੇ ਜਿੱਥੇ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਦੀ ਸਿਹਤ ਨਾਲ ਖਿਲਵਾੜ ਹੈ, ਉਥੇ ਹੀ ਰਾਜ ਸਰਕਾਰ ਦੇ ਮਾਲੀਆ ਨੂੰ ਵੀ ਸਿੱਧਾ ਚੂਨਾ ਲਾਉਣ ਦੀ ਕਾਰਵਾਈ ਹੈ, ਇਸ ਲਈ ਅਜਿਹੇ ਅਨਸਰਾਂ ਨਾਲ ਪੁਲਿਸ ਵੱਲੋਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਿੱਚੋਂ ਬਰਾਮਦ ਹੋਏ ਕੈਮੀਕਲ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਇਨ੍ਹਾਂ ਵਿਰੁੱਧ ਜਿਸ ਪ੍ਰਕਾਰ ਜਾਅਲੀ ਪਨੀਰ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ, ਉਸੇ ਤਰਜ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ. ਸਿੱਧੂ ਨੇ ਕਿਹਾ ਕਿ ਅਜਿਹੇ ਅਨਸਰਾਂ ਨੱਥ ਪਾਊਣ ਨੂੰ ਪਟਿਆਲਾ ਪੁਲਿਸ ਵੱਲੋਂ ਇੱਕ ਚੁਣੌਤੀ ਵਜੋਂ ਲਿਆ ਜਾ ਰਿਹਾ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ. ਸਿੱਧੂ ਨੇ ਹੋਰ ਦੱਸਿਆ ਕਿ ਇਸ ਜਾਅਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਇਸ ਅਮਰੀਕ ਸਿੰਘ ਵਿਰੁੱਧ ਥਾਣਾ ਘੱਗਾ, ਪਾਤੜਾ, ਕੋਤਵਾਲੀ ਪਟਿਆਲਾ ਤੇ ਥਾਣਾ ਤ੍ਰਿਪੜੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਅੱਧੀ ਦਰਜਨ ਤੋਂ ਵਧੇਰੇ ਮਾਮਲੇ ਦਰਜ ਹਨ। ਇਸੇ ਦੌਰਾਨ ਆਬਕਾਰੀ ਵਿਭਾਗ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਆਮ ਲੋਕਾਂ ਤੇ ਖਾਸ ਕਰਕੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਦੀ ਖਰੀਦ ਕੇਵਲ ਪੰਜਾਬ ਸਰਕਾਰ ਦੇ ਮਨਜੂਰ ਸੁਦਾ ਠੇਕਿਆਂ ਤੋਂ ਹੀ ਕਰਨ। ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਪਿਛਲੇ 15 ਦਿਨਾਂ 'ਚ ਹਰਿਆਣਾ ਦੇ ਸਾਹਾ, ਪਾਣੀਪਤ ਅਤੇ ਇਸਮਾਇਲਾਬਾਦ ਤੋਂ ਵੀ ਅਜਿਹੀਆਂ ਜਾਅਲੀ ਤੇ ਨਾਜਾਇਜ਼ ਸ਼ਰਾਬ ਬਨਾਉਣ ਵਾਲੀਆਂ ਫੈਕਟਰੀਆਂ ਫੜੀਆਂ ਗਈਆਂ ਸਨ, ਜਿਨ੍ਹਾਂ 'ਚੋਂ ਸ਼ਰਾਬ ਦੇ ਤਸਕਰ ਸ਼ਰਾਬ ਲਿਆ ਕੇ ਅੱਗੇ 300 ਰੁਪਏ ਦੀ ਪੇਟੀ ਵੇਚਦੇ ਸਨ। ਇਸ ਮੌਕੇ ਡੀ.ਐਸ.ਪੀ. ਪਾਤੜਾਂ ਪ੍ਰੀਤਪਾਲ ਸਿੰਘ ਘੁੰਮਣ, ਸੀ.ਆਈ.ਏ. ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ, ਥਾਣਾ ਘੱਗਾ ਦੇ ਐਸ.ਐਚ.ਓ. ਇੰਸਪੈਕਟਰ ਗੁਰਚਰਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

 

Tags: Crime News Punjab , SSP Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD