Sunday, 12 May 2024

 

 

ਖ਼ਾਸ ਖਬਰਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

 

ਪੰਜਾਬ ਕਾਂਗਰਸ ਸਰਕਾਰ ਨਾ ਤਜ਼ਰਬੇਕਾਰ ਹੈ ਜਿਸਨੇ 'ਸੂਬੇ ਨੂੰ 'ਕੰਗਾਲ ਕਰ ਰੱਖ ਦਿੱਤਾ : ਰਵਿੰਦਰ ਸਿੰਘ ਬ੍ਰਹਮਪੁਰਾ

ਕਾਂਗਰਸ ਪਾਰਟੀ ਦੁਆਰਾ 1984 'ਚ ਕੀਤਾ ਗਿਆ ਸਿੱਖੀ ਦਾ ਘਾਣ ਅਤੇ 'ਹੁਣ ਵੀ ਧਰਮ ਗ੍ਰੰਥਾਂ ਦੇ ਨਾਂ ਤੇ ਕੀਤੀ ਜਾ ਰਹੀ ਗੰਦੀ ਰਾਜਨੀਤੀ : ਰਵਿੰਦਰ ਸਿੰਘ ਬ੍ਰਹਮਪੁਰਾ

ਰਵਿੰਦਰ ਸਿੰਘ ਬ੍ਰਹਮ
ਰਵਿੰਦਰ ਸਿੰਘ ਬ੍ਰਹਮ

5 Dariya News

ਚੰਡੀਗੜ੍ਹ , 09 Sep 2018

ਮਾਨਸਾ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਗੌੜੇ ਅਤੇ 24 ਪਰਚਿਆਂ ਵਿਚ ਨਾਮਜ਼ਦ ਠੱਗੀ ਦੇ ਇਕ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।ਇਹ ਖੁਲਾਸਾ ਅੱਜ ਐਸ.ਐਸ.ਪੀ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਰਦਿਆਂ ਕਿਹਾ ਕਿ ਇਸ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਨਾਲ ਹੋਰ ਠੱਗੀ ਦੇ ਮਾਮਲਿਆਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ 42 ਸਾਲਾ ਮੁਜ਼ਰਮ ਪਾਲਾ ਸਿੰਘ ਵਾਸੀ ਮਹਿਮੜਾ (ਰਤੀਆ) ਸਾਲ 2014 ਤੋਂ ਠੱਗੀ ਠੋਰੀ ਦਾ ਧੰਦਾ ਚਲਾ ਰਿਹਾ ਸੀ।ਉਸ ਉਪਰ ਥਾਣਾ ਸਰਦੂਲਗੜ੍ਹ ਵਿਖੇ 24 ਪਰਚੇ ਦਰਜ ਸਨ।ਉਨ੍ਹਾਂ ਦੱਸਿਆ ਕਿ ਉਸ ਨੇ ਕਿਰਪਾਲ ਸਿੰਘ ਪਟਵਾਰੀ ਅਤੇ ਗੁਰਜੀਤ ਸਿੰਘ ਵਾਸੀ ਖੁੰਮਣ ਨਾਲ ਮਿਲ ਕੇ ਇਕ ਕੰਪਿਊਟਰ ਫੋਟੋ ਸਟੇਟ ਵਾਲੀ ਦੁਕਾਨ ਤੇ ਜ਼ਮੀਨ ਦੀਆਂ ਜਾਅਲੀ ਜਮ੍ਹਾਂਬੰਦੀਆਂ, ਫਰਦਾਂ ਤੇ ਰਜਿਸਟਰੀਆਂ ਆਦਿ ਤਿਆਰ ਕੀਤੀਆਂ ਸਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਉਸ ਨੇ ਐਚ.ਡੀ.ਐਫ਼.ਸੀ. ਬੈਂਕ ਸਰਦੂਲਗੜ੍ਹ ਤੋਂ ਪੰਜ ਕਰੋੜ, ਸਤੱਤਰ ਲੱਖ ਰੁਪਏ ਦਾ ਲੋਨ ਲੈ ਕੇ ਬੈਂਕ ਨਾਲ ਠੱਗੀ ਮਾਰੀ ਸੀ।ਇਸ ਮੁਜ਼ਰਮ ਦੀਆਂ ਠੱਗੀਆਂ ਬਾਰੇ ਹੋਰ ਚਾਨਣਾਂ ਪਾਉਂਦਿਆ ਐਸ.ਪੀ. (ਡੀ) ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਮਾਸਟਮਾਈਂਡ ਪਾਇਆ ਗਿਆ ਦੋਸ਼ੀ ਆਪਣੀ ਗ੍ਰਿਫ਼ਤਾਰੀ ਤੋਂ ਡਰਦਾ ਯੂ.ਪੀ, ਹਰਿਆਣਾ, ਮੱਧ ਪ੍ਰਦੇਸ਼ ਆਦਿ ਇਲਾਕਿਆਂ ਵਿਚ ਲੁਕ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੰਚਾਰਜ ਪੀ.ਓ. ਇੰਸਪੈਕਟਰ ਅਜੈਬ ਸਿੰਘ ਦੀ ਅਗਵਾਈ ਹੇਠ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਖੂਫ਼ੀਆ ਤਫ਼ਤੀਸ਼ ਦੇ ਆਧਾਰ ਤੇ ਅੱਜ ਉਕਤ ਮੁਜ਼ਰਮ ਨੂੰ ਰਤੀਆ ਰੋਡ ਕੈਂਚੀਆਂ ਸਰਦੂਲਗੜ੍ਹ ਤੋਂ ਗਿਰਫ਼ਤਾਰ ਕੀਤਾ ਗਿਆ ਹੈ।

ਤਫ਼ਤੀਸ਼ੀ ਅਫ਼ਸਰ ਸ੍ਰੀ ਸਿ਼ਵਜੀ ਰਾਮ ਨੇ ਇਸ ਕੇਸ ਦੇ ਪਹਿਲੂਆਂ ਤੇ ਚਾਨਣਾਂ ਪਾਉਂਦਿਆਂ ਵਿਸਥਾਰ ਨਾਲ ਦੱਸਿਆ ਕਿ 2014 ਵਿਚ ਪਾਲਾ ਸਿੰਘ ਅਤੇ ਪਟਵਾਰੀ ਕਿਰਪਾਲ ਸਿੰਘ ਨੇ 12 ਵੱਖ-ਵੱਖ ਕੇਸਾਂ ਵਿਚ ਐਚ.ਡੀ.ਐਫ.ਸੀ. ਬੈਂਕ ਨਾਲ ਠੱਗੀ ਮਾਰੀ ਸੀ। ਇਨ੍ਹਾਂ 12 ਠੱਗੀਆਂ ਵਿਚ ਵੱਖ-ਵੱਖ ਦੋਸ਼ੀ ਸ਼ਾਮਲ ਸਨ ਜਿਨ੍ਹਾਂ ਦਾ ਮੁੱਖ ਸਰਗਨਾ ਪਾਲਾ ਅਤੇ ਪਟਵਾਰੀ ਕਿਰਪਾਲ ਸਿੰਘ ਸੀ। ਇਨ੍ਹਾਂ ਮੁੱਖ ਦੋਸ਼ੀਆਂ ਨੇ 12 ਹੋਰ ਵਿਅਕਤੀਆਂ ਨੂੰ ਆਪਣੇ ਅਧੀਨ ਕਰਕੇ ਜਾਅਲੀ ਕਾਗਜ਼ਾਤ ਬਣਵਾ ਕੇ ਬੈਂਕ ਤੋਂ ਲੋਨ ਦੇ ਰੂਪ ਵਿਚ ਪੈਸੇ ਇਕੱਠਾ ਕੀਤੇ। ਉਨ੍ਹਾਂ ਦੱਸਿਆ ਕਿ 12 ਵੱਖ-ਵੱਖ ਕਿਸਮ ਦੇ ਕੇਸਾਂ ਵਿਚ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ ਇਸ ਦੋਸ਼ੀ ਤੇ ਐਨੇ (12) ਹੀ ਪਰਚੇ ਦਰਜ ਕੀਤੇ ਗਏ। ਜਿਸ ਉਪਰੰਤ ਕਿਰਪਾਲ ਸਿੰਘ ਦੀ ਮੌਤ ਹੋ ਗਈ ਅਤੇ ਪਾਲਾ ਭਗੌੜਾ ਹੋ ਗਿਆ ਸੀ।ਉਨ੍ਹਾਂ ਦੱਸਿਆ ਕਿ 2016 ਵਿਚ ਹਾਈਕੋਰਟ ਦੇ ਹੁਕਮਾਂ ਤੇ ਬਣੀ ਐਸ.ਆਈ.ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੁਆਰਾ ਪਾਲਾ ਸਿੰਘ ਨੂੰ ਮਾਸਟਰਮਾਈਂਡ ਕਰਾਰ ਦਿੰਦਿਆਂ 12 ਠੱਗੀ ਦੇ ਮਾਮਲਿਆਂ ਦਾ ਮੁੱਖ ਦੋਸ਼ੀ ਐਲਾਨਿਆ ਗਿਆ ਸੀ। ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਪਾਲਾ ਸਿੰਘ ਨੇ 12 ਵੱਖ-ਵੱਖ ਵਿਅਕਤੀਆਂ ਰਾਹੀਂ ਫਰਜ਼ੀ ਕਾਗਜ਼ਾਤ ਤਿਆਰ ਕਰਕੇ ਬੈਂਕ ਤੋਂ ਧੋਖੇ ਨਾਲ ਐਨੀ ਵੱਡੀ ਰਕਮ ਹਥਿਆਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ 12 ਕੇਸਾਂ ਵਿਚ ਪਾਲਾ ਸਿੰਘ ਦੇ ਭਗੌੜਾ ਹੋ ਜਾਣ ਉਪਰੰਤ ਅਦਾਲਤ ਵੱਲੋਂ ਉਸ ਨੂੰ ਪੀ.ਓ./ਭਗੌੜਾ (ਪ੍ਰੋਕਲੇਮਡ ਡਿਫੈਂਡਰ) ਐਲਾਨ ਦਿੱਤਾ। ਭਗੌੜਾ ਐਨਾਨਣ ਉਪਰੰਤ ਅਦਾਲਤ ਤੇ ਹੁਕਮਾਂ ਤੇ ਵੱਖ-ਵੱਖ ਕੇਸਾਂ ਵਿਚ ਉਸ ਉਪਰ 12 ਹੋਰ ਕੇਸ ਦਰਜ ਹੋ ਗਏ। ਇਸ ਤਰਾਂ ਉਹ 24 ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਜਿਸ ਨੂੰ ਕਾਬੂ ਕਰਨੇ ਤੇ ਇਕ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਆਈ ਹੈ।ਇਸ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।  

 

Tags: Ranjit Singh Brahmpura

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD