ਬੀਤੇ ਦਿਨੀ ਜੰਡਿਆਲਾ ਗੁਰੂ ਵਿੱਚ ਵਾਪਰੀਆਂ ਵੱਖ ਵੱਖ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਪੁਲੀਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋ ਜੰਡਿਆਲਾ ਪੁਲਿਸ ਨੇ ਗੁਨੋਵਾਲ ਰੋਡ ਤੇ ਛਾਪੇਮਾਰੀ ਕਰਕੇ ਇਕ ਹੋਰ ਲੁੱਟ ਦੀ ਤਿਆਰੀ ਕਰ ਰਹੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ । ਜਿਨ੍ਹਾਂ ਕੋਲੋ ਦੋ ਪਿਸਟਲ 32 ਬੋਰ, ਤਿੰਨ ਜਿੰਦਾ ਕਾਰਤੂਸ, ਇਕ ਰਾਈਫਲ ਦੋ ਕਾਰਤੂਸ ਬਰਾਮਦ ਕੀਤੇ ਗਏ । ਫੜੇ ਗਏ ਆਰੋਪੀਆਂ ਵਿੱਚ ਗੁਰਬਾਜ ਸਿੰਘ ਵਾਸੀ ਗੋਇੰਦਵਾਲ, ਕਰਨਬੀਰ ਸਿੰਘ ਵਾਸੀ ਗੋਇੰਦਵਾਲ, ਬਲਜੀਤ ਸਿੰਘ ਵਾਸੀ ਖਡੂਰ ਸਾਹਿਬ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਜੰਡਿਆਲਾ ਗੁਰੂ ਸ਼ਾਮਿਲ ਹਨ । ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਡੀ ਐਸ ਪੀ ਜੰਡਿਆਲਾ ਸ੍ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ ਦੇ ਦੋ ਸਾਥੀ ਆਸ਼ੀਸ਼ ਕੁਮਾਰ ਅਤੇ ਹਰਜੀਤ ਸਿੰਘ ਵਾਸੀ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋ ਗਏ । ਉਹਨਾਂ ਦੱਸਿਆ ਕਿ ਇਹਨਾਂ ਵਲੋਂ ਬੀਤੇ ਦਿਨੀ ਇਕ ਲੁੱਟ ਖੋਹ ਦੌਰਾਨ ਗ੍ਰੇਸ ਪਬਲਿਕ ਸਕੂਲ ਕੋਲ ਕਾਰ ਸਵਾਰ ਵਪਾਰੀ ਜੋ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਆ ਰਿਹਾ ਸੀ ਕੋਲੋ ਇਕ ਲੱਖ ਦੇ ਕਰੀਬ ਨਕਦੀ ਅਤੇ ਹੋਰ ਸਮਾਨ ਲੁੱਟਿਆ ਸੀ ਅਤੇ ਜਾਂਦੇ ਜਾਂਦੇ ਗੋਲੀ ਵੀ ਚਲਾਕੇ ਗਏ ਸਨ । ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹੈਪੀ ਅਤੇ ਆਸ਼ੀਸ਼ ਨੇ ਯੋਜਨਾ ਤਿਆਰ ਕੀਤੀ ਸੀ । ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਪਰਚਾ ਨੰਬਰ 235 ਧਾਰਾ 399, 402, 25 ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।