Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਪੰਜਾਬ ਕਾਂਗਰਸ ਸਰਕਾਰ ਸਾਰੇ ਖੇਤਰਾਂ ਵਿਚ ਹੁਣ ਤੱਕ ਅਸਫਲ ਰਹੀ ਹੈ: ਰਵੀ ਕਰਨ ਸਿੰਘ ਕਾਹਲੋਂ ਲੋਕ ਪੰਜਾਬ ਕਾਂਗਰਸ ਸਰਕਾਰ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ: ਰਵੀ ਕਰਨ ਸਿੰਘ ਕਾਹਲੋਂ

ਰਵੀ ਕਰਨ ਸਿੰਘ ਕਾਹਲੋਂ
ਰਵੀ ਕਰਨ ਸਿੰਘ ਕਾਹਲੋਂ

Web Admin

Web Admin

5 Dariya News

ਗੁਰਦਾਸਪੁਰ , 27 Aug 2018

Last updated on: Aug 27, 2018, 00:00 IST

ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀ ਕਰਨ ਸਿੰਘ ਕਾਹਲੋਂ ਨੇ ਪੰਜਾਬ ਦੀ  ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੇ ਕੁੱਝ ਚਾਨਣਾ ਪਾਇਆ ਕਿ ਕਾਂਗਰਸ ਦੇ ਡੇੜ ਸਾਲ ਦੇ ਰਾਜ ਵਿੱਚ ਪੰਜਾਬ ਦੀ ਸਥਿਤੀ ਬਦ ਨਾਲੋਂ ਵੀ ਬਦਤਰ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵੱਲ ਦਿਵਾਇਆ ਜਿਸ ਵਿੱਚ ਹੁਣ ਤੱਕ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਅੱਜ ਪਾਰਟੀ ਦਫ਼ਤਰ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਰਵੀ ਕਰਨ ਸਿੰਘ ਕਾਹਲੋਂ ਨੇ ਆਖਿਆ ਕਿ, "ਕਾਂਗਰਸ ਸਰਕਾਰ ਨੇ ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਇਕ ਵੱਡਾ ਵਾਅਦਾ ਕੀਤਾ ਸੀ ਪਰ ਪੰਜਾਬ ਵਿਚ ਬੇਰੁਜ਼ਗਾਰੀ ਤਾਂ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਹੈ ਅਤੇ ਕਿਸਾਨਾਂ ਨੂੰ ਆਪਣੇ ਚੋਣ ਮਨੋਰਥ ਵਿੱਚ ਕਰਜ਼ਾ ਮੁਕਤ ਕਰਨ ਲੲੀ ਆਖਿਆ ਸੀ ਇਸ ਵਾਅਦੇ ਤੇ ਵੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਮੁਕਰ ਚੁੱਕੀ ਹੈ ਅਤੇ ਕਿਸਾਨ ਹਰ ਦਿਨ ਖੁਦਕੁਸ਼ੀਆਂ ਕਰ ਰਹੇ ਹਨ। ਬਿਜਲੀ ਦੇ ਬਿੱਲਾਂ ਉਤੇ ਵੀ ਵੱਡਾ ਇਜ਼ਾਫਾ ਹੋਇਆ ਹੈ ਅਤੇ ਪਟਰੋਲ ਪਦਾਰਥਾਂ ਉੁਤੇ ਵੀ ਪੰਜਾਬ ਕਾਂਗਰਸ ਸਰਕਾਰ ਵਾਧੂ ਟੈਕਸ ਲਗਾਕੇ ਆਮ ਜਨਤਾ ਦੀ ਜ਼ੇਬ ਤੇ ਵੱਡਾ ਬੋਝ ਪਾਇਆ ਹੈ। ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਇਹਨੀਂ ਖ਼ਰਾਬ ਕਰ ਦਿੱਤੀ ਹੈ ਕਿ ਅਪਰਾਧ ਦੀ ਦਰ ਦਿਸ਼ਾਂ ਵੱਡੀ ਗਿਣਤੀ ਵਿੱਚ ਵੱਧ ਚੁੱਕੀ ਹੈ ਇਸ ਲਈ ਪੰਜਾਬ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ। 

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਸਨ ਅਤੇ ਉਹ ਹਰ ਪਰਿਵਾਰ ਵਿਚ ਇਕ ਮੈਂਬਰ ਦੀ ਨੌਕਰੀ ਦੇਣ ਵਿਚ ਵੀ ਨਾਕਾਮ ਰਹੇ ਹਨ ਅਤੇ ਸ਼ਗਨ ਸਕੀਮ ਦੀ ਰਕਮ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਲੜਕੀਆਂ ਦੇ ਵਿਆਹ ਸਮੇਂ 51000/ - ਰੁਪਏ ਦੇਣ ਲਈ ਆਖਿਆ ਸੀ ਜੋ ਕਿ ਪੰਜਾਬ ਦੇ ਲੋਕਾਂ ਨਾਲ ਸਿਰਫ਼ ਇਕ ਮਖੌਲ ਕੀਤਾ ਗਿਆ ਹੈ ਅਤੇ ਪੰਜਾਬ ਕਾਂਗਰਸ ਸਰਕਾਰ ਨੇ ਰੇਤ ਤਸਕਰਾਂ ਨੂੰ 'ਗੈਰ ਕਨੂੰਨੀ ਢੰਗ ਨਾਲ ਰੇਤ ਮਾਫੀਆ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਜਿਸ ਨਾਲ ਰੇਤਾ ਬਜਰੀ ਦੀਆਂ ਕੀਮਤਾਂ ਅਸਮਾਨ ਛੂੰਹ ਰਹੀਆਂ ਹਨ ਅਤੇ ਇਹ ਸਭ ਪੰਜਾਬ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਅੱਗੇ ਇਹ ਵੀ ਆਖਿਆ ਕਿ ਕਾਂਗਰਸੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਖਿਲਾਫ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਸਟੇਸ਼ਨਾਂ ਵਿਚ ਬੁਲਾਕੇ ਬੇਇੱਜ਼ਤ ਕੀਤਾ ਜਾਂਦਾ ਹੈ ਜੋ ਕਿ ਕਾਨੂੰਨ ਦੇ ਵਿਰੁੱਧ ਹੈ ਅਤੇ ਅਜਿਹੀਆਂ ਗਤੀਵਿਧੀਆਂ ਅੱਜ ਤੱਕ ਕਿਸੇ ਵੀ ਸੱਤਾਧਾਰੀ ਪਾਰਟੀ ਦੁਆਰਾ ਨਹੀਂ ਕੀਤੀਆਂ ਗਈਆਂ ਜੋ ਕਿ ਬਹੁਤ ਮੰਦਭਾਗੀ ਗੱਲ ਹੈ।ਯੂਥ ਅਕਾਲੀ ਲੀਡਰ ਕਾਹਲੋਂ ਨੇ ਖੁੱਲ੍ਹੇਆਮ ,"ਪੰਜਾਬ ਕਾਂਗਰਸ ਸਰਕਾਰ ਅਜਿਹੀਆਂ ਹਰਕਤਾਂ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਜੇਕਰ ਭਵਿੱਖ ਵਿੱਚ ਇਹ ਘਟਨਾਵਾਂ ਬੰਦ ਨਹੀਂ ਹੋਈਆਂ ਤਾਂ ਇਸਦੇ ਬਹੁਤ ਭਿਆਨਕ ਨਤੀਜੇ ਨਿਕਲਣਗੇ ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਪੰਜਾਬ ਕਾਂਗਰਸ ਸਰਕਾਰ ਦੀ ਹੋਵੇਗੀ।

 

Tags: SAD-BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD