Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਰਾਹੁਲ ਦੇ ਇਸ਼ਾਰੇ 'ਤੇ ਸਿੱਧੂ ਦੰਪਤੀ ਨੂੰ ਬਚਾਉਣ 'ਤੇ ਲਗੀ ਹੈ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ, ਤਰੁਨ ਚੁੱਘ

ਪੀੜਤਾਂ ਨੂੰ ਇਨਸਾਫ ਮਿਲਣ ਤਕ ਅਕਾਲੀ ਭਾਜਪਾ ਵਲੋ ਸੰਘਰਸ਼ ਜਾਰੀ ਰਖਣ ਦਾ ਐਲਾਨ

Web Admin

Web Admin

5 Dariya News

ਅੰਮ੍ਰਿਤਸਰ , 24 Oct 2018

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਅਤੇ ਰਾਜ ਸਭਾ ਮੈਬਰ ਤੇ ਪੰਜਾਬ ਭਾਜਪਾ ਦੇ ਪ੍ਰਧਨ ਤਰੁਨ ਚੁੱਘ ਨੇ ਦੋਸ਼ ਲਾਇਟਾ ਕਿ ਰਾਜ ਦੀ ਕਾਂਗਰਸ ਸਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਦਬਾਅ 'ਤੇ ਦਰਦਨਾਕ ਰੇਲ ਹਾਦਸੇ ਲਈ ਜਿਮੇਵਾਰ ਪੰਜਾਬ ਕੈਬਨਿਤ ਮੰਤਰੀ ਨਵਜੋਤ ਸਿੰਘ ਸਿਧੂ, ਉਹਨਾਂ ਦੀ ਪਤਨੀ ਨਵਜੋਤ ਕੌਰ ਸਿਧੂ ਅਤੇ ਦੁਸਹਿਰ ਪ੍ਰਬੰਧਕ ਕਮੇਟੀ ਆਗੂ ਮਿਠੂ ਮਦਾਨ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਇਕ ਆਮ ਸਧਾਰਨ ਸੜਕ ਹਾਦਸੇ ਲਈ ਤਾਂ ਤੁਰੰਤ ਕੇਸ ਦਰਜ ਕਰਲਿਆ ਜਾਂਦਾ ਹੈ ਪਰ ਰੇਲ ਹਾਦਸੇ ਦੇ 6 ਵੇਂ ਦਿਨ ਤਕ ਵੀ ਕਿਸੇ ਦੋਸ਼ੀ ਖਿਲਾਫ ਐਫ ਆਈ ਆਰ ਜਾਂ ਕਾਰਵਾਈ ਨਾ ਕਰ ਕੇ ਇਨਸਾਫ ਮੰਗ ਦੇ ਲੋਕਾਂ ਨਾਲ ਸਰਕਾਰ ਸਿਆਸਤ ਕਰ ਰਹੀ ਹੈ।  ਕਿਉਕਿ ਦੋਸ਼ੀ ਰਾਹੁਲ ਦੇ ਚਹੇਤੇ ਅਤੇ ਪ੍ਰਭਾਵਸ਼ਾਲੀ ਲੋਕ ਹਨ ? ਉਹਨਾਂ ਪੀੜਤਾਂ ਨੂੰ ਇਨਸਾਫ ਮਿਲਣ ਤਕ ਅਕਾਲੀ ਭਾਜਪਾ ਵਲੋਂ ਲੜਾਈ ਜਾਰੀ ਰਖਣ ਦਾ ਐਲਾਨ ਵੀ ਕੀਤਾ। ਉਹਨਾਂ ਮੀਡੀਆ ਅਤੇ ਆਮ ਲੋਕਾਂ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਗੇ ਆਉਣ ਦਾ ਸਦਾ ਦਿਤਾ। ਉਹਨਾਂ ਕਿਹਾ ਕਿ ਲੋਕਾਂ ਨੇ ਪੀੜਤਾਂ ਦਾ ਸਾਥ ਨਾ ਦਿਤਾ ਤਾਂ ਇਨਸਾਫ ਨੂੰ ਭੁਲ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਅਤੇ ਜਖਮੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਘਰਾਂ ਅਤੇ ਹਸਪਤਾਲਾਂ ਵਿਚ ਨਜਰਬੰਦ ਕਰੀ ਰਖਣ ਦੋ ਦੋਸ਼ ਲਾਏ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵਲੋਂ ਵੰਡੀ ਜਾ ਰਹੀ ਮੁਆਵਜਾ ਰਾਸ਼ੀ ਨਾਲ ਪੀੜਤਾਂ ਕੋਲੋਂ ਸਿੱਧੂ ਦੰਪਤੀ ਅਤੇ ਮਿਠੂ ਮਦਾਨ ਦਾ ਕਿਸੇ ਤਰਾਂ ਹਾਦਸੇ ਲਈ ਜਿਮੇਵਾਰ ਨਾ ਹੋਣ ਪ੍ਰਤੀ ਐਫੀਡੇਵਿਡ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕ ਇਨਸਾਫ ਚਾਹੁੰਦੇ ਹਨ ਪਰ ਸਿਧੂ ਪੀੜਤਾਂ ਨੁੰ ਨੌਕਰੀਆਂ ਦਾ ਝੂਠਾ ਲਾਰਾ ਲਾ ਰਿਹਾ ਹੈ।  ਉਹਨਾਂ ਇਕ ਇਕ ਕਰੋੜ ਮੁਆਵਾ ਦੇਣ ਅਤੇ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਦੁਹਰਾਈ।   

ਮਜੀਠੀਆ ਨੇ ਕਿਹਾ ਕਿ ਮੁਆਵਜਾ ਵੰਡਣ 'ਚ ਵੀ ਸਰਕਾਰ ਵਲੋਂ ਦੋਹਰੇ ਮਾਪਢੰਡ ਆਪਣੇ ਜਾ ਰਹੇ ਹਨ ਬੀਤੇ ਦਿਨੀ ਇਕ ਕੇਸ ਵਿਚ ਜਖਮੀਆਂ ਨੂੰ 15-15 ਲਖ ਰੁਪੈ ਦੀ ਰਾਸ਼ੀ ਦਿਤੀ ਗਈ ਪਰ ਇਥੇ ਮ੍ਰਿਤਕਾਂ ਦੇ ਵਾਰਸਾਂ ਨੂੰ ਸਿਰਫ 5 ਲਖ ਰੁਪੈ ਦਿਤੇ ਜਾ ਰਹੇ ਹਨ। ਉਹਨਾਂ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਭਾਵੇ ਮ੍ਰਿਤਕਾਂ ਦੀ ਗਿਣਤੀ 65 ਦਸ ਰਹੀ ਹੈ ਪਰ ਅਸਲ ਵਿਚ ਇਹ ਅੰਕੜਾ 100 ਤੋਂ ਵਧ ਹਨ। ਉਨਾਂ ਕਿਹਾ ਕਿ ਸਮਾਗਮ ਵਾਲੀ ਜਗਾ ਇਨੇ ਵਡੇ ਸਮਾਗਮ ਲਈ ਕਿਸੇ ਤਰਾਂ ਵੀ ਮੁਨਾਸਬ ਨਹੀਂ ਸੀ। ਪ੍ਰਬੰਧਕਾਂ ਵਲੋਂ ਵਡੀ ਪੱਧਰ 'ਤੇ ਕੁਤਾਹੀ ਕੀਤੀ ਗਈ। ਪ੍ਰਸ਼ਾਸਨ 'ਤੇ ਕੇਸ ਨੂੰ ਦਬਾਉਣ ਦਾ ਦੋਸ਼ ਲਾਉਦਿਆਂ ਉਨਾਂ ਕਿਹਾ ਕਿ ਮਿਠੂ ਮਦਾਨ ਦੀ ਇੰਨਟੈਰੋਗੇਸ਼ਨ ਬਿਨਾ ਸਚਾਈ ਬਾਹਰ ਨਹੀਂ ਆਵੇਗੀ। ਉਹਨਾਂ ਕਿਹਾ ਕਿ ਮਿਠੂ ਨੂੰ ਬਚਾਉਣ ਲਈ ਸਿਧੂ ਜੋੜੀ ਵਲੋਂ ਪਿਛਲੀਆਂ ਤਰੀਕਾਂ 'ਤੇ ਸਮਾਗਮ ਦੀ ਮਨਜੂਰੀ ਬਾਰੇ ਫੇਕ ਪੇਪਰ ਤਿਆਰ ਕੀਤੇ ਜਾ ਰਹੇ ਹਨ। ਜਿਸ ਵਿਚ ਪ੍ਰਮੀਸ਼ਨ ਦੀ ਮਿਤੀ 10 ਅਕਤੂਬਰ ਅਤੇ ਅਰਜੀ ਦੇਣ ਦੀ ਮਿਤੀ 15 ਅਕਤੂਬਰ ਦਰਜ ਕੀਤਾ ਗਿਆ। ਉਹਨਾਂ ਸਵਾਲ ਕੀਤਾ ਕਿ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਕਾਂਗਰਸੀ ਮੇਅਰ ਵਲੋਂ ਕੋਈ ਮਨਜੂਰੀ ਨਾ ਹੋਣ ਦੀ ਗਲ ਸਾਹਮਣੇ ਆਚੁਕੀ ਹੈ। ਜੇ ਮਨਜੂਰੀ ਨਹੀਂ ਸੀ ਤਾਂ ਫਿਰ ਸਮਾਗਮ 'ਲਈ ਫਾਇਰ ਬਰਗੇਡ ਅਤੇ ਪਾਲੀਸ ਸਰਖਿਆ ਦਾ ਪ੍ਰਬੰਧ ਕਿਸ ਨੇ ਕੀਤਾ? ਉਹਨਾਂ ਕਿਹਾ ਕਿ ਸਿਧੂ ਨੇ ਸਤਾ ਦੀ ਦੁਰਵਰਤੋਂ ਕਰਦਿਆਂ ਬਿਨਾ ਆਗਿਆ ਬਿਨਾ ਨਿਯਮ ਸਮਾਗਮ ਕਰਾਇਆ।  ਉਹਨਾਂ ਕਿਹਾ ਕਿ ਸਿਧੂ ਜੋੜੀ ਵਲੋਂ ਮਿਠੂ ਮਦਾਨ ਨੂੰ ਛੁਪਾਇਆ ਗਿਆ ਹੈ। ਕੁਝ ਦਿਨ ਪਹਿਲਾਂ ਮਿਠੂ ਨੂੰ ਕੁਝ ਗੈਗਸਟਰਾਂ ਲੈਕੇ ਆਏ ਅਤੇ ਸਿੱਧੂ ਨਾਲ ਉਸ ਦੀ ਰਿਹਾਇਸ਼ 'ਤੇ ਮਿਲਾਇਆ ਗਿਆ। 

ਸਿਧੂ ਦੰਪਤੀ ਅਤੇ ਮਿਠੂ ਮਦਾਨ ਖਿਲਾਫ ਕੇਸ ਦਰਜ ਕਰਨ ਲਈ ਪੀੜਤਾਂ ਵਲੋਂ ਥਾਣੇ ਦਰਖਾਸਤ

ਇਸ ਦੌਰਾਨ ਸਿਧੂ ਦੰਪਤੀ ਅਤੇ ਮਿਠੂ ਮਦਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਰੇਲ ਹਾਦਸੇ ਦੇ ਸ਼ਿਕਾਰ ਪ੍ਰਭਾਵਿਤ ਲੋਕਾਂ ਅਤੇ ਅਕਾਲੀ ਭਾਜਪਾ ਆਗੂਆਂ ਵਲੋਂ ਪੁਲੀਸ ਨੂੰ ਇਕ ਦਰਖਾਸਤ ਦਿਤੀ ਗਈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਹ ਦਰਸਾਸਤ ਥਾਣਾ ਮੋਹਕਮਪੁਰਾ ਵਿਖੇ ਪੀੜਤ ਲਖਬੀਰ ਸਿੰਘ ਪੁਤਰ ਜਗੀਰ ਸਿੰਘ ਵਾਸੀ ਮਕਬੂਲਪੁਰਾ ਵਲੋਂ ਥਾਣਾ ਮੁਖੀ ਅਵਤਾਰ ਸਿੰਘ ਨੂੰ ਸੌਪਿਆ ਗਿਆ। ਸਿਤਮ ਦੀ ਗਲ ਇਹ ਕਿ ਦਰਖਾਸਤ ਦੇਣ ਲਈ  ਮ੍ਰਿਤਕ ਤੇ ਪੀੜਤ ਪਰਿਵਾਰਕ ਮੈਬਰਾਂ ਨਾਲ ਮੋਹਕਮਪੁਰਾ ਪਹੁੰਚੇ  ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਤਰੁਨ ਚੁੱਘ ਦੀ ਅਗਵਾਈ 'ਚ ਸੈਕੜੇ ਵਰਕਰਾਂ ਤੇ ਪੀੜਤ ਪਰਿਵਾਰਾਂ ਵਲੋਂ ਡੇਢ ਘੰਟਾ ਥਾਣੇ ਦਾ ਘਿਰਾਉ ਕਰਨਾ ਪਿਆ। ਇਸ ਦੌਰਾਨ ਥਾਣੇ ਦਾ ਘਿਰਾਓ ਕਰਦੇ ਹੋਏ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਦਸੇ 'ਚ ਜਖਮੀ ਹੋਏ ਲਖਬੀਰ ਸਿੰਘ ਨੇ ਨਵਜੋਤ ਕੌਰ ਸਿੱਧੂ ਅਤੇ ਮਿੱਠੂ ਮਦਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਸ਼ਿਕਾਇਤ ਕਰਤਾ ਦੇ ਨਾਲ ਮੌਜੂਦ ਪੀੜਤ ਬੀਬੀ ਸੁਮਨ ਅਤੇ ਰਾਮ ਬਿਲਾਸ ਵਾਸੀ ਜੋੜਾਫਾਟਕ, ਵਿਜੈ ਕੁਮਾਰ ਆਦਿ ਨੇ ਜੋਰ ਦੇ ਕੇ ਕਿਹਾ ਕਿ ਪੀੜਤਾਂ ਦੀ ਕੋਈ ਗਲ ਸੁਣੀ ਨਹੀਂ ਜਾ ਰਹੀ। ਉਨਾਂ ਨਵਜੋਤ ਕੌਰ ਸਿੱਧੂ ਅਤੇ ਪ੍ਰਬੰਧਕ ਮਿੱਠੂ ਮਦਾਨ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਿੱਧੂ ਤੇ ਮਿੱਠੂ ਮਦਾਨ 'ਤੇ ਕੇਸ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੁਲਸ ਪੀੜਤਾਂ ਦੀ ਆਵਾਜ਼ ਨੂੰ ਦਬਾ ਰਹੀ ਹੈ ਅਤੇ ਪੁਲਸ ਵੱਲੋਂ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਕੋਈ ਸ਼ਿਕਾਇਤ ਦੇਣਾ ਵੀ ਚਾਹੇ ਤਾਂ ਵੀ ਉਹ ਨਹੀਂ ਦੇ ਪਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ 'ਚ ਕਈਆਂ ਦੇ ਪੂਰੇ ਪਰਿਵਾਰ ਹੀ ਉੱਜੜ ਗਏ ਹਨ ਅਤੇ ਪ੍ਰਸ਼ਾਸਨ ਅਤੇ ਵੀ ਚੁੱਪ ਕਰਕੇ ਬੈਠਾ ਹੈ। ਉਨਾਂ ਨੇ ਕਿਹਾ ਇਸ ਹਾਦਸੇ ਨੂੰ ਪੂਰੇ 6 ਦਿਨ ਹੋ ਚੁੱਕੇ ਹਨ ਪਰ 6 ਦਿਨਾਂ 'ਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਰਾਜਨੀਤੀ ਕਰ ਰਹੀ ਹੈ। ਇਸ ਮੌਕੇ ਜ: ਗੁਲਜਾਰ ਸਿੰਘ ਰਣੀਕੇ, ਨਿਰਮਲ ਸਿੰਘ ਕਾਹਲੋਂ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿਕਾ, ਰਾਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ। 

ਮਜੀਠੀਆ ਦੀ ਅਗਵਾਈ 'ਚ ਰਾਹਤ ਸਮਗਰੀ ਵੰਡੀ ਗਈ 

ਇਸੇ ਦੌਰਾਨ ਰੇਲ ਹਾਦਸਾ ਦੇ ਪੀੜਤਾਂ ਦੀ ਮਦਦ ਲਈ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਸਮਾਜ ਸੇਵੀ ਸੰਸਥਾ 'ਮਦਦ ਚੇਰੀਟੇਬਲ ਫਾਊਡੇਸ਼ਨ' ਅਤੇ ਸ੍ਰੀ ਰਾਮ ਆਸ਼ਰਮ ਐਜੂਕੇਸ਼ਨ ਸੁਸਾਇਟੀ ਅਗੇ ਆਈ ਹੈ। ਇਹਨਾਂ ਵਲੋਂ  ਰੇਲ ਹਾਦਸੇ ਦੇ ਪੀੜਤਾਂ ਲਈ ਰੋਜਾਨਾ ਦੀਆਂ ਜਰੂਰੀ ਵਸਤਾਂ ਦੀ ਰਾਹਤ ਸਮਗਰੀ ਭੇਜੀ ਗਈ। ਸੰਸਥਾ ਦੇ ਆਗੂਆਂ ਰਾਜਦੀਪ ਉਪਲ, ਬੀ ਕੇ ਬਜਾਜ, ਡਾ: ਅਟੁਲ ਕਪੂਰ, ਸਚਿਨ ਖੰਨਾ, ਕੈਲਾਸ਼ ਧਵਨ ਅਤੇ ਡਾ: ਅਰਵਿੰਦ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਨਿਰੋਲ ਸਮਾਜ ਸੇਵੀ ਸੰਸਥਾ ਹੈ ਅਤੇ ਉਹ ਪੀੜਤਾਂ ਦੇ ਬਚਿਆਂ ਦੀ ਵਿਦਿਆ, ਜਰੂਰੀ ਸੇਵਾਵਾਂ ਅਤੇ ਨੌਕਰੀਆਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਪ੍ਰਭਾਵਿਤ ਪਰਿਵਾਰਾਂ ਦਾ ਗੁਜਾਰਾ ਚਲ ਸਕੇ।  ਸ: ਮਜੀਠੀਆ ਨੇ ਹਰੇਕ ਨਗਰਿਕ ਨੂੰ ਪੀੜਤਾਂ ਦੀ ਮਦਦ ਲਈ ਅਗੇ ਆਉਣ ਦਾ ਸੱਦਾ ਹੈ। 

 

Tags: Bikram Singh Majithia , Tarun Chugh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD