Friday, 17 May 2024

 

 

ਖ਼ਾਸ ਖਬਰਾਂ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ: ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ

 

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਨਵੇਂ ਬਣੇ ਪੁੱਲ ਦਾ ਉਦਘਾਟਨ

2 ਕਰੋੜ 48 ਲੱਖ ਦੀ ਲਾਗਤ ਨਾਲ ਬਣਿਆ 280 ਫੁੱਟ ਲੰਬਾ ਪੁੱਲ ਰਾਸ਼ਟਰ ਨੂੰ ਸਮਰਪਿਤ

Web Admin

Web Admin

5 Dariya News

ਫ਼ਿਰੋਜ਼ਪੁਰ , 12 Aug 2018

ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਮਹੱਤਵਪੂਰਨ 280 ਫੁੱਟ ਲੰਬੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ ਉਡੱਾ ਦਿੱਤਾ ਗਿਆ ਸੀ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਤਿਆਰ ਕੀਤਾ ਗਿਆ ਹੈ। ਇਸ ਨਵੇਂ ਬਣੇ ਪੁਲ ਨੂੰ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਸ਼੍ਰੀ ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ੍ਰ: ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਸੁਮੇਰ ਗੁਰਜ਼ਰ, ਆਈ.ਜੀ ਸ੍ਰ; ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰ; ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ।ਹੁਸੈਨੀਵਾਲਾ ਹੈੱਡ ਨਾਲ ਜੁੜੇ ਸਤਲੁਜ ਦਰਿਆ ਤੇ ਪੁਰਾਣੇ ਫ਼ਿਰੋਜਪੁਰ ਲਾਹੌਰ ਰਾਜਮਾਰਗ ਤੇ ਬਣਿਆ ਇਹ ਪੁਲ ਹੁਸੈਨੀਵਾਲਾ ਹੈੱਡ ਨੂੰ ਫ਼ਿਰੋਜਪੁਰ ਨਾਲ ਜੋੜਦਾ ਹੈ। 1971 ਦੇ ਭਾਰਤ-ਪਾਕ ਯੁੱਧ ਤੋ ਬਾਅਦ ਇਸ ਜਗਾ ਤੇ ਆਵਾਜਾਈ ਦੇ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ਵਿਚ ਬਦਲਣ ਦੇ ਲਈ ਸੈਨਾ ਦੀ ਸੀਮਾ ਸੜਕ ਸੰਗਠਨ ਦੇ ਪ੍ਰੋਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਦੇ ਤਿਆਰ ਹੋਣ ਤੇ ਇਸ ਨੂੰ ਰੱਖਿਆ ਮੰਤਰੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਤੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ਤੇ ਪੱਕੇ ਪੁੱਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਬਲਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੀ ਰੋਜ਼ਾਨਾ ਆਵਾਜਾਈ ਵਿਚ ਆਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੁੱਧ ਨਾਇਕਾ ਦੇ ਕਾਰਨ ਇੱਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁੱਲ ਜੋ ਕਿ 1971 ਦੇ ਯੁੱਧ ਵਿਚ ਬਰਬਾਦ ਹੋ ਗਿਆ ਸੀ, ਉਸ ਦਾ ਉਦਘਾਟਨ ਕਰਕੇ ਸਨਮਾਨ ਅਤੇ ਗੌਰਵ ਮਹਿਸੂਸ ਕਰ ਰਹੀ ਹਾਂ। ਨਵੇਂ ਪੁੱਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਸਤੇ ਖੁੱਲ੍ਹਣਗੇ। ਇਸ ਨਾਲ ਇਲਾਕੇ ਦੇ ਵਿਕਾਸ, ਵਪਾਰ, ਖੇਤੀ ਅਤੇ ਸੈਨਾ ਦੇ ਵਾਹਨਾਂ ਗੋਲਾ-ਬਾਰੂਦ ਅਤੇ ਹੋਰ ਸਮਗਰੀ ਨੂੰ ਲਿਆਉਣ ਤੇ ਲਿਜਾਉਣ ਵਿਚ ਮਦਦ ਮਿਲੇਗੀ।

ਰੱਖਿਆ ਮੰਤਰੀ ਨੇ ਪੁੱਲ ਦੇ ਨਿਰਮਾਣ ਨੂੰ ਸਮੇਂ ਤੋ ਪਹਿਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋ ਪੂਰਾ ਕਰਨ ਦੇ ਲਈ ਸੀਮਾ ਸੜਕ ਸੰਗਠਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਨ ਦੂਰ ਸੀਮਾਵਾਂ ਤੇ ਸੜਕਾਂ ਪੁੱਲਾ, ਸੁਰੰਗਾਂ ਅਤੇ ਬਾਕੀ ਰੱਖਿਆ ਕੰਮਾਂ ਦੇ ਨਿਰਮਾਣ ਅਤੇ ਰੱਖ-ਰਖਾਵ ਵਿਚ ਵਿਅਸਤ ਰਹਿੰਦਾ ਹੈ। ਇਸ ਪੁੱਲ ਦਾ ਨਿਰਮਾਣ ਇਹਨਾਂ ਦੇ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਨੂੰ ਦਿਖਾਉਂਦਾ ਹੈ।ਸੀਮਾ ਸੜਕ ਸੰਗਠਨ ਨੇ ਲਗਭਗ 52000 ਕਿ.ਮੀ. ਸੜਕਾਂ 650 ਪੱਕੇ ਪੁੱਲ ਅਤੇ 19 ਹਵਾਈ ਪੱਟੀਆਂ ਦਾ ਮੁਸ਼ਕਿਲ ਇਲਾਕਿਆਂ ਵਿਚ ਨਿਰਮਾਣ ਕੀਤਾ ਹੈ। ਇਸ ਸਮੇਂ ਸੰਗਠਨ ਪੁਰਵੀ ਅਤੇ ਪੱਛਮੀ ਖੇਤਰ ਵਿਚ 530 ਸੜਕਾਂ (22803 ਕਿ.ਮੀ;) ਜਿਸ ਵਿਚ ਨਵੀਆਂ ਸੜਕਾਂ ਤੇ ਨਾਲ – ਨਾਲ ਇੱਕ ਮਾਰਗ ਨੂੰ ਦੋ ਮਾਰਗਾਂ ਕਰਨ ਦਾ ਕੰਮ  ਕਰ ਰਿਹਾ ਹੈ। ਇਹ ਸੰਗਠਨ 322 ਸੜਕਾਂ (16803 ਕਿ.ਮੀ) ਅਤੇ ਸੱਤ ਹਵਾਈ ਪੱਟੀਆਂ ਤੋ ਇਲਾਵਾ 138 ਸੜਕਾਂ (4325 ਕਿ.ਮੀ;) ਤੋ ਬਰਫ਼ ਨੂੰ ਹਟਾਉਣ ਦਾ ਕੰਮ ਵੀ ਕਰਦਾ ਹੈ ਜਿਸ ਨਾਲ ਕਿ ਉਹਨਾ ਖੇਤਰਾਂ ਦਾ ਦੇਸ਼ ਦੇ ਹੋਰਨਾਂ ਹਿੱਸਿਆ ਨਾਲ ਸੰਪਰਕ ਬਣਿਆ ਰਹੇ। 8.80 ਕਿ.ਮੀ. ਲੰਬੀ ਮਸ਼ਹੂਰ ਰੋਹਤਾਂਗ ਸੁਰੰਗ ਦਾ ਨਿਰਮਾਣ ਵੀ ਸੀਮਾ ਸੜਕ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ।ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੈਫ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਅਤੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਦੇ ਨਾਲ ਐਤਵਾਰ ਸਵੇਰੇ ਫ਼ਿਰੋਜਪੁਰ, ਪਹੁੰਚੀ। ਹੈਲੀਪੈਡ ਤੇ ਉਨ੍ਹਾਂ ਦਾ ਸਵਾਗਤ ਲੈਫ ਜਨਰਲ ਦੁਸ਼ਅੰਤ ਸਿੰਘ, ਜੀ ਉ ਸੀ ਵਜਰਾ ਕੋਰ ਨੇ ਕੀਤਾ ਅਤੇ ਹੁਸੈਨੀਵਾਲਾ ਪੁੱਲ ਤੇ ਉਹਨਾ ਦਾ ਸਵਾਗਤ ਬ੍ਰਿਗੇਡੀਅਰ ਰਿਪੂ ਸੂਦਨ, ਮੁੱਖ ਇੰਜੀਨੀਅਰ (ਪ) ਚੇਤਕ ਨੇ ਕੀਤਾ ਅਤੇ ਪੁੱਲ ਦੇ ਨਿਰਮਾਣ ਤੇ ਤਕਨੀਕ ਬਾਰੇ ਜਾਣਕਾਰੀ ਦਿੱਤੀ।ਬਾਅਦ ਵਿੱਚ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਫੁੱਲਾ ਦੇ ਨਾਲ ਸ਼ਰਧਾਂਜਲੀ ਦਿੱਤੀ ਅਤੇ ਏਥੇ ਹਾਜ਼ਰ ਸਾਰਿਆ ਨਾਲ ਗੱਲਬਾਤ ਕੀਤੀ।ਇਸ ਮੌਕੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ, ਲੈਫ ਜਨਰਲ ਸੁਰਿੰਦਰ ਸਿੰਘ ਆਰਮੀ ਕਮਾਂਡਰ ਪੱਛਮੀ ਕਮਾਂਡ, ਜੀ ਉ ਸੀ ਵਜਰਾ ਕੋਰ, ਸਿਵਲ ਅਧਿਕਾਰੀ ਅਤੇ ਹੋਰ ਮਾਨਯੋਗ ਵਿਅਕਤੀ ਮੌਜੂਦ ਸਨ।

 

Tags: Nirmala Sitharaman , Rana Gurmeet Singh Sodhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD